ਨੀਤੀ ਆਯੋਗ

ਨੀਤੀ ਆਯੋਗ ਦੇ ਵਾਈਸ ਚੇਅਰਮੈਨ ਤੇ ਮੈਂਬਰ ਅਤੇ ਈਏਸੀ–ਪੀਐੱਮ ਦੇ ਚੇਅਰਮੈਨ ਸਵੈ–ਇੱਛਾ ਨਾਲ ਸਾਲ ਭਰ ਲਈ ਤਨਖਾਹ ਦਾ 30% ਪੀਐੱਮ ਕੇਅਰਸ ’ਚ ਯੋਗਦਾਨ ਕਟਾਉਣਗੇ

Posted On: 15 APR 2020 5:03PM by PIB Chandigarh

ਕੋਵਿਡ19 ਮਹਾਮਾਰੀ ਕਾਰਨ ਤੇ ਰਾਸ਼ਟਰੀ ਸੰਕਟ ਦੀ ਲੜਾਈ ਚ ਸਰਕਾਰੀ ਯਤਨਾਂ ਨੂੰ ਹੋਰ ਮਜ਼ਬੂਤ ਕਰਨ ਲਈ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਤੇ ਮੈਂਬਰਾਂ ਅਤੇ ਈਏਸੀਪੀਐੱਮ ਦੇ ਚੇਅਰਮੈਨ ਨੇ ਸਵੈਇੱਛਾ ਨਾਲ ਇੱਕ ਸਾਲ ਲਈ ਆਪਣੀਆਂ ਤਨਖਾਹਾਂ 30% ਕਟੌਤੀ ਕਰਵਾਉਣ ਦਾ ਫ਼ੈਸਲਾ ਕੀਤਾ ਹੈ।

ਇਹ ਧਨ ਪੀਐੱਮ ਸਿਟਜ਼ਨਜ਼ ਅਸਿਸਟੈਂਸ ਐਂਡ ਰਿਲੀਫ਼ ਇਨ ਐਮਰਜੈਂਸੀ ਸਿਚੂਏਸ਼ਨ (ਪੀਐੱਮ ਕੇਅਰਸ ਪ੍ਰਧਾਨ ਮੰਤਰੀ ਦੁਆਰਾ ਨਾਗਰਿਕਾਂ ਦੀ ਸਹਾਇਤਾ ਅਤੇ ਹੰਗਾਮੀ ਹਾਲਤ ਚ ਰਾਹਤ) ਫ਼ੰਡ ਚ ਜਾਵੇਗਾ।

 

****

ਵੀਆਰਆਰਕੇ/ਕੇਪੀ(Release ID: 1614787) Visitor Counter : 49