ਪੰਚਾਇਤੀ ਰਾਜ ਮੰਤਰਾਲਾ

ਪਿੰਡਾਂ ਦੀਆਂ ਪੰਚਾਇਤਾਂ ਦੇਸ਼ ਭਰ ਵਿੱਚ ਕੋਵਿਡ-19 ਨੂੰ ਫੈਲਣੋ ਰੋਕਣ ਲਈ ਕਈ ਕਦਮ ਚੁੱਕ ਰਹੀਆਂ ਹਨ

ਵੈੱਬਸਾਈਟਾਂ, ਸੋਸ਼ਲ ਮੀਡੀਆ, ਪੋਸਟਰਾਂ ਅਤੇ ਕੰਧ ਲਿਖਤਾਂ, ਕੀਟਾਣੂਨਾਸ਼ਕ ਦਾ ਸਪਰੇਅ, ਗ੍ਰਾਮੀਣਾਂ ਨੂੰ ਸਥਾਨਕ ਤੌਰ ‘ਤੇ ਤਿਆਰ ਪ੍ਰੋਟੈਕਟਿਵ ਗੀਅਰ ਵੰਡਣਾ, ਲੋੜਵੰਦਾਂ ਨੂੰ ਮੁਫਤ ਰਾਸ਼ਨ ਅਤੇ ਮਾਲੀ ਮਦਦ ਦੇਣਾ, ਜ਼ਰੂਰੀ ਵਸਤਾਂ ਦੀ ਘਰਾਂ ਤੱਕ ਡਿਲਿਵਰੀ ਕਰਨਾ ਬਿਹਤਰੀਨ ਪਿਰਤਾਂ ਵਿੱਚ ਸ਼ਾਮਲ ਹੈ

Posted On: 14 APR 2020 5:42PM by PIB Chandigarh

ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਭਾਰਤ ਸਰਕਾਰ ਦੇ ਪੰਚਾਇਤੀ ਰਾਜ ਮੰਤਰਾਲਾ ਨੇ ਰਾਜ ਸਰਕਾਰਾਂ ਨਾਲ ਸਹਿਯੋਗ ਕਰਕੇ ਕਈ ਪਹਿਲਾਂ ਕੀਤੀਆਂ ਹਨ ਰਾਜ ਸਰਕਾਰਾਂ ਅਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਨਜ਼ਦੀਕੀ ਸਲਾਹ-ਮਸ਼ਵਰਾ ਕੀਤਾ ਜਾ ਰਿਹਾ ਹੈ ਤਾਕਿ ਇਹ ਯਕੀਨੀ ਬਣ ਸਕੇ ਕਿ ਲੌਕਡਾਊਨ ਦੀ ਉਲੰਘਣਾ ਨਾ ਹੋਵੇ ਅਤੇ ਸਮਾਜਿਕ ਦੂਰੀ ਬਣਾ ਕੇ ਰੱਖੀ ਜਾ ਸਕੇ

 

ਪੰਚਾਇਤ ਪੱਧਰ ਉੱਤੇ ਬਹੁਤ ਸਾਰੀਆਂ ਪਹਿਲਾਂ ਅਮਲ ਵਿੱਚ ਲਿਆਂਦੀਆਂ ਜਾ ਰਹੀਆਂ ਹਨ ਅਤੇ ਕਈ ਹੋਰ ਬਿਹਤਰੀਨ ਉਦਾਹਰਣਾਂ ਪੇਸ਼ ਕੀਤੀਆਂ ਜਾ ਰਹੀਆਂ ਹਨ ਉਨ੍ਹਾਂ ਵਿੱਚੋਂ ਕੁਝ ਇਸ ਤਰ੍ਹਾਂ ਹਨ -

 

ਰਾਜਸਥਾਨ - ਰਾਜ ਦੀਆਂ ਸਾਰੀਆਂ ਗ੍ਰਾਮ ਪੰਚਾਇਤਾਂ ਵਿੱਚ  ਸੋਸ਼ਲ ਮੀਡੀਆ, ਵਟਸਐਪ ਗਰੁੱਪ ਦੀ ਵਰਤੋਂ ਕਰਕੇ ਪਿੰਡਾਂ ਦੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ ਮੁਢਲੇ ਪੱਧਰ ਉੱਤੇ ਜਾਣਕਾਰੀ ਹਰ ਥਾਂ ‘ਤੇ ਪੋਸਟਰ ਲਗਾ ਕੇ ਜਨਤਾ ਨੂੰ ਪ੍ਰਦਾਨ ਕੀਤੀ ਜਾ ਰਹੀ ਹੈ ਰੈਗੂਲਰ ਸਫਾਈ ਅਪ੍ਰੇਸ਼ਨ ਚਲਾਏ ਜਾ ਰਹੇ ਹਨ ਅਤੇ ਸੋਡੀਅਮ ਹਾਈਪੋ-ਕਲੋਰਾਈਟ ਹਨੂਮਾਨਗੜ੍ਹ ਜ਼ਿਲ੍ਹੇ ਦੇ ਮਕਾਸਰ ਪਿੰਡ ਵਿੱਚ ਗ੍ਰਾਮ ਪੰਚਾਇਤ ਦੁਆਰਾ ਸੜਕਾਂ ਉੱਤੇ ਛਿੜਕਾਈ ਜਾ ਰਹੀ ਹੈ ਲੋਕਾਂ ਨੂੰ ਗ੍ਰਾਮ ਪੰਚਾਇਤ ਦੇ ਮੈਂਬਰ ਮਾਸਕ ਵੰਡ ਰਹੇ ਹਨ ਅਤੇ ਸਮਾਜਿਕ ਸੰਗਠਨਾਂ  ਅਤੇ ਆਮ ਨਾਗਰਿਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਉਹ ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਹੱਥ ਨਾ ਲਗਾਉਣ, ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਣ ਅਤੇ ਆਪਸੀ ਦੂਰੀ ਕਾਇਮ ਰੱਖੀ ਜਾਵੇ ਰਾਸ਼ਨ ਦੀ ਵੰਡ ਦੇ ਨਾਲ ਨਾਲ ਅਵਾਰਾ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਇੱਕ ਸਮਾਜ ਸੇਵੀ ਸੰਗਠਨ ਦੁਆਰਾ ਕੀਤਾ ਜਾ ਰਿਹਾ ਹੈ

 

ਬਿਹਾਰ - ਗ੍ਰਾਮ ਪੰਚਾਇਤ ਸਿੰਗਵਾਹਨੀ ਵਿੱਚ ਸਰਪੰਚ ਅੱਗੇ ਲਗ ਕੇ ਉਦਾਹਰਣ ਸਥਾਪਿਤ ਕਰ ਰਿਹਾ ਹੈ ਇਹ ਪਿੰਡ ਭਾਰਤ-ਨੇਪਾਲ ਸਰਹੱਦ ਤੋਂ 14 ਕਿਲੋਮੀਟਰ ਦੂਰ ਹੈ ਕੰਧ ਲਿਖਤਾਂ ਰਾਹੀਂ ਜਨਤਾ ਵਿੱਚ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ

 

