ਪੰਚਾਇਤੀ ਰਾਜ ਮੰਤਰਾਲਾ
ਦੇਸ਼ ਦੇ ਗ੍ਰਾਮੀਣ ਖੇਤਰਾਂ ਵਿੱਚ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਸਾਰੀਆਂ ਗ੍ਰਾਮ ਪੰਚਾਇਤਾਂ ਸਰਗਰਮੀ ਨਾਲ ਉਪਾਅ ਕਰ ਰਹੀਆਂ ਹਨ
ਜ਼ਿਲ੍ਹਾ ਅਤੇ ਪਿੰਡ ਪੱਧਰ ’ਤੇ ਕੀਤੇ ਜਾ ਰਹੇ ਕਾਰਜਾਂ ਵਿੱਚ ਸ਼ਾਮਲ ਹਨ: ਜਨਤਕ ਸਥਾਨਾਂ ਦੀ ਰੋਜ਼ਾਨਾ ਸਫ਼ਾਈ; ਬੇਸਹਾਰੇ ਵਿਅਕਤੀਆਂ ਅਤੇ ਪ੍ਰਵਾਸੀਆਂ ਲਈ ਪਨਾਹ ਅਤੇ ਕੁਆਰੰਟੀਨ ਸੈਂਟਰਾਂ ਦੀ ਸਥਾਪਨਾ; ਲੋੜਵੰਦਾਂ ਨੂੰ ਸੁਰੱਖਿਆਤਮਕ ਗੀਅਰ (ਕੱਪੜੇ-ਲੀੜੇ), ਵਿੱਤੀ ਸਹਾਇਤਾ ਅਤੇ ਭੋਜਨ/ਰਾਸ਼ਨ ਪ੍ਰਦਾਨ ਕਰਨਾ; ਅਤੇ ਇਸ ਬਿਮਾਰੀ ਬਾਰੇ ਜਾਗਰੂਕਤਾ ਫੈਲਾਉਣਾ
Posted On:
16 APR 2020 11:14AM by PIB Chandigarh
ਸਮੁੱਚੇ ਦੇਸ਼ ਦੇ ਜ਼ਿਲ੍ਹਾ ਪ੍ਰਸ਼ਾਸਨਾਂ ਅਤੇ ਗ੍ਰਾਮ ਪੰਚਾਇਤਾਂ ਦੁਆਰਾ ਦੇਸ਼ ਦੇ ਅੰਦਰੂਨੀ ਇਲਾਕਿਆਂ ਵਿੱਚ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਵਿਭਿੰਨ ਸੁਰੱਖਿਆਤਮਕ ਉਪਾਅ ਕੀਤੇ ਜਾ ਰਹੇ ਹਨ। ਭਾਰਤ ਸਰਕਾਰ ਦਾ ਪੰਚਾਇਤੀ ਰਾਜ ਮੰਤਰਾਲਾ ਰਾਜ ਸਰਕਾਰਾਂ, ਜ਼ਿਲ੍ਹਾ ਪ੍ਰਸ਼ਾਸਨਾਂ ਅਤੇ ਗ੍ਰਾਮ ਪੰਚਾਇਤਾਂ ਨਾਲ ਲਗਾਤਾਰ ਤਾਲਮੇਲ ਕਰ ਰਿਹਾ ਹੈ ਤਾਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਲੌਕਡਾਊਨ ਦੀਆਂ ਸ਼ਰਤਾਂ ਦੀ ਉਲੰਘਣਾ ਨਾ ਹੋਵੇ ਅਤੇ ਸਮਾਜਿਕ ਦੂਰੀ ਦੇ ਉਪਾਵਾਂ ਦਾ ਸਾਵਧਾਨੀ ਨਾਲ ਪਾਲਣ ਕੀਤਾ ਜਾਵੇ। ਪੰਚਾਇਤੀ ਪੱਧਰ ’ਤੇ ਵਿਭਿੰਨ ਪਹਿਲਾਂ ਕੀਤੀਆਂ ਜਾ ਰਹੀਆਂ ਹਨ, ਜੋ ਦੂਜਿਆਂ ਲਈ ਬਿਹਤਰੀਨ ਪਿਰਤਾਂ ਦੇ ਉਦਾਹਰਨ ਹਨ। ਉਨ੍ਹਾਂ ਵਿੱਚੋਂ ਕੁਝ ਹਨ :
ਉੱਤਰ ਪ੍ਰਦੇਸ਼
• ਸਿੱਧਾਰਥਨਗਰ ਜ਼ਿਲ੍ਹੇ ਵਿੱਚ ਇੱਕ ਡਾਕੀਆ ਗ੍ਰਾਮ ਪੰਚਾਇਤਾਂ ਵਿੱਚ ਗ੍ਰਾਮੀਣਾਂ ਨੂੰ ਮਾਈਕ੍ਰੋ ਏਟੀਐੱਮ ਰਾਹੀਂ ਨਕਦੀ ਪ੍ਰਦਾਨ ਕਰਨ ਵਿੱਚ ਮਦਦ ਕਰ ਰਿਹਾ ਹੈ।
• ਮੇਰਠ ਡਿਵੀਜ਼ਨ ਵਿੱਚ ਸਾਰੇ 6 ਜ਼ਿਲ੍ਹਿਆਂ ਵਿੱਚ ਲਗਭਗ 20,000 ਪ੍ਰਵਾਸੀਆਂ ਦੀ ਪਹਿਚਾਣ ਕੀਤੀ ਗਈ ਹੈ। ਕੁੱਲ 600 ਪ੍ਰਵਾਸੀਆਂ ਦਾ ਵਿਦੇਸ਼ ਯਾਤਰਾ ਦਾ ਇਤਿਹਾਸ ਹੈ।
• ਕੁੱਲ 700 ਕੁਆਰੰਟੀਨ ਕੇਂਦਰਾਂ ਵਿੱਚ 6600 ਲੋਕ ਰੱਖੇ ਹੋਏ ਹਨ।
• ਗ੍ਰਾਮ ਪ੍ਰਧਾਨ/ਸਕੱਤਰ ਦੁਆਰਾ ਭੋਜਨ ਅਤੇ ਰਹਿਣ ਦੀਆਂ ਉਚਿਤ ਸੁਵਿਧਾਵਾਂ ਉਪਲੱਬਧ ਕਰਵਾਈਆਂ ਗਈਆਂ ਹਨ।
• ਸਾਰੇ ਬੇਸਹਾਰਾ ਪਰਿਵਾਰਾਂ ਨੂੰ ਇਸ ਮੁਸ਼ਕਿਲ ਸਮੇਂ ਵਿੱਚ ਰਾਹਤ ਦੇ ਰੂਪ ਵਿੱਚ 1000 ਰੁਪਏ ਪ੍ਰਦਾਨ ਕੀਤੇ ਜਾ ਰਹੇ ਹਨ।
• ਪ੍ਰਵਾਸੀਆਂ ਅਤੇ ਬੇਸਹਾਰਿਆਂ ਨੂੰ ਰਾਸ਼ਨ/ਪੱਕਿਆ ਹੋਇਆ ਭੋਜਨ ਰੋਜ਼ਾਨਾ ਦੇ ਅਧਾਰ ’ਤੇ ਵੰਡਿਆ ਜਾਂਦਾ ਹੈ।
• ਸਾਰੇ 2830 ਸਫ਼ਾਈ ਕਰਮਚਾਰੀਆਂ ਨੂੰ ਮਾਸਕ, ਸੈਨੇਟਾਈਜ਼ਰ/ਸਾਬਣ, ਦਸਤਾਨੇ ਆਦਿ ਪ੍ਰਦਾਨ ਕੀਤੇ ਗਏ ਹਨ ਅਤੇ ਉਹ ਰੋਜ਼ਾਨਾ ਪਿੰਡਾਂ ਦੀ ਸਫ਼ਾਈ ਕਰ ਰਹੇ ਹਨ।
