ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲਾ ਰਾਸ਼ਟਰ ਦੀ ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਮਦਦ ਲਈ ਬਹੁਪੱਖੀ ਕਦਮ ਚੁੱਕ ਰਿਹਾ ਹੈ
ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲਾ ਸਕਿੱਲ ਈਕੋਸਿਸਟਮ ਤਹਿਤ ਟ੍ਰੇਨਿੰਗ ਪ੍ਰਾਪਤ 1,75,000 ਹੈਲਥ ਸੈਕਟਰ ਪ੍ਰੋਫੈਸ਼ਨਲ ਰਾਜਾਂ ਨੂੰ ਪ੍ਰਦਾਨ ਕੀਤੇ
ਰਾਜਾਂ ਨੂੰ 33 ਫੀਲਡ ਸੰਸਥਾਨਾਂ ਦੀਆਂ ਸੁਵਿਧਾਵਾਂ ਦੀ ਕੁਆਰੰਟੀਨ ਸੈਂਟਰਾਂ/ਆਈਸੋਲੇਸ਼ਨ ਵਾਰਡਾਂ ਦੇ ਰੂਪ ਵਿੱਚ ਵਰਤੋਂ ਕਰਨ ਦਾ ਵਿਕਲਪ ਦਿੱਤਾ
ਜਨ ਸ਼ਿਕਸ਼ਣ ਸੰਸਥਾਨ ਦੁਆਰਾ ਲਗਭਗ 5 ਲੱਖ ਮਾਸਕ ਤਿਆਰ
ਸਾਰੇ ਸੰਸਥਾਨਾਂ ਨੂੰ ਲੌਕਡਾਊਨ ਦੌਰਾਨ ਉਨ੍ਹਾਂ ਨਾਲ ਜੁੜੇ ਸਾਰੇ ਸਿੱਖਿਆਰਥੀਆਂ ਨੂੰ ਪੂਰਾ ਵਜ਼ੀਫਾ ਦੇਣ ਲਈ ਕਿਹਾ
Posted On:
14 APR 2020 11:33AM by PIB Chandigarh
ਰਾਸ਼ਟਰ ਨੂੰ ਕੋਵਿਡ-19 ਨਾਲ ਲੜਨ ਅਤੇ ਵਿਭਿੰਨ ਹਿਤਧਾਰਕਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਵਿੱਚ ਮਦਦ ਕਰਨ ਲਈ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਨੇ ਕਈ ਕਦਮ ਚੁੱਕੇ ਹਨ।
ੳ. ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਨੇ ਸਾਰੇ ਮੁੱਖ ਸਕੱਤਰਾਂ ਨੂੰ ਵਿਭਿੰਨ ਰਾਜਾਂ ਵਿੱਚ ਸਥਿਤ 1,75,000 ਸਿਹਤ ਖੇਤਰ ਦੇ ਪੇਸ਼ੇਵਰਾਂ ਦੇ ਸੰਪਰਕ ਵਿਵਰਣ (ਮੋਬਾਈਲ ਨੰਬਰ ਅਤੇ ਈਮੇਲ ਪਤੇ) ਭੇਜੇ ਹਨ। ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਸਕਿੱਲ ਈਕੋਸਿਸਟਮ ਤਹਿਤ ਸਿੱਖਿਅਤ ਇਹ ਪੇਸ਼ੇਵਰ ਹੈਲਥ ਵਰਕਰ, ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ, ਜਨਰਲ ਡਿਊਟੀ ਅਸਿਸਟੈਂਟ, ਫੇਲੋਬੌਮੀ, ਹੋਮ ਹੈਲਥ ਏਡ ਟੈਕਨੀਸ਼ੀਅਨ ਆਦਿ ਹਨ। ਉਨ੍ਹਾਂ ਦੀਆਂ ਸੇਵਾਵਾਂ ਦਾ ਉਪਯੋਗ ਕੋਵਿਡ-19 ਤਹਿਤ ਰਾਜਾਂ ਦੁਆਰਾ ਆਈਸੋਲੇਸ਼ਨ ਅਤੇ ਕੁਆਰੰਟੀਨ ਡਿਊਟੀ ਲਈ ਕੀਤਾ ਜਾ ਸਕਦਾ ਹੈ। ਰਾਸ਼ਟਰੀ ਕੌਸ਼ਲ ਵਿਕਾਸ ਨਿਗਮ (ਐੱਨਐੱਸਡੀਸੀ) ਨੇ ਹਰੇਕ ਰਾਜ ਵਿੱਚ ਨੋਡਲ ਅਧਿਕਾਰੀ ਨਿਯੁਕਤ ਕੀਤੇ ਹਨ। ਲੋੜ ਦੇ ਅਧਾਰ ’ਤੇ ਇਨ੍ਹਾਂ ਕਰਮਚਾਰੀਆਂ ਨੂੰ ਜੁਟਾਉਣ ਲਈ ਉਹ ਰਾਜ ਪ੍ਰਸ਼ਾਸਨ ਨਾਲ ਸੰਪਰਕ ਵਿੱਚ ਹਨ।
ਅ. ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਤਹਿਤ ਡਾਇਰੈਕਟਰ ਜਨਰਲ (ਟ੍ਰੇਨਿੰਗ) ਨੇ 31 ਮਾਰਚ, 2020 ਨੂੰ ਸਾਰੇ ਮੁੱਖ ਸਕੱਤਰਾਂ ਨੂੰ ਇੱਕ ਪੱਤਰ ਵਿੱਚ 33 ਫੀਲਡ ਇੰਸਟੀਟਿਊਟਸ-ਨੈਸ਼ਨਲ ਸਕਿੱਲ ਟਰੇਨਿੰਗ ਇੰਸਟੀਟਿਊਟਸ (ਐੱਨਐੱਸਟੀਆਈ) ਦਾ ਉਪਯੋਗ ਕੁਆਰੰਟੀਨ ਸੈਂਟਰਾਂ/ਆਈਸੋਲੇਸ਼ਨ ਵਾਰਡਾਂ ਅਤੇ ਅਸਥਾਈ ਮੈਡੀਕਲ ਕੈਂਪਾਂ ਆਦਿ ਲਈ ਕਰਨ ਨੂੰ ਕਿਹਾ। ਇਸ ਦੇ ਇਲਾਵਾ ਰਾਜਾਂ ਨੂੰ ਇਸ ਉਦੇਸ਼ ਲਈ ਆਪਣੇ ਰਾਜਾਂ ਵਿੱਚ ਸਥਿਤ ਆਈਟੀਆਈ ਵਿੱਚ ਉਪਲੱਬਧ ਸੁਵਿਧਾਵਾਂ ਦਾ ਉਪਯੋਗ ਕਰਨ ਦੀ ਵੀ ਸਲਾਹ ਦਿੱਤੀ ਗਈ ਸੀ। ਸਰਕਾਰੀ ਖੇਤਰ ਵਿੱਚ 3,055 ਅਤੇ ਪ੍ਰਾਈਵੇਟ ਖੇਤਰ ਵਿੱਚ 12,642 ਨਾਲ ਕੁੱਲ 15,697 ਆਈਟੀਆਈ’ਜ਼ ਹਨ। ਰਾਜਾਂ ਨੇ ਪਹਿਲਾਂ ਹੀ ਨਿਮਨਲਿਖਤ ਸੰਸਾਧਨਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ:
1. ਐੱਨਐੱਸਟੀਆਈ (ਡਬਲਿਊ), ਪਾਣੀਪਤ ਦੀ ਚੋਣ ਆਈਸੋਲੇਸ਼ਨ ਵਾਰਡ ਲਈ ਕੀਤੀ ਗਈ ਹੈ। (41 ਕਮਰੇ ਅਤੇ 16 ਟੌਇਲਟ)।
2. ਐੱਨਐੱਸਟੀਆਈ (ਡਬਲਿਊ), ਤਿਰੂਵਨੰਤਪੁਰਮ ਦੇ 19 ਕਮਰੇ ਅਤੇ 12 ਟੌਇਲਟ ਅਤੇ 6 ਬਾਥਰੂਮ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੇਣ ਲਈ ਤਿਆਰ ਹਨ।
3. ਐੱਨਐੱਸਟੀਆਈ (ਡਬਲਿਊ), ਕਾਲੀਕਟ ਦੇ 46 ਕਮਰੇ, 16 ਟੌਇਲਟ ਅਤੇ 14 ਬਾਥਰੂਮ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੇਣ ਲਈ ਤਿਆਰ।
