ਰੱਖਿਆ ਮੰਤਰਾਲਾ

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕੋਵਿਡ-19 ਵਿਰੁੱਧ ਲੜਾਈ ਵਿੱਚ ਛਾਉਣੀ ਬੋਰਡਾਂ ਦੇ ਯਤਨਾਂ ਦੀ ਸਮੀਖਿਆ ਕੀਤੀ

Posted On: 16 APR 2020 4:55PM by PIB Chandigarh

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ  ਅੱਜ ਕੋਰੋਨਾਵਾਇਰਸ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਭਰ ਵਿੱਚ ਸਥਿਤ 62 ਛਾਉਣੀ ਬੋਰਡਾਂ ਦੁਆਰਾ ਚੁੱਕੇ ਗਏ ਰੋਕਥਾਮ ਕਦਮਾਂ ਦੀ ਸਮੀਖਿਆ ਕੀਤੀ। ਡਾਇਰੈਕਟਰ ਜਨਰਲ ਡਿਫੈਂਸ ਇਸਟੇਟਸ (ਡੀਜੀਡੀਈ) ਸ਼੍ਰੀਮਤੀ ਦੀਪਾ ਬਾਜਵਾ ਨੇ ਰੱਖਿਆ ਮੰਤਰੀ ਨੂੰ ਮਹਾਮਾਰੀ ਦੇ ਵਿਰੁੱਧ ਲੜਾਈ ਵਿੱਚ  ਛਾਉਣੀ ਬੋਰਡਾਂ ਦੀ ਪ੍ਰਤੀਬੱਧਤਾ ਦਾ ਭਰੋਸਾ ਦਿੱਤਾ।

ਸ਼੍ਰੀਮਤੀ ਬਾਜਵਾ ਨੇ ਸਾਰੀਆਂ ਛਾਉਣੀਆਂ ਵਿੱਚ ਸਵੱਛਤਾ,ਮੈਡੀਕਲ ਸੇਵਾਵਾਂ ਅਤੇ ਪਾਣੀ ਦੀ ਸਪਲਾਈ ਵਰਗੀਆਂ ਜਰੂਰੀ ਸੇਵਾਵਾਂ ਦੇ ਰੱਖ-ਰਖਾਅ ਬਾਰੇ ਚਲ ਰਹੀਆਂ ਕਾਰਵਾਈਆ ਦੀ ਸੰਖੇਪ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮੰਤਰੀ ਨੂੰ ਹਸਪਤਾਲਾਂ,ਸਕੂਲਾਂ,ਕਮਿਊਨਿਟੀ ਹਾਲਾਂ ਦੀ ਇਕਾਂਤਵਾਸ ਸਹੂਲਤਾਂ ਲਈ ਪਛਾਣ ਕਰਨ ਲਈ ਚੁੱਕੇ ਗਏ ਕਦਮਾਂ ਅਤੇ ਵਸਨੀਕਾਂ ਵਿੱਚ ਜਨਤਕ ਜਾਗਰੂਕਤਾ ਲਈ ਨਿਰੰਤਰ ਉਪਾਵਾਂ; ਸਮਾਜਿਕ ਦੂਰੀਆਂ ਲਾਗੂ ਕਰਨ, ਬਾਰੇ ਵੀ ਜਾਣੂ ਕਰਵਾਇਆ। ਗ਼ੈਰ-ਸਰਕਾਰੀ/ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਕਮਜ਼ੋਰ ਵਰਗਾਂ ਲਈ ਭੋਜਨ ਅਤੇ ਸੁੱਕੇ ਰਾਸ਼ਨ ਦੀ ਵਿਵਸਥਾ ਵੀ ਕੀਤੀ ਗਈ ਹੈ।ਸ਼੍ਰੀ ਰਾਜਨਾਥ ਸਿੰਘ ਨੂੰ ਇਹ ਵੀ ਦੱਸਿਆ ਕਿ ਛਾਉਣੀ ਬੋਰਡਾਂ ਦੇ ਮੁੱਖ ਕਾਰਜਕਾਰੀ ਅਧਿਕਾਰੀ ਜ਼ਿਲ੍ਹਾਂ ਪ੍ਰਸ਼ਾਨ ਅਤੇ ਸਥਾਨਕ ਮਿਲਿਟਰੀ ਅਥਾਰਿਟੀਆਂ (LMAs) ਨਾਲ ਨਿਯਮਿਤ ਸੰਪਰਕ ਦਾ ਪ੍ਰਬੰਧਨ ਕਰਦੇ ਹਨ।

ਰੱਖਿਆ ਮੰਤਰੀ ਨੇ ਇਹ ਵੀ ਨੋਟ ਕੀਤਾ ਕਿ ਰੱਖਿਆ ਸਕੱਤਰ ਡਾ.ਅਜੈ ਕੁਮਾਰ ਨੇ ਸਟੇਟ ਆਪਦਾ ਰਿਸਪਾਂਸ ਫੰਡ (ਐੱਸਡੀਆਰਐੱਫ) ਦੇ ਫੰਡ ਵੀ ਛਾਉਣੀ ਬੋਰਡਾਂ ਨੂੰ ਜਾਰੀ ਕਰਨ ਲਈ ਮੁੱਖ ਸਕੱਤਰਾਂ ਕੋਲ ਮਾਮਲਾ ਉਠਾਇਆ ਹੈ। ਇਨ੍ਹਾ ਯਤਨਾਂ ਨੂੰ ਸਵੀਕਾਰ ਕਰਦੇ ਹੋਏ ਸ਼੍ਰੀ ਰਾਜਨਾਥ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਛਾਉਣੀ ਬੋਰਡਾਂ ਨੂੰ ਵਿਸ਼ੇਸ ਰੂਪ ਨਾਲ ਆਬਾਦੀ ਵਾਲੇ ਨਾਗਰਿਕ ਖੇਤਰਾਂ ਵਿੱਚ ਸਵੱਛਤਾ ਤੇ ਸਿਹਤ ਅਤੇ ਧੂਮਨ (fumigation) ਦੇ ਉੱਚਤਮ ਮਾਪਦੰਡਾਂ ਨੂੰ ਸੁਨਿਸ਼ਚਿਤ ਕਰਨਾ ਚਾਹੀਦਾ ਹੈ।ਉਨ੍ਹਾ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰਵਾਸੀਆਂ, ਰੋਜ਼ਾਨਾ ਦਿਹਾੜੀਦਾਰਾਂ ਦੇ ਕਮਜ਼ੋਰ ਵਰਗਾਂ ਲਈ ਭੋਜਨ ਅਤੇ ਪਨਾਹ ਪ੍ਰਦਾਨ ਕਰਨ ਲਈ ਵਿਸ਼ੇਸ ਵਿਵਸਥਾ ਕਰਨੀ ਚਾਹੀਦੀ ਹੈ।

                                                     ****

ਏਬੀਬੀ/ਐੱਸਐੱਸ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ



(Release ID: 1615197) Visitor Counter : 189