ਗ੍ਰਹਿ ਮੰਤਰਾਲਾ

ਵਿਦੇਸ਼ੀਆਂ ਅਤੇ ਭਾਰਤ ਵਿੱਚ ਇਮੀਗ੍ਰੇਸ਼ਨ ਚੈੱਕ ਪੋਸਟਾਂ ਜ਼ਰੀਏ ਆਉਣ ਵਾਲੀ ਸਾਰੀ ਯਾਤਰੀ ਟ੍ਰੈਫਿਕ ਨੂੰ ਮਿਲੇ ਹੋਏ ਸਾਰੇ ਮੌਜੂਦਾ ਵੀਜ਼ੇ, ਕੁਝ ਵਰਗਾਂ ਨੂੰ ਛੱਡ ਕੇ, 3 ਮਈ, 2020 ਤੱਕ ਮੁਲਤਵੀ ਰਹਿਣਗੇ

Posted On: 17 APR 2020 9:03PM by PIB Chandigarh

ਦੇਸ਼ ਵਿੱਚ ਫੈਲੀ ਕੋਵਿਡ-19 ਮਹਾਮਾਰੀ ਨੂੰ ਦੇਖਦੇ ਹੋਏ, ਕੇਂਦਰੀ ਗ੍ਰਹਿ ਮੰਤਰਾਲਾ ਨੇ ਫੈਸਲਾ ਕੀਤਾ ਹੈ ਕਿ ਵਿਦੇਸ਼ੀਆਂ ਨੂੰ ਜਾਰੀ ਮੌਜੂਦਾ ਵੀਜ਼ਿਆਂ ਦੀ ਮੁਅਤਲੀ ਦੀ ਮਿਆਦ ਵਿੱਚ 3 ਮਈ, 2020 ਤੱਕ ਵਾਧਾ ਕੀਤਾ ਜਾਵੇ, ਸਿਰਫ ਉਨ੍ਹਾਂ ਕੇਸਾਂ ਨੂੰ ਛੱਡ ਕੇ ਜੋ ਕਿ ਡਿਪਲੋਮੈਟਿਕ, ਸਰਕਾਰੀ, ਯੂਐੱਨ/ ਅੰਤਰਰਾਸ਼ਟਰੀ ਸੰਗਠਨਾਂ, ਰੋਜ਼ਗਾਰ ਅਤੇ ਪ੍ਰੋਜੈਕਟ ਵਰਗਾਂ ਨਾਲ ਸਬੰਧਿਤ ਹਨ

 

ਗ੍ਰਹਿ ਮੰਤਰਾਲਾ ਨੇ ਇਹ ਵੀ ਹਿਦਾਇਤ ਕੀਤੀ ਹੈ ਕਿ ਭਾਰਤ ਵਿੱਚ 107 ਇਮੀਗ੍ਰੇਸ਼ਨ ਚੈੱਕ ਪੋਸਟਾਂ ਵਿੱਚੋਂ ਕਿਸੇ ਇਕ ਜ਼ਰੀਏ  ਆਉਣ ਵਾਲੀ ਸਾਰੀ ਯਾਤਰੀ ਟ੍ਰੈਫਿਕ,  3 ਮਈ, 2020 ਤੱਕ ਮੁਅਤਲ ਰਹੇਗੀ ਪਰ ਉਨ੍ਹਾਂ ਗੱਡੀਆਂ, ਹਵਾਈ ਜਹਾਜ਼ਾਂ, ਸਮੁੰਦਰੀ ਜਹਾਜ਼ਾਂ, ਵਾਹਨਾਂ, ਰੇਲ ਗੱਡੀਆਂ ਆਦਿ ਤੇ ਕੋਈ ਰੋਕ ਨਹੀਂ ਹੋਵੇਗੀ ਜੋ ਕਿ ਵਸਤਾਂ ਅਤੇ ਸਪਲਾਈ, ਭਾਵੇਂ ਜ਼ਰੂਰੀ ਹੋਵੇ ਜਾਂ ਗ਼ੈਰ-ਜ਼ਰੂਰੀ,  ਲਿਆਉਂਦੀਆਂ ਹਨ  ਉਨ੍ਹਾਂ ਦੇ  ਅਮਲੇ , ਨਾਵਿਕ, ਡਰਾਈਵਰ, ਹੈਲਪਰ, ਕਲੀਨਰ ਆਦਿ ਦੀ ਕੋਵਿਡ-19 ਕਾਰਨ ਵਿਸਤ੍ਰਿਤ ਮੈਡੀਕਲ ਸਕ੍ਰੀਨਿੰਗ ਹੋਵੇਗੀ

 

ਸਰਕਾਰੀ ਪੱਤਰ ਦੇਖਣ ਲਈ ਇੱਥੇ ਕਲਿੱਕ ਕਰੋ:

Click here to see Official Communication

 

*****

 

ਵੀਜੀ/ਐੱਸਐੱਨਸੀ/ਵੀਐੱਮ



(Release ID: 1615594) Visitor Counter : 176