ਵਿੱਤ ਮੰਤਰਾਲਾ

ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਨੂੰ ਰਾਹਤ ਦੇਣ ਲਈ ਪਿਛਲੇ 10 ਦਿਨਾਂ ਵਿੱਚ 5,204 ਕਰੋੜ ਰੁਪਏ ਦੇ ਇਨਕਮ ਟੈਕਸ ਰਿਫੰਡ ਜਾਰੀ ਕੀਤੇ ਗਏ: ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ)

Posted On: 17 APR 2020 9:10PM by PIB Chandigarh

ਕੇਂਦਰੀ ਪ੍ਰਤੱਖ ਟੈਕਸ ਬੋਰਡ  (ਸੀਬੀਡੀਟੀ)  ਨੇ ਅੱਜ ਕਿਹਾ ਕਿ ਕੁੱਲ 5,204 ਕਰੋੜ ਰੁਪਏ  ਦੇ ਇਨਕਮ ਟੈਕਸ ਰਿਫੰਡ ਲਗਭਗ 8.2 ਲੱਖ ਛੋਟੇ ਕਾਰੋਬਾਰਾਂ (ਪ੍ਰੋਪਰਾਈਟਰਫਰਮਕੰਪਨੀਆਂ ਅਤੇ ਟਰੱਸਟ)  ਨੂੰ 8 ਅਪ੍ਰੈਲ 2020 ਤੋਂ ਲੈ ਕੇ ਹੁਣ ਤੱਕ ਜਾਰੀ ਕੀਤੇ ਗਏ ਹਨ।  ਇਹ ਇਨਕਮ ਟੈਕਸ ਰਿਫੰਡ ਕੋਵਿਡ-19 ਮਹਾਮਾਰੀ ਦੀ ਮੌਜੂਦਾ ਪਰਿਸਥਿਤੀਆਂ ਵਿੱਚ ਤਨਖ਼ਾਹ ਕਟੌਤੀ ਅਤੇ ਕਰਮਚਾਰੀਆਂ ਦੀ ਛਾਂਟੀ ਦੇ ਬਿਨਾ ਹੀ ਆਪਣੇ ਕਾਰੋਬਾਰ ਨੂੰ ਚਲਾਉਣ ਵਿੱਚ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਦੀ ਮਦਦ ਕਰਨਗੇ।

ਸੀਬੀਡੀਟੀ ਨੇ ਕਿਹਾ ਕਿ ਸਰਕਾਰ ਦੇ ਫੈਸਲੇ  (8 ਅਪ੍ਰੈਲ 2020 ਦਾ ਪ੍ਰੈੱਸ ਨੋਟ ਦੇਖੋ)  ਦੇ ਬਾਅਦ ਤੋਂ ਲੈ ਕੇ ਹੁਣ ਤੱਕ ਇਨਕਮ ਟੈਕਸ ਵਿਭਾਗ ਨੇ ਹਰੇਤ 5 ਲੱਖ ਰੁਪਏ ਤੱਕ ਦੇ ਲਗਭਗ 14 ਲੱਖ ਰਿਫੰਡ ਜਾਰੀ ਕੀਤੇ ਹਨਤਾਕਿ ਕੋਵਿਡ-19 ਮਹਾਮਾਰੀ ਦੀ ਮੌਜੂਦਾ ਸਥਿਤੀ ਵਿੱਚ ਕਰਦਾਤਿਆਂ ਦੀ ਮਦਦ ਕੀਤੀ ਜਾ ਸਕੇ।  ਐੱਮਐੱਸਐੱਮਈ ਸੈਕਟਰ  ਦੇ ਛੋਟੇ ਕਾਰੋਬਾਰਾਂ ਨੂੰ ਰਾਹਤ ਪ੍ਰਦਾਨ ਕਰਨ ਉੱਤੇ ਫੋਕਸ ਕਰਦੇ ਹੋਏ ਸੀਬੀਡੀਟੀ ਛੇਤੀ ਤੋਂ ਛੇਤੀ 7,760 ਕਰੋੜ ਰੁਪਏ  ਦੇ ਹੋਰ ਰਿਫੰਡ ਜਾਰੀ ਕਰੇਗਾ।

ਸੀਬੀਡੀਟੀ ਨੇ ਆਪਣੀ ਇਹ ਬੇਨਤੀ ਦੁਹਰਾਈ ਕਿ ਲਗਭਗ 1.74 ਲੱਖ ਮਾਮਲਿਆਂ ਵਿੱਚ ਬਕਾਇਆ ਟੈਕਸ ਮੰਗ ਨਾਲ ਸਬੰਧਿਤ ਕਿਸੇ ਵੀ ਉਲਝਨ ਨੂੰ ਸੁਲਝਾਉਣ ਲਈ ਕਰਦਾਤਿਆਂ  ਦੇ ਜਵਾਬ ਦਾ ਇੰਤਜਾਰ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿੱਚ 7 ਦਿਨਾਂ ਦੇ ਅੰਦਰ ਜਵਾਬ ਦੇਣ ਲਈ ਇੱਕ ਰਿਮਾਇਨਡਰ ਈਮੇਲ ਭੇਜੀ ਗਈ ਹੈਤਾਕਿ ਰਿਫੰਡ ਦੀ ਪ੍ਰੋਸੈੱਸਿੰਗ ਛੇਤੀ ਤੋਂ ਛੇਤੀ ਕੀਤੀ ਜਾ ਸਕੇ ।

 

ਜ਼ਿਕਰਯੋਗ ਹੈ ਕਿ ਇਹ ਜਵਾਬ ਕਰਦਾਤਾ ਈ- ਫਾਇਲਿੰਗ ਖਾਤੇ ਜ਼ਰੀਏ ਇਸ ਉੱਤੇ ਔਨਲਾਇਨ ਦਿੱਤੇ ਜਾ ਸਕਦੇ ਹਨ  :  www.incometaxindiaefiling.gov.in

 

****

ਆਰਐੱਮ/ਕੇਐੱਮਐੱਨ



(Release ID: 1615660) Visitor Counter : 152