ਛੱਤੀਸਗੜ੍ਹ- ਕੰਕਰ ਪਿੰਡ ਵਿੱਚ ਜਿਹੜੇ ਲੋਕ ਵਾਪਸ ਆਏ ਹਨ ਉਨ੍ਹਾਂ ਨੂੰ ਅਤੇ ਸਾਰੇ ਗ੍ਰਾਮੀਣਾਂ ਨੂੰ ਸਮਾਜਿਕ ਦੂਰੀ ਕਾਇਮ ਰੱਖਣ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ ਅਤੇ ਨਾਲ ਹੀ ਉਨ੍ਹਾਂ ਨੇ ਕਿਹੜੇ ਅਹਿਤਿਆਤੀ ਕਦਮ ਚੁੱਕਣੇ ਹਨ, ਉਨ੍ਹਾਂ ਬਾਰੇ ਵੀ ਦੱਸਿਆ ਜਾ ਰਿਹਾ ਹੈ ਸਮਾਜਿਕ ਦੂਰੀ ਕਾਇਮ ਰੱਖਣ ਅਤੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ ਕਰਨ ਬਾਰੇ ਮਨਰੇਗਾ ਖੇਤੀ ਮਜ਼ਦੂਰਾਂ ਨੂੰ ਪੰਚਾਇਤੀ ਰਾਜ ਅਧਿਕਾਰੀਆਂ ਦੁਆਰਾ ਜਾਣਕਾਰੀ ਦਿੱਤੀ ਜਾ ਰਹੀ ਹੈ

 

ਤਮਿਲ ਨਾਡੂ- ਕਨੌਰ ਗ੍ਰਾਮ ਪੰਚਾਇਤ ਦੁਆਰਾ ਸੈਨੇਟਾਈਜ਼ੇਸ਼ਨ ਕਰਵਾਈ ਜਾ ਰਹੀ ਹੈ ਪਿੰਡ ਵਾਸੀ ਸਮਾਜਿਕ ਦੂਰੀ ਕਾਇਮ ਰੱਖ ਰਹੇ ਹਨ ਜਦਕਿ ਮੇਟੂਪੱਟੀ ਗ੍ਰਾਮ ਪੰਚਾਇਤ ਦੁਆਰਾ ਰਾਸ਼ਨ ਅਤੇ ਹੋਰ ਜ਼ਰੂਰੀ ਵਸਤਾਂ  ਵੰਡੀਆਂ ਜਾ ਰਹੀਆਂ ਹਨ ਕੋਇੰਬਟੂਰ ਦੇ ਵੱਡਾਕੀਪਲਯਮ ਪਿੰਡ ਵਿੱਚ ਕੀਟਾਣੂਨਾਸ਼ਕਾਂ ਦਾ ਛਿਡ਼ਕਾਅ ਕੀਤਾ ਜਾ ਰਿਹਾ ਹੈ ਤਿਰੂਵਲੂਰ ਜ਼ਿਲ੍ਹੇ ਦੇ ਪੁੱਲਾਰਾਮਬੱਕਮ ਬਲਾਕ ਵਿੱਚ ਗੱਡੀਆਂ ਰਾਹੀਂ ਲੋਕਾਂ ਨੂੰ ਸਬਜ਼ੀਆਂ ਵੰਡੀਆਂ ਜਾ ਰਹੀਆਂ ਹਨ ਵਿਰੁਧਨਗਰ ਬਲਾਕ ਵਿੱਚ ਸਮੂਹਕ ਸਫਾਈ ਕਰਵਾਈ ਜਾ ਰਹੀ ਹੈ ਅਤੇ ਕੀਟਾਣੂਨਾਸ਼ਕ ਛਿੜਕਾਏ ਜਾ ਰਹੇ ਹਨ ਤਿਰੂਵਨਾਮਲਾਈ ਜ਼ਿਲ੍ਹੇ ਦੇ ਹਰ ਘਰ ਵਿੱਚ ਕੀਟਾਣੂਨਾਸ਼ਕ ਛਿੜਕੇ ਜਾ ਰਹੇ ਹਨ ਤਿੰਨ ਤਰ੍ਹਾਂ ਦੀਆਂ ਪੀਪੀਈ ਕਿੱਟਾਂ ਜ਼ਿਲ੍ਹੇ ਦੇ ਸਿਹਤ ਅਤੇ ਸੈਨੀਟੇਸ਼ਨ ਵਰਕਰਾਂ ਨੂੰ ਵੰਡੀਆਂ ਗਈਆਂ ਹਨ

 

  

 