4. ਜ਼ਿਲ੍ਹਾ ਪ੍ਰਸ਼ਾਸਨ ਨੇ ਐੱਨਐੱਸਟੀਆਈ, ਲੁਧਿਆਣਾ ਦੀ ਚੋਣ 200 ਪਰਵਾਸੀ ਮਜ਼ਦੂਰਾਂ ਨੂੰ ਠਹਿਰਾਉਣ ਲਈ ਕੀਤੀ ਹੈ।
5. ਐੱਨਐੱਸਟੀਆਈ (ਡਬਲਿਊ), ਦੇਹਰਾਦੂਨ ਦੇ ਹੋਸਟਲ ਦੀ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਆਈਸੋਲੇਸ਼ਨ ਵਾਰਡ ਲਈ ਚੋਣ ਕੀਤੀ ਗਈ ਹੈ।
6. ਐੱਨਐੱਸਟੀਆਈ (ਡਬਲਿਊ), ਚੇਨਈ ਦੇ ਹੋਸਟਲ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਆਈਸੋਲੇਸ਼ਨ ਵਾਰਡ ਲਈ ਚੁਣਿਆ ਗਿਆ ਹੈ।
7. ਆਈਟੀਆਈ’ਜ਼ ਅਤੇ ਐੱਨਐੱਸਟੀਆਈ’ਜ਼ ਤੋਂ ਇਲਾਵਾ ਓਡੀਸ਼ਾ ਵਿੱਚ 38 ਪੋਲੀਟੈਕਨਿਕ ਅਤੇ ਕਾਲਜਾਂ ਦੀ ਵਰਤੋਂ ਆਈਸੋਲੇਸ਼ਨ ਵਾਰਡਾਂ ਵਜੋਂ ਕੀਤੀ ਜਾ ਰਹੀ ਹੈ।
8. ਬਾਕੀ ਐੱਨਐੱਸਟੀਆਈ’ਜ਼ ਅਤੇ ਆਈਟੀਆਈ’ਜ਼ ਤਿਆਰ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਲੋੜ ਪੈਣ ’ਤੇ ਇਨ੍ਹਾਂ ਦੀ ਮੰਗ ਕਰ ਸਕਦਾ ਹੈ।
ੲ. ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਜ਼ਿਲ੍ਹਾ ਕਲੈਕਟਰ ਅਤੇ ਜ਼ਿਲ੍ਹਾ ਸਿਹਤ ਅਧਿਕਾਰੀਆਂ ਦੇ ਨਿਰਦੇਸ਼ਾਂ ਤਹਿਤ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੁਆਰਾ ਜਨ ਸ਼ਿਕਸ਼ਣ ਸੰਸਥਾਨ (ਜੇਐੱਸਐੱਸ) ਨੂੰ ਮਾਸਕ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਹੁਣ ਤੱਕ ਉਪਲੱਬਧ ਜਾਣਕਾਰੀ ਅਨੁਸਾਰ 17 ਰਾਜਾਂ ਵਿੱਚ 99 ਜ਼ਿਲ੍ਹਿਆਂ ਵਿੱਚ ਫੈਲੇ 101 ਜੇਐੱਸਐੱਸ ਨੇ ਇਸ ਲੌਕਡਾਊਨ ਦੌਰਾਨ ਆਪਣੇ ਸਬੰਧਿਤ ਜ਼ਿਲ੍ਹਾ ਪ੍ਰਸ਼ਾਸਨਾਂ ਲਈ ਹੁਣ ਤੱਕ ਲਗਭਗ 5 ਲੱਖ ਮਾਸਕਾਂ ਦਾ ਉਤਪਾਦਨ ਕੀਤਾ ਹੈ। ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਡਾਇਰੈਕਟਰ ਜਨਰਲ (ਟ੍ਰੇਨਿੰਗ) ਨੇ 64 ਆਈਟੀਆਈ’ਜ਼ ਅਤੇ 18 ਐੱਨਐੱਸਟੀਆਈ’ਜ਼ ਦੇ ਮੁੱਖ ਸਕੱਤਰਾਂ ਨੂੰ ਸੂਚੀ ਭੇਜੀ ਜਿਨ੍ਹਾਂ ਦੀਆਂ ਸੇਵਾਵਾਂ ਦਾ ਉਪਯੋਗ ਮਾਸਕ ਤਿਆਰ ਕਰਨ ਲਈ ਕੀਤਾ ਜਾ ਸਕਦਾ ਹੈ। 18 ਆਈਟੀਆਈ’ਜ਼ ਅਤੇ 1 ਐੱਨਐੱਸਟੀਆਈ ਪਹਿਲਾਂ ਤੋਂ ਹੀ ਮਾਸਕ ਤਿਆਰ ਕਰਨ ਵਿੱਚ ਲੱਗੇ ਹੋਏ ਹਨ।
