ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਫੂਡ ਕਾਰਪੋਰੇਸ਼ਨ ਆਵ੍ ਇੰਡੀਆ (ਐੱਫਸੀਆਈ) ਨੇ ਲੌਕਡਾਊਨ ਦੌਰਾਨ ਦੇਸ਼ ਭਰ ਵਿੱਚ ਅਨਾਜ ਦੀ ਆਪਣੇ ਔਸਤ ਨਾਲੋਂ ਦੁੱਗਣੀ ਤੋਂ ਵੱਧ ਢੁਆਈ ਕੀਤੀ

Posted On: 16 APR 2020 7:23PM by PIB Chandigarh

ਦੁਨੀਆ ਭਰ ਵਿੱਚ ਅਨਾਜ ਸਪਲਾਈ ਦਾ ਸਭ ਤੋਂ ਵੱਡਾ ਚੇਨ ਸਿਸਟਮ ਚਲਾਉਣ ਵਾਲੀ ਫੂਡ ਕਾਰਪੋਰੇਸ਼ਨ ਆਫ ਇੰਡੀਆ (ਐੱਫਸੀਆਈ) ਨੇ ਲੌਕਡਾਊਨ ਦੌਰਾਨ ਸਭ ਤੋਂ ਵੱਡੀ ਚੁਣੌਤੀ ਦਾ ਸਾਹਮਣਾ ਕੀਤਾ ਐੱਫਸੀਆਈ ਦੀ ਸਾਰੀ ਕੰਮਕਾਜੀ ਫੋਰਸ ਪਿਛਲੇ 22 ਦਿਨਾਂ ਤੋਂ ਇਸ ਕੰਮ ਨੂੰ ਪੂਰਾ ਕਰਨ ਵਿੱਚ ਲੱਗੀ ਰਹੀ ਅਤੇ ਉਸ ਨੇ ਆਪ੍ਰੇਸ਼ਨ ਦੇ ਹਰ ਪਹਿਲੂ ਉੱਤੇ ਸ਼ਾਨਦਾਰ ਨਤੀਜੇ ਦਿੱਤੇ ਐੱਫਸੀਆਈ ਨੇ ਲੌਕਡਾਊਨ ਸਮੇਂ ਦੌਰਾਨ 1.7 ਲੱਖ ਮੀਟ੍ਰਿਕ ਟਨ (ਐੱਲਐੱਮਟੀ) ਪ੍ਰਤੀ ਦਿਨ ਦੇ ਹਿਸਾਬ ਨਾਲ ਢੁਆਈ ਕਰਦੇ ਹੋਏ 3.74 ਮਿਲੀਅਨ ਮੀਟ੍ਰਿਕ ਟਨ (ਐੱਮਐੱਮਟੀ) ਅਨਾਜ 1335 ਟ੍ਰੇਨਾਂ ਰਾਹੀਂ ਸਰਪਲਸ ਰਾਜਾਂ ਤੋਂ ਦੂਜੇ ਰਾਜਾਂ ਨੂੰ ਪਹੁੰਚਾਇਆ ਇਹ ਢੁਆਈ ਇਸ ਦੀ ਔਸਤਨ ਢੁਆਈ 0.8 ਐੱਲਐੱਮਟੀ ਪ੍ਰਤੀਦਿਨ ਦੇ ਦੁੱਗਣੇ ਨਾਲੋਂ ਵੀ ਵੱਧ ਸੀ ਇਸੇ ਸਮੇਂ ਦੌਰਾਨ ਹੀ 3.34 ਐੱਮਐੱਮਟੀ ਸਟਾਕ ਨੂੰ ਖਪਤਕਾਰੀ ਰਾਜਾਂ ਵਿੱਚ ਉਤਰਵਾਇਆ ਗਿਆ ਤਾਕਿ ਟਾਰਗੈਟਿਡ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ (ਪੀਡੀਐੱਸ) ਤਹਿਤ ਲਾਭਾਰਥੀਆਂ ਦੀਆਂ ਜ਼ਰੂਰਤਾਂ ਪੂਰੀਆਂ ਹੋ ਸਕਣ

 

