ਰੱਖਿਆ ਮੰਤਰਾਲਾ

ਕੋਵਿਡ - 19 ਦਾ ਮੁਕਾਬਲਾ ਕਰਨ ਲਈ ਪੀਪੀਈ ਅਤੇ ਹੋਰ ਉਤਪਾਦਾਂ ਦੇ ਨਿਰਮਾਣ ’ਤੇ ਵੈਬੀਨਾਰ

Posted On: 17 APR 2020 7:13PM by PIB Chandigarh

ਘਰੇਲੂ ਉਦਯੋਗ ਨੂੰ ਸਰਕਾਰੀ ਅਤੇ ਗ਼ੈਰ-ਸਰਕਾਰੀ ਦੋਹਾਂ ਸੈਕਟਰਾਂ ਲਈ, ਕੋਵਿਡ - 19 ਨਾਲ ਲੜਾਈ ਵਾਲੇ ਉਤਪਾਦਾਂ ਦੀ ਵਧ ਰਹੀ ਮੰਗ ਨੂੰ ਪੂਰਾ ਕਰਨ ਲਈ ਆਪਣੀਆਂ ਨਿਰਮਾਣ ਸਮਰੱਥਾਵਾਂ ਨੂੰ ਵਧਾਉਣ ਦੀ ਜ਼ਰੂਰਤ ਹੈ। ਇਸ ਸਬੰਧ ਵਿੱਚ ਸੋਸਾਇਟੀ ਆਵ੍ ਇੰਡੀਅਨ ਡਿਫੈਂਸ ਮੈਨੂਫੈਕਚਰਰਸ (ਐੱਸਆਈਡੀਐੱਮ) ਦੁਆਰਾ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੀ ਅਗਵਾਈ ਵਿੱਚ ਰੱਖਿਆ ਖੋਜ ਵਿਭਾਗ ਦੇ ਸਕੱਤਰ ਅਤੇ ਡੀਆਰਡੀਓ ਦੇ ਚੇਅਰਮੈਨ ਡਾ. ਜੀ ਸਤੀਸ਼ ਰੈਡੀ ਅਤੇ ਹੋਰ ਹਿਤਧਾਰਕਾਂ ਦੇ ਸਹਿਯੋਗ ਨਾਲ ਇੱਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ।

ਡਾ: ਰੈਡੀ ਨੇ ਸਮੁੱਚੇ ਸੈਸ਼ਨ ਨੂੰ ਸੰਬੋਧਨ ਕੀਤਾ ਅਤੇ ਮਹਾਮਾਰੀ ਨਾਲ ਲੜਨ ਦੇ ਰਾਸ਼ਟਰੀ ਕੰਮ ਦੀ ਸਹਾਇਤਾ ਲਈ ਕੋਵਿਡ - 19 ਸਬੰਧਿਤ ਮੈਡੀਕਲ ਉਪਕਰਣ ਤਿਆਰ ਕਰਨ ਲਈ ਉਦਯੋਗਾਂ ਦੇ ਯਤਨਾਂ ਦੀ ਸ਼ਲਾਘਾ ਕੀਤੀਉਨ੍ਹਾਂ ਨੇ ਪੀਪੀਈ ਲਈ ਨਵੇਂ ਡੀਆਰਡੀਓ ਡਿਜ਼ਾਈਨ ਬਾਰੇ ਜਾਣਕਾਰੀ ਦਿੱਤੀ ਅਤੇ ਭਰੋਸਾ ਦਿਵਾਇਆ ਕਿ ਇਸ ਦੀ ਮੰਗ ਕਰਨ ਵਾਲੇ ਉਦਯੋਗਾਂ ਨਾਲ ਪੂਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਉਨ੍ਹਾਂ ਨੇ ਅੱਗੇ ਦੱਸਿਆ ਕਿ ਪੀਪੀਈ ਫੈਬਰਿਕਸ ਦੀ ਮੁੜ ਵਰਤੋਂ ਤੇ ਵਿਕਾਸ ਤੇ ਖੋਜ ਦੇ ਯਤਨ ਕੀਤੇ ਜਾ ਰਹੇ ਹਨ। ਵੈਂਟੀਲੇਟਰਾਂ, ਆਕਸੀਜਨ ਸਿਲੰਡਰਾਂ, ਐਨਕਾਂ, ਟੈਸਟ ਕਿੱਟਾਂ, ਸਵੈਬਾਂ ਅਤੇ ਵਾਇਰਲ ਟ੍ਰਾਂਸਪੋਰਟ ਮੀਡੀਅਮ (ਵੀਟੀਐੱਮ) ਦੇ ਨਾਜ਼ੁਕ ਹਿੱਸਿਆਂ ਦੇ ਸਵਦੇਸ਼ੀਕਰਨ ਲਈ ਗੰਭੀਰ ਯਤਨ ਕੀਤਾ ਜਾ ਰਿਹਾ ਹੈ।

ਰੱਖਿਆ ਖੋਜ ਵਿਭਾਗ ਦੇ ਸੱਕਤਰ ਨੇ ਕਿਹਾ ਕਿ ਡੀਆਰਡੀਓ ਇਸ ਸਮੇਂ ਲਗਭਗ 15-20 ਉਤਪਾਦਾਂ ਦਾ ਵਿਕਾਸ ਕਰ ਰਿਹਾ ਹੈ। ਉਨ੍ਹਾਂ ਨੇ ਨਵੇਂ ਵਿਕਸਿਤ ਉਤਪਾਦਾਂ ਜਿਵੇਂ ਕਿ ਯੂਵੀ ਸੈਨੀਟਾਈਜ਼ੇਸ਼ਨ ਬਾਕਸ, ਹੈਂਡਹੈਲਡ ਯੂ.ਵੀ. ਡਿਵਾਈਸ, ਕੋਵਸੈਕ (ਕੋਵਿਡ ਸੈਂਪਲ ਕਲੈਕਸ਼ਨ ਕਿਓਸਕ), ਪੈਰਾਂ ਦੁਆਰਾ ਸੰਚਾਲਿਤ ਫਿਊਮਿਗੇਸ਼ਨ ਡਿਵਾਈਸ, ਬਿਨਾ ਛੂਹਣ ਵਾਲੇ ਸੈਨੀਟਾਈਜ਼ਰ ਅਤੇ ਕੋਵਿਡ - 19 ਤੋਂ ਬਚਾਅ ਲਈ ਚਿਹਰੇ ਦੀ ਸ਼ੀਲਡ ਬਾਰੇ ਜਾਣਕਾਰੀ ਦਿੱਤੀ।

ਪਰਸਪਰ/ ਇੰਟਰਐਕਟਿਵ ਸੈਸ਼ਨ ਦੌਰਾਨ ਉਦਯੋਗਾਂ ਦੁਆਰਾ ਪਦਾਰਥ, ਸੋਰਸਿੰਗ, ਟੈਸਟਿੰਗ, ਸੀਲੈਂਟਸ ਅਤੇ ਡੀਆਰਡੀਓ ਦੁਆਰਾ ਵਿਕਸਿਤ ਨਵੇਂ ਉਤਪਾਦਾਂ ਬਾਰੇ ਕਈ ਪ੍ਰਸ਼ਨ ਪੁੱਛੇ ਗਏ ਸਨ। ਪ੍ਰਸ਼ਨਾਂ ਨੂੰ ਡੀਆਰਡੀਓ, ਸਾਊਥ ਇੰਡੀਆ ਟੈਕਸਟਾਈਲ ਰਿਸਰਚ ਐਸੋਸੀਏਸ਼ਨ (ਸੀਟਰਾ) ਅਤੇ ਹੋਰ ਸੰਸਥਾਵਾਂ ਦੇ ਪੈਨਲਿਸਟਾਂ ਨੇ ਸੰਬੋਧਨ ਕੀਤਾ। ਇਨ੍ਹਾਂ ਉਪਕਰਣਾਂ ਦੇ ਸਾਰੇ ਤਕਨੀਕੀ ਵੇਰਵੇ ਉਦਯੋਗਾਂ ਨੂੰ ਡੀਆਰਡੀਓ ਤੋਂ ਮੁਫ਼ਤ ਉਤਪਾਦਨ ਲਈ ਉਪਲਬਧ ਹਨ।

ਉਨ੍ਹਾਂ ਨੇ ਵੈਬੀਨਾਰ ਦੇ ਸਾਰੇ ਭਾਗੀਦਾਰਾਂ ਨੂੰ ਸਫ਼ਲਤਾ ਦੀ ਕਾਮਨਾ ਕੀਤੀ ਅਤੇ ਭਰੋਸਾ ਦਿੱਤਾ ਕਿ ਸੰਕਟ ਦੇ ਇਸ ਸਮੇਂ ਵਿੱਚ ਡੀਆਰਡੀਓ ਅਤੇ ਉਦਯੋਗਾਂ ਵਿਚਕਾਰ ਤਕਨੀਕੀ ਭਾਈਵਾਲੀ ਮਜ਼ਬੂਤ ਕੀਤੀ ਜਾਵੇਗੀ।

 

***

 

ਏਬੀਬੀ/ਐੱਸਐੱਸ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ



(Release ID: 1615529) Visitor Counter : 214