ਨੀਤੀ ਆਯੋਗ

ਅਟਲ ਇਨੋਵੇਸ਼ਨ ਮਿਸ਼ਨ, ਨੀਤੀ ਆਯੋਗ ਅਤੇ ਰਾਸ਼ਟਰੀ ਸੂਚਨਾ ਵਿਗਿਆਨ ਸੈਂਟਰ (ਐੱਨਆਈਸੀ) ਨੇ ਸੰਯੁਕਤ ਤੌਰ 'ਤੇ ਏਟੀਐੱਲ ਸਕੂਲਾਂ ਲਈ ਕੋਲੈਬਕੈਡ (CollabCAD) ਦੀ ਸ਼ੁਰੂਆਤ ਕੀਤੀ

ਕੋਲੈਬਕੈਡ ਪ੍ਰਣਾਲੀ ਵਿਦਿਆਰਥੀਆਂ ਨੂੰ 3ਡੀ ਕੰਪਿਊਟਰ ਏਡਡ ਡਿਜ਼ਾਈਨ ਤਿਆਰ ਕਰਨ ਦੇ ਸਮਰੱਥ ਬਣਾਏਗੀ

Posted On: 13 APR 2020 3:56PM by PIB Chandigarh

ਅਟਲ ਇਨੋਵੇਸ਼ਨ ਮਿਸ਼ਨ,ਨੀਤੀ ਆਯੋਗ ਅਤੇ ਰਾਸ਼ਟਰੀ ਸੂਚਨਾ ਵਿਗਿਆਨ ਸੈਂਟਰ (ਐੱਨਆਈਸੀ) ਨੇ ਅੱਜ ਇੱਕ ਸਹਿਯੋਗੀ ਨੈੱਟਵਰਕ,ਕੰਪਿਊਟਰ ਸਮਰਥਿਤ ਸੌਫਟਵੇਅਰ  ਪ੍ਰਣਾਲੀ ਦੀ ਸੰਯੁਕਤ  ਤੌਰ 'ਤੇ  ਸ਼ੁਰੂਆਤ ਕੀਤੀ। ਇਹ 2ਡੀ ਡਰਾਫਟਿੰਗ ਅਤੇ ਡਿਟੇਲਿੰਗ ਨਾਲ 3ਡੀ  ਪ੍ਰੋਡੈਕਟ ਡਿਜ਼ਾਈਨ ਕਰਨ ਵਾਲਾ ਇੱਕ ਸਮੁੱਚਾ ਇੰਜੀਨੀਅਰਿੰਗ ਹੱਲ ਹੈ।

ਇਸ ਪਹਿਲ ਦਾ ਉਦੇਸ਼ ਦੇਸ਼ ਭਰ ਵਿੱਚ ਅਟਲ ਟਿੰਕਟਰਿੰਗ ਲੈਬਸ  (ਏਟੀਐੱਲ) ਦੇ ਵਿਦਿਆਰੀਥਆਂ ਨੂੰ ਰਚਨਾਤਮਕਤਾ ਅਤੇ ਕਲਪਨਾ ਦੇ ਮੁਕਤ ਪ੍ਰਵਾਹ ਦੇ ਨਾਲ 3ਡੀ ਡਿਜ਼ਾਈਨ  ਬਣਾਉਣ ਅਤੇ ਸੰਸ਼ੋਧਿਤ ਕਰਨ ਲਈ ਇੱਕ ਸ਼ਾਨਦਾਰ ਮੰਚ  ਪ੍ਰਦਾਨ ਕਰਨਾ ਹੈ। ਇਹ ਸੌਫਟਵੇਅਰ  ਵਿਦਿਆਰਥੀਆਂ ਨੂੰ  ਪੂਰੇ ਨੈੱਟਵਰਕ ਵਿੱਚ ਡੇਟਾ ਤਿਆਰ ਕਰਨ ਅਤੇ ਸਟੋਰੇਜ਼ ਤੇ ਵਿਜ਼ੂਅਲਾਈਜ਼ੇਸ਼ਨ ਲਈ ਉਸੇ ਡਿਜ਼ਾਈਨ  ਡੇਟਾ ਦੀ ਸਮਵਰਤੀ ਰੂਪ ਤੋਂ  ਵਰਤੋਂ ਕਰਨ ਦੇ ਸਮਰੱਥ ਬਣਾਉਂਦਾ ਹੈ ।