ਓਡੀਸ਼ਾ - ਕਟਕ, ਭੁਵਨੇਸ਼ਵਰ ਅਤੇ ਭਦਰਕ ਜ਼ਿਲ੍ਹਿਆਂ ਵਿੱਚ ਲੌਕਡਾਊਨ ਦੌਰਾਨ ਬੇਸਹਾਰਾ ਲੋਕਾਂ ਨੂੰ ਅਨਾਜ ਵੰਡਿਆ ਜਾ ਰਿਹਾ ਹੈ ਭਦਰਾਪੋਖਾਰੀ ਜੀਪੀ ਵਿੱਚ ਲਾਭਕਾਰੀਆਂ ਨੂੰ 1000 ਰੁਪਏ ਦੀ ਖੁਰਾਕ ਸੁਰੱਖਿਆ ਸਹਾਇਤਾ ਵੰਡੀ ਜਾ ਰਹੀ ਹੈ ਭਦਰਾ ਜੀਪੀ ਅਧੀਨ ਆਉਣ ਵਾਲੇ  ਸਦਰ ਗ੍ਰਾਮ ਪੰਚਾਇਤ ਇਲਾਕਿਆਂ ਨੂੰ ਫਾਇਰ ਸਰਵਿਸ ਵਿਭਾਗ ਦੁਆਰਾ ਸੈਨੇਟਾਈਜ਼ ਕੀਤਾ ਜਾ ਰਿਹਾ ਹੈ 'ਵਧੇਰੇ ਰੋਜ਼ਗਾਰ, ਘੱਟ ਭੀੜ' ਦਾ ਪ੍ਰਬੰਧ ਸਦਰ ਬਲਾਕ ਨੇੜੇ ਵਾਹੀਕਾਰਾਂ ਨੂੰ ਸਬਜ਼ੀ ਪ੍ਰਦਾਨ ਕਰਕੇ ਕੀਤਾ ਗਿਆ ਹੈ ਜ਼ਿਲ੍ਹਾ ਬਿਲਾਸਪੁਰ ਦੇ ਬਮਤਾ ਬਲਾਕ ਦੀ ਗ੍ਰਾਮ ਪੰਚਾਇਤ ਦੀ ਪ੍ਰਧਾਨ ਦੁਆਰਾ ਜਾਗਰੂਕਤਾ ਪੈਦਾ ਕਰਨ ਲਈ ਹੀ ਯਤਨ ਨਹੀਂ ਕੀਤੇ ਜਾ ਰਹੇ ਸਗੋਂ ਉਹ ਕਈ ਅਹਿਤਿਆਤੀ ਕਦਮ ਵੀ ਚੁੱਕ ਰਹੇ ਹਨ ਅਤੇ ਨਾਲ ਹੀ ਸਰਕਾਰੀ ਸੰਸਥਾਵਾਂ ਦੀਆਂ ਇਮਾਰਤਾਂ,  ਜਿਵੇਂ ਕਿ ਸਕੂਲਾਂ, ਆਂਗਨਵਾੜੀਆਂ, ਜੀਪੀ ਆਫਿਸ, ਮੰਦਰਾਂ, ਘਰਾਂ, ਗਲੀਆਂ ਆਦਿ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ  ਸਾਰੇ ਗ੍ਰਾਮੀਣਾਂ ਨੂੰ ਮਾਸਕ ਅਤੇ ਸੈਨੇਟਾਈਜ਼ਰ ਵੰਡੇ ਜਾ ਰਹੇ ਹਨ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਸਥਾਨਕ ਨੌਜਵਾਨਾਂ ਦੀ ਮਦਦ ਨਾਲ ਰਾਸ਼ਨ ਵੀ ਪ੍ਰਦਾਨ ਕੀਤਾ ਜਾ ਰਿਹਾ ਹੈ

 

