ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸੀਐੱਸਆਈਆਰ ਦੀ ਇੱਕ ਹੋਰ ਪ੍ਰਯੋਗਸ਼ਾਲਾ ਨੋਵੇਲ ਕਰੋਨਾਵਾਇਰਸ ਦਾ ਜੀਨੋਮ ਅਨੁਕ੍ਰਮਣ ਸ਼ੁਰੂ ਕਰੇਗੀ

Posted On: 17 APR 2020 4:42PM by PIB Chandigarh

ਸੈਂਟਰ ਫਾਰ ਸੈਲੂਲਰ ਐਂਡ ਮੋਲੀਕਿਊਲਰ ਬਾਇਓਲੋਜੀ (ਸੀਸੀਐੱਮਬੀ) ਅਤੇ ਜੀਨੋਮਿਕ ਐਂਡ ਇੰਟੈਗਰੇਟਿਡ ਬਾਇਓਲੋਜੀ (ਆਈਜੀਆਈਬੀ) ਤੋਂ ਬਾਅਦ ਕੌਂਸਲ ਫਾਰ ਸਾਇੰਟੇਫਿਕ ਐਂਡ ਇੰਡਸਟ੍ਰੀਅਲ ਰਿਸਰਚ (ਸੀਐੱਸਆਈਆਰ) ਦੇ ਇੱਕ ਹੋਰ ਸੰਸਥਾਨ ਦੀ ਪ੍ਰਯੋਗਸ਼ਾਲਾ ਨੇ ਨੋਵੇਲ ਕਰੋਨਾ ਵਾਇਰਸ ਦੇ ਸੰਪੂਰਨ ਜੀਨੋਮ ਅਨੁਕ੍ਰਮਣ ਦਾ ਕਾਰਜ ਸ਼ੁਰੂ ਕੀਤਾ ਹੈ। ਚੰਡੀਗੜ੍ਹ ਸਥਿਤ ਇੰਸਟੀਟਿਊਟ ਆਵ੍ ਮਾਈਕ੍ਰੋਬੀਅਲ ਟੈਕਨੋਲੋਜੀ (ਇਮਟੈੱਕ-IMTech) ਨੇ ਵੀ ਕੋਵਿਡ-19 ਦੀ ਚੁਣੌਤੀ ਨਾਲ ਨਿਪਟਣ ਲਈ ਮਹੱਤਵਪੂਰਨ ਪਹਿਲ ਕਰਦੇ ਹੋਏ ਨੋਵੇਲ ਕਰੋਨਾ ਵਾਇਰਸ ਦਾ ਜੀਨੋਮ ਅਨੁਕ੍ਰਮਣ ਸ਼ੁਰੂ ਕੀਤਾ ਹੈ।

ਇਮਟੈੱਕ ਦੇ ਡਾਇਰੈਕਟਰ, ਡਾ.ਸੰਜੀਵ ਖੋਸਲਾ ਨੇ ਕਿਹਾ ਹੈ ਕਿ,"ਇਸ ਅਨੁਕ੍ਰਮਣ ਤੋਂ ਪ੍ਰਾਪਤ ਜੀਨੋਮਿਕ ਸੰਸਾਧਨ ਕੋਵਿਡ-19 ਦੇ ਲਈ ਜ਼ਰੂਰੀ ਨਿਦਾਨ ਅਤੇ ਦਵਾਈਆਂ ਦੇ ਟੀਚਿਆਂ ਦੀ ਪਹਿਚਾਣ ਕਰਨ ਵਿੱਚ ਕਾਰਗਰ ਹੋ ਸਕਦੇ ਹਨ। ਜੀਨੋਮ ਅਨੁਕ੍ਰਮਣ ਦੇ ਨਮੂਨਿਆਂ ਨੂੰ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਸੰਗ੍ਰਹਿ ਵਿੱਚ ਜਮ੍ਹਾਂ ਕੀਤਾ ਜਾਵੇਗਾ।" ਦੂਜੇ ਸੂਖਮ ਜੀਵਾਂ ਦੀ ਤੁਲਨਾ ਵਿੱਚ ਵਾਇਰਸ ਦੇ ਰੂਪਾਂਤਰਿਤ ਹੋਣ ਦੀ ਦਰ ਵਧੇਰੇ ਹੁੰਦੀ ਹੈ ਅਤੇ ਉਨ੍ਹਾਂ ਦੀ ਆਨੁਵੰਸ਼ਿਕ ਸਮੱਗਰੀ ਤੇਜ਼ੀ ਨਾਲ ਬਦਲਦੀ ਰਹਿੰਦੀ ਹੈ ਕਿਉਂਕਿ ਵਾਇਰਸ ਸੰਖਿਆਂ ਤੇਜ਼ੀ ਨਾਲ ਵਧਦੀ ਹੈ। ਸੰਪੂਰਨ ਜੀਨੋਮ ਅਨੁਕ੍ਰਮ ਦੀ ਜਾਣਕਾਰੀ ਹੋਣ ਨਾਲ ਖੋਜਕਰਤਾ ਵਾਇਰਸ ਦੀ ਉਤਪਤੀ,ਭਾਰਤ ਵਿੱਚ ਮੌਜੂਦ ਉਸ ਦੇ ਰੂਪਾਂ ਅਤੇ ਸਾਡੇ ਦੇਸ਼ ਵਿੱਚ ਇਸ ਦੇ ਫੈਲਣ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣਗੇ।

