ਖੇਤੀਬਾੜੀ ਮੰਤਰਾਲਾ
ਖੇਤੀਬਾੜੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਲੌਕਡਾਊਨ ਦੌਰਾਨ ਅਨਾਜ ਅਤੇ ਖੇਤੀ ਵਸਤਾਂ ਦੀ ਢੋਆ-ਢੋਆਈ ਦੀ ਸੁਵਿਧਾ ਲਈ “ਕਿਸਾਨ ਰਥ” ਮੋਬਾਈਲ ਐਪ ਲਾਂਚ ਕੀਤੀ
ਕਿਸਾਨ ਰਥ ਖੇਤੀ ਐਪ ਉਤਪਾਦਾਂ ਦੀ ਢੋਆ- ਢੋਆਈ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਹੈ- ਸ਼੍ਰੀ ਤੋਮਰ
Posted On:
17 APR 2020 3:51PM by PIB Chandigarh
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਕੇਂਦਰੀ ਖੇਤੀਬਾੜੀ ਦੀ ਗਤੀਸ਼ੀਲਤਾ ਲਈ ਮੁੱਢਲੀ ਅਤੇ ਸੈਕੰਡਰੀ ਆਵਾਜਾਈ ਲਈ ਟ੍ਰਾਂਸਪੋਰਟ ਵਾਹਨਾਂ ਦੀ ਭਾਲ ਕਰਨ ਲਈ ਕਿਸਾਨਾਂ ਅਤੇ ਵਪਾਰੀਆਂ ਦੀ ਸੁਵਿਧਾ ਲਈ ਨੈਸ਼ਨਲ ਇੰਫਰਮੈਟਿਕਸ ਸੈਂਟਰ (ਐੱਨਆਈਸੀ) ਦੁਆਰਾ ਤਿਆਰ ਕੀਤਾ ਗਿਆ ਇੱਕ ਕਿਸਾਨ ਹਿਤੈਸ਼ੀ ਮੋਬਾਈਲ ਐਪ ਦੀ ਨਵੀਂ ਦਿੱਲੀ ਦੇ ਕ੍ਰਿਸ਼ੀ ਭਵਨ ਵਿੱਚ ਸ਼ੁਰੂਆਤ ਕੀਤੀ। ਬਾਗਬਾਨੀ ਉਤਪਾਦਾਂ ਦੀ ਢੋਆ-ਢੋਆਈ ਵਿੱਚ ਫਾਰਮ ਤੋਂ ਮੰਡੀਆਂ ਐੱਫਪੀਓ ਕਲੈਕਸ਼ਨ ਸੈਂਟਰ ਅਤੇ ਗੁਦਾਮਾਂ ਆਦਿ ਤੱਕ ਦੀ ਆਵਾਜਾਈ ਸ਼ਾਮਲ ਹੋਵੇਗੀ। ਸੈਕੰਡਰੀ ਟ੍ਰਾਂਸਪੋਰਟੇਸ਼ਨ ਵਿੱਚ ਮੰਡੀਆਂ ਤੋਂ ਜ਼ਿਲਾ ਪੱਧਰੀ ਮੰਡੀਆਂ ਅਤੇ ਇੰਟਰ ਸਟੇਟ ਮੰਡੀਆਂ, ਪ੍ਰੋਸੈੱਸਿੰਗ ਇਕਾਈਆਂ, ਰੇਲਵੇ ਸਟੇਸ਼ਨਾਂ, ਵੇਅਰ ਹਾਊਸ ਅਤੇ ਥੋਕ ਵਿਕਰੇਤਾ ਆਦਿ ਸ਼ਾਮਲ ਹੋਣਗੇ।
