ਗ੍ਰਹਿ ਮੰਤਰਾਲਾ

ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਫਸੇ ਹੋਏ ਪ੍ਰਵਾਸੀ ਵਰਕਰਾਂ ਦੇ ਆਵਾਗਮਨ ਲਈ ਸਟੈਂਡਰਡ ਅਪਰੇਟਿੰਗ ਪ੍ਰੋਟੋਕੋਲ (ਐੱਸਓਪੀ)

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਮਜ਼ਦੂਰ ਜਿੱਥੇ ਹਨ, ਉਨ੍ਹਾਂ ਨੂੰ ਉੱਥੋਂ ਬਾਹਰ ਜਾਣ ਦੀ ਆਗਿਆ ਨਹੀਂ

Posted On: 19 APR 2020 3:37PM by PIB Chandigarh

ਕੋਵਿਡ-19 ਵਾਇਰਸ ਦੇ ਪਸਾਰ ਕਾਰਨ ਉਦਯੋਗ, ਖੇਤੀਬਾੜੀ, ਨਿਰਮਾਣ ਅਤੇ ਹੋਰ ਖੇਤਰਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਆਪਣੇ-ਆਪਣੇ ਕੰਮ ਦੇ ਸਥਾਨਾਂ ਤੋਂ ਚਲੇ ਗਏ ਹਨ ਅਤੇ ਉਨ੍ਹਾਂ ਨੂੰ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਦੁਆਰਾ ਚਲਾਏ ਜਾ ਰਹੇ ਰਾਹਤ/ਸ਼ੈਲਟਰ ਕੈਂਪਾਂ ਵਿੱਚ ਰੱਖਿਆ ਗਿਆ ਹੈ। ਵੀਹ ਅਪ੍ਰੈਲ, 2020 ਤੋਂ ਲਾਗੂ ਸੰਚਿਤ ਸੰਸ਼ੋਧਿਤ ਦਿਸ਼ਾ-ਨਿਰਦੇਸ਼ਾਂ ਵਿੱਚ ਕੰਟੇਨਮੈਂਟ ਜ਼ੋਨਾਂ ਤੋਂ ਬਾਹਰੀ ਖੇਤਰਾਂ ਵਿੱਚ ਕਈ ਵਧੀਕ ਨਵੀਆਂ ਗਤੀਵਿਧੀਆਂ ਕਰਨ ਦੀ ਆਗਿਆ ਦਿੱਤੀ ਗਈ ਹੈ, ਇਨ੍ਹਾਂ ਵਰਕਰਾਂ ਨੂੰ ਉਦਯੋਗਿਕ, ਨਿਰਮਾਣ, ਉਸਾਰੀ ਕਾਰਜਾਂ, ਖੇਤੀ ਅਤੇ ਮਨਰੇਗਾ ਕਾਰਜਾਂ ਵਿੱਚ ਲਗਾਇਆ ਜਾ ਸਕਦਾ ਹੈ।

 

ਗ੍ਰਹਿ ਮੰਤਰਾਲੇ ਦੇ ਪਹਿਲਾਂ 29 ਮਾਰਚ, 2020, 15 ਅਪ੍ਰੈਲ, 2020 ਅਤੇ 16 ਅਪ੍ਰੈਲ, 2020 ਦੇ ਜਾਰੀ ਆਦੇਸ਼ਾਂ ਦੀ ਨਿਰੰਤਰਤਾ ਵਿੱਚ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅੰਦਰ ਫਸੇ ਵਰਕਰਾਂ ਦੇ ਆਵਾਗਮਨ ਲਈ ਇੱਕ ਸਟੈਂਡਰਡ ਅਪਰੇਟਿੰਗ ਪ੍ਰੋਟੋਕੋਲ (ਐੱਸਓਪੀ) ਦਾ ਮੰਤਰਾਲਿਆਂ/ਭਾਰਤ ਸਰਕਾਰ ਦੇ ਵਿਭਾਗਾਂ/ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਅਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਅਧਿਕਾਰੀਆਂ ਨੂੰ ਇਨ੍ਹਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦਾ ਨਿਰਦੇਸ਼ ਜਾਰੀ ਕੀਤਾ ਗਿਆ ਹੈ। ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਅੰਦਰ ਇਨ੍ਹਾਂ ਦੇ ਆਵਾਗਮਨ ਨੂੰ ਸੁਵਿਧਾਜਨਕ ਬਣਾਉਣ ਲਈ ਨਿਮਨਲਿਖਤ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕੀਤਾ ਜਾ ਸਕਦਾ ਹੈ :

 