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ) ਤਹਿਤ, ਜਿਸ ਵਿੱਚ ਕਿ ਐੱਨਐੱਫਐੱਸਏ ਤਹਿਤ ਆਉਣ ਵਾਲੇ ਲਾਭਾਰਥੀਆਂ ਨੂੰ 5 ਕਿਲੋ ਅਨਾਜ 3 ਮਹੀਨਿਆਂ ਤੱਕ ਮੁਫਤ ਦਿੱਤਾ ਜਾਣਾ ਹੈ, 2.56 ਐੱਮਐੱਮਟੀ ਸਟਾਕ ਪਹਿਲਾਂ ਹੀ ਜਾਰੀ ਹੋ ਚੁੱਕਾ ਹੈ ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ (ਐੱਨਐੱਫਐੱਸਏ) ਸਕੀਮ ਅਤੇ ਹੋਰ ਭਲਾਈ ਸਕੀਮਾਂ ਤਹਿਤ ਅਨਾਜ ਦੀ ਰੈਗੂਲਰ ਅਲਾਟਮੈਂਟ ਲਈ 3.98 ਐੱਮਐੱਮਟੀ ਅਨਾਜ ਲੌਕਡਾਊਨ ਸਮੇਂ ਦੌਰਾਨ ਦੇਸ਼ ਭਰ ਵਿੱਚ ਜਾਰੀ ਕੀਤਾ ਗਿਆ ਇਨ੍ਹਾਂ ਨੂੰ ਇਕੱਠਾ ਕਰਦੇ ਹੋਏ ਐੱਨਐੱਫਐੱਸਏ ਅਤੇ ਹੋਰ ਭਲਾਈ ਸਕੀਮਾਂ ਤਹਿਤ ਅਨਾਜ ਸਟਾਕ ਪਿਛਲੇ 22 ਲੌਕਡਾਊਨ ਦਿਨਾਂ ਦੌਰਾਨ ਕੁੱਲ 6.54 ਐੱਮਐੱਮਟੀ ਅਨਾਜ 3.27 ਲੱਖ ਐੱਮਟੀ (ਐੱਲਐੱਮਟੀ) ਰੋਜ਼ਾਨਾ ਦੇ ਹਿਸਾਬ ਨਾਲ ਜਾਰੀ ਹੋਇਆ ਇਸ ਨਾਲ ਕਾਫੀ ਸਟਾਕ ਦੇਸ਼ ਵਿੱਚ ਹਰ ਰਾਜ ਸਰਕਾਰ ਨੂੰ ਜਾਰੀ ਕੀਤਾ ਗਿਆ ਤਾਕਿ ਐੱਨਐੱਫਐੱਸਏ ਤਹਿਤ ਆਉਣ ਵਾਲੇ ਲਾਭਾਰਥੀਆਂ ਨੂੰ ਕਾਫੀ ਅਨਾਜ ਹਾਸਲ ਹੋ ਸਕੇ

 

ਐੱਨਐੱਫਐੱਸਏ ਤਹਿਤ ਨਾ ਆਉਣ ਵਾਲੇ ਵਿਅਕਤੀਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਰਾਜ ਸਰਕਾਰਾਂ ਨੂੰ ਇਹ ਚੋਣ ਦਾ ਅਧਿਕਾਰ ਦਿੱਤਾ ਗਿਆ ਹੈ ਕਿ ਉਹ 21 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਕਣਕ ਅਤੇ 22 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਚਾਵਲ ਕਾਰਡਾਂ ਦੇ ਹਿਸਾਬ ਨਾਲ ਚੁੱਕ ਸਕਦੇ ਹਨ ਇਸ ਤੋਂ ਇਲਾਵਾ ਰਾਜਾਂ ਨੂੰ ਇਹ ਪੇਸ਼ਕਸ਼ ਦਿੱਤੀ ਗਈ ਹੈ ਕਿ ਉਹ ਐੱਫਸੀਆਈ ਤੋਂ 22.50 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਚਾਵਲ ਸਿੱਧਾ ਚੁੱਕ ਸਕਦੇ ਹਨ ਇਸ ਦੇ ਲਈ ਉਨ੍ਹਾਂ ਨੂੰ ਵਾਧੂ ਜ਼ਰੂਰਤਾਂ ਦੀ ਪੂਰਤੀ ਕਰਨ ਲਈ ਕਿਸੇ ਬੋਲੀ ਦੇ ਅਮਲ ਵਿੱਚ ਸ਼ਾਮਲ ਨਹੀਂ ਹੋਣਾ ਪਵੇਗਾ ਖੁਲ੍ਹੀ ਮਾਰਕੀਟ ਦੀਆਂ ਕੀਮਤਾਂ ਨੂੰ ਕਾਬੂ ਹੇਠ ਰੱਖਣ ਲਈ ਅਤੇ ਕਣਕ ਦੇ ਆਟੇ ਦੀ ਕਾਫੀ ਸਪਲਾਈ ਯਕੀਨੀ ਬਣਾਉਣ ਲਈ ਰਾਜ ਸਰਕਾਰਾਂ ਨੂੰ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਆਟਾ ਮਿੱਲਾਂ ਲਈ ਐੱਫਸੀਆਈ ਤੋਂ ਖੁਲ੍ਹੀ ਮਾਰਕੀਟ ਦਰਾਂ ਉੱਤੇ ਕਣਕ ਖਰੀਦ ਸਕਦੇ ਹਨ ਇਹ ਸਿਸਟਮ ਗੈਰ ਕੇਂਦਰੀਕ੍ਰਿਤ ਢੰਗ ਨਾਲ ਜ਼ਿਲ੍ਹਾ ਮੈਜਿਸਟ੍ਰੇਟਾਂ ਦੁਆਰਾ ਚਲਾਇਆ ਜਾ ਰਿਹਾ ਹੈ ਉੱਪਰ ਦੱਸੀਆਂ ਪਹਿਲਾਂ ਰੈਗੂਲਰ ਓਪਨ ਮਾਰਕੀਟ ਸੇਲ ਸਕੀਮ ਤਹਿਤ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਰਾਹੀਂ ਕਣਕ ਅਤੇ ਚਾਵਲ ਦੀ ਵਿੱਕਰੀ ਸਪਤਾਹਕ ਬੋਲੀ ਰਾਹੀਂ ਕੀਤੀ ਜਾਂਦੀ ਹੈ ਹੁਣ ਤੱਕ 3.74 ਲੱਖ ਐੱਮਟੀ ਕਣਕ ਅਤੇ 3.35 ਲੱਖ ਐੱਮਟੀ ਚਾਵਲ ਮਾਰਕੀਟ ਵਿੱਚ ਉਪਰੋਕਤ ਸਕੀਮਾਂ ਤਹਿਤ 24 ਮਾਰਚ, 2020 ਤੋਂ ਉਤਾਰੇ ਗਏ

