ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੋਵਿਡ-19 ਚੁਣੌਤੀਆਂ ਦਾ ਸਮਾਧਾਨ ਕਰਨ ਲਈ ਇੰਡੋ-ਯੂਅੇੱਸ ਸਾਇੰਸ ਐਂਡ ਟੈਕਨੋਲੋਜੀ ਫੋਰਮ (ਆਈਯੂਐੱਸਐੱਸਟੀਐੱਫ) ਨੇ ਭਾਰਤ-ਅਮਰੀਕਾ ਵਰਚੂਅਲ ਨੈੱਟਵਰਕ ਨੂੰ ਹੁਲਾਰਾ ਦਿੱਤਾ

Posted On: 13 APR 2020 11:21AM by PIB Chandigarh

ਇੰਡੋ-ਯੂਅੇੱਸ ਸਾਇੰਸ ਐਂਡ ਟੈਕਨੋਲੋਜੀ ਫੋਰਮ (ਆਈਯੂਐੱਸਐੱਸਟੀਐੱਫ) ਨੇ ਕੋਵਿਡ-19 ਇੰਡੋ-ਯੂਐੱਸ ਵਰਚੂਅਲ ਨੈੱਟਵਰਕਦੇ ਪ੍ਰਸਤਾਵ ਦਾ ਸੱਦਾ ਦਿੱਤਾ ਹੈ ਜੋ ਭਾਰਤੀ ਅਤੇ ਅਮਰੀਕੀ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਮੌਜੂਦਾ ਸਮੇਂ ਕੋਵਿਡ ਨਾਲ ਸਬੰਧਿਤ ਖੋਜ ਵਿੱਚ ਲੱਗੇ ਰਹਿਣ ਦੀ ਆਗਿਆ ਦੇਵੇਗਾ ਤਾਕਿ ਇੱਕ ਵਰਚੂਅਲ ਤੰਤਰ ਰਾਹੀਂ ਸੰਯੁਕਤ ਖੋਜ ਗਤੀਵਿਧੀਆਂ ਕੀਤੀਆਂ ਜਾ ਸਕਣ ਜੋ ਮੌਜੂਦਾ ਬੁਨਿਆਦੀ ਢਾਂਚੇ ਅਤੇ ਵਿੱਤ ਪੋਸ਼ਣ ਦਾ ਲਾਭ ਉਠਾਇਆ ਜਾ ਸਕੇਇਹ ਪ੍ਰਸਤਾਵ ਅਜਿਹੇ ਹੋਣੇ ਚਾਹੀਦੇ ਹਨ ਜੋ ਕੋਵਿਡ-19 ਨਾਲ ਸਬੰਧਿਤ ਮਹੱਤਵਪੂਰਨ ਚੁਣੌਤੀਆਂ ਨਾਲ ਨਜਿੱਠਣ ਲਈ ਕੀਤੇ ਜਾਣ ਵਾਲੇ ਖੋਜ ਕਾਰਜਾਂ ਵਿੱਤਚ ਭਾਰਤ-ਅਮਰੀਕਾ ਦਰਮਿਆਨ ਸਾਂਝੇਦਾਰੀ ਦੇ ਲਾਭਾਂ ਅਤੇ ਕਦਰਾਂ-ਕੀਮਤਾਂ ਨੂੰ ਸਪਸ਼ਟ ਰੂਪ ਨਾਲ ਦਰਸਾ ਕਰ ਸਕਣ

ਕੋਵਿਡ-19 ਜਿਹੀਆਂ ਆਲਮੀ ਚੁਣੌਤੀਆਂ ਆਲਮੀ ਸਹਿਯੋਗ ਅਤੇ ਭਾਈਵਾਲੀ ਦਾ ਸੱਦਾ ਦਿੰਦੀਆਂ ਹਨ ਜੋ ਸਭ ਤੋਂ ਚੰਗੇ ਅਤੇ ਪ੍ਰਤਿਭਾਸ਼ਾਲੀ ਵਿਗਿਆਨੀਆਂ, ਇੰਜੀਨੀਅਰਾਂ ਅਤੇ ਉੱਦਮੀਆਂ ਨੂੰ ਇਕੱਠੇ ਲਿਆਉਣ ਲਈ ਕੰਮ ਕਰਦੀਆਂ ਹਨ ਤਾਕਿ ਨਾ ਸਿਰਫ਼ ਮੌਜੂਦਾ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਬਲਕਿ ਅੱਗੇ ਆਉਣ ਵਾਲੀਆਂ ਚੁਣੌਤੀਆਂ ਦੇ ਸਮਾਧਾਨ ਵੀ ਮਿਲ ਸਕਣ। ਆਈਯੂਐੱਸਐੱਸਐੱਫਟੀ ਦੋਵੇਂ ਦੇਸ਼ਾਂ ਵਿੱਚ ਸਹਿਯੋਗੀ ਪਹਿਲਕਦਮੀਆਂ ਨੂੰ ਉਤਪੰਨ ਕਰਨ ਲਈ ਉਨ੍ਹਾਂ ਦੇ ਮੁੱਖ ਆਦੇਸ਼ ਨੂੰ ਧਿਆਨ ਵਿੱਚ ਰੱਖਦਿਆਂ ਅਜਿਹੇ ਸਹਿਯੋਗ ਨੂੰ ਵਧਾ ਰਿਹਾ ਹੈ।

