ਪੇਂਡੂ ਵਿਕਾਸ ਮੰਤਰਾਲਾ

ਸੈਲਫ ਹੈਲਪ ਗਰੁੱਪਾਂ ਦੀਆਂ ਮਹਿਲਾਵਾਂ ਦੁਆਰਾ ਚਲਾਈਆਂ ਜਾ ਰਹੀਆਂ ਭਾਈਚਾਰਕ ਰਸੋਈਆਂ ਕੋਵਿਡ-19 ਲੌਕਡਾਊਨ ਦੌਰਾਨ ਗ੍ਰਾਮੀਣ ਖੇਤਰਾਂ ਵਿੱਚ ਸਭ ਤੋਂ ਜ਼ਿਆਦਾ ਗ਼ਰੀਬ ਅਤੇ ਕਮਜ਼ੋਰ ਲੋਕਾਂ ਨੂੰ ਭੋਜਨ ਦੇ ਰਹੀਆਂ ਹਨ

ਦੇਸ਼ ਭਰ ਵਿੱਚ ਸੈਲਫ ਹੈਲਪ ਗਰੁੱਪ ਵੱਖ-ਵੱਖ ਪਹਿਲਕਦਮੀਆਂ ਰਾਹੀਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਵਿੱਚ ਹਨ ਕਿ ਜ਼ਰੂਰੀ ਵਸਤਾਂ ਤੱਕ ਲੋਕਾਂ ਦੀ ਪਹੁੰਚ ਬਣੀ ਰਹੇ, ਮਹਿਲਾ ਗਰੁੱਪ ਵੀ ਫਰੰਟ ਲਾਈਨ ਸਿਹਤ ਵਰਕਰਾਂ, ਬੱਚਿਆਂ, ਅਲੜ੍ਹਾਂ ਅਤੇ ਗਰਭਵਤੀ ਮਹਿਲਾਵਾਂ ਨੂੰ ਜ਼ਰੂਰੀ ਪੌਸ਼ਟਿਕ ਸਮੱਗਰੀ ਮੁਹੱਈਆ ਕਰਵਾਉਣ ਵਿੱਚ ਮਦਦ ਕਰ ਰਹੇ ਹਨ

Posted On: 13 APR 2020 1:11PM by PIB Chandigarh

ਕੋਵਿਡ-19 ਇੱਕ ਆਲਮੀ ਮਹਾਮਾਰੀ ਹੈ ਜਿਸ ਕਰਕੇ ਰਾਸ਼ਟਰੀ ਪੱਧਰ ਤੇ ਲੌਕਡਾਊਨ ਲਾਗੂ ਕਰਨਾ ਪਿਆਜਿਸ ਕਾਰਨ ਲੋਕ ਵੱਡੀ ਗਿਣਤੀ ਵਿੱਚ ਭੁੱਖਮਰੀ ਅਤੇ ਕਮਜ਼ੋਰੀ ਦਾ ਸ਼ਿਕਾਰ ਹੋ ਰਹੇ ਹਨ ਇਸ ਬੇਮਿਸਾਲ ਮਹਾਮਾਰੀ ਅਤੇ ਲੌਕਡਾਊਨ ਕਾਰਨ ਦਿਹਾੜੀਦਾਰ ਮਜ਼ਦੂਰ, ਪ੍ਰਵਾਸੀ, ਬੇਘਰੇ, ਗ਼ਰੀਬ ਅਤੇ ਹੋਰ ਬਹੁਤ ਸਾਰੇ ਲੋਕ ਪ੍ਰਭਾਵਿਤ ਹੋ ਰਹੇ ਹਨ ਭਾਈਚਾਰਕ ਰਸੋਈਆਂ ਲੋੜਵੰਦਾਂ ਦੀ ਮਦਦ ਦੇ ਇੱਕ ਹੱਲ ਵਜੋਂ ਸਾਹਮਣੇ ਆਈਆਂ ਹਨ ਇਨ੍ਹਾਂ ਭਾਈਚਾਰਕ ਰਸੋਈਆਂ ਦਾ  ਮੁੱਖ ਉਦੇਸ਼ ਸਸਤਾ ਅਤੇ ਪੌਸ਼ਟਿਕ ਭੋਜਨ ਅਤੇ ਆਮ ਤੌਰ ਤੇ ਮੁਫਤ ਭੋਜਨ ਉਨ੍ਹਾਂ ਲੋਕਾਂ ਨੂੰ ਮੁਹੱਈਆ ਕਰਵਾਉਣਾ ਹੈਜੋ ਇਸ ਦਾ ਪ੍ਰਬੰਧ ਨਹੀਂ ਕਰ ਸਕਦੇ

