ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਅਸਾਮ ਦੀਆਂ ਗ੍ਰਾਮੀਣ ਔਰਤਾਂ ਨੇ ਕੋਵਿਡ-19 ਦੇ ਟਾਕਰੇ ਲਈ ਸੈਨੇਟਾਈਜ਼ਰ, ਹੋਮਮੇਡ ਮਾਸਕ ਜਿਹੇ ਉਤਪਾਦ ਤਿਆਰ ਕੀਤੇ
Posted On:
13 APR 2020 11:16AM by PIB Chandigarh
ਸੀਐੱਸਆਈਆਰ-ਨੌਰਥ ਈਸਟ ਇੰਸਟੀਟਿਊਟ ਆਵ੍ ਸਾਇੰਸ ਐਂਡ ਟੈਕਨੋਲੋਜੀ, ਜੋਰਹਾਟ, ਐੱਸਈਈਡੀ ਡਿਵੀਜ਼ਨ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੁਆਰਾ ਸਮਰਥਿਤ ਗ੍ਰਾਮੀਣ ਮਹਿਲਾ ਟੈਕਨੋਲੋਜੀ ਪਾਰਕ (ਆਰਡਬਲਿਊਟੀਪੀ) ਨੇ ਗ੍ਰਾਮੀਣ ਔਰਤਾਂ ਨੂੰ ਹੈਂਡ ਸੈਨੇਟਾਈਜ਼ਰ, ਹੋਮਮੇਡ ਮਾਸਕ ਜਿਹੇ ਵੱਖ-ਵੱਖ ਉਤਪਾਦਾਂ ਦੇ ਨਿਰਮਾਣ ਲਈ ਤਿਆਰ ਕੀਤਾ ਹੈ ਤਾਕਿ ਖੇਤਰ ਵਿੱਚ ਕੋਵਿਡ-19 ਦਾ ਟਾਕਰਾ ਕਰਨ ਵਿੱਚ ਮਦਦ ਲਈ ਇਹ ਪਰਿਵਾਰਾਂ ਦੇ ਮੈਂਬਰਾਂ ਅਤੇ ਗ਼ਰੀਬ ਲੋਕਾਂ ਨੂੰ ਵੰਡੇ ਜਾ ਸਕਣ।
ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ, ‘‘ਕੋਵਿਡ-19 ਜਿਹੀ ਚੁਣੌਤੀ ਦਾ ਸਾਹਮਣਾ ਕਰਨ ਲਈ ਮਜ਼ਬੂਤ ਭਾਈਚਾਰਕ ਸ਼ਮੂਲੀਅਤ ਅਤੇ ਸਮਰਥਨ ਦੀ ਲੋੜ ਹੈ। ਸੈਲਫ ਹੈਲਪ ਗਰੁੱਪ ਅਤੇ ਸਮਰਪਿਤ ਗ਼ੈਰ-ਸਰਕਾਰੀ ਸੰਗਠਨ ਜਾਗਰੂਕਤਾ ਪੈਦਾ ਕਰਨ ਲਈ ਮੌਜੂਦਾ ਸਥਿਤੀ ਵਿੱਚ ਪ੍ਰਾਸੰਗਿਕ ਸਮਾਧਾਨ ਪੇਸ਼ ਕਰਨ, ਮਾਸਕ ਅਤੇ ਕੀਟਾਣੂਨਾਸ਼ਕਾਂ ਜਿਹੀਆਂ ਘੱਟ ਤਕਨੀਕੀ ਵਸਤਾਂ ਬਣਾਉਣ ਅਤੇ ਵੰਡਣ ਲਈ ਚੰਗੇ ਵਾਹਕ ਹਨ।’’
ਖੇਤਰ ਦੀਆਂ ਗ੍ਰਾਮੀਣ ਔਰਤਾਂ ਨੂੰ ਆਰਡਬਲਿਊਟੀਪੀ, ਜੋਰਹਾਟ ਦੁਆਰਾ ਰਵਾਇਤੀ ‘ਗਮਛੇ’ (ਰਿਵਾਇਤੀ ਅਸਾਮੀ ਕੌਟਨ ਦਾ ਤੌਲੀਏ) ਨਾਲ ਘਰ ਵਿੱਚ ਮਾਸਕ ਬਣਾਉਣ ਲਈ ਸਿਖਲਾਈ ਦਿੱਤੀ ਗਈ ਹੈ। ਘਰ ਦੇ ਬਣੇ ਮਾਸਕ ਦੇ ਡਿਜ਼ਾਇਨ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ, ਇਸ ਲਈ ਲਗਭਗ 150 ਗਮਛੇ ਖਰੀਦੇ ਗਏ ਅਤੇ ਦੋ ਸਿਲਾਈ ਮਸ਼ੀਨਾਂ ਦੀ ਵਿਵਸਥਾ ਕੀਤੀ ਗਈ ਹੈ। (ਇੱਕ ਗਮਛੇ ਤੋਂ 6 ਹੋਮਮੇਡ ਮਾਸਕ ਤਿਆਰ ਕੀਤੇ ਜਾ ਸਕਦੇ ਹਨ)।