• ਮੌਜੂਦਾ ਸਮੇਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਰਾਹਤ/ਸ਼ੈਲਟਰ ਕੈਂਪਾਂ ਵਿੱਚ ਰਹਿਣ ਵਾਲੇ ਪ੍ਰਵਾਸੀ ਵਰਕਰਾਂ ਨੂੰ ਸਬੰਧਿਤ ਸਥਾਨਕ ਅਥਾਰਿਟੀ ਕੋਲ ਰਜਿਸਟਰਡ ਕੀਤਾ ਜਾਣਾ ਚਾਹੀਦਾ ਹੈ ਅਤੇ ਵਿਭਿੰਨ ਪ੍ਰਕਾਰ ਦੇ ਕਾਰਜਾਂ ਲਈ ਉਨ੍ਹਾਂ ਦੀ ਉਪਲੱਬਧਤਾ ਦਾ ਪਤਾ ਲਗਾਉਣ ਲਈ ਉਨ੍ਹਾਂ ਦੇ ਕੁਸ਼ਲ ਬਾਰੇ ਪਤਾ ਕੀਤਾ ਜਾਣਾ ਚਾਹੀਦਾ ਹੈ।

• ਇਸ ਮੌਕੇ ’ਤੇ ਪ੍ਰਵਾਸੀਆਂ ਦਾ ਇੱਕ ਸਮੂਹ ਰਾਜ ਅੰਦਰ ਜਿੱਥੇ ਵੀ ਉਹ ਮੌਜੂਦ ਹਨ, ਉਹ ਆਪਣੇ ਕੰਮ ਦੇ ਸਥਾਨਾਂ ’ਤੇ ਵਾਪਸ ਜਾਣ ਦੀ ਇੱਛਾ ਰੱਖਦੇ ਹਨ ਤਾਂ ਉਨ੍ਹਾਂ ਦੀ ਸਕ੍ਰੀਨਿੰਗ ਕੀਤੀ ਜਾਵੇਗੀ ਅਤੇ ਜਿਨ੍ਹਾਂ ਵਿੱਚ ਕੋਈ ਲੱਛਣ ਨਹੀਂ ਮਿਲਿਆ, ਉਨ੍ਹਾਂ ਨੂੰ ਆਪਣੇ ਕੰਮ ਦੇ ਸਥਾਨਾਂ ’ਤੇ ਲੈ ਜਾਇਆ ਜਾਵੇਗਾ।

• ਇਹ ਧਿਆਨ ਵਿੱਚ ਰੱਖਿਆ ਜਾਵੇ ਕਿ ਉਨ੍ਹਾਂ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜਿੱਥੇ ਇਹ ਮਜ਼ਦੂਰ ਮੌਜੂਦਾ ਸਮੇਂ ’ਤੇ ਹਨ, ਉਨ੍ਹਾਂ ਤੋਂ ਬਾਹਰ ਉਨ੍ਹਾਂ ਦੀ ਕੋਈ ਆਵਾਗਮਨ ਨਹੀਂ ਹੋਵੇਗੀ।

• ਬੱਸ ਰਾਹੀਂ ਯਾਤਰਾ ਦੌਰਾਨ ਇਹ ਯਕੀਨੀ ਬਣਾਇਆ ਜਾਵੇਗਾ ਕਿ ਸੁਰੱਖਿਅਤ ਸਮਾਜਿਕ ਦੂਰੀ ਮਿਆਰਾਂ ਦਾ ਪਾਲਣ ਕੀਤਾ ਜਾਵੇ ਅਤੇ ਆਵਾਗਮਨ ਲਈ ਉਪਯੋਗ ਕੀਤੀਆਂ ਜਾਣ ਵਾਲੀਆਂ ਬੱਸਾਂ ਨੂੰ ਸਿਹਤ ਅਧਿਕਾਰੀਆਂ ਦੁਆਰਾ ਪ੍ਰਵਾਨਿਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੈਨੇਟਾਈਜ਼ ਕੀਤਾ ਜਾਵੇ।

• 15 ਅਪ੍ਰੈਲ, 2020 ਨੂੰ ਜਾਰੀ ਕੀਤੇ ਗਏ ਸੰਚਿਤ ਸੰਸ਼ੋਧਿਤ ਗਏ ਦਿਸ਼ਾ-ਨਿਰਦੇਸ਼ਾਂ ਤਹਿਤ ਕੋਵਿਡ-19 ਦੇ ਪ੍ਰਬੰਧਨ ਦੇ ਰਾਸ਼ਟਰੀ ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇਗਾ।

• ਸਥਾਨਕ ਅਧਿਕਾਰੀ ਉਨ੍ਹਾਂ ਦੇ ਸਫ਼ਰ ਦੌਰਾਨ ਉਨ੍ਹਾਂ ਨੂੰ ਭੋਜਨ ਅਤੇ ਪਾਣੀ ਆਦਿ ਵੀ ਪ੍ਰਦਾਨ ਕਰਨਗੇ। 

 

Click here to see the Order

 

 *****

 

ਵੀਜੀ/ਐੱਸਐੱਨਸੀ/ਵੀਐੱਮ


(Release ID: 1616125) Visitor Counter : 189