ਭਾਰਤ ਭਰ ਵਿੱਚ ਸਥਾਪਿਤ ਏਟੀਐਲ ਬੱਚਿਆਂ ਨੂੰ ਉਨ੍ਹਾਂ ਦੇ ਇਨੋਵੇਟਿਵ ਵਿਚਾਰਾਂ ਅਤੇ ਰਚਨਾਤਮਕਤਾ (ਭਾਵ ਟਿੰਕਿੰਗ ਸਪੇਸ) ਨੂੰ ਨਿਖਾਰਨ ਦਾ ਅਵਸਰ  ਪ੍ਰਦਾਨ ਕਰਦੇ ਹਨ। ਐੱਨਆਈਸੀ ਦੀ ਕੋਲੈਬਕੈਡ ਪ੍ਰਣਾਲੀ ਨਾਲ ਏਆਈਐੱਮ ਦਾ ਸਹਿਯੋਗ, ਵਿਦਿਆਰਥੀਆਂ ਲਈ 3 ਡੀ ਪ੍ਰਿੰਟਿੰਗ ਦੀ ਵਰਤੋਂ ਕਰਨ ਲਈ 3 ਡੀ ਮਾਡਲਿੰਗ / ਸਲਾਈਸਿੰਗ ਲਈ ਸਵਸਵਦੇਸ਼ੀ, ਅਤਿ ਆਧੁਨਿਕ ਭਾਰਤ ਵਿੱਚ ਬਣੇ ਸੌਫਟਵੇਅਰ  ਦੀ ਵਰਤੋਂ ਕਰਨ ਦਾ ਇੱਕ ਵੱਡਾ ਮੰਚ  ਹੈ।

ਏਟੀਐੱਲ ਲਈ ਕੋਲੈਬਕੈਡ ਦਾ ਇੱਕ ਅਨੁਕੂਲਿਤ ਸਰੂਪ, ਸਕੂਲੀ ਵਿਦਿਆਰਥੀਆਂ ਲਈ ਉਨ੍ਹਾਂ ਦੇ ਵਿਚਾਰਾਂ ਅਤੇ ਰਚਨਾਤਮਕਤਾ ਨੂੰ ਅਸਲ ਸਮਾਧਾਨਾਂ ਵਿੱਚ ਸਾਕਾਰ ਕਰਨ ਲਈ ਸਭ ਤੋਂ ਢੁਕਵਾਂ ਹੈ। ਇਸ ਤਰ੍ਹਾਂ ਰਚਨਾਤਮਕਤਾ ਅਤੇ ਨਵੀਨਤਾ ਨੂੰ ਪ੍ਰਫੁੱਲਿਤ ਕਰਨ  ਨੂੰ ਯੋਗ ਮੰਨਦੇ ਹੋਏ ਬਿਨਾਂ ਕਿਸੇ ਰੁਕਾਵਟ ਦੇ ਡਿਜ਼ਾਇਨਿੰਗ ਸਮਰੱਥ ਕਰਨ ਲਈ ਵਿਕਸਿਤ ਕੀਤਾ ਗਿਆ ਹੈ।

ਮਿਸ਼ਨ ਡਾਇਰੈਕਟਰ, ਅਟਲ ਇਨੋਵੇਸ਼ਨ ਮਿਸ਼ਨ,ਨੀਤੀ ਆਯੋਗ ਸ਼੍ਰੀ ਆਰ ਰਾਮਾਨਨ  ਨੇ ਸ਼ੋਸਲ ਮੀਡੀਆ ਦੇ ਜ਼ਰੀਏ ਕੋਲੈਬਕੈਡ ਨੂੰ ਔਨਲਾਈਨ ਲਾਂਚ ਕਰਦਿਆਂ ਕਿਹਾ ਕਿ 3ਡੀ ਪ੍ਰਿਟਿੰਗ 21ਵੀਂ ਸਦੀ ਦੇ ਇਨੋਵੇਸ਼ਨਾਂ ਦਾ ਇੱਕ ਅਭਿੰਨ ਅੰਗ ਬਣਨ ਜਾ ਰਹੀ ਹੈ ਅਤੇ ਏਆਈਐੱਮ,ਨੀਤੀ ਆਯੋਗ ਨੂੰ 2.5 ਮਿਲੀਅਨ ਤੋਂ ਵੱਧ ਵਿਦਿਆਰਥੀਆਂ ਵਾਲੇ 5000 ਅਟਲ ਟਿੰਕਰਿੰਗ ਲੈਬਸ  (Atal Tinkering Labs) ਵਿੱਚ ਕੋਲੈਬਕੈਡ ਤੱਕ ਪਹੁੰਚ ਸੁਨਿਸ਼ਚਿਤ ਕਰਕੇ  ਡਿਜ਼ਾਈਨਿੰਗ ਨੂੰ ਸਮਰੱਥ ਬਣਾਉਣ `ਤੇ ਮਾਣ ਹੈ।