 

ਹਰ ਗ੍ਰਾਮ ਪੰਚਾਇਤ ਵਿੱਚ ਸੈਲਫ ਹੈਲਪ ਗਰੁੱਪ ਢਾਂਚੇ ਦੀ ਮੌਜੂਦਗੀ ਅਤੇ ਉਨ੍ਹਾਂ ਦਾ ਸਥਾਨਕ ਸਰਕਾਰਾਂ ਨਾਲ ਸੰਪਰਕ ਹੋਣਾ ਉਹ ਅਹਿਮ ਤੱਤ ਹਨ ਜਿੱਥੋਂ ਕਿ ਭਾਈਚਾਰਕ ਰਸੋਈਆਂਦੀਦੀਜ਼ ਕੈਫੇ ਉਨ੍ਹਾਂ ਨੂੰ ਸਮਾਨ ਮੁੱਈਆ ਕਰਵਾਉਂਦੇ ਹਨ  5 ਰਾਜਾਂ - ਬਿਹਾਰ, ਝਾਰਖੰਡ, ਕੇਰਲ, ਮੱਧ ਪ੍ਰਦੇਸ਼ ਅਤੇ ਓਡੀਸ਼ਾ ਵਿੱਚ 10,000 ਭਾਈਚਾਰਕ ਰਸੋਈਆਂ ਸਥਾਪਿਤ ਕੀਤੀਆਂ ਗਈਆਂ ਹਨ ਇਹ ਰਸੋਈਆਂ ਇਨ੍ਹਾਂ ਰਾਜਾਂ ਦੇ 75 ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਾਇਮ ਕੀਤੀਆਂ ਗਈਆਂ ਹਨ ਅਤੇ ਉਹ ਰੋਜ਼ਾਨਾ 70,000 ਕਮਜ਼ੋਰ ਅਤੇ ਲੋੜਵੰਦ ਵਿਅਕਤੀਆਂ ਨੂੰ ਦੋ ਵੇਲੇ ਦਾ ਭੋਜਨ ਮੁਹੱਈਆ ਕਰਵਾਉਂਦੀਆਂ ਹਨ ਹੋਰ ਰਾਜਾਂ ਵਿੱਚ ਵੀ ਅਜਿਹੀਆਂ ਪਹਿਲਕਦਮੀਆਂ ਜਾਰੀ ਹਨ

 

