ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਖਾਦੀ ਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਨੇ ਦੂਹਰੀ ਤਹਿ ਵਾਲੇ ਖਾਦੀ ਮਾਸਕ ਵਿਕਸਿਤ ਕੀਤੇ; ਵੱਡੀ ਮਾਤਰਾ ’ਚ ਆਰਡਰ ਮਿਲੇ

ਖਾਦੀ ਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਛੇਤੀ ਹੀ ਜੰਮੂ ਤੇ ਕਸ਼ਮੀਰ ’ਚ 7.5 ਲੱਖ ਮਾਸਕ ਸਪਲਾਈ ਕਰੇਗਾ

ਖਾਦੀ ਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਦੇ ਚੇਅਰਮੈਨ ਨੇ ਕੇਵੀਆਈਸੀ ਕੇਂਦਰਾਂ ਨੂੰ ਜ਼ਿਲ੍ਹਾ ਕਲੈਕਟਰਾਂ ਨੂੰ 500 ਮਾਸਕ ਮੁਫ਼ਤ ਪ੍ਰਦਾਨ ਕਰਨ ਦੀ ਅਪੀਲ ਕੀਤੀ

Posted On: 12 APR 2020 5:31PM by PIB Chandigarh

ਖਾਦੀ ਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਨੇ ਦੂਹਰੀ ਤਹਿ ਵਾਲਾ ਖਾਦੀ ਦਾ ਮਾਸਕ ਵਿਕਸਿਤ ਕੀਤਾ ਹੈ ਤੇ ਭਾਰੀ ਮਾਤਰਾ ਚ ਇਸ ਦੀ ਸਪਲਾਈ ਲਈ ਆਰਡਰ ਹਾਸਲ ਕਰ ਲਏ ਹਨ। ਇਸ ਨੂੰ ਉਦੋਂ ਹੋਰ ਵੀ ਸਫ਼ਲਤਾ ਮਿਲੀ, ਜਦੋਂ ਪਿੱਛੇ ਜਿਹੇ ਇਕੱਲੀ ਜੰਮੂਕਸ਼ਮੀਰ ਸਰਕਾਰ ਨੂੰ ਖਾਦੀ ਦੇ 7.5 ਲੱਖ ਮਾਸਕ ਸਪਲਾਈ ਕਰਨ ਦਾ ਆਰਡਰ ਮਿਲਿਆ, ਜਿਸ ਤਹਿਤ 5 ਲੱਖ ਮਾਸਕ ਜੰਮੂ ਜ਼ਿਲ੍ਹੇ ਨੂੰ ਸਪਲਾਈ ਕੀਤੇ ਜਾਣਗੇ, ਇੱਕ ਲੱਖ ਚਾਲ਼ੀ ਹਜ਼ਾਰ ਪੁਲਵਾਮਾ ਜ਼ਿਲ੍ਹੇ ਨੂੰ, ਇੱਕ ਲੱਖ ਊਧਮਪੁਰ ਜ਼ਿਲ੍ਹੇ ਨੂੰ ਅਤੇ 10,000 ਮਾਸਕ ਕੁਪਵਾੜਾ ਜ਼ਿਲ੍ਹੇ ਨੂੰ ਸਪਲਾਈ ਕੀਤੇ ਜਾਣਗੇ। ਇਹ ਮਾਸਕ 20 ਅਪ੍ਰੈਲ ਤੱਕ ਇਨ੍ਹਾਂ ਜ਼ਿਲ੍ਹਿਆਂ ਦੇ ਵਿਕਾਸ ਕਮਿਸ਼ਨਰਾਂ ਦੀ ਮਦਦ ਲਈ ਸਪਲਾਈ ਕੀਤੇ ਜਾਣਗੇ। ਮੁੜਵਰਤੋਂ ਯੋਗ ਸੂਤੀ ਮਾਸਕ ਦੀ ਲੰਬਾਈ 7 ਇੰਚ (ਲੰਬਾਈ) ਗੁਣਾ 9 ਇੰਚ (ਚੌੜਾਈ) ਹੋਵੇਗੀ, ਇਨ੍ਹਾਂ ਦੀਆਂ ਤਿੰਨ ਪਲੀਟਸ (three pleats) ਤੇ ਬੰਨ੍ਹਣ ਲਈ ਕੋਣੇ ਤੇ ਚਾਰ ਪੱਟੀਆਂ ਹੋਣਗੀਆਂ।

