ਵਿੱਤ ਮੰਤਰਾਲਾ

ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਜੀ20 ਵਿੱਤ ਮੰਤਰੀਆਂ ਤੇ ਕੇਂਦਰੀ ਬੈਂਕ ਦੇ ਗਵਰਨਰਾਂ ਨਾਲ ਕੀਤੀ ਦੂਜੀ ਮੀਟਿੰਗ

Posted On: 15 APR 2020 8:37PM by PIB Chandigarh

ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕੋਵਿਡ–19 ਮਹਾਮਾਰੀ ਸੰਕਟ ਕਾਰਨ ਦੁਨੀਆ ਦੇ ਆਰਥਿਕ ਦ੍ਰਿਸ਼ ਬਾਰੇ ਵਿਚਾਰਵਟਾਂਦਰਾ ਕਰਨ ਲਈ ਅੱਜ ਸਊਦੀ ਅਰਬ ਦੀ ਪ੍ਰਧਾਨਗੀ ਹੇਠ ਹੋਈ ਜੀ20 ਵਿੱਤ ਮੰਤਰੀਆਂ ਤੇ ਕੇਂਦਰੀ ਬੈਂਕ ਦੇ ਗਵਰਨਰਾਂ (ਐੱਫ਼ਐੱਮਸੀਬੀਜੀ) ਨਾਲ ਦੂਜੀ ਮੀਟਿੰਗ ਦੇ ਹਕੀਕੀ (ਵਰਚੁਅਲ) ਸੈਸ਼ਨ ਵਿੱਚ ਹਿੱਸਾ ਲਿਆ।

 

ਵਿੱਤ ਮੰਤਰੀ ਨੇ ਕੋਵਿਡ–19 ਦੇ ਜਵਾਬ ਵਿੱਚ ਜੀ20 ਕਾਰਜਯੋਜਨਾ ਦੀ ਤਿਆਰੀ ਵਿੱਚ ਖਾਸ ਤੌਰ ਉੱਤੇ ਅਸਾਧਾਰਨ ਆਗੂਆਂ ਦੇ ਸਿਖ਼ਰ ਸੰਮੇਲਨਦੌਰਾਨ ਜੀ20 ਆਗੂਆਂ ਵੱਲੋਂ ਨਤੀਜੇ ਦੇਣ ਲਈ ਕੀਤੇ ਅਣਥੱਕ ਜਤਨਾਂ ਵਾਸਤੇ ਸਊਦੀ ਪ੍ਰਧਾਨਗੀ ਦੀ ਸ਼ਲਾਘਾ ਕੀਤੀ।

ਸ਼੍ਰੀਮਤੀ ਸੀਤਾਰਮਣ ਨੇ 31 ਮਾਰਚ, 2020 ਨੂੰ ਹੋਈ ਦੂਜੀ ਅਸਾਧਾਰਨ ਹਕੀਕੀ (ਵਰਚੁਅਲ) ਜੀ20 ਐੱਫ਼ਐੱਮਸੀਬੀਜੀ ਮੀਟਿੰਗ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ, ਜਿਸ ਵਿੱਚ ਉਨ੍ਹਾਂ ਇਹ ਯਕੀਨੀ ਬਣਾਉਣ ਲਈ ਅੰਤਰਰਾਸ਼ਟਰੀ ਸਹਿਯੋਗ ਤੇ ਤਾਲਮੇਲ ਨਾਲ ਕਾਰਵਾਈਆਂ ਦੇ ਮਹੱਤਵ ਬਾਰੇ ਗੱਲ ਕੀਤੀ ਸੀ ਕਿ ਵਿੱਤੀ ਪ੍ਰਣਾਲੀ ਵਿਸ਼ਵ ਦੀ ਅਰਥਵਿਵਸਥਾ ਨੂੰ ਤੇਜ਼ੀ ਨਾਲ ਪੁਨਰਜਾਗ੍ਰਿਤ ਕਰਨ ਲਈ ਨਿਰੰਤਰ ਸਹਿਯੋਗ ਦੇ ਰਹੀ ਹੈ।

