ਕਿਰਤ ਤੇ ਰੋਜ਼ਗਾਰ ਮੰਤਰਾਲਾ
ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (ਪੀਐੱਮਜੀਕੇਵਾਈ) ਪੈਕੇਜ ਦੇ ਹਿੱਸੇ ਵਜੋਂ ਈਪੀਐੱਫ਼ਓ ਨੇ 15 ਦਿਨਾਂ ’ਚ 3.31 ਲੱਖ ਕੋਵਿਡ–19 ਕਲੇਮ ਨਿਪਟਾਏ
ਲਗਭਗ 950 ਕਰੋੜ ਰੁਪਏ ਵੰਡੇ
प्रविष्टि तिथि:
16 APR 2020 5:48PM by PIB Chandigarh
ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (ਪੀਐੱਮਜੀਕੇਵਾਈ) ਪੈਕੇਜ ਦੇ ਹਿੱਸੇ ਵਜੋਂ ਕੋਵਿਡ–19 ਮਹਾਮਾਰੀ ਨਾਲ ਨਜਿੱਠਣ ਲਈ ਈਪੀਐੱਫ਼ ਯੋਜਨਾ ’ਚੋਂ ਖਾਸ ਤੌਰ ’ਤੇ ਧਨ ਕਢਵਾਉਣ ਲਈ 28 ਮਾਰਚ, 2020 ਨੂੰ ਵਿਵਸਥਾ ਨੋਟੀਫ਼ਾਈ ਕੀਤੀ ਗਈ ਸੀ, ਜਿਸ ਨੇ ਦੇਸ਼ ਦੀ ਕਾਮਾ ਜਮਾਤ ਨੂੰ ਸਮੇਂ ਸਿਰ ਰਾਹਤ ਪ੍ਰਦਾਨ ਕੀਤੀ ਹੈ।
ਇਸ ਪ੍ਰੋਗਰਾਮ ਦੀ ਸ਼ੁਰੂਆਤ ਤੋਂ, ਸਿਰਫ਼ 15 ਦਿਨਾਂ ’ਚ, ‘ਕਰਮਚਾਰੀ ਭਵਿੱਖ ਨਿਧੀ ਸੰਗਠਨ’ (ਈਪੀਐੱਫ਼ਓ) ਨੇ 946.49 ਕਰੋੜ ਰੁਪਏ ਦੇ 3.31 ਲੱਖ ਕਲੇਮਾਂ ਦੇ ਭੁਗਤਾਨਾਂ ਦੀ ਪ੍ਰਕਿਰਿਆ ਮੁਕੰਮਲ ਕੀਤੀ ਹੈ। ਇਸ ਦੇ ਨਾਲ ਹੀ, ਇਸ ਯੋਜਨਾ ਤਹਿਤ ਛੂਟ–ਪ੍ਰਾਪਤ ਪ੍ਰੌਵੀਡੈਂਟ ਫ਼ੰਡ ਟ੍ਰੱਸਟਾਂ ਦੁਆਰਾ 284 ਕਰੋੜ ਰੁਪਏ ਵੰਡੇ ਗਏ ਹਨ, ਟੀਸੀਐੱਸ ਹੋਣ ਦੇ ਨਾਤੇ ਉਨ੍ਹਾਂ ਵਿੱਚ ਵਰਨਣਯੋਗ ਹੈ।
ਇਸ ਵਿਵਸਥਾ ਤਹਿਤ, ਤਿੰਨ ਮਹੀਨਿਆਂ ਦੀ ਬੇਸਿਕ ਤਨਖਾਹ ਤੇ ਮਹਿੰਗਾਈ ਭੱਤਿਆਂ ਜਾਂ ਈਪੀਐੱਫ਼ ਖਾਤੇ ’ਚ ਮੈਂਬਰ ਦੇ ਨਾਮ ’ਤੇ ਮੌਜੂਦ ਰਕਮ ਦਾ 75%, ਜੋ ਵੀ ਘੱਟ ਹੋਵੇ, ਕਢਵਾਉਣ ਦੀ ਇਜਾਜ਼ਤ ਹੈ ਤੇ ਉਸ ਨੂੰ ਵਾਪਸ ਕਰਨ ਦੀ ਲੋੜ ਨਹੀਂ ਹੋਵੇਗੀ। ਮੈਂਬਰ ਘੱਟ ਰਕਮ ਲਈ ਵੀ ਅਰਜ਼ੀ ਦੇ ਸਕਦਾ ਹੈ। ਇਹ ਕਿਉਂਕਿ ਇੱਕ ਪੇਸ਼ਗੀ ਰਕਮ ਹੈ, ਇਸ ਲਈ ਇਸ ’ਤੇ ਕੋਈ ਟੈਕਸ–ਕਟੌਤੀ ਨਹੀਂ ਹੁੰਦੀ।
ਈਪੀਐੱਫ਼ਓ ਇਸ ਸੰਕਟ ਦੌਰਾਨ ਆਪਣੇ ਮੈਂਬਰਾਂ ਦੀ ਸੇਵਾ ’ਚ ਡਟਿਆ ਹੋਇਆ ਹੈ ਤੇ ਇਨ੍ਹਾਂ ਔਖੇ ਹਾਲਾਤ ’ਚ ਵੀ ਜ਼ਰੂਰੀ ਸੇਵਾਵਾਂ ਦੀ ਨਿਰੰਤਰਤਾ ਕਾਇਮ ਰੱਖਣ ਲਈ ਈਪੀਐੱਫ਼ਓ ਦੇ ਦਫ਼ਤਰ ਕੰਮ ਕਰ ਰਹੇ ਹਨ। ਲੌਕਡਾਊਨ ਦੇ ਸਮੇਂ ਦੌਰਾਨ ਔਨਲਾਈਨ ਸੇਵਾਵਾਂ ਰਾਹੀਂ ਇਨ੍ਹਾਂ ਸੇਵਾਵਾਂ ਦੀ ਉਪਲਬਧਤਾ ਨੇ ਲੋੜਵੰਦ ਸਬਸਕ੍ਰਾਈਬਰਾਂ ਨੂੰ ਇਨ੍ਹਾਂ ਔਖੇ ਸਮਿਆਂ ਵੇਲੇ ਬਹੁਤ ਰਾਹਤ ਦਿੱਤੀ ਹੈ।
*****
ਆਰਸੀਜੇ/ਐੱਸਕੇਪੀ/ਆਈਏ
(रिलीज़ आईडी: 1615263)
आगंतुक पटल : 267