ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਮੋਦੀ ਸਰਕਾਰ ਨੇ ਸੌਫ਼ਟਵੇਅਰ ਟੈਕਨੋਲੋਜੀ ਪਾਰਕਸ ਆਵ੍ ਇੰਡੀਆ (ਐੱਸਟੀਪੀਆਈ) ਸੈਂਟਰਾਂ ਤੋਂ ਕੰਮ ਕਰ ਰਹੀਆਂ ਆਈਟੀ ਕੰਪਨੀਆਂ ਨੂੰ 4 ਮਹੀਨਿਆਂ ਦੇ ਕਿਰਾਏ ਦੀ ਛੂਟ ਦਿੱਤੀ

Posted On: 16 APR 2020 6:20PM by PIB Chandigarh

ਕੋਵਿਡ-19 ਦੇ ਫੈਲਣ ਦੀ ਚੁਣੌਤੀ ਦੇ ਮੱਦੇਨਜ਼ਰ ਅਤੇ ਇਸ ਦੇ ਨਤੀਜੇ ਵਜੋਂ ਲੌਕਡਾਊਨ ਕਰਕੇ, ਨਰੇਂਦਰ ਮੋਦੀ ਸਰਕਾਰ ਨੇ ਅੱਜ ਸੌਫ਼ਟਵੇਅਰ ਟੈਕਨਾਲੋਜੀ ਪਾਰਕਸ ਆਵ੍ ਇੰਡੀਆ (ਐੱਸਟੀਪੀਆਈ) ਵਿੱਚ ਕੰਮ ਕਰ ਰਹੀਆਂ ਛੋਟੀਆਂ ਆਈਟੀ ਯੂਨਿਟਾਂ ਨੂੰ ਕਿਰਾਏ ਦੇ ਭੁਗਤਾਨ ਤੋਂ ਰਾਹਤ ਦੇਣ ਦਾ ਵੱਡਾ ਫੈਸਲਾ ਲਿਆ ਹੈ ਇਨ੍ਹਾਂ ਵਿੱਚੋਂ ਜ਼ਿਆਦਾਤਰ ਯੂਨਿਟਾਂ ਜਾਂ ਤਾਂ ਤਕਨੀਕੀ ਐੱਮਐੱਸਐੱਮਈ ਜਾਂ ਸਟਾਰਟ-ਅੱਪ ਹਨ

ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਨੇ ਫੈਸਲਾ ਕੀਤਾ ਹੈ ਕਿ ਦੇਸ਼ ਵਿੱਚ ਐੱਸਟੀਪੀਆਈ ਦੇ ਅੰਦਰ ਕੰਮ ਕਰਦੀਆਂ ਇਨ੍ਹਾਂ ਯੂਨਿਟਾਂ ਨੂੰ 01.03.2020 ਤੋਂ ਲੈ ਕੇ 30.06.2020 ਤੱਕ ਕਿਰਾਏ ਵਿੱਚ ਛੂਟ ਦਿੱਤੀ ਜਾਵੇਗੀ, ਅਰਥਾਤ ਹੁਣ ਤੱਕ 4 ਮਹੀਨਿਆਂ ਦੀ ਮਿਆਦ ਲਈ ਛੂਟ ਦਿੱਤੀ ਜਾਵੇਗੀ

ਸੌਫ਼ਟਵੇਅਰ ਟੈਕਨਾਲੋਜੀ ਪਾਰਕਸ ਆਵ੍ ਇੰਡੀਆ (ਐੱਸਟੀਪੀਆਈ) ਭਾਰਤ ਸਰਕਾਰ ਦੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਤਹਿਤ ਇੱਕ ਖ਼ੁਦਮੁਖ਼ਤਿਆਰ ਸੁਸਾਇਟੀ ਹੈ ਅਤੇ ਇਸ ਦੇ ਦੇਸ਼ ਭਰ ਵਿੱਚ 60 ਸੈਂਟਰ ਹਨ ਇਨ੍ਹਾਂ ਸੈਂਟਰਾਂ ਵਿੱਚ ਸਥਿਤ ਇਕਾਈਆਂ ਨੂੰ ਕਿਰਾਇਆ ਮਾਫ਼ੀ ਦੇਣ ਦੀ ਪਹਿਲਕਦਮੀ, ਕੋਵਿਡ – 19 ਮਹਾਮਾਰੀ ਕਾਰਨ ਉੱਭਰੀ ਇਸ ਸੰਕਟ ਵਾਲੀ ਹਾਲਤ ਵਿੱਚ ਉਦਯੋਗ ਨੂੰ ਰਾਹਤ ਪ੍ਰਦਾਨ ਕਰੇਗੀ ਇਹ ਪਹਿਲਕਦਮੀ 60 ਐੱਸਟੀਪੀਆਈ ਸੈਂਟਰਾਂ ਤੋਂ ਚਲ ਰਹੇ 200 ਆਈਟੀ/ ਆਈਟੀਈਐੱਸ ਐੱਮਐੱਸਐੱਮਈ ( IT/ ITeS MSMEs) ਨੂੰ ਲਾਭ ਪ੍ਰਦਾਨ ਕਰੇਗੀ ਇਨ੍ਹਾਂ ਯੂਨਿਟਾਂ ਨੂੰ 4 ਮਹੀਨਿਆਂ ਦੀ ਮਿਆਦ ਦੇ ਦੌਰਾਨ (01.03.2020 ਤੋਂ 30.06.2020 ਤੱਕ) ਦਿੱਤੇ ਕਿਰਾਏ ਮਾਫ਼ੀ ਦੀ ਕੁੱਲ ਕੀਮਤ ਦਾ ਅਨੁਮਾਨ ਲਗਭਗ 5 ਕਰੋੜ ਰੁਪਏ ਹੈ ਇਹ ਯਤਨ ਲਗਭਗ 3,000 ਆਈਟੀ/ ਆਈਟੀਈਐੱਸ (IT/ ITeS) ਕਰਮਚਾਰੀਆਂ ਦੇ ਵੱਡੇ ਹਿਤ ਵਿੱਚ ਵੀ ਹੈ ਜਿਨ੍ਹਾਂ ਨੂੰ ਸਿੱਧੇ ਤੌਰ ’ਤੇ ਇਨ੍ਹਾਂ ਯੂਨਿਟਾਂ ਦੁਆਰਾ ਸਹਿਯੋਗ ਪ੍ਰਾਪਤ ਹੈ

*****

ਆਰਜੇ


(Release ID: 1615139) Visitor Counter : 258