ਅੱਜ ਆਪਣੇ ਦਖ਼ਲ , ਵਿੱਤ ਮੰਤਰੀ ਨੇ ਇੱਕ ਟਿਕਾਊ ਤਰੀਕੇ ਨਾਲ ਸਮੂਹਕ ਅਰਥਵਿਵਸਥਾ ਦੀ ਸਥਿਰਤਾ ਨੂੰ ਕਾਇਮ ਰੱਖਦਿਆਂ ਆਮ ਜਨਤਾ ਦੇ ਜੀਵਨਾਂ ਤੇ ਉਪਜੀਵਕਾਵਾਂ ਦੀ ਰਾਖੀ ਲਈ ਵਿੱਤ ਮੰਤਰੀਆਂ ਤੇ ਕੇਂਦਰੀ ਬੈਂਕ ਦੇ ਗਵਰਨਰਾਂ ਦੀ ਭੂਮਿਕਾ ਤੇ ਧਿਆਨ ਕੇਂਦ੍ਰਿਤ ਕੀਤਾ। ਉਨ੍ਹਾਂ ਜੀ20 ’ਚ ਆਪਣੀਆਂ ਹਮਰੁਤਬਾ ਸਖ਼ਸੀਅਤਾਂ ਨਾਲ ਭਾਰਤ ਸਰਕਾਰ ਵੱਲੋਂ ਖ਼ਤਰੇਅਧੀਨ ਵਰਗਾਂ ਨੂੰ ਤੁਰੰਤ, ਸਮੇਂਸਿਰ ਟੀਚਾਗਤ ਸਹਾਇਤਾ ਮੁਹੱਈਆ ਕਰਵਾਉਣ ਲਈ ਚੁੱਕੇ ਕਦਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਤੱਕ, ਦੋ ਕੁ ਹਫ਼ਤਿਆਂ ਅੰਦਰ, ਭਾਰਤ ਨੇ 32 ਕਰੋੜ ਤੋਂ ਵੱਧ ਲੋਕਾਂ ਨੂੰ 3.9 ਅਰਬ ਤੋਂ ਵੱਧ ਅਮਰੀਕੀ ਡਾਲਰ ਦੀ ਸਹਾਇਤਾ ਵੰਡੀ ਹੈ ਤੇ ਇਸ ਦੌਰਾਨ ਡਿਜੀਟਲ ਟੈਕਨੋਲੋਜੀ ਰਾਹੀਂ ਡਾਇਰੈਕਟ ਬੈਨੈਫ਼ਿਟ ਟ੍ਰਾਂਸਫ਼ਰਉੱਤੇ ਖਾਸ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ, ਤਾਂ ਜੋ ਜਨਤਕ ਸਥਾਨਾਂ ਤੇ ਲਾਭਪਾਤਰੀਆਂ ਦਾ ਆਮ ਲੋਕਾਂ ਨੂੰ ਬਹੁਤਾ ਪਤਾ ਨਾ ਲੱਗ ਸਕੇ। ਉਨ੍ਹਾਂ ਸਾਰੇ ਮਾਣਯੋਗ ਵਿੱਤ ਮੰਤਰੀਆਂ ਤੇ ਕੇਂਦਰੀ ਬੈਂਕ ਦੇ ਗਵਰਨਰਾਂ ਦੇ ਇਕੱਠ ਨੂੰ ਸੂਚਿਤ ਕੀਤਾ ਕਿ ਭਾਰਤ ਨੂੰ ਹੁਣ ਵਿੱਤੀ ਸ਼ਮੂਲੀਅਤ ਲਈ ਚੁੱਕੇ ਦੂਰਅੰਦੇਸ਼ ਕਦਮਾਂ ਦੇ ਲਾਭ ਮਿਲਣ ਲੱਗ ਪਏ ਹਨ, ਜੋ ਦਰਅਸਲ ਸਾਡੇ ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਕੀਤੇ ਸੁਧਾਰਾਂ ਦਾ ਹਿੱਸਾ ਹਨ।

ਸ਼੍ਰੀਮਤੀ ਸੀਤਾਰਮਣ ਨੇ ਇਹ ਵੀ ਕਿਹਾ ਕਿ ਭਾਰਤ ਸਰਕਾਰ, ਭਾਰਤੀ ਰਿਜ਼ਰਵ ਬੈਂਕ ਤੇ ਹੋਰ ਰੈਗੂਲੇਟਰਜ਼ ਵੱਲੋਂ ਚੁੱਕੇ ਗਏ ਮੁਦਰਾ ਨੀਤੀ ਨਾਲ ਸਬੰਧਤ ਕਦਮਾਂ ਨੇ ਬਾਜ਼ਾਰ ਦੀ ਜੜ੍ਹਤਾ ਖ਼ਤਮ ਕਰਨ ਤੇ ਰਿਣ ਪ੍ਰਵਾਹ ਦੇ ਉਤਪ੍ਰੇਰਣ ਵਿੱਚ ਮਦਦ ਕੀਤੀ ਹੈ। ਇਨ੍ਹਾਂ ਕਦਮਾਂ ਵਿੱਚ 50 ਅਰਬ ਅਮਰੀਕੀ ਡਾਲਰ ਦੀ ਤਰਲਤਾ ਮਦਦ, ਰੈਗੂਲੇਟਰੀ ਤੇ ਸੁਪਰਵਾਈਜ਼ਰੀ ਉਪਾਅ, ਕਰਜ਼ੇ ਦੀ ਅਸਾਨੀ ਨਾਲ ਉਪਲਬਧਤਾ, ਮਿਆਦੀ ਕਰਜ਼ਿਆਂ ਦੀਆਂ ਕਰਜ਼ਿਆਂ ਦੀਆਂ ਕਿਸ਼ਤਾਂ ਉੱਤੇ ਰੋਕਾਂ ਰਾਹੀਂ ਰਿਣ ਸਰਵਿਸਿੰਗ ਉੱਤੇ ਰਾਹਤ, ਸੁਖਾਲੀ ਚਾਲੂ ਪੂੰਜੀ ਫ਼ਾਈਨਾਂਸਿੰਗ ਤੇ ਅਜਿਹੀ ਫ਼ਾਈਨਾਂਸਿੰਗ ਉੱਤੇ ਮੁਲਤਵੀ ਵਿਆਜ ਭੁਗਤਾਨ ਸ਼ਾਮਲ ਹਨ।