ਇਸ ਮੌਕੇ ਸੰਬੋਧਨ ਕਰਦਿਆਂ ਖੇਤੀਬਾੜੀ ਮੰਤਰੀ ਸ਼੍ਰੀ ਤੋਮਰ ਨੇ ਕਿਹਾ ਕਿ ਲੌਕਡਾਊਨ ਦੇ ਦੌਰਾਨ ਖੇਤੀਬਾੜੀ ਗਤੀਵਿਧੀਆਂ ਨੂੰ ਜਾਰੀ ਰੱਖਣਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਖੇਤੀ ਸੈਕਟਰ ਨੂੰ ਇਹ ਰਿਆਇਤਾਂ ਦਿੱਤੀਆਂ ਗਈਆਂ ਹਨ। ਜਦੋਂ ਕਿ ਫਸਲਾਂ ਦੀ ਕਟਾਈ ਅਤੇ ਮੰਡੀਕਰਨ ਦਾ ਕੰਮ ਚਲ ਰਿਹਾ ਹੈ, ਇਸ ਨਾਲ ਕਿਸਾਨਾਂ ਲਈ ਆਵਾਜਾਈ ਸੌਖੀ ਹੋ ਜਾਵੇਗੀ। ਕਿਸਾਨ ਰਥ ਐਪ ਸਾਰੇ ਦੇਸ਼ ਵਿੱਚ ਫਾਰਮ ਗੇਟ ਤੋਂ ਮੰਡੀ ਅਤੇ ਮੰਡੀਆਂ ਵਿੱਚ ਉਤਪਾਦਾਂ ਦੀ ਢੋਆ-ਢੋਆਈ ਲਈ ਕਿਸਾਨਾਂ ਅਤੇ ਵਪਾਰੀਆਂ ਦੀ ਮਦਦ ਕਰੇਗੀ। ਇਸ ਸਮੇਂ ਜਦੋਂ ਸਾਰਾ ਦੇਸ਼ ਕੋਵਿਡ-19 ਸਥਿਤੀ ਵਿੱਚੋਂ ਲੰਘ ਰਿਹਾ ਹੈ, ਇਹ ਕਿਸਾਨ ਰਥ ਐਪ ਦੇਸ਼ ਦੇ ਕਿਸਾਨਾਂ, ਐੱਫਪੀਓ ਅਤੇ ਕੋਆਪ੍ਰੇਟਿਵ ਸੋਸਾਇਟੀਆਂ ਨੂੰ ਖੇਤੀਬਾੜੀ ਉਤਪਾਦਾਂ ਨੂੰ ਫਾਰਮ ਗੇਟ ਤੋਂ ਬਾਜ਼ਾਰ ਤੱਕ ਲਿਜਾਉਣ ਲਈ ਆਵਾਜਾਈ ਦੀ ਸੁਵਿਧਾ ਲੱਭਣ ਚ ਮਦਦ ਦੇਵੇਗਾ । ਕਿਸਾਨ ਰਥ ਨਾਮ ਦੀ ਮੋਬਾਈਲ ਐਪਲੀਕੇਸ਼ਨ, ਅਨਾਜ ਸੀਰੀਅਲ, ਮੋਟੇ ਅਨਾਜ, ਦਾਲਾਂ ਆਦਿ , ਫਲ ਅਤੇ ਸਬਜ਼ੀਆਂ, ਤੇਲ ਦੇ ਬੀਜ, ਮਸਾਲੇ, ਫਾਈਬਰ ਫਸਲ, ਫੁੱਲ, ਬਾਂਸ, ਤੋਂ ਲੈ ਕੇ ਖੇਤ ਉਤਪਾਦਾਂ ਦੀ ਆਵਾਜਾਈ ਦੇ ਸਹੀ ਢੰਗ ਦੀ ਪਹਿਚਾਣ ਕਰਨ ਵਿੱਚ ਕਿਸਾਨਾਂ ਅਤੇ ਵਪਾਰੀਆਂ ਦੀ ਸਹਾਇਤਾ ਕਰਦਾ ਹੈ । ਇਸ ਤੋਂ ਇਲਾਵਾ ਵਣ ਉਪਜ, ਨਾਰੀਅਲ, ਲੌਂਗ ਅਤੇ ਹੋਰ ਖਣਿਜ ਆਦਿ , ਜਿਨਾਂ ਨੂੰ ਢੋਆ-ਢੋਆਈ ਦੌਰਾਨ ਰੈਫਰੀਜਰੇਟਰ ਵਾਹਨਾਂ ਦੀ ਲੋੜ ਹੁੰਦੀ ਹੈ, ਦੀ ਭਾਲ ਅਤੇ ਢੋਆ-ਢੋਆਈ ਵਿੱਚ ਵੀ ਸਹਾਇਤਾ ਕਰਦੀ ਹੈ।
ਖੇਤੀ ਉਤਪਾਦਾਂ ਦੀ ਢੋਆ-ਢੋਆਈ ਸਪਲਾਈ ਲੜੀ ਦਾ ਇੱਕ ਅਹਿਮ ਅਤੇ ਲਾਜ਼ਮੀ ਹਿੱਸਾ ਹੈ। ਮੌਜੂਦਾ ਲੌਕਡਾਊਨ ਕਾਰਨ ਦੇਸ਼ ਵਿੱਚ ਪੈਦਾ ਹੋਈ ਅਸਾਧਾਰਨ ਸਥਿਤੀ ਦੇ ਤਹਿਤ ਕਿਸਾਨ ਰਥ ਐਪ ਕਿਸਾਨਾਂ, ਗੁਦਾਮਾਂ, ਐੱਫਪੀਓ, ਏਪੀਐੱਮਸੀ ਮੰਡੀਆਂ ਅਤੇ ਅੰਤਰਰਾਜੀ ਅਤੇ ਇੰਟਰ ਸਟੇਟ ਖਰੀਦਦਾਰਾਂ ਦਰਮਿਆਨ ਸਹਿਜ ਸਪਲਾਈ ਸਬੰਧਾਂ ਨੂੰ ਯਕੀਨੀ ਬਣਾਵੇਗਾ ਅਤੇ ਸਮੇਂ ਸਿਰ ਢੋਆ-ਢੋਆਈ ਕਰਕੇ ਭੋਜਨ ਦੀ ਬਰਬਾਦੀ ਨੂੰ ਘਟਾਉਣ ਵਿੱਚ ਸਹਾਇਤਾ ਕਰੇਗੀ। ਇਸ ਨਾਲ ਛੇਤੀ ਖਰਾਬ ਹੋਣ ਵਾਲੀਆਂ ਵਸਤਾਂ ਦੀ ਵਧੀਆ ਕੀਮਤ ਮਿਲਣੀ ਵੀ ਸੰਭਵ ਹੋ ਸਕੇਗੀ।
ਕਿਸਾਨ, ਐੱਫਪੀਓ, ਖਰੀਦਦਾਰ ਅਤੇ ਵਪਾਰੀ ਇਸ ਐਪ ਰਾਹੀਂ ਆਵਾਜਾਈ ਦੇ ਲੋੜੀਂਦੇ ਸਾਧਨਾਂ ਦੀ ਮੰਗ ਬਾਜ਼ਾਰ ਵਿੱਚ ਪੈਦਾ ਕਰਨਗੇ, ਜਿਸ ਨੂੰ ਮਾਰਕਿਟ ਵਿੱਚ ਟ੍ਰਾਂਸਪੋਰਟ ਅਪਰੇਟਰਾਂ ਰਾਹੀਂ ਚਲਾਇਆ ਜਾਂਦਾ ਹੈ, ਜਿਹੜੇ ਲੋੜ ਅਨੁਸਾਰ ਵੱਖ-ਵੱਖ ਟਰੱਕਾਂ ਅਤੇ ਫਲੀਟ ਮਾਲਕਾਂ ਨਾਲ ਰਾਬਤਾ ਕਾਇਮ ਕਰਕੇ ਲੋੜ ਅਨੁਸਾਰ ਵਾਹਨ ਉਪਲਬੱਧ ਕਰਾਉਂਦੇ ਨੇ ਜਿਸ ਨਾਲ ਖ਼ਪਤਕਾਰ ਤੱਕ ਛੇਤੀ ਸਮਾਨ ਭੇਜਣਾ ਸੰਭਵ ਹੋ ਜਾਂਦਾ ਹੈ। ਇਸ ਐਪ ਨਾਲ ਖ਼ਪਤਕਾਰ ਸਿੱਧੇ ਤੌਰ ਤੇ ਟਰੱਕ ਜਾਂ ਫਲੀਟ ਅਪਰੇਟਰ ਨਾਲ ਗੱਲਬਾਤ ਕਰਕੇ ਆਪਣੇ ਸੌਦੇ ਨੂੰ ਅੰਤਿਮ ਰੂਪ ਦਿੰਦਾ ਹੈ। ਇੱਕ ਵਾਰ ਯਾਤਰਾ ਪੂਰੀ ਹੋਣ ਤੋਂ ਬਾਅਦ ਖ਼ਪਤਕਾਰ ਐਪ ਰਾਹੀਂ ਢੋਆ-ਢੋਆਈ ਕਰਨ ਵਾਲੇ ਨੂੰ ਰੇਟਿੰਗ ਫੀਡਬੈਕ ਪ੍ਰਦਾਨ ਕਰਦਾ ਹੈ, ਜੋ ਸਮੇਂ ਦੇ ਨਾਲ-ਨਾਲ ਟ੍ਰਾਂਸਪੋਟਰਾਂ ਨੂੰ ਆਪਣੀ ਸੇਵਾ ਵਿੱਚ ਸੁਧਾਰ ਲਈ ਫੀਡਬੈਕ ਵਿਧੀ ਬਣ ਜਾਂਦਾ ਹੈ । ਇਹ ਭਵਿੱਖ ਵਿੱਚ ਲੌਜਿਸਟਿਕਸ ਸਰਵਿਸ ਪ੍ਰੋਵਾਈਡਰ ਦੀ ਚੋਣ ਪ੍ਰਕਿਰਿਆ ਲਈ ਵੀ ਖ਼ਪਤਕਾਰ ਦੀ ਸਹਾਇਤਾ ਕਰੇਗਾ।