ਮਾਰਚ, 2000 ਵਿੱਚ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਦੀਆਂ ਸਰਕਾਰਾਂ ਦਰਮਿਆਨ ਇੱਕ ਸਮਝੌਤੇ ਤਹਿਤ ਸਥਾਪਿਤ ਆਈਯੂਐੱਸਐੱਸਐੱਫਟੀ ਦੋਵੇਂ ਸਰਕਾਰਾਂ ਦੁਆਰਾ ਸੰਯੁਕਤ ਰੂਪ ਨਾਲ ਵਿੱਤ ਪੋਸ਼ਿਤ ਇੱਕ ਖੁਦਮੁਖਤਿਆਰ ਸੰਗਠਨ ਹੈ ਜੋ ਸਰਕਾਰਾਂ, ਟੈਕਨੋਲੋਜੀਆਂ, ਇੰਜੀਨੀਅਰਿੰਗ ਅਤੇ ਇਨੋਵੇਸ਼ਨ ਨੂੰ ਪ੍ਰੋਤਸਾਹਨ ਦਿੰਦਾ ਹੈ ਜੋ ਸਰਕਾਰਾਂ, ਸਿੱਖਿਆ ਸ਼ਾਸਤਰੀਆਂ ਅਤੇ ਉਦਯੋਗ ਵਿਚਕਾਰ ਮਹੱਤਵਪੂਰਨ ਸੰਪਰਕ ਨੂੰ ਪ੍ਰੋਤਸਾਹਨ ਦਿੰਦਾ ਹੈ। ਵਿਗਿਆਨ ਅਤੇ ਟੈਕਨੋਲੋਜੀ ਵਿਭਾਗ, ਭਾਰਤ ਸਰਕਾਰ, ਅਤੇ ਯੂਐੱਸ ਡਿਪਾਰਟਮੈਂਟ ਆਵ੍ ਸਟੇਟ (U.S. Department of State) ਸਬੰਧਿਤ ਨੋਡਲ ਵਿਭਾਗ ਹਨ।

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ ਪ੍ਰੋ. ਆਸ਼ੂਤੋਸ਼ ਸ਼ਰਮਾ ਨੇ ਕਿਹਾ, ‘‘ਕੋਵਿਡ-19 ਦੇ ਸਮੇਂ ਵਿੱਚ ਸਾਇੰਸ ਵਿਸ਼ਵ ਪੱਧਰ ਤੇ ਅਜਿਹੇ ਤੱਤਾਂ ਨੂੰ ਪ੍ਰਭਾਵੀ ਸੰਚਾਰ, ਲਾਜ਼ਮੀ ਮਾਨਤਾ, ਸਹਿਯੋਗ, ਗਤੀ, ਅਨੁਵਾਦ ਅਤੇ ਤਕਨੀਕੀ ਪਹਿਲੂਆਂ, ਪਾਰਦਰਸ਼ਤਾ, ਜਵਾਬਦੇਹੀ, ਸਮਾਜਿਕ ਲਾਭ ਅਤੇ ਸਮੱਸਿਆ ਸਮਾਧਾਨ ਲਈ ਇੱਕ ਆਮ ਉਤਸ਼ਾਹ ਦੇ ਰੂਪ ਵਿੱਚ ਸਾਹਮਣੇ ਲਿਆ ਰਿਹਾ ਹੈ। ਪ੍ਰਭਾਵੀ ਸਮਾਧਾਨ ਜੋ ਉੱਭਰ ਕੇ ਸਾਹਮਣੇ ਆਉਂਦੇ ਹਨ, ਉਨ੍ਹਾਂ ਦੇ ਪਾਰਦਰਸ਼ੀ ਹੋਣ ਦੀ ਸੰਭਾਵਨਾ ਹੈ। ਆਈਯੂਐੱਸਐੱਸਟੀਐੱਫ ਦਾ ਮਜ਼ਬੂਤ ਸਹਿਯੋਗ ਰਾਹੀਂ ਪ੍ਰਾਸੰਗਿਕ ਟੈਕਨੋਲੋਜੀਆਂ ਨੂੰ ਵਿਕਸਿਤ ਕਰਨ ਦਾ ਇਤਿਹਾਸ ਰਿਹਾ ਹੈ ਅਤੇ ਇਸ ਪ੍ਰਕਾਰ ਇਹ ਸ਼ੁਰੂ ਹੋਣ ਵਾਲੀਆਂ ਗਤੀਵਿਧੀਆਂ ਲਈ ਇੱਕ ਚੰਗਾ ਮੰਚ ਹੈ।’’