ਸ. ਐੱਨਐੱਸਟੀਆਈ’ਜ਼ ਦੀਆਂ ਹੋਰ ਸਹਾਇਕ ਸੇਵਾਵਾਂ ਨਿਮਨਲਿਖਿਤ ਹਨ :
1. ਐੱਨਐੱਸਟੀਆਈ, ਲੁਧਿਆਣਾ ਨੇ ਏਅਰੋ ਬਲਾਸਟਰ ਮਸ਼ੀਨ ਤਿਆਰ ਕੀਤੀ ਅਤੇ ਸ਼ਹਿਰ ਨੂੰ ਸੈਨੇਟਾਈਜ਼ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪੀ।
2. ਪੁਣੇ ਕੰਟੋਨਮੈਂਟ ਬੋਰਡ, ਪੁਣੇ, ਮਹਾਰਾਸ਼ਟਰ ਦੁਆਰਾ ਚਲਾਈ ਜਾ ਰਹੀ, ਡਾ. ਅੰਬੇਡਕਰ ਮੈਮੋਰੀਅਲ ਆਈਟੀਆਈ ਨੇ 6 ‘ਕੋਰੋਨਾ ਡਿਸਇਨਫੈਕਸ਼ਨ ਚੈਂਬਰ’ ਤਿਆਰ ਕੀਤੇ।
3. ਅਰੁਣ ਪ੍ਰਤਿਮਾ ਪਾਠਕ ਮੈਮੋਰੀਅਲ ਪ੍ਰਾਈਵੇਟ ਆਈਟੀਆਈ, ਜੇਹਨਾਬਾਦ, ਬਿਹਾਰ ਨੇ ‘ਪਬਲਿਕ ਟਨਲ ਸੈਨੇਟਾਈਜ਼ਰ ਮਸ਼ੀਨ’ ਤਿਆਰ ਕੀਤੀ ਜਿਹੜਾ ਜ਼ਿਲ੍ਹਾ ਸਰਕਾਰੀ ਹਸਪਤਾਲ, ਜੇਹਨਾਬਾਦ, ਬਿਹਾਰ ਵਿੱਚ ਲਗਾਈ ਗਈ ਹੈ।
4. ਸਥਾਨਕ ਪਿੰਡਾਂ ਵਿੱਚ ਫੇਸ ਮਾਸਕ, ਸੈਨੇਟਾਈਜ਼ਰ ਵੰਡੇ ਗਏ, ਜਾਗਰੂਕਤਾ ਪ੍ਰੋਗਰਾਮ ਕੀਤੇ ਗਏ।
5. ਆਈਟੀਆਈ ਕਾਨੌਰ, ਕੇਰਲ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੰਸਥਾਨ ਦੇ ਵਾਹਨ ਸੌਂਪੇ।
ਹ. ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਨੇ ਪੀਐੱਮ ਕੇਅਰਸ ਫੰਡ ਵਿੱਚ ਘੱਟ ਤੋਂ ਘੱਟ ਆਪਣੀ ਇੱਕ ਦਿਨ ਦੀ ਤਨਖਾਹ ਦਾ ਯੋਗਦਾਨ ਦਿੱਤਾ ਹੈ। ਇਸ ਦੇ ਇਲਾਵਾ ਰਾਸ਼ਟਰੀ ਕੌਸ਼ਲ ਵਿਕਾਸ ਪਰਿਸ਼ਦ, ਸੈਕਟਰ ਕੌਸ਼ਲ ਪਰਿਸ਼ਦਾਂ ਅਤੇ ਟ੍ਰੇਨਿੰਗ ਪ੍ਰਦਾਤਿਆਂ ਨੂੰ ਸੀਐੱਸਆਰ ਫੰਡਾਂ ਰਾਹੀਂ ਯੋਗਦਾਨ ਦੇਣ ਲਈ ਕਿਹਾ ਗਿਆ ਹੈ। ਤਨਖਾਹਾਂ ਅਤੇ ਸੀਐੱਸਆਰ ਦਾ ਕੁੱਲ ਯੋਗਦਾਨ 3.23 ਕਰੋੜ ਰੁਪਏ ਹੈ। ਇਸ ਦੇ ਇਲਾਵਾ 2022 ਆਈਟੀਆਈ’ਜ਼ ਨੇ ਹੁਣ ਤੱਕ ਪੀਐੱਮ ਕੇਅਰਸ ਫੰਡ ਵਿੱਚ 1.47 ਕਰੋੜ ਰੁਪਏ ਦਾ ਦਾਨ ਦਿੱਤਾ ਹੈ।