ਤੇਲੰਗਾਨਾ - ਤੇਲੰਗਾਨਾ ਰਾਜ ਵਿੱਚ ਸਾਰੇ ਜ਼ਿਲ੍ਹਿਆਂ ਵਿੱਚ ਜਾਗਰੂਕਤਾ ਮੀਟਿੰਗਾਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ ਸਾਰੇ ਸਰਪੰਚਾਂ, ਕੌਂਸਲਰਾਂ, ਜ਼ਿਲ੍ਹਾ ਪਰਿਸ਼ਦ ਮੈਂਬਰਾਂ, ਮਿਊਂਸਪਲ ਚੇਅਰਮੈਨਾਂ, ਤਹਿਸੀਲਦਾਰਾਂ ਆਦਿ ਨੂੰ ਕੋਵਿਡ-19 ਪ੍ਰੋਟੋਕੋਲ ਬਾਰੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਰੰਗਾਰੈਡੀ ਜ਼ਿਲ੍ਹੇ ਦੇ ਐੱਸਬੀ ਪਾਲੀ ਜੀਪੀ ਨੇ ਜਨ ਸੇਵਕ ਵਾਲੰਟੀਅਰਾਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਅਧਿਕਾਰੀਆਂ ਨੂੰ ਸੈਨੇਟਾਈਜ਼ੇਸ਼ਨ ਤੋਂ ਬਾਅਦ ਹੀ ਪਿੰਡਾਂ ਵਿੱਚ ਦਾਖਲ ਹੋਣ ਦੇਣ ਸ਼ਕਰਪਾਲੀ ਮੰਡਲ ਚੇਅਰਪਰਸਨ ਨੇ ਆਪਣੇ ਆਪ ਮਾਸਕਾਂ ਦੇ ਡਿਜ਼ਾਈਨ ਤਿਆਰ ਕਰਕੇ ਉਹ ਮਾਸਕ ਕੋਟਾਪਲੀ ਜ਼ਿਲ੍ਹੇ ਵਿੱਚ ਲੋਕਾਂ ਨੂੰ ਵੰਡੇ ਮੇਂਡਕ ਜ਼ਿਲ੍ਹੇ ਦੇ ਸ਼ਲਕਰਾਮਪੇਟ ਮੰਡਲ ਵਿੱਚ ਐੱਮਪੀਡੀਓ ਸਿੱਧੇ ਤੌਰ ‘ਤੇ ਉਨ੍ਹਾਂ ਲੋਕਾਂ ਨੂੰ ਪੈਨਸ਼ਨਾਂ ਵੰਡ ਰਹੇ ਹਨ ਜੋ ਕਿ ਲੌਕਡਾਊਨ ਕਾਰਨ ਬੈਂਕਾਂ ਤੱਕ ਪਹੁੰਚਣ ਵਿੱਚ ਅਸਮਰੱਥ ਹਨ

 

ਮਹਾਰਾਸ਼ਟਰ - ਮਹਾਰਾਸ਼ਟਰ ਰਾਜ ਦੇ ਪ੍ਰਵਾਸੀ ਮਜ਼ਦੂਰ,  ਜੋ ਕਿ ਡੋਰਨਾਕਲ ਤੋਂ ਪੈਦਲ ਹੀ ਆਪਣੇ ਜੱਦੀ ਪਿੰਡਾਂ ਨੂੰ ਜਾ ਰਹੇ ਸਨ, ਨੂੰ ਰਹਿਣ ਲਈ ਟਿਕਾਣਾ ਅਤੇ ਖਾਣ ਲਈ ਚਾਵਲ ਤੋਂ ਇਲਾਵਾ ਪੀਣ ਵਾਲਾ ਪਾਣੀ ਵੀ ਮੁਹੱਈਆ ਕਰਵਾਇਆ ਗਿਆ

 