ਜਾਨਾਂ ਸੁਰੱਖਿਅਤ ਰੱਖਣ, ਲੋਕਾਂ ਦੀਆਂ ਨੌਕਰੀਆਂ ਤੇ ਆਮਦਨਾਂ ਸੁਰੱਖਿਅਤ ਰੱਖਣ, ਭਰੋਸਾ ਬਹਾਲ ਕਰਨ, ਵਿੱਤੀ ਸਥਿਰਤਾ ਨੂੰ ਸੰਭਾਲਣ, ਵਿਕਾਸ ਨੂੰ ਮੁੜਸੁਰਜੀਤ ਕਰਨ ਅਤੇ ਮਜ਼ਬੂਤ ਹੋ ਕੇ ਪੁਨਰਜਾਗ੍ਰਿਤ ਹੋਣ, ਸਹਾਇਤਾ ਦੀ ਜ਼ਰੂਰਤ ਵਾਲੇ ਦੇਸ਼ਾਂ ਨੂੰ ਮਦਦ ਪ੍ਰਦਾਨ ਕਰਨ, ਜਨਸਿਹਤ, ਵਿੱਤੀ ਕਦਮਾਂ ਅਤੇ ਵਿਸ਼ਵ ਪੱਧਰੀ ਸਪਲਾਈਲੜੀ ਵਿੱਚ ਰੁਕਾਵਟ ਘਟਾਉਣ ਜਿਹੇ ਮਾਮਲਿਆਂ ਬਾਰੇ ਤਾਲਮੇਲ ਰੱਖਣ ਲਈ ਜੀ20 ਆਗੂਆਂ ਦੀਆਂ ਹਦਾਇਤਾਂ ਉੱਤੇ ਜੀ20 ਮੈਂਬਰਾਂ ਵੱਲੋਂ ਇੱਕ ਕਾਰਜਯੋਜਨਾ ਤਿਆਰ ਕੀਤੀ ਗਈ ਹੈ। ਕਾਰਜਯੋਜਨਾ ਬਾਰੇ ਗੱਲ ਕਰਦਿਆਂ ਮਾਣਯੋਗ ਕੇਂਦਰੀ ਮੰਤਰੀ ਨੇ ਇਸ ਨੂੰ ਸਹੀ ਦਿਸ਼ਾ ਵਿੱਚ ਇੱਕ ਕਦਮ ਦੱਸਿਆ ਤੇ ਕਿਹਾ ਕਿ ਇਹ ਦਸਤਾਵੇਜ਼ ਕੋਵਿਡ–19 ਮਹਾਮਾਰੀ ਨੂੰ ਥੋੜ੍ਹੇ ਤੇ ਦਰਮਿਆਨੇ ਸਮੇਂ ਅੰਦਰ ਖ਼ਤਮ ਕਰਨ ਲਈ ਵਿਅਕਤੀਗਤ ਤੇ ਸਮੂਹਿਕ ਕਾਰਜਾਂ ਬਾਰੇ ਮਾਰਗਦਰਸ਼ਨ ਕਰੇਗਾ। ਉਨ੍ਹਾਂ ਸੁਹਿਰਦ ਆਸ ਪ੍ਰਗਟਾਈ ਕਿ ਸਮੁੱਚਾ ਵਿਸ਼ਵ ਇਸ ਸੰਕਟ ਉੱਤੇ ਛੇਤੀ ਹੀ ਕਾਬੂ ਪਾ ਲਵੇਗਾ ਤੇ ਉਨ੍ਹਾਂ ਕਿਹਾ ਕਿ ਇਸ ਤੋਂ ਸਬਕ ਸਿੱਖ ਕੇ ਅਸੀਂ ਭਵਿੱਖ ਚ ਅਜਿਹੇ ਕਿਸੇ ਸੰਕਟ ਦਾ ਟਾਕਰਾ ਕਰਨ ਲਈ ਸੂਝਬੂਝ ਨਾਲ ਨੀਤੀ ਵਿਕਸਿਤ ਕਰਨ ਦੇ ਯੋਗ ਹੋਵਾਂਗੇ।

***

ਆਰਐੱਮ/ਕੇਐੱਮਐੱਨ

 


(Release ID: 1614889) Visitor Counter : 194