 

ਗ਼ੈਰ-ਸਰਕਾਰੀ ਸੰਗਠਨਾਂ (ਐੱਨਜੀਓਜ਼) ਅਤੇ ਹੋਰ ਭਲਾਈ ਸੰਗਠਨਾਂ ਦੁਆਰਾ ਗ਼ਰੀਬਾਂ ਅਤੇ ਜ਼ਰੂਰਤਮੰਦਾਂ ਨੂੰ ਇਸ ਮੁਸ਼ਕਿਲ ਸਮੇਂ ਦੌਰਾਨ ਖਾਣਾ ਪ੍ਰਦਾਨ ਕਰਨ ਦੇ ਕੀਤੇ ਜਾ ਰਹੇ ਯਾਦਗਾਰੀ ਕੰਮਾਂ ਨੂੰ ਵਿਚਾਰਦੇ ਹੋਏ ਭਾਰਤ ਸਰਕਾਰ  ਇੱਕ ਸਕੀਮ ਲੈ ਕੇ ਸਾਹਮਣੇ ਆਈ ਹੈ ਜਿਸ ਤਹਿਤ ਕਣਕ 21 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਚਾਵਲ 22 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਐੱਫਸੀਆਈ ਤੋਂ ਦੇਸ਼ ਭਰ ਵਿੱਚ ਕਿਸੇ ਵੀ ਥਾਂ ਉੱਤੇ ਬਿਨਾਂ ਕਿਸੇ ਹੱਦ ਤੋਂ ਖਰੀਦੀ ਜਾ ਸਕੇਗੀ ਸੰਗਠਨਾਂ ਨੇ ਪਹਿਲਾਂ ਹੀ ਇਸ ਸਕੀਮ ਦਾ ਲਾਭ ਮਹਾਰਾਸ਼ਟਰ ਅਤੇ ਕਰਨਾਟਕ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ ਇਸ ਨਾਲ ਗ਼ੈਰ-ਸਰਕਾਰੀ ਸੰਗਠਨਾਂ ਅਤੇ ਭਲਾਈ ਸੰਗਠਨਾਂ ਨੂੰ ਅਨਾਜ ਦੀ ਰੈਗੂਲਰ ਸਪਲਾਈ ਯਕੀਨੀ ਬਣ ਸਕੇਗੀ ਤਾਕਿ ਉਹ ਕਮਜ਼ੋਰ ਗਰੁੱਪਾਂ ਲਈ ਲੌਕਡਾਊਨ ਦੇ ਇਸ ਵਧੇ ਹੋਏ ਸਮੇਂ ਦੌਰਾਨ ਸਹਾਇਤਾ ਕੈਂਪ ਚਲਾ ਸਕਣ

 

ਐੱਫਸੀਆਈ ਨੇ ਦੇਸ਼ ਭਰ ਵਿੱਚ ਅਨਾਜ ਦੀ ਨਿਰੰਤਰ ਸਪਲਾਈ ਇਸ ਮੁਸ਼ਕਿਲ ਸਮੇਂ ਵਿੱਚ ਯਕੀਨੀ ਬਣਾਉਣ ਦਾ ਕੰਮ ਹੱਥ ਵਿੱਚ ਲਿਆ ਹੈ ਅਤੇ ਇਸ ਵਿੱਚ ਉਸ ਨੂੰ ਭਾਰਤੀ ਰੇਲਵੇ, ਹੋਰ ਕੇਂਦਰੀ ਏਜੰਸੀਆਂ ਜਿਵੇਂ ਕਿ ਸੈਂਟਰਲ ਵੇਅਰਹਾਊਸਿੰਗ ਕਾਰਪੋਰੇਸ਼ਨ (ਸੀਡਬਲਿਊਸੀ), ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨਾਂ (ਐੱਸਡਬਲਿਊਸੀ), ਐੱਫਸੀਆਈ ਕਰਮਚਾਰੀਆਂ ਅਤੇ ਮਜ਼ਦੂਰਾਂ ਦੀ ਪੂਰੀ ਹਿਮਾਇਤ ਮਿਲ ਰਹੀ ਹੈ

 

****

 

ਏਪੀਐੱਸ/ਪੀਕੇ/ਐੱਮਐੱਸ



(Release ID: 1615201) Visitor Counter : 174