ਕੇਰਲ ਇੱਕ ਅਜਿਹਾ ਰਾਜ ਹੈ ਜਿੱਥੇ ਕੋਵਿਡ-19 ਦੇ ਪਾਜ਼ਿਟਿਵ ਕੇਸ ਸਭ ਤੋਂ ਜ਼ਿਆਦਾ ਹਨ ਸੈਲਫ ਹੈਲਪ ਗਰੁੱਪ ਕੁਟੁੰਬਸ਼੍ਰੀ ਸਥਾਨਕ ਸਰਕਾਰਾਂ ਦੇ ਸਹਿਯੋਗ ਨਾਲ ਉਨ੍ਹਾਂ ਸਥਾਨਕ ਸੰਸਥਾਵਾਂ ਵਿੱਚ ਭਾਈਚਾਰਕ ਰਸੋਈਆਂ ਚਲਾ ਰਿਹਾ ਹੈ ਜਿੱਥੇ ਕਿ ਪ੍ਰਵਾਸੀ ਮਜ਼ਦੂਰ ਅਤੇ ਗ਼ਰੀਬੀ ਤੋਂ ਦੁਖੀ ਪਰਿਵਾਰ ਮੌਜੂਦ ਹਨ ਸੈਲਫ ਹੈਲਪ ਗਰੁੱਪਾਂ ਦੁਆਰਾ ਜੋ ਮੀਨੂ  ਤਿਆਰ ਕੀਤਾ ਗਿਆ ਹੈ, ਉਸ ਵਿੱਚ ਮੁੱਖ ਤੌਰ ਤੇ ਘਿਓ, ਚਾਵਲ ਅਤੇ ਚਿਕਨ ਕਰੀ ਸ਼ਾਮਲ ਹਨ ਇਨ੍ਹਾਂ ਭਾਈਚਾਰਕ ਰਸੋਈਆਂ ਵਿੱਚ ਭੋਜਨ ਤਿਆਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਛੋਟੇ-ਛੋਟੇ ਲਿਫਾਫਿਆਂ ਵਿੱਚ ਪੈਕ ਕੀਤਾ ਜਾਂਦਾ ਹੈ ਅਤੇ ਫਿਰ ਗ੍ਰਾਮੀਣ ਭਾਈਚਾਰਿਆਂ ਕੋਲ ਭੇਜ ਦਿੱਤਾ ਜਾਂਦਾ ਹੈ ਇਹ ਛੋਟੇ ਪੈਕਟ ਉਨ੍ਹਾਂ ਲੋਕਾਂ ਨੂੰ ਵੀ ਮਦਦ ਪਹੁੰਚਾ ਰਹੇ ਹਨ ਜੋ ਕਿ ਘਰਾਂ ਵਿੱਚ ਕੁਆਰੰਟੀਨ ਵਿੱਚ ਹੁੰਦੇ ਹਨ

 

ਤ੍ਰਿਪੁਰਾ ਵਿੱਚ ਭਾਈਚਾਰਕ ਰਸੋਈ ਦੇ ਠੇਕੇ ਤ੍ਰਿਪੁਰਾ ਸਰਕਾਰ ਦੁਆਰਾ ਉਨ੍ਹਾਂ ਸੈਲਫ ਹੈਲਪ ਗਰੁੱਪਾਂ ਨੂੰ ਦਿੱਤੇ ਗਏ ਹਨ ਜਿਨ੍ਹਾਂ ਦਾ ਕਿ ਆਪਣਾ ਕੈਟਰਿੰਗ ਦਾ ਕੰਮ ਹੈ ਜਾਂ ਜਿਨ੍ਹਾਂ ਕੋਲ ਭਾਰੀ ਮਾਤਰਾ ਵਿੱਚ ਭੋਜਨ ਤਿਆਰ ਕਰਨ ਦਾ ਤਜਰਬਾ ਹੈ ਅਰੁਣਾਚਲ ਪ੍ਰਦੇਸ਼ ਵਿੱਚ ਸੈਲਫ ਹੈਲਪ ਗਰੁੱਪਾਂ ਦੀਆਂ ਮਹਿਲਾਵਾਂ ਨੇ ਪ੍ਰਸ਼ਾਸਨ ਨੂੰ ਨਕਦ ਰਕਮ ਮੁਹੱਈਆ ਕਰਵਾਈ ਹੈ ਅਤੇ ਗ਼ਰੀਬ ਲੋਕਾਂ ਨੂੰ  ਉਹ ਚਾਹ, ਨਾਸ਼ਤਾ ਅਤੇ ਦੁਪਹਿਰ ਦਾ ਭੋਜਨ ਪ੍ਰਦਾਨ ਕੀਤਾ ਜਾ ਰਿਹਾ ਹੈ  ਅਤੇ ਕੋਵਿਡ-19 ਪ੍ਰਭਾਵਿਤ ਇਲਾਕਿਆਂ ਵਿੱਚ ਤੈਨਾਤ ਪੁਲਿਸ ਕਰਮਚਾਰੀਆਂ ਨੂੰ, ਜੋ ਡਿਊਟੀ ਤੇ ਹੁੰਦੇ ਹਨਸਬਜ਼ੀਆਂ, ਚਾਵਲ ਅਤੇ ਸੀਤੇ ਹੋਏ ਮਾਸਕ ਆਦਿ ਵੀ ਮੁਫਤ ਵਿੱਚ ਮੁਹੱਈਆ ਕਰਵਾਏ ਜਾ ਰਹੇ ਹਨ

 

ਓਡੀਸ਼ਾ ਵਿੱਚ ਸੈਲਫ ਹੈਲਪ ਗਰੁੱਪਾਂ ਦੇ 6 ਲੱਖ ਮਿਸ਼ਨ ਸ਼ਕਤੀ ਦੀਆਂ 70 ਲੱਖ ਮਹਿਲਾਵਾਂ   ਲੋੜਵੰਦਾਂ ਦੀ ਮਦਦ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਸੁੱਕਾ ਰਾਸ਼ਨ, ਰਸੋਈ ਦਾ ਹੋਰ ਸਮਾਨ ਅਤੇ ਭਾਈਚਾਰਕ ਰਸੋਈ ਵਿੱਚ ਤਿਆਰ ਭੋਜਨ ਮੁਹੱਈਆ ਕਰਵਾ ਰਹੀਆਂ ਹਨ ਤਕਰੀਬਨ 45,000 ਲੋਕਾਂ ਨੂੰ  ਮਿਸ਼ਨ ਸ਼ਕਤੀ ਤਹਿਤ ਭੋਜਨ ਦਿੱਤਾ ਜਾ ਰਿਹਾ ਹੈ

 

ਵੇਰਵਾ - ਇਹ ਭਾਈਚਾਰਕ ਰਸੋਈਆਂ ਮਿਸ਼ਨ ਸ਼ਕਤੀ, ਝਾਰਖੰਡ ਮੁੱਖ ਮੰਤਰੀ ਦੀਦੀ ਕਿਚਨ (ਐੱਮਐੱਮਡੀਕੇ) ਤਹਿਤ ਚਲਾਈਆਂ ਜਾ ਰਹੀਆਂ ਹਨ ਅਤੇ ਵਧੇਰੇ ਲੋੜਵੰਦ ਲੋਕਾਂ, ਅਪੰਗਾਂ, ਬੱਚਿਆਂ ਅਤੇ ਪਛਾਣੇ ਗਏ ਗ਼ਰੀਬ ਲੋਕਾਂ ਨੂੰ ਮੁਫਤ ਭੋਜਨ ਮੁਹੱਈਆ ਕਰਵਾ ਰਹੀਆਂ ਹਨ ਇਸ ਵੇਲੇ 4185 ਭਾਈਚਾਰਕ ਰਸੋਈਆਂ ਰਾਜ ਦੀਆਂ ਪੰਚਾਇਤਾਂ ਤਹਿਤ ਚਲ ਰਹੀਆਂ ਹਨ

 

ਜੰਮੂ-ਕਸ਼ਮੀਰ ਵਿੱਚ ਸੈਲਫ ਹੈਲਪ ਗਰੁੱਪ ਢਾਂਚੇ ਦੁਆਰਾ ਫਸੇ ਹੋਏ ਪ੍ਰਵਾਸੀ ਵਰਕਰਾਂ ਨਾਲ ਲਗਾਤਾਰ ਸੰਪਰਕ ਰੱਖਿਆ ਜਾ ਰਿਹਾ ਹੈ ਤਾਕਿ ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾ ਸਕਣ

 

 

ਸੈਲਫ ਹੈਲਪ ਗਰੁੱਪਾਂ ਦੀਆਂ ਮਹਿਲਾਵਾਂ ਲੌਕਡਾਊਨ ਦੌਰਾਨ ਜ਼ਰੂਰੀ ਪੌਸ਼ਟਿਕ ਵਸਤਾਂ ਅਤੇ ਸਿਹਤ ਸੇਵਾਵਾਂ ਤੱਕ ਪਹੁੰਚ ਯਕੀਨੀ ਬਣਾ ਰਹੀਆਂ ਹਨ

 