• ਖਤਰੇ ਵਾਲੇ ਖੇਤਰਾਂ ਵਿੱਚ ਸੋਡੀਅਮ ਹਾਈਪੋਕਲੋਰਾਈਟ (sodium hypochlorite) ਅਤੇ ਬਲੀਚਿੰਗ ਪਾਊਡਰ ਦੀ ਵਰਤੋਂ ਕਰਕੇ ਨਿਯਮਿਤ ਰੂਪ ਨਾਲ ਸੈਨੇਟਾਈਜ਼ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ।

ਕੇਰਲ
ਲੋਕਲ ਸੈਲਫ ਗਵਰਨਮੈਂਟ ਸੰਸਥਾਵਾਂ ਦੀ ਮਦਦ ਨਾਲ ਪੰਚਾਇਤਾਂ ਅਤੇ ਨਗਰ ਪਾਲਿਕਾਵਾਂ ਵਿੱਚ 1304 ਸਮੁਦਾਇਕ ਰਸੋਈਆਂ ਸ਼ੁਰੂ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ 1100 ਸਮੁਦਾਇਕ ਰਸੋਈਆਂ ਕੁਡੁੰਬਸ਼੍ਰੀ (Kudumbashree) (ਰਾਜ ਮਹਿਲਾ ਸਸ਼ਕਤੀਕਰਨ ਪ੍ਰੋਗਰਾਮ) ਨਾਲ ਮਿਲ ਕੇ ਕੰਮ ਕਰਦੀਆਂ ਹਨ ਅਤੇ ਬਾਕੀ ਐੱਲਐੱਸਜੀਆਈ’ਜ਼ ਨਾਲ ਖੁਦ ਚਲਾਉਂਦੇ ਹਨ।
• ਕੁਡੁੰਬਸ਼੍ਰੀ ਨੇ ਲਗਭਗ 300 ਸਿਲਾਈ ਇਕਾਈਆਂ ਰਾਹੀਂ 18 ਲੱਖ ਤੋਂ ਜ਼ਿਆਦਾ ਸੂਤੀ ਮਾਸਕ ਤਿਆਰ ਕੀਤੇ ਅਤੇ ਵੰਡੇ ਹਨ।
• 21 ਛੋਟੀਆਂ ਉੱਦਮੀ ਇਕਾਈਆਂ ਨੇ 2700 ਲੀਟਰ ਸੈਨੇਟਾਈਜ਼ਰ ਤਿਆਰ ਕੀਤਾ ਹੈ।
• ਕੁਡੁੰਬਸ਼੍ਰੀ ਦੇ 360 ਸਮੁਦਾਇਕ ਕਾਊਂਸਲਰਾਂ ਰਾਹੀਂ ਵਿਭਿੰਨ ਮਾਨਸਿਕ ਸਮੱਸਿਆਵਾਂ ਦਾ ਟਾਕਰਾ ਕਰਨ ਦੀ ਲੋੜ ਵਾਲੇ ਲੋਕਾਂ ਦੀ ਕਾਊਂਸਲਿੰਗ ਅਤੇ ਮਾਨਸਿਕ ਢਾਰਸ ਪ੍ਰਦਾਨ ਕੀਤਾ ਜਾਂਦਾ ਹੈ। 15 ਮਾਰਚ ਤੋਂ 5 ਅਪ੍ਰੈਲ ਤੱਕ 49,488 ਲੋਕਾਂ ਨੇ ਸੇਵਾਵਾਂ ਦਾ ਲਾਭ ਉਠਾਇਆ ਹੈ।
