ਵਣਜ ਤੇ ਉਦਯੋਗ ਮੰਤਰਾਲਾ

ਸਰਕਾਰ ਨੇ ਮੌਜੂਦਾ ਕੋਵਿਡ-19ਮਹਾਮਾਰੀਕਰਕੇ ਮੌਕਾਪ੍ਰਸਤੀ ਦਿਖਾ ਭਾਰਤੀ ਕੰਪਨੀਆਂ ਨੂੰ ਹਥਿਆਉਣ ਤੋਂ ਰੋਕਣ ਲਈ ਵਰਤਮਾਨਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ) ਨੀਤੀ ਨੂੰ ਸੋਧਿਆ

Posted On: 18 APR 2020 3:58PM by PIB Chandigarh

ਭਾਰਤ ਸਰਕਾਰ ਨੇ ਮੌਜੂਦਾ ਕੋਵਿਡ-19ਮਹਾਮਾਰੀ ਦੌਰਾਨ ਮੌਕਾਪ੍ਰਸਤੀ ਦਾ ਲਾਹਾ ਲੈ ਕੇ ਭਾਰਤੀ ਕੰਪਨੀਆਂ ਨੂੰ ਵਿਕਣ ਤੋਂ ਰੋਕਣ ਲਈ ਮੌਜੂਦਾ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ)ਨੀਤੀ ਦੀ ਸਮੀਖਿਆ ਕੀਤੀ ਹੈ ਅਤੇ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ) ਨੀਤੀ, 2017 ਦੇ ਅਨੁਸਾਰ ਵਰਤਮਾਨਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ) ਨੀਤੀ ਦੇ ਪੈਰਾ 3.1.1 ਨੂੰ ਸੋਧਿਆ ਹੈ। ਵਣਜ ਤੇ ਉਦਯੋਗ ਮੰਤਰਾਲੇ ਦੇਉਦਯੋਗ ਤੇ ਅੰਦਰੂਨੀ ਵਪਾਰ ਨੂੰ ਉਤਸ਼ਾਹਿਤ ਕਰਨ ਸਬੰਧੀ ਵਿਭਾਗ ਨੇਇਸ ਸਬੰਧੀ ਪ੍ਰੈੱਸ ਨੋਟ ਨੰਬਰ 3 (ਲੜੀ 2020) ਜਾਰੀ ਕੀਤੀ ਹੈ। ਮਾਮਲਿਆਂ ਵਿੱਚ ਮੌਜੂਦਾ ਸਥਿਤੀ ਅਤੇ ਸੁਧਾਰੀ ਸਥਿਤੀ ਨਿਮਨਲਿਖਿਤ ਅਨੁਸਾਰ ਹੋਵੇਗੀ:

 

 

ਮੌਜੂਦਾ ਸਥਿਤੀ

 

 

ਪੈਰਾ 3.1.1: ਇੱਕ ਗ਼ੈਰ-ਰਿਹਾਇਸ਼ੀ ਇਕਾਈ ਭਾਰਤ ਵਿੱਚ ਐੱਫਡੀਆਈਨੀਤੀ ਤਹਿਤ ਮਨਾਹੀ ਵਾਲੇ ਖੇਤਰਾਂ/ ਗਤੀਵਿਧੀਆਂ ਤੋਂ ਇਲਾਵਾ ਹੋਰ ਥਾਵਾਂ ਚ ਨਿਵੇਸ਼ ਕਰ ਸਕਦੀ ਹੈ। ਹਾਲਾਂਕਿ, ਬੰਗਲਾਦੇਸ਼ ਦਾ ਨਾਗਰਿਕ ਜਾਂ ਬੰਗਲਾਦੇਸ਼ ਵਿੱਚ ਸ਼ਾਮਲ ਇਕਾਈ ਸਿਰਫ ਸਰਕਾਰੀ ਰਸਤੇ ਤਹਿਤ ਹੀ ਨਿਵੇਸ਼ ਕਰ ਸਕਦੀ ਹੈ। ਇਸ ਤੋਂ ਇਲਾਵਾ, ਪਾਕਿਸਤਾਨ ਦਾ ਨਾਗਰਿਕ ਜਾਂ ਪਾਕਿਸਤਾਨ ਵਿੱਚ ਵੀ ਕਾਰਜਸ਼ੀਲ ਸੰਸਥਾ ਰੱਖਿਆ, ਪੁਲਾੜ, ਪਰਮਾਣੂ ਊਰਜਾ ਤੋਂ ਇਲਾਵਾ ਵਿਦੇਸ਼ੀ ਨਿਵੇਸ਼ ਲਈ ਪਾਬੰਦੀਸ਼ੁਦਾ ਹੋਰ ਸੈਕਟਰ / ਗਤੀਵਿਧੀਆਂ ਵਿੱਚ  ਸਿਰਫ ਸਰਕਾਰੀ ਰਸਤੇ ਰਾਹੀਂ ਹੀ ਨਿਵੇਸ਼ ਕਰ ਸਕਦੀ ਹੈ।