"ਘਰ ਵਿੱਚ ਰਹੋ, ਸੁਰੱਖਿਅਤ ਰਹੋ" ਤਹਿਤ ਇਹ ਜ਼ਰੂਰੀ ਹੁੰਦਾ ਹੈ ਕਿ ਲੋਕਾਂ ਨੂੰ ਜ਼ਰੂਰੀ ਵਸਤਾਂ ਅਤੇ ਸੇਵਾਵਾਂ ਉਨ੍ਹਾਂ ਦੇ ਦਰਵਾਜ਼ੇ ਤੱਕ ਜਾਂ ਨੇਡ਼ਲੀ ਥਾਂ ਉੱਤੇ ਮੁਹੱਈਆ ਹੋ ਸਕਣ ਇਸ ਗੱਲ ਨੂੰ ਮਾਨਤਾ ਦੇਂਦੇ ਹੋਏ ਦੇਸ਼ ਭਰ ਦੇ ਸਵੈ-ਸਹਾਇਤਾ ਗਰੁੱਪਾਂ ਨੇ ਇਨ੍ਹਾਂ ਜ਼ਰੂਰੀ ਸੇਵਾਵਾਂ ਤੱਕ ਪਹੁੰਚ ਯਕੀਨੀ ਬਣਾਉਣ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ ਅਤੇ ਨਾਲ ਹੀ ਸਮਾਜਿਕ ਦੂਰੀ ਦੇ ਨਿਯਮ ਨੂੰ ਵੀ ਅਪਣਾਇਆ ਹੈ ਇਨ੍ਹਾਂ ਕਦਮਾਂ ਵਿੱਚ ਤਿਆਰ ਬਰ ਤਿਆਰ ਘਰ ਲਿਜਾਓ ਰਾਸ਼ਨ ਅਤੇ ਸੁੱਕੇ ਰਾਸ਼ਨ ਅਤੇ ਤਾਜ਼ਾ ਸਬਜ਼ੀਆਂ ਦੀ ਲੋਕਾਂ ਦੇ ਘਰਾਂ ਤੱਕ ਡਿਲਿਵਰੀ ਪ੍ਰਦਾਨ ਕਰਨਾ ਅਤੇ ਮਾਸਿਕ ਧਰਮ ਦੌਰਾਨ ਸਫਾਈ ਦਾ ਪ੍ਰਬੰਧ ਕਰਨਾ ਸ਼ਾਮਲ ਹਨ ਬਿਜਲਈ ਗੱਡੀਆਂ ਅਤੇ ਐੱਨਆਰਐਲਐੱਮ ਤਹਿਤ ਹੋਰ ਕਿਸਮ ਦੀਆਂ ਚੱਲਣ ਵਾਲੀਆਂ ਗੱਡੀਆਂ ਐੱਨਆਰਐਲਐੱਮ ਅਜੀਵਿਕਾ ਗ੍ਰਾਮੀਣ ਐਕਸਪ੍ਰੈੱਸ ਯੋਜਨਾ (ਏਜੀਈਵਾਈ) ਦੀ ਵਰਤੋਂ ਇਸ ਕੰਮ ਲਈ ਵੱਖ-ਵੱਖ ਰਾਜਾਂ ਵਿੱਚ ਕੀਤੀ ਜਾ ਰਹੀ ਹੈ  "ਵੈਜੀਟੇਬਲ ਆਨ ਵੀਲ੍ਹਸ" "ਫਲੋਟਿੰਗ ਸੁਪਰ ਮਾਰਕਿਟਸ" ਦੀ ਧਾਰਨਾ ਸੈਲਫ ਹੈਲਪ ਗਰੁੱਪਾਂ (ਐੱਸਐੱਚਜੀ) ਦੀਦੀ ਦੇ ਕੁਝ ਹੱਲ ਹਨ ਜੋ ਕਿ ਇਸ ਚੁਣੌਤੀਪੂਰਨ ਸਮੇਂ ਵਿੱਚ ਕੰਮ ਕਰ ਰਹੇ ਹਨ ਓਡੀਸ਼ਾ ਅਤੇ ਛੱਤੀਸਗੜ੍ਹ ਵਿੱਚ ਮਹਿਲਾਵਾਂ ਘਰ ਲਿਜਾਣ ਵਾਲੇ ਰਾਸ਼ਨ ਨਾਲ ਅੰਡੇ ਵੀ ਪ੍ਰਦਾਨ ਕਰ ਰਹੀਆਂ ਹਨ ਇਸ ਰਾਹੀਂ ਉਹ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ, ਘਰੇਲੂ ਮਹਿਲਾਵਾਂ, ਦੁੱਧ ਪਿਆਉਣ ਵਾਲੀਆਂ ਮਾਤਾਵਾਂ ਅਤੇ ਉਨ੍ਹਾਂ ਟਾਰਗੈੱਟ ਗਰੁੱਪਾਂ ਤੱਕ ਪਹੁੰਚ ਰਹੀਆਂ ਹਨ ਜੋ ਕਿ ਬਹੁਤ ਕਮਜ਼ੋਰ ਵਰਗ ਦੇ ਹਨ

