ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਤੇ ਮਿਸਰ ਦੇ ਰਾਸ਼ਟਰਪਤੀ ਦਰਮਿਆਨ ਟੈਲੀਫ਼ੋਨ ’ਤੇ ਗੱਲਬਾਤ ਹੋਈ

Posted On: 17 APR 2020 8:37PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਿਸਰ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਅਬਦੇਲ ਫ਼ੱਤਾਹ ਅਲਸੀਸੀ (H.E. Mr. Abdel Fattah El-Sisi) ਨਾਲ ਟੈਲੀਫ਼ੋਨ ਤੇ ਗੱਲਬਾਤ ਕੀਤੀ।

ਦੋਹਾਂ ਆਗੂਆਂ ਨੇ ਕੋਵਿਡ19 ਮਹਾਮਾਰੀ ਨੂੰ ਦੇਖਦਿਆਂ ਪੂਰੀ ਦੁਨੀਆ ਦੀ ਸਥਿਤੀ ਬਾਰੇ ਵਿਚਾਰਵਟਾਂਦਰਾ ਕੀਤਾ ਤੇ ਆਪੋਆਪਣੀ ਜਨਤਾ ਦੀ ਰਾਖੀ ਲਈ ਆਪਣੀਆਂ ਸਬੰਧਿਤ ਸਰਕਾਰਾਂ ਦੁਆਰਾ ਉਠਾਏ ਗਏ ਕਦਮਾਂ ਬਾਰੇ ਜਾਣਕਾਰੀ ਦਾ ਅਦਾਨਪ੍ਰਦਾਨ ਕੀਤਾ। ਉਹ ਇੱਕਦੂਜੇ ਤੋਂ ਸਿੱਖਣ ਲਈ ਅਨੁਭਵ ਤੇ ਬਿਹਤਰੀਨ ਪਿਰਤਾਂ ਦੇ ਨਿਰੰਤਰ ਅਦਾਨਪ੍ਰਦਾਨ ਦੀ ਉਪਯੋਗਤਾ ਲਈ ਸਹਿਮਤ ਹੋਏ।

ਪ੍ਰਧਾਨ ਮੰਤਰੀ ਨੇ ਮਿਸਰ ਦੇ ਰਾਸ਼ਟਰਪਤੀ ਨੂੰ ਭਰੋਸਾ ਦਿਵਾਇਆ ਕਿ ਭਾਰਤ ਇਨ੍ਹਾਂ ਔਖੇ ਸਮਿਆਂ ਚ ਫ਼ਾਰਮਾਸਿਊਟੀਕਲ ਸਪਲਾਈਜ਼ ਦੀ ਉਪਲਬਤਾ ਯਕੀਨੀ ਬਣਾਉਣ ਲਈ ਹਰ ਸੰਭਵ ਮਦਦ ਮੁਹੱਈਆ ਕਰਵਾਏਗਾ। ਉਨ੍ਹਾਂ ਮਿਸਰ ਚ ਮੌਜੂਦ ਭਾਰਤੀ ਨਾਗਰਿਕਾਂ ਨੂੰ ਪ੍ਰਦਾਨ ਕਰਵਾਈ ਜਾ ਰਹੀ ਮਦਦ ਲਈ ਰਾਸ਼ਟਰਪਤੀ ਅਲਸੀਸੀ ਦਾ ਧੰਨਵਾਦ ਵੀ ਕੀਤਾ।

ਦੋਵੇਂ ਆਗੂ ਸਹਿਮਤ ਹੋਏ ਕਿ ਉਨ੍ਹਾਂ ਦੀਆਂ ਟੀਮਾਂ ਇੱਕਦੂਜੇ ਨਾਲ ਨੇੜਿਓਂ ਤਾਲਮੇਲ ਰੱਖਣ ਤੇ ਅਨੁਭਵਸਾਂਝੇ ਕਰਨਾ ਯਕੀਨੀ ਬਣਾਉਣ ਲਈ ਸੰਪਰਕ ਚ ਰਹਿਣਗੀਆਂ।

***

ਵੀਆਰਆਰਕੇ/ਏਕੇ


(Release ID: 1615584) Visitor Counter : 238