ਦੁਨੀਆ ਕੋਵਿਡ-19 ਮਹਾਮਾਰੀ ਨਾਲ ਲੜ ਰਹੀ ਹੈ ਇਹ ਜ਼ਰੂਰੀ ਹੈ ਕਿ ਵਿਗਿਆਨ ਅਤੇ ਟੈਕਨੋਲੋਜੀ ਭਾਈਚਾਰੇ ਮਿਲ ਕੇ ਕੰਮ ਕਰਨ ਅਤੇ ਇਸ ਆਲਮੀ ਚੁਣੌਤੀ ਨਾਲ ਨਜਿੱਠਣ ਲਈ ਸੰਸਾਧਨਾਂ ਨੂੰ ਸਾਂਝੇ ਕਰਨਵਿਗਿਆਨ, ਇੰਜੀਨੀਅਰਿੰਗ ਅਤੇ ਟੈਕਨੋਲੋਜੀ ਕਿਸੇ ਵੈਕਸੀਨ, ਉਪਕਰਣ, ਜਾਂਚ ਕਰਨ ਦੇ ਉਪਕਰਣਾਂ ਅਤੇ ਸੂਚਨਾ ਪ੍ਰਣਾਲੀਆਂ ਦੇ ਵਿਕਾਸ ਰਾਹੀਂ ਸਮਾਧਾਨ ਖੋਜਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ, ਨਾਲ ਹੀ ਭਾਈਚਾਰਿਆਂ ਅਤੇ ਰਾਸ਼ਟਰਾਂ ਨੂੰ ਇਸ ਮਹਾਮਾਰੀ ਨਾਲ ਨਜਿੱਠਣ ਲਈ ਸੰਸਾਧਨਾਂ ਨੂੰ ਪ੍ਰਬੰਧਿਤ ਕਰਨ ਅਤੇ ਤੈਨਾਤ ਕਰਨ ਵਿੱਚ ਮਦਦ ਕਰਨ ਲਈ ਰਣਨੀਤੀ ਤਿਆਰ ਕਰਨਗੇ। ਰਾਸ਼ਟਰਾਂ ਅਤੇ ਸੰਗਠਨਾਂ ਦੇ ਸਹਿਯੋਗ ਨਾਲ ਵਿਗਿਆਨ ਅਤੇ ਟੈਕਨੋਲੋਜੀ ਭਾਈਚਾਰੇ ਵਿੱਚ ਮੁਹਾਰਤ ਦਾ ਲਾਭ ਉਠਾ ਸਕਦੇ ਹਨ ਅਤੇ ਸਾਂਝਾ ਕਰ ਸਕਦੇ ਹਨ, ਇੱਕ ਵਿਭਿੰਨ, ਵਿਸ਼ਵ ਪੱਧਰ ਤੇ ਵਿਗਿਆਨ, ਇੰਜੀਨੀਅਰਿੰਗ ਅਤੇ ਟੈਕਨੋਲੋਜੀ ਅਧਾਰਿਤ ਕਾਰਜਸ਼ਕਤੀ ਦੇ ਵਿਕਾਸ ਦੀ ਸੁਵਿਧਾ ਪ੍ਰਦਾਨ ਕਰ ਸਕਦੇ ਹਨ ਜੋ ਲਗਾਤਾਰ ਮਹਾਮਾਰੀ ਦੇ ਸਮਾਧਾਨ ਲਈ ਕੰਮ ਕਰ ਸਕਦੇ ਹਨ। ਅਰਜ਼ੀਆਂ 15 ਅਪ੍ਰੈਲ 2020 ਤੋਂ 15 ਮਈ, 2020 ਤੱਕ ਔਨਲਾਈਨ ਸਵੀਕਾਰ ਕੀਤੀਆਂ ਜਾਣਗੀਆਂ।

 

( ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ https://www.iusstf.org/ ’ਤੇ ਜਾਓ। )

ਸੰਪਰਕ ਵਿਵਰਣ : ਡਾ. (ਸੁਸ਼੍ਰੀ) ਨੰਦਿਨੀ ਕਨਨ (Dr (Ms) Nandini Kannan), ਈਡੀ, ਆਈਯੂਐੱਸਐੱਸਟੀਈ

ਈਮੇਲ : nandini.kannan@indousstf.org

ਮੋਬਾਈਲ : +91-9717957003]

****

ਕੇਜੀਐੱਸ/(ਡੀਐੱਸਟੀ)



(Release ID: 1613972) Visitor Counter : 158