ਖਾਦੀ ਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਦੇ ਚੇਅਰਮੈਨ ਸ਼੍ਰੀ ਵੀ.ਕੇ. ਸਕਸੈਨਾ ਨੇ ਕਿਹਾ ਕਿ ਕੇਵੀਆਈਸੀ ਇਹ ਮਾਸਕ ਤਿਆਰ ਕਰਨ ਲਈ ਖਾਸ ਤੌਰ ਤੇ ਡਬਲ ਟਵਿਸਟਡ ਖਾਦੀ ਦਾ ਧਾਗਾ ਵਰਤ ਰਿਹਾ ਹੈ ਕਿਉਂਕਿ ਇਹ ਆਪਣੇ ਅੰਦਰ 70% ਨਮੀ ਸੋਖ ਸਕੇਗਾ ਤੇ ਇਸ ਦੇ ਵਿੱਚੋਂ ਦੀ ਹਵਾ ਅਸਾਨੀ ਨਾਲ ਗੁਜ਼ਰ ਸਕੇਗੀ, ਅਤੇ ਇਹ ਬਹੁਤ ਅਸਾਨੀ ਨਾਲ ਮਿਲਣ ਵਾਲਾ ਵੈਕਲਪਿਕ ਸਸਤਾ ਫ਼ੇਸ ਮਾਸਕ ਸਿੱਧ ਹੋਵੇਗਾ।

ਸ਼੍ਰੀ ਸਕਸੈਨਾ ਨੇ ਅੱਗੇ ਕਿਹਾ, ਇਹ ਮਾਸਕ ਵਧੇਰੇ ਖਾਸ ਹਨ ਕਿਉਂਕਿ ਉਹ ਹੱਥ ਦੇ ਕੱਤੇ ਤੇ ਹੱਥ ਦੇ ਬੁਣੇ ਖਾਦੀ ਦੇ ਧਾਗੇ ਨਾਲ ਬਣੇ ਹੋਏ ਹਨ, ਜਿਸ ਵਿੱਚੋਂ ਸਾਹ ਲੈਣਾ ਸੁਖਾਲ਼ਾ ਹੈ ਤੇ ਇਸ ਨੂੰ ਅਸਾਨੀ ਨਾਲ ਦੁਬਾਰਾ ਵਰਤਿਆ ਤੇ ਧੋਇਆ ਜਾ ਸਕਦਾ ਹੈ ਅਤੇ ਇਹ ਬਾਇਓਡੀਗ੍ਰੇਡੇਬਲ (ਕੁਦਰਤੀ ਤਰੀਕੇ ਆਪੇ ਨਸ਼ਟ ਹੋਣ ਯੋਗ) ਹੈ।

ਇਸ ਵੇਲੇ ਜੰਮੂ ਨੇੜੇ ਖਾਦੀ ਸਟਿੱਚਿੰਗ ਸੈਂਟਰ ਨੂੰ ਮਾਸਕ ਸਟਿੱਚਿੰਗ ਸੈਂਟਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਜਿੱਥੇ ਰੋਜ਼ਾਨਾ 10,000 ਮਾਸਕਾਂ ਦਾ ਉਤਪਾਦਨ ਹੋ ਰਿਹਾ ਹੈ, ਜਦ ਕਿ ਬਾਕੀ ਦੇ ਆਰਡਰ ਸ੍ਰੀਨਗਰ ਸ਼ਹਿਰ ਤੇ ਆਲ਼ੇਦੁਆਲ਼ੇ ਦੇ ਖੇਤਰਾਂ ਚ ਵੱਖੋਵੱਖਰੇ ਸੈਲਫ ਹੈਲਪ ਗਰੁੱਪਾਂਅਤੇ ਖਾਦੀ ਸੰਸਥਾਨਾਂ ਵੱਲੋਂ ਵੰਡੇ ਜਾ ਰਹੇ ਹਨ।