ਸੈਲਫ ਹੈਲਪ ਗਰੁੱਪਾਂ ਦੀਆਂ ਮੈਂਬਰ   ਲੋਕਾਂ ਦੇ ਘਰਾਂ ਤੋਂ ਰਾਸ਼ਨ ਕਾਰਡ ਇਕੱਠੇ ਕਰਕੇ , ਰਾਸ਼ਨ ਦੀਆਂ ਦੁਕਾਨਾਂ ਤੋਂ ਸਮਾਨ ਲੈ ਕੇ ਕਾਰਡ ਹੋਲਡਰਾਂ ਦੇ ਘਰਾਂ ਤੱਕ ਪਹੁੰਚਾ ਰਹੀਆਂ ਹਨ ਤਾਕਿ ਇਨ੍ਹਾਂ ਦੁਕਾਨਾਂ ਤੇ ਭੀੜ ਨਾ ਹੋਵੇ ਐੱਨਆਰਐਲਐੱਮ ਕਮਜ਼ੋਰ ਵਰਗਾਂ ਦੇ ਰਿਡਕਸ਼ਨ ਫੰਡ (ਵੀਆਰਐੱਫ) ਭਾਈਚਾਰਕ ਸੰਸਥਾਵਾਂ ਨੂੰ ਪ੍ਰਦਾਨ ਕਰ ਰਹੇ  ਹਨ ਤਾਕਿ ਬਹੁਤ ਗ਼ਰੀਬ ਅਤੇ ਕਮਜ਼ੋਰ ਵਰਗ ਤੱਕ ਇਹ ਸਹਾਇਤਾ ਪਹੁੰਚ ਸਕੇ ਵੀਆਰਐੱਫ ਦੀ ਵਰਤੋਂ ਭਾਈਚਾਰਕ ਸੰਸਥਾਵਾਂ ਦੁਆਰਾ ਦੇਸ਼ ਦੇ ਵਧੇਰੇ ਰਾਜਾਂ ਵਿੱਚ ਕੀਤੀ ਜਾ ਰਹੀ ਹੈ ਇਨ੍ਹਾਂ ਰਾਜਾਂ ਵਿੱਚ ਉੱਤਰ ਪੂਰਬ ਦੇ ਰਾਜ ਅਸਾਮ, ਅਰੁਣਾਚਲ ਪ੍ਰਦੇਸ਼, ਮਿਜ਼ੋਰਮਮੇਘਾਲਿਆ, ਨਾਗਾਲੈਂਡ, ਮਣੀਪੁਰ, ਤ੍ਰਿਪੁਰਾ ਅਤੇ ਸਿੱਕਮ ਵਿੱਚ ਭੋਜਨ ਤਿਆਰ ਕਰਨ ਵਾਲੀਆਂ ਕਿੱਟਾਂਜਿਨ੍ਹਾਂ ਵਿੱਚ ਸਟੈਪਲਜ਼, ਕੁਕਿੰਗ ਆਇਲ ਅਤੇ ਨਿਜੀ ਸਿਹਤ ਉਤਪਾਦ ਜਿਵੇਂ ਕਿ ਕੱਪੜੇ  ਧੋਣ ਵਾਲਾ ਸਾਬਣ ਆਦਿ ਸ਼ਾਮਲ ਹੁੰਦਾ ਹੈ, ਮੁਹੱਈਆ ਕਰਵਾਈਆਂ ਜਾਂਦੀਆਂ ਹਨ   ਓਡੀਸ਼ਾ ਅਤੇ ਛੱਤੀਸਗੜ੍ਹ ਵਿੱਚ ਸੈਲਫ ਹੈਲਪ ਗਰੁੱਪਾਂ ਨੇ ਵੀਆਰਐੱਫ ਦੀ ਵਰਤੋਂ ਇਹ ਯਕੀਨੀ ਬਣਾਉਣ ਲਈ ਕੀਤੀ ਹੈ ਕਿ ਅਲੜ੍ਹ ਲੜਕੀਆਂ ਉੱਥੇ ਪਹੁੰਚ ਕੇ ਕਲੀਨ ਪੈਡ ਹਾਸਲ ਕਰ ਸਕਣ