ਉਨ੍ਹਾਂ ਨੇ ਕਿਹਾ,"ਮੈਨੂੰ ਕੋਲੈਬਕੈਡ ਡਿਜ਼ਾਈਨ  ਮੌਡਿਊਲ ਨਾਮਕ ਇੱਕ ਹੋਰ ਮਹੱਤਵਪੂਰਨ ਮੌਡਿਊਲ  ਦੇ ਲਾਂਚ ਕਰਨ ਦੀ ਘੋਸ਼ਣਾ ਕਰਦੇ ਹੋਏ ਪ੍ਰਸੰਨਤਾ ਹੋ ਰਹੀ ਹੈ। ਇਹ ਇੱਕ ਹੈਰਾਨੀਜਨਕ ਸੌਫਟਵੇਅਰ ਕੈਡ (CAD) ਸਿਸਟਮ ਹੈ, ਜੋ ਵਿਦਿਆਰਥੀਆਂ ਨੂੰ ਅਣਗਿਣਤ 3ਡੀ ਡਿਜ਼ਾਈਨ  ਬਣਾਉਣ ਦੇ ਸਮਰੱਥ ਬਣਾਵੇਗਾ ਮੈਂ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ ਕਿ ਜਦੋਂ ਵਿਦਿਆਰਥੀ ਆਪਣੇ ਘਰ  ਤੋਂ ਅਤੇ ਨਾਲ ਹੀ ਨਾਲ ਆਪਣੇ ਸਕੂਲਾਂ ਦੇ ਆਮ ਤੌਰ 'ਤੇ ਸਕੂਲ ਖੁੱਲ੍ਹ ਜਾਣ `ਤੇ  ਏਟੀਐਲ ਲੈਬਸ ਵਿ ਆਪਣੀ ਰਚਨਾਤਮਕਤਾ ਅਤੇ ਕਲਪਨਾ ਦੇ ਮੁਕਤ ਪ੍ਰਵਾਹ ਨਾਲ ਇਸ ਅਵਸਰ ਦਾ ਇਸਤੇਮਾਲ ਕਰਦੇ ਹੋਏ ਮਹਾਨ ਇਨੋਵੇਸ਼ਨਾਂ ਦੀ ਰਚਨਾ  ਕਰਨਗੇ ।"

ਇਸੇ ਦੌਰਾਨ, ਐੱਨਆਈਸੀ ਇਸ ਸੌਫਟਵੇਅਰ  ਕੈਡ ਪ੍ਰਣਾਲੀ ਦੇ ਡੇਟਾ ਦਾ ਵਿਸ਼ਾਲ ਸਰੋਤ ਮੁਹੱਈਆ ਕਰਵਾ ਕੇ ਦੇਸ਼ ਭਰ ਦੇ ਵਿਦਿਆਰਥੀਆਂ ਤੱਕ ਪਹੁੰਚਣ ਲਈ ਔਨਲਾਈਨ ਮੌਡਿਊਲ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।