ਕਰਨਾਟਕ - ਉੱਤਰੀ ਕਨ੍ਹੜ ਜ਼ਿਲ੍ਹੇ ਦੀ ਜਾਲੀ ਟਾਊਨ ਪੰਚਾਇਤ ਨੇ ਇਕ ਸ਼ਲਾਘਾਯੋਗ ਕੰਮ ਕੀਤਾ ਹੈ ਪੰਚਾਇਤ ਨੇ ਲੌਕਡਾਊਨ ਲਾਗੂ ਹੋਣ ਤੋਂ ਬਾਅਦ ਕੋਵਿਡ-19 ਵਿਰੁੱਧ ਅਹਿਤਿਆਤੀ ਕਦਮ ਚੁੱਕੇ ਹਨ ਭਟਕਲ ਕੰਢੇ ਉੱਤੇ, ਜਿੱਥੇ ਕਿ ਸਥਾਨਕ ਲੋਕਾਂ, ਮਛੇਰਿਆਂ ਅਤੇ ਸੈਲਾਨੀਆਂ ਦੀ ਭੀੜ ਲੱਗੀ ਰਹਿੰਦੀ ਸੀ, ਪੰਚਾਇਤ ਦੇ ਪ੍ਰਧਾਨ ਨੇ ਸਭ ਤੋਂ ਪਹਿਲਾਂ ਇਲਾਕੇ ਦੀਆਂ ਸਰਹੱਦਾਂ ਨੂੰ ਸੀਲ ਕਰਨ ਦਾ ਕੰਮ ਕੀਤਾ ਹੈ ਤਾਕਿ ਘੱਟ ਤੋਂ ਘੱਟ ਲੋਕ ਇਸ ਸਮੁੰਦਰੀ ਕੰਢੇ ‘ਤੇ ਪਹੁੰਚ ਸਕਣ ਉਨ੍ਹਾਂ ਨੇ ਨਾਲ ਦੀਆਂ ਗ੍ਰਾਮ ਪੰਚਾਇਤਾਂ ਨੂੰ ਵੀ ਇਸ ਕਦਮ ਉੱਤੇ ਅਮਲ ਕਰਨ ਲਈ ਕਿਹਾ ਹੈ ਉਨ੍ਹਾਂ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਬਾਰੇ ਸੁਚੇਤ ਕਰਨ ਲਈ ਪੋਸਟਰ ਵੀ ਵੰਡੇ

 

ਲੱਦਾਖ - ਕਾਰਗਿਲ ਜ਼ਿਲ੍ਹੇ ਦੇ ਦਰਾਸ ਬਲਾਕ ਵਿੱਚ ਚੋਕੀਯਾਲ ਜੀਪੀ ਉੱਤੇ ਖਾਣਾ ਵੰਡਣ ਦਾ ਕੰਮ ਜਾਰੀ ਹੈ ਇਹ ਸਭ ਤੋਂ ਠੰਡੇ ਇਲਾਕਿਆਂ ਵਿੱਚੋਂ ਇਕ ਹੈ ਇਸ ਤੋਂ ਇਲਾਵਾ ਲੇਹ ਜ਼ਿਲ੍ਹੇ ਦੇ ਡਿਸਕੇਟ ਨੁਬਰਾ ਜੀਪੀ ਵਿੱਚ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲੱਦਾਖ ਵਿੱਚ ਕੁਆਰੰਟੀਨ ਸਹੂਲਤਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ

 

 

 

ਝਾਰਖੰਡ- ਕੋਡਰਮਾ ਜ਼ਿਲ੍ਹੇ ਦੇ ਦੂਰ-ਦੁਰਾਡੇ ਪਿੰਡਾਂ ਵਿੱਚ ਜੰਗਲਾਤ ਸਟਾਫ ਦੁਆਰਾ ਮੁਫਤ ਰਾਸ਼ਨ ਵੰਡਿਆ ਜਾ ਰਿਹਾ ਹੈ

 

