ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਤੇ ਦੱਖਣੀ ਅਫ਼ਰੀਕਾ ਗਣਰਾਜ ਦੇ ਰਾਸ਼ਟਰਪਤੀ ਦਰਮਿਆਨ ਟੈਲੀਫ਼ੋਨ ’ਤੇ ਗੱਲਬਾਤ ਹੋਈ

प्रविष्टि तिथि: 17 APR 2020 8:56PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੱਖਣੀ ਅਫ਼ਰੀਕਾ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਸਾਇਰਿਲ ਰਾਮਾਫ਼ੋਸਾ ਨਾਲ ਟੈਲੀਫ਼ੋਨ ਤੇ ਗੱਲਬਾਤ ਕੀਤੀ।

ਦੋਹਾਂ ਆਗੂਆਂ ਨੇ ਕੋਵਿਡ–19 ਮਹਾਮਾਰੀ ਕਾਰਨ ਘਰੇਲੂ, ਖੇਤਰੀ ਤੇ ਵਿਸ਼ਵ ਪੱਧਰ ਤੇ ਪੈਦਾ ਹੋਈਆਂ ਚੁਣੌਤੀਆਂ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਆਪੋਆਪਣੀ ਜਨਤਾ ਦੀ ਸਿਹਤ ਦੀ ਰਾਖੀ ਤੇ ਅਜਿਹੇ ਹਾਲਾਤ ਦੇ ਆਰਥਿਕ ਅਸਰ ਘਟਾਉਣ ਲਈ ਆਪਣੀਆਂ ਸਰਕਾਰਾਂ ਦੁਆਰਾ ਉਠਾਏ ਗਏ ਕਦਮਾਂ ਬਾਰੇ ਚਰਚਾ ਕੀਤੀ।

ਪ੍ਰਧਾਨ ਮੰਤਰੀ ਨੇ ਯਕੀਨ ਦਿਵਾਇਆ ਕਿ ਭਾਰਤ ਇਸ ਚੁਣੌਤੀਪੂਰਨ ਸਮੇਂ ਦੌਰਾਨ ਜ਼ਰੂਰੀ ਦਵਾਈਆਂ ਦੀਆਂ ਸਪਲਾਈਜ਼ ਨੂੰ ਯਕੀਨੀ ਬਣਾਉਣ ਲਈ ਦੱਖਣੀ ਅਫ਼ਰੀਕਾ ਦੀ ਹਰ ਸੰਭਵ ਮਦਦ ਕਰੇਗਾ।

ਪ੍ਰਧਾਨ ਮੰਤਰੀ ਨੇ ਮੌਜੂਦਾ ਮਹਾਮਾਰੀ ਦੇ ਜਵਾਬ ਵਿੱਚ ਅਫ਼ਰੀਕਨ ਯੂਨੀਅਨ ਦੇ ਮੁਖੀ ਦੀ ਮੌਜੂਦਾ ਹੈਸੀਅਤ ਨਾਲ ਮਹਾਦੀਪਾਂ ਨਾਲ ਕੀਤੇ ਜਾ ਰਹੇ ਤਾਲਮੇਲ ਲਈ ਰਾਸ਼ਟਰਪਤੀ ਰਾਮਾਫ਼ੋਸਾ ਵੱਲੋਂ ਨਿਭਾਈ ਜਾ ਰਹੀ ਸਰਗਰਮ ਭੂਮਿਕਾ ਦੀ ਸ਼ਲਾਘਾ ਕੀਤੀ।

ਭਾਰਤ ਤੇ ਅਫ਼ਰੀਕਾ ਦਰਮਿਆਨ ਸਦੀਆਂ ਪੁਰਾਣੇ ਦੋਸਤਾਨਾ ਸਬੰਧਾਂ ਅਤੇ ਲੋਕਾਂ ਦਰਮਿਆਨ ਹੋਣ ਵਾਲੇ ਵਟਾਂਦਰਿਆਂ ਨੂੰ ਚੇਤੇ ਕਰਦਿਆਂ ਪ੍ਰਧਾਨ ਮੰਤਰੀ ਨੇ ਵਾਇਰਸ ਵਿਰੁੱਧ ਸਾਂਝੇ ਅਫ਼ਰੀਕਨ ਯਤਨ ਨੂੰ ਭਾਰਤ ਦੀ ਮੁਕੰਮਲ ਹਿਮਾਇਤ ਦੇਣ ਦੀ ਗੱਲ ਆਖੀ।

***

ਵੀਆਰਆਰਕੇ/ਏਕੇ


(रिलीज़ आईडी: 1615585) आगंतुक पटल : 237
इस विज्ञप्ति को इन भाषाओं में पढ़ें: English , Urdu , Marathi , हिन्दी , Bengali , Manipuri , Assamese , Gujarati , Odia , Tamil , Telugu , Kannada , Malayalam