• ਕੁਡੁੰਬਸ਼੍ਰੀ ਦੀ ਮਦਦ ਨਾਲ ਐੱਲਐੱਸਜੀਆਈ ਨੇ ਲੌਕਡਾਊਨ ਦੌਰਾਨ ਕੋਵਿਡ-19 ਬਾਰੇ ਸਰਕਾਰ ਦੇ ਨਿਰਦੇਸ਼ਾਂ ਬਾਰੇ ਸਿੱਖਿਅਤ ਕਰਨ ਲਈ 22 ਲੱਖ ਨੇਬਰਹੁੱਡ ਗਰੁੱਪ (ਐੱਨਐੱਚਜੀ) ਦੇ ਮੈਂਬਰਾਂ ਨਾਲ 1.9 ਲੱਖ ਵਟਸਐਪ ਗਰੁੱਪ ਬਣਾਏ ਹਨ। ਮੌਜੂਦਾ ਸਮੇਂ ਇਸ ਪਲੈਟਫਾਰਮ ਰਾਹੀਂ ਐੱਨਐੱਚਜੀ ਗਰੁੱਪਾਂ ਦੀ ਜਾਣਕਾਰੀ ਭੇਜੀ ਜਾ ਰਹੀ ਹੈ।

ਦਾਦਰਾ ਅਤੇ ਨਗਰ ਹਵੇਲੀ :
• ਪੰਚਾਇਤੀ ਖੇਤਰਾਂ ਵਿੱਚ ਸਵੱਛਤਾ ਦੇ ਨਾਲ ਨਾਲ ਕੀ ਕਰਨਾ ਅਤੇ ਕੀ ਨਹੀਂ ਕਰਨਾ ਹੈ ਬਾਰੇ ਜਾਗਰੂਕਤਾ ਰੋਜ਼ਾਨਾ ਪ੍ਰਦਾਨ ਕੀਤੀ ਜਾ ਰਹੀ ਹੈ।
• ਗ੍ਰਾਮੀਣ ਖੇਤਰਾਂ ਵਿੱਚ ਮੁਫ਼ਤ ਵਿੱਚ 1.32 ਲੱਖ ਤੋਂ ਜ਼ਿਆਦਾ ਸੈਨੇਟਾਈਜ਼ਰ ਅਤੇ 17,400 ਮਾਸਕ ਵੰਡੇ ਗਏ ਹਨ।
• ਵਿਸ਼ੇਸ਼ ਸਮੇਂ ਲਈ ਦੁਕਾਨਾਂ ਖੋਲ੍ਹੀਆ ਜਾਂਦੀਆਂ ਹਨ, ਸਮਾਜਿਕ ਦੂਰੀ ਆਦਿ ਦਾ ਪਾਲਣ ਕਰਨ ਲਈ ਦੁਕਾਨਾਂ ’ਤੇ ਨਿਸ਼ਾਨ ਬਣਾਏ ਗਏ ਹਨ।
• ਅਕਸ਼ਿਆ ਪਾਤਰ ਫਾਊਂਡੇਸ਼ਨ ਦੁਆਰਾ ਜ਼ਰੂਰਤਮੰਦਾਂ ਨੂੰ ਰੋਜ਼ਾਨਾ ਪਕਾਇਆ ਜਾਣ ਵਾਲਾ ਭੋਜਨ ਜਿਸ ਵਿੱਚ ਆਵਾਰਾ ਅਤੇ ਜਾਨਵਰਾ ਲਈ ਭੋਜਨ ਵੀ ਸ਼ਾਮਲ ਹੈ, ਪ੍ਰਦਾਨ ਕੀਤਾ ਜਾਂਦਾ ਹੈ।
• ਕੋਵਿਡ-19 ’ਤੇ ਜਾਗਰੂਕਤਾ ਲਈ ਤਿੰਨ ਆਈਈਸੀ ਵਾਹਨ ਆਮ ਜਨਤਾ ਨੂੰ ਜਾਗਰੂਕਤਾ ਪ੍ਰਦਾਨ ਕਰਨ ਵਾਲੀਆਂ 20 ਗ੍ਰਾਮ ਪੰਚਾਇਤਾਂ ਨਾਲ ਸਾਰੇ ਪਿੰਡਾਂ ਵਿੱਚ ਭੇਜੇ ਜਾਂਦੇ ਹਨ।
• ਸਾਰੀਆਂ 20 ਗ੍ਰਾਮ ਪੰਚਾਇਤਾਂ ਵਿੱਚ 10,000 ਹੈਂਡਬਿਲ/ਪਰਚੇ ਵੰਡੇ ਗਏ ਹਨ।