ਕੇਰਲ - ਅਰਨਾਕੁਲਮ ਜ਼ਿਲ੍ਹੇ ਦੇ ਵੱਡਾਕੇਕੜਾ ਗ੍ਰਾਮ ਪੰਚਾਇਤ ਨੇ ਇੱਕ ਵੈੱਬਸਾਈਟ ਸ਼ੁਰੂ ਕੀਤੀ ਹੈ ਜੋ ਕਿ ਹੰਗਾਮੀ ਹੁੰਗਾਰਾ ਸਰਗਰਮੀਆਂ ਲਈ ਇੱਕ ਪਲੈਟਫਾਰਮ ਵਜੋਂ ਕੰਮ ਕਰ ਰਹੀ ਹੈ

 

ਅੰਡੇਮਾਨ ਅਤੇ ਨਿਕੋਬਾਰ ਟਾਪੂ - ਸਰਕਾਰ ਨੇ ਉਨ੍ਹਾਂ ਲੋਕਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਨੂੰ ਸਚਮੁਚ ਮਦਦ ਦੀ ਲੋੜ ਹੈ ਉਨ੍ਹਾਂ ਨੂੰ ਸਬਜ਼ੀਆਂ, ਰਾਸ਼ਨ, ਚਿਕਨ, ਬੇਕਰੀ ਉਤਪਾਦਾਂ ਸਮੇਤ ਸਹਾਇਤਾ ਸਮਗਰੀ ਵੰਡੀ ਜਾ ਰਹੀ ਹੈ ਕੁਝ ਪਰਿਵਾਰਾਂ ਨੂੰ ਮਾਲੀ ਮਦਦ ਵੀ ਦਿੱਤੀ ਜਾ ਰਹੀ ਹੈ ਸਾਰੇ ਟਾਪੂ ਉੱਤੇ ਘਰਾਂ ਦੀ ਡੋਰ2ਡੋਰ ਕਵਰੇਜ ਕੀਤੀ ਜਾ ਰਹੀ ਹੈ ਵਾਲੰਟੀਅਰ 24 ਘੰਟੇ ਜਨਤਾ ਦੀ ਭਲਾਈ ਲਈ ਕੰਮ ਕਰ ਰਹੇ ਹਨ ਨੇਲ ਕੇਂਦਰਾ ਜੀਪੀ ਵਿੱਚ ਸੈਨੀਟੇਸ਼ਨ ਵਰਕਰਾਂ ਨੇ ਪੂਰੇ ਬਾਜ਼ਾਰਾਂ ਨੂੰ ਸੈਨੇਟਾਈਜ਼ ਕੀਤਾ ਇਨ੍ਹਾਂ ਵਿੱਚ ਦੁਕਾਨਾਂ, ਸਬਜ਼ੀ ਮੰਡੀ, ਪੰਚਾਇਤ ਭਵਨ ਅਤੇ ਹੋਰ ਜਨਤਕ ਸਥਾਨ ਸ਼ਾਮਲ ਸਨ

 

ਗੋਆ - ਉੱਤਰੀ ਗੋਆ ਦੇ ਸੱਤਾਰੀ ਦੇ ਸੋਨਲ ਪਿੰਡ ਦੇ ਵਸਨੀਕਾਂ ਨੇ ਇੱਕ ਲੱਕੜੀ ਦਾ ਗੇਟ ਤਿਆਰ ਕਰਵਾਕੇ ਲਗਵਾਇਆ ਹੈ ਜਿਸ ਦੀ ਰਾਖੀ 24 ਘੰਟੇ ਨੌਜਵਾਨਾਂ ਦੁਆਰਾ ਕੀਤੀ ਜਾ ਰਹੀ ਹੈ ਜੀਪੀ ਵਿੱਚ ਜ਼ਰੂਰੀ ਵਸਤਾਂ ਗ੍ਰਾਮੀਣਾਂ ਨੂੰ ਘਰਾਂ ਵਿੱਚ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਕਿ ਲੋਕ ਘਰਾਂ ਤੋਂ ਬਾਹਰ ਨਾ ਆਉਣ

 

*****

 

ਏਪੀਐੱਸ/ਐੱਸਜੀ/ਪੀਕੇ



(Release ID: 1614543) Visitor Counter : 290