ਸੰਪੂਰਨ ਜੀਨੋਮ ਅਨੁਕ੍ਰਮਣ ਇੱਕ ਅਜਿਹੀ ਵਿਧੀ ਹੈ ਜੋ ਕਿਸੇ ਖਾਸ ਜੀਵ ਦੇ ਜੀਨੋਮ ਦੇ ਸੰਪੂਰਨ ਡੀਐੱਨਏ ਅਨੁਕ੍ਰਮ ਨੂੰ ਨਿਰਧਾਰਿਤ ਕਰਨ ਲਈ ਵਰਤੀ ਜਾਂਦੀ ਹੈ। ਸੀਐੱਸਆਈਆਰ-ਆਈਐੱਮਟੈੱਕ ਨੂੰ ਸੂਖਮਜੀਵ ਅਤੇ ਜੀਨੋਮਿਕ ਖੋਜ ਵਿੱਚ ਮੁਹਾਰਤ ਲਈ ਜਾਣਿਆ ਜਾਂਦਾ ਹੈ।ਇਹ ਸੰਸਥਾਨ ਕਲੀਨੀਕਲ ਨਮੂਨਿਆਂ ਤੋਂ ਅਲੱਗ ਕੀਤੇ ਗਏੇ ਐੱਸਏਆਰਐੱਸ-ਸੀਓਵੀ-2 ਆਰਐੱਨਏ ਜੀਨੋਮ ਦਾ ਅਨੁਕ੍ਰਮਣ ਕਰੇਗਾ। ਸਾਲ 1984 ਵਿੱਚ ਸਥਾਪਿਤ ਸੀਐੱਸਆਈਆਰ-ਆਈਐੱਮਟੈੱਕ ਸੂਖਮਜੀਵ ਵਿਗਿਆਨ ਵਿੱਚ ਇੱਕ ਪ੍ਰਮੁੱਖ ਰਾਸ਼ਟਰੀ ਪੱਧਰੀ ਉਤਕੁਸ਼ਟਤਾ ਕੇਂਦਰ ਹੈ।

ਡਾ. ਖੋਸਲਾ ਨੇ ਕਿਹਾ,"ਅਸੀਂ ਨਮੂਨਿਆਂ ਦਾ ਕਲੀਨੀਕਲ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਹੁਣ ਵਾਇਰਲ ਉਪਭੇਦਾਂ ਨੂੰ ਅਨੁਕ੍ਰਮਿਤ ਕਰਨ ਦੇ ਲਈ ਇਸ ਮਿਸ਼ਨ ਨੂੰ ਸ਼ੁਰੂ ਕਰਦੇ ਹੋਏ ਅਸੀਂ ਇਸ ਵਾਇਰਸ ਦੀ ਪ੍ਰਕ੍ਰਿਤੀ ਨੂੰ ਸਮਝਣ ਦੇ ਲਈ ਬਿਹਤਰ ਰੂਪ ਵਿੱਚ ਨਾਲ ਲੈਸ ਹੋਵਾਂਗੇ, ਜਿਸ ਦੇ ਕਾਰਨ ਕੋਵਿਡ-19 ਗਲੋਬਲ ਮਹਾਮਾਰੀ ਫੈਲ ਰਹੀ ਹੈ।" ਇਹ ਸੰਸਥਾਨ ਭਾਰਤ ਵਿੱਚ ਐੱਸਏਆਰਐੱਸ-ਸੀਓਵੀ-2 ਦੇ ਉਪਭੇਦਾਂ ਵਿੱਚ ਰਸਾਇਣਿਕ ਬਦਲਾਵਾਂ ਦਾ ਅਧਿਐਨ ਕਰਨ ਦੇ ਲਈ ਵਾਸਤਵਿਕ ਸਮੇਂ ਵਿੱਚ ਪੋਰਟੇਬਲ ਅਤੇ ਪ੍ਰਤੱਖ ਜੀਨੋਮ ਅਨੁਕ੍ਰਮਣ ਵਿੱਚ ਆਪਣੇ ਅਨੁਭਵ ਦਾ ਉਪਯੋਗ ਕਰੇਗਾ।

                                       ****

 

ਕੇਜੀਐੱਸ/(ਡੀਐੱਸਟੀ- (ਇੰਡੀਆ ਸਾਇੰਸ ਵਾਇਰ))



(Release ID: 1615533) Visitor Counter : 149