 

ਬਿਹਾਰ, ਓਡੀਸ਼ਾ ਅਤੇ ਛੱਤੀਸਗੜ੍ਹ ਵਿੱਚ ਮਹਿਲਾ ਸੰਗ੍ਰਿਹਕਰਤਾ ਫਰੰਟ ਲਾਈਨ ਸਿਹਤ ਵਰਕਰਾਂ ਦੀ ਮਦਦ ਬੱਚਿਆਂ ਦੀ ਡਿਲਿਵਰੀ, ਮਾਤਾਅਲੜ੍ਹ ਬੱਚੀ ਦੀ ਸਿਹਤ ਅਤੇ ਪੌਸ਼ਟਿਕਤਾ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਰ ਰਹੀਆਂ ਹਨ ਇਨ੍ਹਾਂ   ਵਿੱਚ ਬੱਚੇ ਦੇ ਜਨਮ ਤੋਂ ਪਹਿਲਾਂ ਅਤੇ ਜਨਮ ਤੋਂ ਬਾਅਦ ਉਸ ਦੀ ਸੰਭਾਲ਼ ਅਤੇ ਆਈਐੱਫਏ ਗੋਲੀਆਂ ਰਾਹੀਂ ਉਨ੍ਹਾਂ ਤੱਕ ਪੌਸ਼ਟਿਕਤਾ ਪਹੁੰਚਾਉਣਾ ਸ਼ਾਮਲ ਹੈ ਇਨ੍ਹਾਂ ਰਾਜਾਂ ਦੇ 2118 ਸੈਲਫ ਹੈਲਪ ਗਰੁੱਪਾਂ ਦੀਆਂ ਮਹਿਲਾਵਾਂ ਨੇ 4310 ਗਰਭਵਤੀ ਮਹਿਲਾਵਾਂ ਅਤੇ ਦੁੱਧ ਪਿਆਉਣ ਵਾਲੀਆਂ ਮਾਤਾਵਾਂ ਤੱਕ ਪਹੁੰਚ ਕੀਤੀਜੋ ਕਿ ਕੁਪੋਸ਼ਣ ਦੀਆਂ ਸ਼ਿਕਾਰ ਸਨ

 

 

ਆਪਣੀ ਰੋਜ਼ੀ ਰੋਟੀ ਨੂੰ ਕਾਇਮ ਰੱਖਦੇ ਹੋਏ ਇਹ ਮਹਿਲਾ ਸੈਲਫ ਹੈਲਪ ਗਰੁੱਪ ਸਮਾਜਿਕ ਹੁੰਗਾਰਾ ਯਤਨਾਂ ਰਾਹੀਂ ਸਬੰਧਿਤ ਭਾਈਚਾਰਿਆਂ ਅੰਦਰ ਸੁਰੱਖਿਅਤ ਸਫਾਈ ਵਾਲੇ ਢੰਗਾਂ ਰਾਹੀਂ ਅਤੇ ਪੂਰੇ ਸਮਰਪਣ ਨਾਲ ਕੋਵਿਡ-19 ਮਹਾਮਾਰੀ ਵਿਰੁੱਧ ਜੰਗ ਜਾਰੀ ਰੱਖ ਰਹੀਆਂ ਹਨ

 

*****

 

ਏਪੀਐੱਸ/ਐੱਸਜੀ/ਪੀਕੇ 



(Release ID: 1614004) Visitor Counter : 183