ਸ਼੍ਰੀ ਤੋਮਰ ਨੇ ਇਸ ਮੌਕੇ ਬੋਲਦਿਆਂ ਅੱਗੇ ਕਿਹਾ ਕਿ ਕਿਸਾਨ ਰਥ ਮੋਬਾਈਲ ਐਪ ਦੇਸ਼ ਵਿੱਚ ਖੇਤੀਬਾੜੀ ਤੇ ਬਾਗਬਾਨੀ ਉਤਪਾਦਾਂ ਦੇ ਅੰਤਰ ਮੰਡੀ ਅਤੇ ਅੰਤਰਰਾਜ ਵਪਾਰ ਨੂੰ ਹੁਲਾਰਾ ਦੇਣ ਵਿੱਚ ਵੀ ਸਹਾਇਤਾ ਕਰੇਗਾ। ਮੰਤਰੀ ਨੇ ਕਿਹਾ ਕਿ ਇਹ ਐਪ ਕਿਸਾਨ ਕਾ ਅਪਣਾ ਵਾਹਨ ਟੈਗ ਲਾਈਨ ਦੇ ਨਾਲ ਖੇਤੀ ਉਤਪਾਦਾਂ ਦੀ ਢੋਆ-ਢੋਆਈ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ।
ਖੇਤੀ ਅਤੇ ਕਿਸਾਨ ਭਲਾਈ ਰਾਜ ਮੰਤਰੀ, ਸ਼੍ਰੀ ਪਰਸ਼ੋਤਮ ਰੁਪਾਲਾ ਅਤੇ ਕੈਲਾਸ਼ ਚੌਧਰੀ; ਸਕੱਤਰ, ਖੇਤੀਬਾੜੀ, ਸਹਿਕਾਰਤਾ ਤੇ ਕਿਸਾਨ ਭਲਾਈ, ਸ਼੍ਰੀ ਸੰਜੈ ਅਗਰਵਾਲ; ਸਕੱਤਰ, ਇਲੈਕਟ੍ਰੌਨਿਕਸ ਅਤੇ ਆਈਟੀ, ਸ਼੍ਰੀ ਅਜੈ ਪ੍ਰਕਾਸ਼ ਸਾਹਨੀ; ਡਾਇਰੈਕਟਰ ਜਨਰਲ, ਐੱਨਆਈਸੀ ਡਾ. ਨੀਤਾ ਵਰਮਾ ਸਮੇਤ ਮੰਤਰਾਲੇ ਦੇ ਹੋਰ ਅਧਿਕਾਰੀਆਂ ਨੇ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਕਿਸਾਨ ਰਥ ਮੋਬਾਈਲ ਐਪ ਲਾਂਚ ਸਮਾਗਮ ਵਿੱਚ ਹਿੱਸਾ ਲਿਆ।
ਇਹ ਮੋਬਾਈਲ ਐਪ ਸ਼ੁਰੂ ਵਿੱਚ ਐਂਡਰਾਇਡ (Android) ਵਰਜ਼ਨ ਵਿੱਚ 08 ਭਾਸ਼ਾਵਾਂ ਵਿੱਚ ਉਪਲੱਬਧ ਕਰਵਾਈ ਜਾਵੇਗੀ, ਅਤੇ ਪੈਨ –ਇੰਡੀਆ ਵਰਤੋਂ ਲਈ ਇਹ ਤਿਆਰ ਹੈ।
*****
ਏਪੀਐੱਸ/ਪੀਕੇ/ਐੱਮਐੱਸ/ਬੀਏ
(Release ID: 1615531)
Visitor Counter : 286
Read this release in:
Odia
,
English
,
Urdu
,
Hindi
,
Marathi
,
Bengali
,
Assamese
,
Gujarati
,
Tamil
,
Telugu
,
Kannada
,
Malayalam