  ਡਾਇਰੈਕਟਰ ਜਨਰਲ ਐੱਨਆਈਸੀ, ਡਾ. ਨੀਤਾ ਵਰਮਾ ਨੇ ਕਿਹਾ ਕਿ ਐੱਨਆਈਸੀ ਨੇ ਇਸ ਮੇਕ ਇਨ ਇੰਡੀਆ 3ਡੀ ਪ੍ਰੋਡਕਟ ਕੋਲੈਬਕੈਡ ਨੂੰ ਸਾਂਝਾ ਕਰਦੇ ਹੋਏ ਉਹ ਖੁਸ਼ ਹਨ ਜਿਸ ਨੂੰ ਲਗਭਗ 5000 ਸਕੂਲ ਇਸਤੇਮਾਲ ਕਰਨਗੇ ਜਿੱਥੇ ਅਟਲ ਟਿੰਕਰਿੰਗ ਲੈਬਸ  ਸਥਾਪਿਤ ਹਨ।

ਉਨ੍ਹਾਂ ਕਿਹਾ "ਇਹ ਇੱਕ ਸਵਦੇਸ਼ੀ ਤ੍ਰੈਆਯਾਮੀ  ਕੰਪਿਊਟਰ ਸਹਾਇਤਾ ਪ੍ਰਾਪਤ ਡਿਜ਼ਾਈਨ  ਪ੍ਰਣਾਲੀ ਹੈ ਜੋ ਯੂਜ਼ਰ ਨੂੰ ਵਰਚੁਅਲ 3ਡੀ ਸਪੇਸ ਵਿੱਚ ਵਿਭਿੰਨ ਮਾਡਲ  ਬਣਾਉਣ ਅਤੇ ਉਤਪਾਦਨ ਦੇ ਲਈ ਇੰਜੀਨੀਅਰਿੰਗ ਡਰਾਇੰਗ ਤਿਆਰ ਕਰਨ ਵਿੱਚ ਮਦਦ ਕਰਦੀ ਹੈ। ਇਸ ਲਈ ਇਹ ਸਮਾਰਟ ਨਿਰਮਾਣ ਲਈ ਇੱਕ ਸੰਪੂਰਨ ਪੈਕੇਜ ਹੈ। ਵਿਦਿਆਰਥੀਆਂ ਲਈ ਇਸ ਅਵਸਰ ਦੀ ਸ਼ੁਰੂਆਤ ਕਰਨ ਲਈ ਏਆਈਐੱਮ,ਨੀਤੀ ਆਯੋਗ ਦੇ ਸਹਿਯੋਗ ਕਰਨ `ਤੇ ਸਾਨੂੰ ਬਹੁਤ ਮਾਣ ਹੋ ਰਿਹਾ ਹੈ। ।"

ਇਸ ਦੇ ਇਲਾਵਾ, ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਏਟੀਐੱਲ ਪ੍ਰੋਗਰਾਮ ਨੇ ਦੇਸ਼ ਭਰ ਦੇ ਬੱਚਿਆਂ ਦੀ ਈਜ਼ੀ ਟੂ ਲਰਨ ਔਨਲਾਈਨ ਸੰਸਾਧਨਾਂ ਤੱਕ ਪਹੁੰਚ ਸੁਨਿਸ਼ਚਿਤ ਕਰਨ ਲਈ 'ਟਿੰਕਰ ਫਰੌਮ ਹੋਮ' (‘Tinker from Home’) ਮੁਹਿੰਮ ਸ਼ੁਰੂ ਕੀਤੀ ਹੈ ਤਾਕਿ ਉਹ ਖੁਦ ਨੂੰ ਉਪਯੋਗੀ ਕਾਰਜਾਂ ਵਿੱਚ ਰੁੱਝੇ ਰੱਖਣ।ਇਸ ਪਹਿਲ ਦਾ ਉਦੇਸ਼ ਸਵੈ-ਦੀਖਿਆ ਦੁਆਰਾ ਸਿਖਲਾਈ ਨੂੰ ਉਤਸ਼ਾਹਿਤ ਕਰਦਿਆਂ ਬੱਚਿਆਂ ਦੀ ਰਚਨਾਤਮਕਤਾ ਅਤੇ ਨਵੀਨਤਾ ਵਿੱਚ ਨਿਖਾਰ ਲਿਆਉਣਾ ਹੈ।