ਇੱਕ ਮੀਟਰ ਖਾਦੀ ਦੇ ਸੂਤ ਫ਼ੈਬ੍ਰਿਕ ਵਿੱਚੋਂ ਦੂਹਰੀ ਤਹਿ ਵਾਲੇ 10 ਮਾਸਕ ਬਣਾਏ ਜਾਣਗੇ। 7.5 ਲੱਖ ਮਾਸਕ ਬਣਾਉਣ ਲਈ 75,000 ਮੀਟਰ ਖਾਦੀ ਦਾ ਫ਼ੈਬ੍ਰਿਕ ਵਰਤਿਆ ਜਾਵੇਗਾ, ਇਸ ਨਾਲ ਖਾਦੀ ਕਾਰੀਗਰਾਂ ਦੀ ਉਪਜੀਵਕਾ ਚ ਹੋਰ ਵਾਧਾ ਹੋਵੇਗਾ। ਹਾਲੇ ਤੱਕ ਜੰਮੂ ਤੇ ਕਸ਼ਮੀਰ ਦੇ ਖਾਦੀ ਸੰਸਥਾਨ ਕਿਉਂਕਿ ਸਿਰਫ਼ ਉੱਨ ਦੇ ਫ਼ੈਬ੍ਰਿਕ ਹੀ ਤਿਆਰ ਕਰਦੇ ਰਹੇ ਹਨ, ਇਸੇ ਲਈ ਸੂਤੀ ਫ਼ੈਬ੍ਰਿਕ ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਖਾਦੀ ਸੰਸਥਾਨਾਂ ਤੋਂ ਖ਼ਰੀਦਿਆ ਗਿਆ ਹੈ ਅਤੇ ਜ਼ਿਲ੍ਹਾ ਅਧਿਕਾਰੀਆਂ ਦੀ ਖਾਸ ਇਜਾਜ਼ਤ ਨਾਲ ਡਿਸਪੈਚ ਕੀਤਾ ਜਾ ਰਿਹਾ ਹੈ।

ਇਸ ਦੌਰਾਨ ਪੂਰੇ ਦੇਸ਼ ਚ ਸਥਾਨਕ ਪ੍ਰਸ਼ਾਸਨ ਦੀ ਮਦਦ ਲਈ ਸਬੰਧਿਤ ਜ਼ਿਲ੍ਹਿਆਂ ਦੇ ਜ਼ਿਲ੍ਹਾ ਕਲੈਕਟਰਾਂ ਨੂੰ ਘੱਟੋਘੱਟ 500 ਮਾਸਕ ਮੁਫ਼ਤ ਮੁਹੱਈਆ ਕਰਵਾਉਣ ਬਾਰੇ ਕੇਵੀਆਈਸੀ ਦੇ ਚੇਅਰਮੈਨ ਵੱਲੋਂ ਇੱਕ ਅਪੀਲ ਜਾਰੀ ਕੀਤੀ ਗਈ ਹੈ, ਤਾਂ ਜੋ ਉਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ ਤੇ ਉਨ੍ਹਾਂ ਨੂੰ ਵੰਡਿਆ ਜਾ ਸਕੇ। ਕੇਵੀਆਈਸੀ ਦੇ 2400 ਸਰਗਰਮ ਖਾਦੀ ਸੰਸਥਾਨ ਹਨ ਅਤੇ ਇਸ ਇਕੱਲੀ ਕਾਰਵਾਈ ਨਾਲ ਦੇਸ਼ ਭਰ 12 ਲੱਖ ਮਾਸਕ ਮੁਹੱਈਆ ਹੋ ਜਾਣਗੇ। ਅਪੀਲ ਤੋਂ ਬਾਅਦ ਬਹੁਤ ਸਾਰੇ ਖਾਦੀ ਸੰਸਥਾਨਾਂ ਨੇ ਜ਼ਿਲ੍ਹਾ ਕਲੈਕਟਰਾਂ ਨੂੰ 500 ਮਾਸਕ ਮੁਹੱਈਆ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ। ਸ਼੍ਰੀ ਸਕਸੈਨਾ ਨੇ ਇਹ ਵੀ ਕਿਹਾ,‘ਕੋਰੋਨਾ ਮਹਾਮਾਰੀ ਨਾਲ ਲੜਨ ਲਈ ਫ਼ੇਸ ਮਾਸਕ ਸਭ ਤੋਂ ਵੱਧ ਅਹਿਮ ਔਜ਼ਾਰ ਹਨ। ਡੀਟੀ ਫ਼ੈਬ੍ਰਿਕ ਤੋਂ ਤਿਆਰ ਇਹ ਮਾਸਕ ਭਾਰਤ ਦਾ ਇੱਕੋਇੱਕ ਹੱਲ ਹੈ ਜੋ ਮੈਡੀਕਲ ਦਿਸ਼ਾਨਿਰਦੇਸ਼ਾਂ ਉੱਤੇ ਖਰਾ ਉਤਰਦਾ ਹੋਇਆ ਮੰਗ ਦੇ ਮਿਆਰ ਤੇ ਪੈਮਾਨੇ ਉੱਤੇ ਪੂਰਾ ਉਤਰ ਸਕਦਾ ਹੈ।

 

*****

ਆਰਸੀਜੇ/ਐੱਸਕੇਪੀ/ਆਈਏ



(Release ID: 1613702) Visitor Counter : 188