 

 

ਸੁਧਾਰ ਕੀਤੇ

 

 

ਪੈਰਾ 3.1..1:

 

 

3.1..1 (ਏ) ਇੱਕ ਗ਼ੈਰ-ਰਿਹਾਇਸ਼ੀ ਇਕਾਈ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ) ਨੀਤੀ ਤਹਿਤ ਮਨਾਹੀ ਵਾਲੇ ਖੇਤਰਾਂ / ਗਤੀਵਿਧੀਆਂ ਨੂੰ ਛੱਡ ਕੇ ਭਾਰਤ ਵਿੱਚ ਨਿਵੇਸ਼ ਕਰ ਸਕਦੀ ਹੈ। ਹਾਲਾਂਕਿ, ਭਾਰਤ ਦੀ ਸਰਹੱਦ ਨਾਲ ਸਾਂਝੀ ਕਰਨ ਵਾਲੇ ਕਿਸੇ ਦੇਸ਼ ਦੀ ਇਕਾਈ ਜਾਂ ਜਿੱਥੇ ਭਾਰਤ ਵਿੱਚ ਕੀਤੇ ਨਿਵੇਸ਼ ਦਾ ਲਾਭਕਾਰੀ ਮਾਲਕ ਵੱਸਦਾ ਹੈ ਜਾਂ ਅਜਿਹੇ ਹੀ ਕਿਸੇ ਦੇਸ਼ ਦਾ ਨਾਗਰਿਕ ਹੈ, ਸਿਰਫ ਸਰਕਾਰੀ ਤਰੀਕੇ ਰਾਹੀਂ ਨਿਵੇਸ਼ ਕਰ ਸਕਦਾ ਹੈ। ਇਸ ਤੋਂ ਇਲਾਵਾ, ਪਾਕਿਸਤਾਨ ਦਾ ਨਾਗਰਿਕ ਜਾਂ ਪਾਕਿਸਤਾਨ ਵਿੱਚ ਵੀ ਕਾਰਜਸ਼ੀਲ ਸੰਸਥਾ ਰੱਖਿਆ, ਪੁਲਾੜ, ਪਰਮਾਣੂ ਊਰਜਾ ਤੋਂ ਇਲਾਵਾ ਵਿਦੇਸ਼ੀ ਨਿਵੇਸ਼ ਲਈ ਪਾਬੰਦੀਸ਼ੁਦਾ ਹੋਰ ਸੈਕਟਰ / ਗਤੀਵਿਧੀਆਂ ਵਿੱਚ  ਸਿਰਫ ਸਰਕਾਰੀ ਰਸਤੇ ਰਾਹੀਂ ਹੀ ਨਿਵੇਸ਼ ਕਰ ਸਕਦੀ ਹੈ।

 

 

 

 

 

3.1..1 (ਬੀ) ਭਾਰਤ ਵਿੱਚ ਕਿਸੇ ਇਕਾਈ ਅੰਦਰ ਕਿਸੇ ਵੀ ਮੌਜੂਦਾ ਜਾਂ ਭਵਿੱਖਤ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ) ਦੀ ਮਲਕੀਅਤ ਦਾ ਸਿੱਧੇ ਜਾਂ ਅਸਿੱਧੇ ਢੰਗ ਨਾਲ ਤਬਾਦਲਾ ਹੋਣ ਦੀ ਸਥਿਤੀ ਵਿੱਚ, ਲਾਭਕਾਰੀ ਮਲਕੀਅਤ, ਪੈਰਾ 3.1.1 (ਏ) ਦੀ ਪਾਬੰਦੀ / ਦਾਇਰੇ ਵਿੱਚ ਆਉਂਦੀ ਹੈ, ਲਾਭਕਾਰੀ ਮਲਕੀਅਤ ਵਿੱਚ ਇਸ ਤਰ੍ਹਾਂ ਦੇ ਬਦਲਾਅ ਲਈ ਸਰਕਾਰ ਦੀ ਮਨਜ਼ੂਰੀ ਵੀ ਲੋੜੀਂਦੀ ਹੋਵੇਗੀ।

 

 

ਉਪਰੋਕਤ ਫੈਸਲਾ ਐੱਫਈਐੱਮਏ (FEMA) ਨੋਟੀਫਿਕੇਸ਼ਨ ਦੇ ਸਮੇਂ ਤੋਂ ਲਾਗੂ ਹੋਵੇਗਾ

 

 

******

 

ਵਾਈਬੀ(Release ID: 1615843) Visitor Counter : 254