ਏਆਈਐੱਮ ਨੇ ਡੈੱਲ (DELL) ਟੈਕਨੋਲੋਜੀਜ਼ ਅਤੇ ਲਰਨਿੰਗ ਲਿੰਕਸ ਫਾਊਂਡੇਸ਼ਨ ਨਾਲ ਸਾਂਝੇਦਾਰੀ ਕਰਕੇ ਗੇਮ ਡਿਵੈਲਪਮੈਂਟ ਮੌਡਿਊਲ ਵੀ ਲਾਂਚ ਕੀਤਾ ਹੈ ।ਇਹ ਇੱਕ ਔਨਲਾਈਨ ਮੰਚ  ਹੈ ਜਿੱਥੇ ਵਿਦਿਆਰਥੀ ਘਰ ਤੋਂ ਹੀ ਅਭਿਆਸ ਕਰਦੇ ਹੋਏ ਆਪਣੀ ਸਿੱਖਣ ਦੀ ਯਾਤਰਾ ਸ਼ੁਰੂ ਕਰ ਸਕਦੇ ਹਨ ।ਮੰਚ  ਰਾਹੀਂ ਉਹ ਆਪਣੀਆਂ ਗੇਮਾਂ ਬਣਾਉਣੀਆਂ ਸਿੱਖ ਸਕਦੇ ਹਨ ਅਤੇ ਉਸ ਨੂੰ ਦੂਜਿਆਂ ਨਾਲ ਸਾਂਝਾ ਵੀ ਕਰ ਸਕਦੇ ਹਨ । ਇਹ ਮੰਚ  ਵਿਦਿਆਰਥੀਆਂ ਨੂੰ 'ਗੇਮ ਪਲੇਅਰ' ਤੋਂ ਲੈ ਕੇ 'ਗੇਮ ਮੇਕਰ' ਵਿੱਚ ਬਦਲਣ ਦੀ ਕਲਪਨਾ ਕਰਦਾ ਹੈ।

ਇਸੇ ਤਰ੍ਹਾਂ, 'ਟਿੰਕਰ ਫਰੌਮ ਹੋਮ' ਮੁਹਿੰਮ ਦੇ ਹਿੱਸੇ ਦੇ ਤਹਿਤ ਕੋਲੈਬਕੈਡ ਅਤੇ ਗੇਮਿੰਗ ਮੌਡਿਊਲ ਨੂੰ ਲਾਂਚ ਕਰ ਕੇ, ਘੱਟ ਉਮਰ ਦੇ ਵਿਦਿਆਰਥੀਆਂ ਨੂੰ ਆਪਣੇ ਘਰ ਦੇ ਸੁਰੱਖਿਅਤ ਵਾਤਾਵਰਣ ਵਿੱਚ ਸਿੱਖਣ ਅਤੇ ਰਾਸ਼ਟਰ ਨਿਰਮਾਣ ਦੀ ਯਾਤਰਾ ਵਿੱਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

ਏਆਈਐੱਮ ਸਬੰਧੀ

ਨੀਤੀ ਆਯੋਗ ਦੇ ਤਹਿਤ ਅਟਲ ਇਨੋਵੇਸ਼ਨ ਮਿਸ਼ਨ,ਭਾਰਤ ਸਰਕਾਰ ਦੀ ਨਵੀਨਤਾ ਅਤੇ ਉੱਦਮ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਪ੍ਰਮੁੱਖ ਪਹਿਲ ਹੈ। ਸਕੂਲ ਪੱਧਰ 'ਤੇ, ਏਆਈਐੱਮ ਪੂਰੇ ਭਾਰਤ ਦੇ ਸਾਰੇ ਜ਼ਿਲ੍ਹਿਆਂ ਵਿੱਚ ਏਟੀਐੱਲ ਸਥਾਪਿਤ ਕਰ ਰਹੀ ਹੈ। ਅੱਜ ਤੱਕ, ਏਆਈਐੱਮ ਨੇ ਦੇਸ਼ ਭਰ ਦੇ 33 ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਏਟੀਐੱਲ ਦੀ ਸਥਾਪਨਾ ਲਈ ਕੁੱਲ 14,916 ਸਕੂਲਾਂ ਦੀ ਚੋਣ ਕੀਤੀ ਹੈ।

 

                                              ***

ਵੀਆਰਆਰਕੇ/ਏਕੇ/ਕੇਪੀ



(Release ID: 1614193) Visitor Counter : 150