ਰੇਲ ਮੰਤਰਾਲਾ

ਕੋਵਿਡ-19 ਵਿਰੁੱਧ ਨਿਰੰਤਰ ਲੜਾਈ ਵਿੱਚ, ਰੇਲਵੇ ਨੇ ਦੇਸ਼ ਭਰ ਵਿੱਚ ਲੌਕਡਾਊਨ ਦੌਰਾਨ 1150 ਟਨ ਮੈਡੀਕਲ ਵਸਤਾਂ ਦੀ ਢੋਆ-ਢੋਆਈ ਕੀਤੀ

ਭਾਰਤੀ ਰੇਲਵੇ ਨੇ ਦੇਸ਼ਵਿਆਪੀ ਲੌਕਡਾਊਨ ਦੌਰਾਨ ਮੈਡੀਕਲ ਵਸਤਾਂ ਦੀ ਪਹਿਲ ਦੇ ਅਧਾਰ 'ਤੇ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਇਆ ਹੈ
ਜ਼ੋਨਲ ਰੇਲਵੇ ਦੁਆਰਾ ਚਲਾਈਆਂ ਸਮਾਂ-ਸਾਰਣੀ ਵਾਲੀਆਂ ਪਾਰਸਲ ਟ੍ਰੇਨਾਂ ਨੇ ਲੌਕਡਾਊਨ ਦੌਰਾਨ ਜ਼ਰੂਰੀ ਦਵਾਈਆਂ ਅਤੇ ਮੈਡੀਕਲ ਉਪਕਰਣਾਂ ਦੀ ਢੋਆ-ਢੋਆਈ ਨੂੰ ਹੁਲਾਰਾ ਦਿੱਤਾ

Posted On: 19 APR 2020 3:27PM by PIB Chandigarh

ਭਾਰਤੀ ਰੇਲਵੇ ਕੋਵਿਡ-19 ਦੇ ਕਾਰਨ ਦੇਸ਼ਵਿਆਪੀ ਲੌਕਡਾਊਨ ਦੌਰਾਨ ਮੈਡੀਕਲ ਵਸਤਾਂ ਦੀ ਪਹਿਲ ਦੇ ਅਧਾਰ 'ਤੇ ਨਿਰਵਿਘਨ ਢੋਆ-ਢੋਆਈ ਨੂੰ ਯਕੀਨੀ ਬਣਾ ਰਿਹਾ ਹੈ। ਦੇਸ਼ ਵਿੱਚ ਕਰੋਨਾ ਵਾਇਰਸ ਦੀਆਂ ਚੁਣੌਤੀਆਂ ਅਤੇ ਮਾੜੇ ਪ੍ਰਭਾਵਾਂ ਦੇ ਪ੍ਰਬੰਧਨ ਵਿੱਚ ਸਰਕਾਰ ਦੀਆਂ ਕੋਸ਼ਿਸਾਂ ਨੂੰ ਮਜ਼ਬੂਤ ਕਰਨ ਲਈ ਭਾਰਤੀ ਰੇਲਵੇ ਆਪਣੀਆਂ ਸਮਾਂਬੱਧ ਪਾਰਸਲ ਸੇਵਾਵਾਂ ਰਾਹੀਂ ਦਵਾਈਆਂ,ਮਾਸਕ,ਹਸਪਤਾਲ ਦੀਆਂ ਵਸਤਾਂ ਅਤੇ ਹੋਰ ਮੈਡੀਕਲ ਸਮਾਨ ਦੀ ਸਪਲਾਈ ਜਾਰੀ ਰੱਖ ਰਿਹਾ ਹੈ।

18.04.2020 ਤੱਕ ਭਾਰਤੀ ਰੇਲਵੇ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 1150 ਟਨ ਮੈਡੀਕਲ ਵਸਤਾਂ ਦੀ ਢੋਆ-ਢੋਆਈ ਕੀਤੀ ਹੈ। ਮੈਡੀਕਲ ਸਮਾਨ ਦੀ ਢੋਆ-ਢੋਆਈ ਦੇ ਜ਼ੋਨ ਵਾਰ ਵੇਰਵੇ ਨਿਮਨਲਿਖਿਤ ਹਨ:

 

ਲੜੀ ਨੰਬਰ     ਜ਼ੋਨ ਵਜ਼ਨ (ਟਨਾਂ ਵਿੱਚ)

1. ਦੱਖਣ ਰੇਲਵੇ 83.13

2. ਦੱਖਣ ਪੂਰਬੀ ਕੇਂਦਰੀ ਰੇਲਵੇ 15.10

3. ਪੂਰਬ ਕੇਂਦਰੀ ਰੇਲਵੇ 1.28

4. ਉੱਤਰ ਪੂਰਬੀ ਰੇਲਵੇ 2.88

5. ਪੂਰਬ ਤੱਟ ਰੇਲਵੇ 1.06

6. ਦੱਖਣ ਕੇਂਦਰੀ ਰੇਲਵੇ 47.22

7. ਕੇਂਦਰੀ ਰੇਲਵੇ 135.64

8. ਉੱਤਰ ਕੇਂਦਰੀ ਰੇਲਵੇ 74.32

9. ਪੱਛਮ ਕੇਂਦਰੀ ਰੇਲਵੇ 27.17

10. ਦੱਖਣ ਪੂਰਬੀ ਰੇਲਵੇ 2.82

11. ਦੱਖਣ ਪੱਛਮੀ ਰੇਲਵੇ 12.10

12. ਪੂਰਬ ਰੇਲਵੇ 8.52

13. ਉੱਤਰ ਪੂਰਬੀ ਫਰੰਟੀਅਰ ਰੇਲਵੇ 2.16

14. ਉੱਤਰ ਪੱਛਮੀ ਰੇਲਵੇ 8.22

15. ਪੱਛਮ ਰੇਲਵੇ 328.84

16. ਉੱਤਰ ਰੇਲਵੇ 399.71

ਕੁੱਲ 1150.17 ਟਨ

 

ਭਾਰਤੀ ਰੇਲਵੇ ਸੰਕਟ ਦੀ ਘੜੀ ਵਿੱਚ ਮਾਨਵ ਜੀਵਨ ਨੂੰ ਛੂਹ ਰਿਹਾ ਹੈ। ਹਾਲ  ਹੀ ਵਿੱਚ ਜਦੋਂ ਮਾਪਿਆਂ ਨੇ ਸੋਸ਼ਲ ਮੀਡੀਆ ਪਲੈਟਫਾਰਮ 'ਤੇ ਸਹਾਇਤਾ ਮੰਗੀ ਤਾਂ ਇੱਕ ਔਟਿਸਟਿਕ (autistic) ਬੱਚੇ ਲਈ ਊਠ ਦੇ ਮਲਾਈ ਰਹਿਤ ਦੁੱਧ ਦਾ ਇੱਕ ਪਾਰਸਲ ਟ੍ਰੇਨ ਦੁਆਰਾ ਅਜਮੇਰ ਤੋਂ ਮੁੰਬਈ ਲਿਜਾਇਆ ਗਿਆ। ਇਸੇ ਤਰ੍ਹਾਂ ਇੱਕ ਹੋਰ ਔਟਿਸਟਿਕ (autistic)  ਬੱਚੇ ਨੂੰ ਪੀੜਤ ਹੋਣ ਕਾਰਨ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨਾ ਕਰ ਰਿਹਾ ਸੀ, ਉਸ ਦਾ ਦਵਾਈਆਂ ਦਾ ਸਟਾਕ ਖਤਮ ਹੋ ਗਿਆ, ਉਸ ਦੇ ਰਿਸ਼ਤੇਦਾਰਾਂ ਨੇ ਰੇਲਵੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਅਹਿਮਦਾਬਾਦ ਤੋਂ ਅਜਮੇਰ ਪਾਰਸਲ ਟ੍ਰੇਨ ਰਾਹੀਂ ਦਵਾਈਆਂ ਮੰਗਵਾਈਆਂ ਗਈਆਂ।

 

                                            ***

 

ਐੱਸਜੀ/ਐੱਮਕੇਵੀ 


(Release ID: 1616143) Visitor Counter : 247