ਰੇਲ ਮੰਤਰਾਲਾ

ਕੋਵਿਡ–19 ਲੌਕਡਾਊਨ ਦੇ ਮੱਦੇਨਜ਼ਰ 3 ਮਈ 2020 ਤੱਕ ਸਾਰੀਆਂ ਯਾਤਰੀ ਟ੍ਰੇਨ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ

ਯੂਟੀਐੱਸ ਅਤੇ ਪੀਆਰਐੱਸ ਸਮੇਤ, ਬੁਕਿੰਗ ਲਈ ਸਾਰੇ ਟਿਕਟ ਕਾਊਂਟਰ ਅਗਲੇ ਹੁਕਮਾਂ ਤੱਕ ਮੁਅੱਤਲ ਰਹਿਣਗੇ
ਅਗਲੀ ਸਲਾਹ ਤੱਕ ਈ-ਟਿਕਟਾਂ ਸਮੇਤ ਰੇਲਵੇ ਟਿਕਟਾਂ ਦੀ ਕੋਈ ਅਗੇਤੀ ਰਿਜ਼ਰਵੇਸ਼ਨ ਨਹੀਂ, ਹਾਲਾਂਕਿ, ਔਨਲਾਈਨ ਰੱਦ ਕਰਨ ਦੀ ਸੁਵਿਧਾ ਕਾਰਜਸ਼ੀਲ ਰਹੇਗੀ
ਰੱਦ ਕੀਤੀਆਂ ਗਈਆਂ ਟ੍ਰੇਨਾਂ ਲਈ ਕੀਤੀ ਗਈ ਰਿਜ਼ਰਵੇਸ਼ਨ ਦਾ ਪੂਰਾ ਰਿਫ਼ੰਡ ਮਿਲੇਗਾ
ਉਨ੍ਹਾਂ ਟ੍ਰੇਨਾਂ ਦੀਆਂ ਟਿਕਟਾਂ ਦੀ ਅਗੇਤੀ ਬੁਕਿੰਗ ਨੂੰ ਰੱਦ ਕਰਨ ਵਾਲਿਆਂ ਲਈ ਵੀ ਪੂਰਾ ਰਿਫ਼ੰਡ ਹੋਵੇਗਾ ਜੋ ਹਾਲੇ ਰੱਦ ਨਹੀਂ ਹੋਈਆਂ ਹਨ

Posted On: 14 APR 2020 1:58PM by PIB Chandigarh

ਕੋਵਿਡ - 19 ਲੌਕਡਾਊਨ ਦੇ ਮੱਦੇਨਜ਼ਰ ਚੁੱਕੇ ਗਏ ਕਦਮਾਂ ਨੂੰ ਜਾਰੀ ਰੱਖਦਿਆਂ, ਇਹ ਫੈਸਲਾ ਲਿਆ ਗਿਆ ਹੈ ਕਿ ਪ੍ਰੀਮੀਅਮ ਟ੍ਰੇਨਾਂ, ਮੇਲ / ਐਕਸਪ੍ਰੈੱਸ ਟ੍ਰੇਨਾਂ, ਯਾਤਰੀ ਟ੍ਰੇਨਾਂ, ਉਪਨਗਰ ਰੇਲ ਟ੍ਰੇਨਾਂ, ਕੋਲਕਾਤਾ ਮੈਟਰੋ ਰੇਲ, ਕੋਂਕਣ ਰੇਲਵੇ ਆਦਿ ਸਮੇਤ ਭਾਰਤੀ ਰੇਲਵੇ ਦੀਆਂ ਸਾਰੀਆਂ ਯਾਤਰੀ ਟ੍ਰੇਨ ਸੇਵਾਵਾਂ 3 ਮਈ 2020 ਤੱਕ ਰੱਦ ਰਹਿਣਗੀਆਂ।

ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਜ਼ਰੂਰੀ ਸਪਲਾਈ ਨੂੰ ਯਕੀਨੀ ਬਣਾਉਣ ਲਈ, ਮਾਲ ਅਤੇ ਪਾਰਸਲ ਟ੍ਰੇਨਾਂ ਦੀ ਆਵਾਜਾਈ ਜਾਰੀ ਰਹੇਗੀ।

ਈ-ਟਿਕਟਾਂ ਸਮੇਤ ਕਿਸੇ ਵੀ ਕਿਸਮ ਦੀ ਟਿਕਟਾਂ ਦੀ ਬੁਕਿੰਗ, ਅਗਲੀ ਸਲਾਹ ਤੱਕ ਨਹੀਂ ਕੀਤੀ ਜਾਵੇਗੀ। ਹਾਲਾਂਕਿ, ਟਿਕਟ ਬੁਕਿੰਗ ਲਈ ਔਨਲਾਈਨ ਰੱਦ ਕਰਨ ਦੀ ਸੁਵਿਧਾ ਜਾਰੀ ਰਹੇਗੀ।

ਅਗਲੇ ਆਦੇਸ਼ਾਂ ਤੱਕ ਯੂਟੀਐੱਸ ਅਤੇ ਪੀਆਰਐੱਸ ਲਈ ਟਿਕਟ ਬੁਕਿੰਗ ਲਈ ਸਾਰੇ ਕਾਊਂਟਰ ਬੰਦ ਰਹਿਣਗੇ।

ਰੱਦ ਕੀਤੀਆਂ ਗਈਆਂ ਟ੍ਰੇਨਾਂ ਦੀ ਬੁਕਿੰਗ ਲਈ ਟਿਕਟਾਂ ਦਾ ਪੂਰਾ ਰਿਫ਼ੰਡ ਦਿੱਤਾ ਜਾਵੇਗਾ।

ਉਨ੍ਹਾਂ ਟ੍ਰੇਨਾਂ ਦੀਆਂ ਟਿਕਟਾਂ ਦੀ ਅਗੇਤੀ ਬੁਕਿੰਗ ਨੂੰ ਰੱਦ ਕਰਨ ਵਾਲਿਆਂ ਲਈ ਵੀ ਪੂਰਾ ਰਿਫ਼ੰਡ ਹੋਵੇਗਾ ਜੋ ਹਾਲੇ ਰੱਦ ਨਹੀਂ ਹੋਈਆਂ ਹਨ।

ਜਿੱਥੋਂ ਤੱਕ 3 ਮਈ 2020 ਤੱਕ ਦੀਆਂ ਟ੍ਰੇਨਾਂ ਨੂੰ ਰੱਦ ਕਰਨ ਦਾ ਸਬੰਧ ਹੈ, ਰੇਲਵੇ ਦੁਆਰਾ ਆਪਣੇ-ਆਪ ਗਾਹਕਾਂ ਨੂੰ ਔਨਲਾਈਨ ਰਿਫ਼ੰਡ ਭੇਜਿਆ ਜਾਵੇਗਾ ਜਦੋਂਕਿ ਜਿਨ੍ਹਾਂ ਨੇ ਕਾਊਂਟਰਾਂ ਤੇ ਬੁਕਿੰਗ ਕਰਵਾਈ ਹੈ ਉਹ 31 ਜੁਲਾਈ, 2020 ਤੱਕ ਰਿਫ਼ੰਡ ਲੈ ਸਕਦੇ ਹਨ।

***

ਐੱਸਜੀ/ਐੱਮਕੇਵੀ


(Release ID: 1614449) Visitor Counter : 173