ਸੈਰ ਸਪਾਟਾ ਮੰਤਰਾਲਾ
"ਦੇਖੋ ਅਪਨਾ ਦੇਸ਼" ਵੈਬੀਨਾਰ ਦੀ ਦੂਜੀ ਸੀਰੀਜ਼ ਵਿੱਚ ਕੱਲ੍ਹ ਕੋਲਕਾਤਾ ਦੇ ਮਹਾਨ ਇਤਿਹਾਸ ਅਤੇ ਸੱਭਿਆਚਾਰ ਬਾਰੇ ਜਾਣਕਾਰੀ ਪ੍ਰਾਪਤ ਕਰੋ
ਲੌਕਡਾਊਨ ਦੌਰਾਨ ਟੂਰਿਜ਼ਮ ਮੰਤਰਾਲਾ ਨੇ ਵੈਬੀਨਾਰ ਸੀਰੀਜ਼ ਵਿੱਚ ਭਾਰਤ ਦੇ ਸ਼ਾਨਦਾਰ ਇਤਿਹਾਸ ਅਤੇ ਸੱਭਿਆਚਾਰ ਦੀ ਵਿਭਿੰਨਤਾ ਨੂੰ ਦਿਖਾਉਣਾ ਸ਼ੁਰੂ ਕੀਤਾ
प्रविष्टि तिथि:
15 APR 2020 4:58PM by PIB Chandigarh
ਟੂਰਿਜ਼ਮ ਮੰਤਰਾਲਾ ਦੀ 'ਦੇਖੋ ਆਪਨਾ ਦੇਸ਼' ਵੈਬੀਨਾਰ ਸੀਰੀਜ਼ ਨੂੰ ਲੌਕਡਾਊਨ ਦੌਰਾਨ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਵੈਬੀਨਾਰ ਸੀਰੀਜ਼ ਬਹੁਤ ਸਾਰੇ ਟਿਕਾਣਿਆਂ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਇਨਕਰੈਡੀਬਲ ਇੰਡੀਆ ਦੇ ਸੱਭਿਆਚਾਰ ਅਤੇ ਵਿਰਸੇ ਬਾਰੇ ਵੀ ਜਾਣਕਾਰੀ ਪ੍ਰਦਾਨ ਕਰਦੀ ਹੈ। ਪਹਿਲਾ ਵੈਬੀਨਾਰ ਬੀਤੇ ਦਿਨ ਆਯੋਜਿਤ ਕੀਤਾ ਗਿਆ, ਜੋ ਕਿ ਉਸ ਲੜੀ ਦਾ ਹਿੱਸਾ ਸੀ ਜਿਸ ਵਿੱਚ ਕਿ ਦਿੱਲੀ ਦੇ ਲੰਬੇ ਇਤਿਹਾਸ ਨੂੰ ਛੂਹਿਆ ਗਿਆ ਹੈ। ਵੈਬੀਨਾਰ ਦਾ ਨਾਮ 'ਸਿਟੀ ਆਵ੍ ਸਿਟੀਜ਼ -ਦਿੱਲੀਜ਼ ਪਰਸਨਲ ਡਾਇਰੀ" ਰੱਖਿਆ ਗਿਆ। ਇਸ ਵਿੱਚ 5700 ਰਜਿਸਟ੍ਰੇਸ਼ਨਾਂ ਹੋਈਆਂ ਹਨ ਅਤੇ ਇਸ ਦੀ ਚੰਗੀ ਪ੍ਰਸ਼ੰਸਾ ਹੋਈ ਹੈ। ਇਸ ਸੈਸ਼ਨ ਦਾ ਸਾਰ ਟੂਰਿਜ਼ਮ ਜਾਗਰੂਕਤਾ ਅਤੇ ਸਮਾਜਿਕ ਇਤਿਹਾਸ ਉੱਤੇ ਅਧਾਰਿਤ ਹੈ।
ਦਿੱਲੀ ਦੀ ਸਫਲਤਾ ਤੋਂ ਬਾਅਦ ਦੂਸਰਾ "ਦੇਖੋ ਅਪਨਾ ਦੇਸ਼" ਵੈਬੀਨਾਰ ਕਲ੍ਹ (16 ਅਪ੍ਰੈਲ) ਨੂੰ 11 ਵਜੇ ਤੋਂ 12 ਵਜੇ ਦੁਪਹਿਰ ਤੱਕ ਆਯੋਜਿਤ ਹੋਵੇਗਾ। ਇਹ ਵੈਬੀਨਾਰ ਲੋਕਾਂ ਨੂੰ 'ਕਲਕੱਤਾ - ਏ ਕੌਨਫਲਿਊਐਂਸਿਜ਼ ਆਵ੍ ਕਲਚਰ' ਬਾਰੇ ਜਾਣਨ ਦਾ ਮੌਕਾ ਪ੍ਰਦਾਨ ਕਰੇਗਾ। ਕੋਲਕਾਤਾ ਇਤਿਹਾਸ ਅਤੇ ਸੱਭਿਆਚਾਰ ਨਾਲ ਭਰਪੂਰ ਹੈ। ਇਹ ਉਹ ਸ਼ਹਿਰ ਹੈ ਜਿਸ ਨੇ ਵੱਖ-ਵੱਖ ਵਿਦੇਸ਼ੀ ਅਤੇ ਰਾਸ਼ਟਰੀ ਪ੍ਰਭਾਵਾਂ ਉੱਤੇ ਆਪਣੀ ਛਾਪ ਛੱਡੀ ਹੈ। ਜਿਸ ਦੀ ਅਮੀਰੀ ਇਸ ਦੀਆਂ ਰਗਾਂ ਵਿੱਚ ਦੌੜਦੀ ਹੈ। ਵੈਬੀਨਾਰ ਵਿੱਚ ਇਹ ਵਿਚਾਰ ਕੀਤੀ ਜਾਵੇਗੀ ਕਿ ਕਿਵੇਂ ਵਿਭਿੰਨਤਾ ਦੇ ਇਸ ਪਿਘਲਦੇ ਘੜੇ ਨੂੰ ਕਾਇਮ ਰੱਖਿਆ ਜਾਵੇਗਾ ਅਤੇ ਕਿਵੇਂ ਸੈਲਾਨੀ ਪਹੁੰਚ ਰਾਹੀਂ ਵਧੇਰੇ ਜਾਗਰੂਕਤਾ ਪੈਦਾ ਕਰਕੇ ਇਸ ਨੂੰ ਉੱਭਾਰਿਆ ਜਾ ਸਕਦਾ ਹੈ। ਇਸ ਵੈਬੀਨਾਰ ਵਿੱਚ ਇਫਤਖ਼ਾਰ ਅਹਿਸਨ, ਰਾਮਾਨੁਜ ਘੋਸ਼, ਰਿਤਵਿਕ ਘੋਸ਼ ਅਤੇ ਅਨਿਰਬੇਨ ਦੱਤਾ (Iftekhar Ahsan, Ramanuj Ghosh, Ritwick Ghosh and Anirban Dutta) ਮੁੱਖ ਵਕਤਾ ਹੋਣਗੇ, ਜੋ ਕਿ ਪ੍ਰਤੀਭਾਗੀਆਂ ਨੂੰ ਕੋਲਕਾਤਾ ਦੇ ਹੈਰਾਨਕੁੰਨ ਸ਼ਹਿਰ ਬਾਰੇ ਜਾਣਕਾਰੀ ਦੇਣਗੇ।
ਕੋਵਿਡ-19 ਦਾ ਸਿਰਫ ਭਾਰਤ ਦੇ ਲੋਕਾਂ ਉੱਤੇ ਹੀ ਨਹੀਂ ਸਗੋਂ ਦੁਨੀਆ ਦੇ ਲੋਕਾਂ ਉੱਤੇ ਵੀ ਪ੍ਰਮੁੱਖ ਪ੍ਰਭਾਵ ਪਿਆ ਹੈ। ਇੱਕ ਖੇਤਰ ਵਜੋਂ ਸੈਰ ਸਪਾਟੇ ਉੱਤੇ ਕੁਦਰਤੀ ਤੌਰ ‘ਤੇ ਵਧੇਰੇ ਪ੍ਰਭਾਵ ਹੈ ਕਿਉਂਕਿ ਨਾ ਤਾਂ ਦੇਸ਼ ਅੰਦਰ ਅਤੇ ਨਾ ਹੀ ਸਰਹੱਦ ਤੋਂ ਪਾਰ ਕੋਈ ਹਲਚਲ ਹੋ ਰਹੀ ਹੈ। ਟੂਰਿਜ਼ਮ ਮੰਤਰਾਲੇ ਦਾ ਵਿਸ਼ਵਾਸ ਹੈ ਕਿ ਇਸ ਬੇਮਿਸਾਲ ਸਮੇਂ ਵਿੱਚ ਟੈਕਨੋਲੋਜੀ ਨੇ ਮਨੁੱਖੀ ਸੰਪਰਕਾਂ ਨੂੰ ਕਾਇਮ ਰੱਖਣ ਲਈ ਬਹੁਤ ਸੂਖਮ ਰੂਪ ਧਾਰ ਲਿਆ ਹੈ ਅਤੇ ਉਸ ਦਾ ਵਿਸ਼ਵਾਸ ਹੈ ਕਿ ਜਲਦੀ ਹੀ ਯਾਤਰਾ ਮੁੜ ਸ਼ੁਰੂ ਹੋਣ ਲਈ ਚੰਗਾ ਸਮਾਂ ਆਵੇਗਾ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਮੰਤਰਾਲੇ ਨੇ 'ਦੇਖੋ ਆਪਨਾ ਦੇਸ਼' ਵੈਬੀਨਾਰ ਸੀਰੀਜ਼ ਸ਼ੁਰੂ ਕੀਤੀ ਹੈ।
*****
ਐੱਨਬੀ/ਏਕੇਜੇ/ਓਏ
(रिलीज़ आईडी: 1614867)
आगंतुक पटल : 169