• ਸਾਰੀਆਂ ਉੱਚੀਆਂ ਇਮਾਰਤਾਂ ਦੀਆਂ ਲਿਫਟਾਂ ਨੂੰ ਸੈਨੇਟਾਈਜ਼ ਕੀਤਾ ਗਿਆ ਹੈ ਅਤੇ ਸਾਰੇ ਲੋਕਾਂ ਨੂੰ ਲਿਫਟਾਂ ਦੀ ਵਰਤੋਂ ਸਿਰਫ਼ ਬਜ਼ੁਰਗਾਂ, ਗਰਭਵਤੀ ਔਰਤਾਂ ਲਈ ਹੀ ਕਰਨ ਲਈ ਜਾਗਰੂਕ ਕੀਤਾ ਗਿਆ ਹੈ।

ਆਂਧਰ ਪ੍ਰਦੇਸ਼ :
ਘਰ-ਘਰ ਸਰਵੇਖਣ ਅਤੇ ਮਾਸਕਾਂ ਦੀ ਵੰਡ : ਕੋਵਿਡ-19 ਦੀ ਜਾਂਚ ਵਿੱਚ ਮਦਦ ਕਰਨ ਲਈ ਨਾਗਰਿਕਾਂ ਨੂੰ 16 ਕਰੋੜ ਤੋਂ ਜ਼ਿਆਦਾ ਮਾਸਕ ਵੰਡੇ ਜਾਣਗੇ ਅਤੇ ਰਾਜ ਵਿੱਚ ਘਰ-ਘਰ ਜਾ ਕੇ ਸਰਵੇਖਣ ਕਰਨ ਦਾ ਤੀਜਾ ਦੌਰ ਜਾਰੀ ਹੈ।
• ਕੁੱਲ 1.47 ਕਰੋੜ ਵਿੱਚੋਂ 1.43 ਕਰੋੜ ਪਰਿਵਾਰਾਂ ਨੂੰ ਕੋਵਿਡ ਦੇ ਮਾਮਲਿਆਂ ਦੀ ਪਹਿਚਾਣ ਕਰਨ ਲਈ ਕਵਰ ਕੀਤਾ ਗਿਆ ਹੈ।
• ਹੁਣ ਤੱਕ 32,349 ਕੇਸਾਂ ਨੂੰ ਮੈਡੀਕਲ ਅਫ਼ਸਰਾਂ ਨੂੰ ਰੈਫਰ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ 9,107 ਦੇ ਟੈਸਟ ਕਰਨ ਦੀ ਸਿਫਾਰਸ਼ ਕੀਤੀ ਗਈ ਹੈ।

ਸਰਵੇਖਣ ਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਰਚ (ਆਈਸੀਐੱਮਆਰ) ਦੁਆਰਾ ਦਿੱਤੇ ਗਏ ਸੁਝਾਵਾਂ ਅਨੁਸਾਰ ਕੀਤਾ ਜਾ ਰਿਹਾ ਹੈ।
*****
ਏਪੀਐੱਸ/ਐੱਸਜੀ/ਪੀਕੇ
(Release ID: 1614964)
Visitor Counter : 283
Read this release in:
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Tamil
,
Telugu
,
Kannada
,
Malayalam