ਕ. ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਨੇ ਇੱਕ ਆਦੇਸ਼ ਜਾਰੀ ਕੀਤਾ ਹੈ ਜਿਸ ਵਿੱਚ ਨਿਰਧਾਰਿਤ ਅਤੇ ਆਪਸ਼ਨਲ ਟਰੇਡ ਤਹਿਤ ਸਾਰੇ ਸੰਸਥਾਨਾਂ ਨੂੰ ਲੌਕਡਾਊਨ ਦੇ ਸਮੇਂ ਦੌਰਾਨ ਉਨ੍ਹਾਂ ਨਾਲ ਜੁੜੇ ਹੋਏ ਸਿਖਿਆਰਥੀਆਂ ਨੂੰ ਪੂਰਾਂ ਵਜ਼ੀਫਾ ਦੇਣ ਲਈ ਕਿਹਾ ਗਿਆ ਹੈ। ਇਸ ਦੇ ਇਲਾਵਾ, ਮੰਤਰਾਲਾ ਇਸ ਉਦੇਸ਼ ਲਈ ਸੰਸਥਾਨਾਂ ਨੂੰ ਪ੍ਰਵਾਨਿਤ ਦਰ ਅਨੁਸਾਰ ਵਜ਼ੀਫੇ ਦੀ ਪ੍ਰਤੀਪੂਰਤੀ ਵੀ ਕਰੇਗਾ।
ਖ. ਮੰਤਰਾਲੇ ਨੇ ਅੱਠ ਉੱਤਰ-ਪੂਰਬ ਰਾਜਾਂ ਲਈ ਪੀਐੱਮਕੇਵੀਵਾਈ 2016-20 ਯੋਜਨਾ ਲਈ 31 ਮਈ, 2020 ਤੱਕ ਉਮੀਦਵਾਰਾਂ ਨੂੰ ਭਰਤੀ ਕਰਨ ਲਈ ਟ੍ਰੇਨਿੰਗ ਪ੍ਰਦਾਤਿਆਂ ਲਈ ਦਾਖਲਾ ਮਿਤੀ ਵੀ ਵਧਾ ਦਿੱਤੀ ਹੈ।
ਇਸ ਦੇ ਇਲਾਵਾ, 2019-20 ਵਿੱਚ ਦਿੱਤੇ ਗਏ ਟੀਚਿਆਂ ਲਈ 31 ਮਈ, 2020 ਤੱਕ ਅਤੇ ਟ੍ਰੇਨਿੰਗ ਦੇ ਪ੍ਰਾਵਧਾਨ ਦੀ ਮਿਆਦ ਨੂੰ ਅਗਸਤ ਤੋਂ ਵਧਾ ਕੇ 31 ਅਗਸਤ ਤੱਕ ਕਰ ਦਿੱਤਾ ਗਿਆ ਹੈ।
ਗ. ਹੁਣ ਜਦੋਂਕਿ ਆਈਟੀਆਈ’ਜ਼ ਨੂੰ ਬੰਦ ਕਰ ਦਿੱਤਾ ਗਿਆ ਹੈ, ਸਿੱਖਣ ਦੀ ਪ੍ਰਕਿਰਿਆ ਨੂੰ ਜਾਰੀ ਰੱਖਣ ਲਈ ਨਿਮਨਲਿਖਤ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ :
1. ਭਾਰਤ ਸਕਿੱਲਸ ਪੋਰਟਲ, ਕੁਐਸਟ ਐਪ, ਐੱਨਆਈਐੱਮਆਈ ਵਰਚੁਅਲ ਕਲਾਸਰੂਮ ਆਦਿ ਜਿਹੇ ਸੰਸਾਧਨਾਂ ਜ਼ਰੀਏ ਔਨਲਾਈਨ ਟ੍ਰੇਨਿੰਗ ਜਾਰੀ।
2. ਇੰਸਟਰਕਟਰਾਂ ਦੁਆਰਾ ਰਾਸ਼ਟਰਵਿਆਪੀ ਲੌਕਡਾਊਨ ਦੌਰਾਨ ਸਿਖਿਆਰਥੀਆਂ ਨੂੰ ਔਨਲਾਈਨ ਅਸਾਈਨਮੈਂਟਾਂ ਦਿੱਤੀਆਂ ਗਈਆਂ।
3. ਇੰਸਟਰਕਟਰ ਸਿਖਿਆਰਥੀਆਂ ਨਾਲ ਵਟਸਐਪ ਗਰੁੱਪਾਂ ਜ਼ਰੀਏ ਨਿਯਮਿਤ ਸੰਪਰਕ ਵਿੱਚ ਉਨ੍ਹਾਂ ਨੂੰ ਆਪਣੇ ਕੰਮ ਕਰਨ ਲਈ ਮਾਰਗਦਰਸ਼ਨ ਦੇ ਰਹੇ ਹਨ।
********
ਵਾਈਬੀ/ਐੱਸਕੇ
(Release ID: 1614441)
Visitor Counter : 190
Read this release in:
English
,
Urdu
,
Hindi
,
Marathi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada