ਰੱਖਿਆ ਮੰਤਰਾਲਾ

ਘਾਟਕੋਪਰ ਮੁੰਬਈ ਵਿਖੇ ਨੇਵਲ ਕੁਆਰੰਟੀਨ ਕੈਂਪ ਤੋਂ 44 ਵਿਸਥਾਪਿਤ ਲੋਕ ਵਾਪਸ ਘਰ ਪਰਤੇ

Posted On: 13 APR 2020 11:52AM by PIB Chandigarh

ਮੈਟੀਰੀਅਲ ਆਰਗੇਨਾਈਜ਼ੇਸ਼ਨ, ਘਾਟਕੋਪਰ, ਮੁੰਬਈ ਵਿਖੇ ਇੰਡੀਅਨ ਨੇਵੀ ਕੁਆਰੰਟੀਨ ਸੁਵਿਧਾ ਨੇ ਇਰਾਨ ਤੋਂ ਵਿਸਥਾਪਿਤ ਕੀਤੇ ਗਏ 44 ਲੋਕਾਂ (24 ਔਰਤਾਂ ਸਮੇਤ) ਦਾ ਸ਼ਾਂਤੀ ਨਾਲ ਅਤੇ ਸਫ਼ਲਤਾਪੂਰਵਕ ਕੰਮ ਪੂਰਾ ਕੀਤਾ ਹੈ ਕੁੱਲ ਮਿਲਾ ਕੇ, 44 ਵਿਅਕਤੀਆਂ ਨੇ 13 ਮਾਰਚ, 2020 ਤੋਂ ਸੁਵਿਧਾ ਵਿੱਚ 30 ਦਿਨ ਬਿਤਾਏ, ਅਤੇ ਅੰਤ ਨੂੰ 28 ਮਾਰਚ ਨੂੰ ਕੋਵਿਡ - 19 ਲਈ ਕੀਤੇ ਟੈਸਟਾਂ ਵਿੱਚ ਹਰੇਕ ਦਾ ਟੈਸਟ ਨੈਗੇਟਿਵ ਆਇਆ ਹੈ

ਨੇਵੀ ਦੇ ਮੈਡੀਕਲ ਸਟਾਫ਼ ਦੀ ਸਮਰਪਿਤ ਟੀਮ ਨੇ ਵਿਸਥਾਪਿਤ ਲੋਕਾਂ ਦੀ ਸਿਹਤ ਦੀ ਨਿਗਰਾਨੀ ਲਈ ਅਣਥੱਕ ਮਿਹਨਤ ਕੀਤੀ ਉਨ੍ਹਾਂ ਦੀ ਪ੍ਰਤਿਪਾਲਨ ਕਰਮੀਆਂ ਅਤੇ ਹੋਰ ਸਟਾਫ਼ ਦੀ ਮਦਦ ਨਾਲ ਸੁਵਿਧਾ, ਉਨ੍ਹਾਂ ਦੇ ਅਰਾਮ ਅਤੇ ਤੰਦਰੁਸਤੀ ਦੀ ਦੇਖਭਾਲ਼ ਲਈ ਸਹਾਇਤਾ ਕੀਤੀ ਗਈ ਮੁਹੱਈਆ ਕੀਤਾ ਭੋਜਨ ਸਖ਼ਤ ਨਿਗਰਾਨੀ ਹੇਠ ਤਿਆਰ ਕੀਤਾ ਗਿਆ ਸੀ ਅਤੇ ਕਿਸੇ ਵੀ ਖ਼ਾਸ ਜ਼ਰੂਰਤ ਨੂੰ ਪੂਰਾ ਕਰਨ ਦੇ ਅਨੁਕੂਲ ਬਣਾਇਆ ਗਿਆ ਸੀ

ਕੁਆਰੰਟੀਨ ਦੀ ਸੁਵਿਧਾ ਵਿੱਚ ਵਿਸਥਾਪਿਤ ਲੋਕਾਂ ਨੂੰ ਰੁਝਾਈ ਰੱਖਣ ਅਤੇ ਅਰਾਮਦਾਇਕ ਸੁਵਿਧਾ ਦੇਣ ਲਈ ਕਾਫ਼ੀ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਗਈਆਂ ਸਨ। ਇਨ੍ਹਾਂ ਵਿੱਚ ਇੱਕ ਲਾਇਬ੍ਰੇਰੀ, ਟੀਵੀ ਰੂਮ, ਇਨਡੋਰ ਗੇਮਸ, ਇੱਕ ਛੋਟਾ ਜਿਮਨੇਜ਼ੀਅਮ ਅਤੇ ਸੀਮਿਤ ਕ੍ਰਿਕਟ ਗਿਅਰ ਸ਼ਾਮਲ ਸਨ

ਦੇਸ਼ਵਿਆਪੀ ਲੌਕਡਾਊਨ ਕਰਕੇ ਸਟੋਰਾਂ ਦੀ ਸੀਮਿਤ ਉਪਲਬਧਤਾ ਨੇ ਵਾਧੂ ਚੁਣੌਤੀਆਂ ਖੜ੍ਹੀਆਂ ਕੀਤੀਆਂ ਜੋ ਇਨੋਵੇਸ਼ਨ ਅਤੇ ਸੰਕਲਪ ਦੁਆਰਾ ਦੂਰ ਕੀਤੀਆਂ ਗਈਆਂ ਇਸ ਤੋਂ ਇਲਾਵਾ, ਵਿਸਥਾਪਿਤ ਵਿਅਕਤੀਆਂ ਦੇ ਰਹਿਣ ਦਾ ਸਮਾਂ ਵਧਾ ਦਿੱਤਾ ਗਿਆ ਕਿਉਂਕਿ ਉਨ੍ਹਾਂ ਕੋਲ ਸ੍ਰੀ ਨਗਰ ਅਤੇ ਲੱਦਾਖ ਵਿੱਚ ਆਪਣੇ ਘਰਾਂ ਤੱਕ ਜਾਣ ਦਾ ਕੋਈ ਸਾਧਨ ਨਹੀਂ ਸੀ ਸਿੱਟੇ ਵਜੋਂ ਭਾਰਤੀ ਵਾਯੂ ਸੈਨਾ ਦੇ ਹਵਾਈ ਜਹਾਜ਼ ਦੀ ਵਰਤੋਂ ਕਰਕੇ ਉਨ੍ਹਾਂ ਦੇ ਉਡਾਨ ਭਰਨ ਦੇ ਪ੍ਰਬੰਧ ਕੀਤੇ ਗਏ ਸਨ ਅਤੇ 12 ਅਪ੍ਰੈਲ, 2020 ਨੂੰ, ਸੀ - 130 ਜਹਾਜ਼ ਨੇ ਇਨ੍ਹਾਂ ਵਿਅਕਤੀਆਂ ਨੂੰ ਵਾਪਸ ਸ੍ਰੀ ਨਗਰ ਛੱਡਿਆ ਵਾਪਸੀ ਦੀ ਯਾਤਰਾ ਲਈ, ਹਰੇਕ ਵਿਸਥਾਪਿਤ ਵਿਅਕਤੀ ਨੂੰ ਭੋਜਨ ਪੈਕਟ, ਰਿਫ਼ਰੈਸ਼ਮੈਂਟ ਅਤੇ ਦੋ ਹੱਥੀਂ ਸਿਲੇ ਮਾਸਕ ਨਿਮਰਤਾਪੂਰਵਕ ਨੇਵੀ ਵਾਈਵਜ਼ ਵੈਲਫੇਅਰ ਐਸੋਸੀਏਸ਼ਨ, ਘਾਟਕੋਪਰ ਦੁਆਰਾ ਦਿੱਤੇ ਗਏ

ਭਾਰਤੀ ਜਲ ਸੈਨਾ ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਰਾਸ਼ਟਰੀ ਯਤਨਾਂ ਵਿੱਚ ਸਹਾਇਤਾ ਲਈ ਪ੍ਰਤੀਬੱਧ ਅਤੇ ਭਾਰਤ ਦੇ ਨਾਗਰਿਕਾਂ ਅਤੇ ਸਿਵਲ ਪ੍ਰਸ਼ਾਸਨ ਦੀ ਹਰ ਸੰਭਵ ਸਹਾਇਤਾ ਲਈ ਤਿਆਰ ਹੈ

 

 

*****

 

ਵੀਐੱਮ/ਐੱਮਐੱਸ



(Release ID: 1613975) Visitor Counter : 145