ਇਹ ਪ੍ਰਸਤਾਵਿਤ ਕੀਤਾ ਗਿਆ ਹੈ ਕਿ ਔਰਤਾਂ ਨੂੰ 15 ਰੁਪਏ ਪ੍ਰਤੀ ਮਾਸਕ ਦੀ ਦਰ ਨਾਲ ਭੁਗਤਾਨ ਕੀਤਾ ਜਾਵੇਗਾ। ਇਸ ਦੇ ਇਲਾਵਾ 200 ਲੀਟਰ ਤਰਲ ਕੀਟਾਣੂਨਾਸ਼ਕ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਡਿਟੌਲ, ਈਥਨੋਲ, ਗਲਿਸਰੀਨ, ਇਸ਼ੈਂਸ਼ੀਅਲ ਤੇਲ ਜਿਹੇ ਤਰਲ ਕੀਟਾਣੂਨਾਸ਼ਕਾਂ ਲਈ ਜ਼ਰੂਰੀ ਕੱਚਾ ਮਾਲ ਮੁਹੱਈਆ ਕਰਵਾਇਆ ਗਿਆ ਹੈ। ਕੀਟਾਣੂਨਾਸ਼ਕ ਪਰਿਵਾਰ ਦੇ ਮੈਂਬਰਾਂ ਅਤੇ ਆਸ-ਪਾਸ ਦੇ ਪਿੰਡਾਂ ਦੇ ਗ਼ਰੀਬ ਲੋਕਾਂ ਵਿੱਚ ਵੀ ਮੁਫ਼ਤ ਵੰਡੇ ਜਾਣਗੇ।
ਆਰਡਬਲਿਊਟੀਪੀ ਦੀਆਂ ਔਰਤਾਂ ਨੂੰ 24 ਮਾਰਚ ਨੂੰ ਬੰਦ ਹੋਣ ਤੋਂ ਪਹਿਲਾਂ ਹੀ ਸਿਖਲਾਈ ਦਿੱਤੀ ਗਈ ਸੀ। ਪ੍ਰਤੀਭਾਗੀ ਔਰਤਾਂ ਨੇ ਲਗਭਗ 50 ਲੀਟਰ ਹੈਂਡ ਸੈਨੇਟਾਈਜ਼ਰ, 160 ਲੀਟਰ ਤਰਲ ਕੀਟਾਣੂਨਾਸ਼ਕ ਤਿਆਰ ਕੀਤੇ ਜੋ 60 ਮਹਿਲਾ ਪ੍ਰਤੀਭਾਗੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਵੰਡੇ ਗਏ। ਆਰਡਬਲਿਊਟੀਪੀ ਨੇ ਮੌਜੂਦਾ ਸਥਿਤੀ ਦੌਰਾਨ ਕੋਰੋਨਾਵਾਇਰਸ ਅਤੇ ਇਹਤਿਹਾਤੀ ਉਪਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਅਸਾਮੀ (Assamese) ਭਾਸ਼ਾ ਵਿੱਚ ‘ਕੋਵਿਡ-19 : ਕੀ ਕਰੀਏ ਅਤੇ ਕੀ ਨਾ ਕਰੀਏ’ ਦੇ ਪੋਸਟਰ ਅਤੇ ਪਰਚੇ ਵੀ ਤਿਆਰ ਕੀਤੇ ਹਨ।
(ਜ਼ਿਆਦਾ ਜਾਣਕਾਰੀ ਲਈ:
- ਸ਼੍ਰੀ ਜਤਿਨ ਕਾਲੀਟਾ, ਪ੍ਰਿੰਸੀਪਲ ਸਾਇੰਟਿਸਟ, ਸੀਐੱਸਆਈਆਰ-ਐੱਨਈਆਈਐੱਸਟੀ, ਜੋਰਹਾਟ, ਈਮੇਲ : kalitajk74[at]gmail[dot]com, ਮੋਬਾਈਲ : +91-9435557824
- ਡਾ. ਇੰਦੂ ਪੁਰੀ, ਸਾਇੰਟਿਸਟ ‘ਐੱਫ’, ਡੀਐੱਸਟੀ, indub.puri[at]nic[dot]in, ਮੋਬਾਈਲ : 9810557964)
****
ਕੇਜੀਐੱਸ/(ਡੀਐੱਸਟੀ)
(Release ID: 1613968)
Visitor Counter : 173
Read this release in:
English
,
Urdu
,
Hindi
,
Marathi
,
Manipuri
,
Assamese
,
Bengali
,
Gujarati
,
Tamil
,
Telugu
,
Kannada