ਰਸਾਇਣ ਤੇ ਖਾਦ ਮੰਤਰਾਲਾ

ਪ੍ਰਧਾਨ ਮੰਤਰੀ ਜਨਔਸ਼ਧੀ ਕੇਂਦਰ ਦੇ ਲੋਕ ਕੋਰੋਨਾ ਜੋਧਿਆਂ ਵਜੋਂ ਕੰਮ ਕਰ ਰਹੇ ਹਨ – ਮਾਂਡਵੀਯਾ

Posted On: 12 APR 2020 5:21PM by PIB Chandigarh

ਰਸਾਇਣ ਤੇ ਖਾਦ ਰਾਜ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਕਿਹਾ ਹੈ ਕਿ ਇਨ੍ਹਾਂ ਮੌਜੂਦਾ ਔਖੇ ਹਾਲਾਤ ਚ ਵੀ ਪ੍ਰਧਾਨ ਮੰਤਰੀ ਜਨਔਸ਼ਧੀ ਕੇਂਦਰ (ਪੀਐੱਮਜੇਕੇ) ਦੇ ਲੋਕ ਕੋਰੋਨਾਜੋਧਿਆਂ ਵਜੋਂ ਕੰਮ ਕਰ ਰਹੇ ਹਨ ਤੇ ਦੇਸ਼ ਦੀ ਸੇਵਾ ਕਰ ਰਹੇ ਹਨ।

ਮੰਤਰੀ ਨੇ ਇੱਕ ਟਵੀਟ ਚ ਕਿਹਾ, ਦੇਸ਼ ਭਰ ਦੇ 6300 ਜਨ ਔਸ਼ਧੀ ਕੇਂਦਰਾਂ ਚ ਸਸਤੀਆਂ ਦਵਾਈਆਂ ਉਪਲਬਧ ਹਨ।

ਸ਼੍ਰੀ ਮਾਂਡਵੀਯਾ ਨੇ ਅੱਗੇ ਕਿਹਾ ਕਿ ਮੌਜੂਦਾ ਸਥਿਤੀ ਨਾਲ ਨਜਿੱਠਣ ਲਈ ਇਸ ਦੇ ਗੋਦਾਮ ਜੰਗੀਪੱਧਰ ਤੇ ਦਿਨਰਾਤ ਕੰਮ ਕਰ ਰਹੇ ਹਨ।

 

 

 

ਕੋਵਿਡ–19 ਮਹਾਮਾਰੀ ਫੈਲਣ ਕਾਰਨ ਸਮੁੱਚੇ ਦੇਸ਼ ਚ ਲੌਕਡਾਊਨ ਲਾਗੂ ਹੈ, ਅਜਿਹੇ ਹਾਲਾਤ ਚ ਪ੍ਰਧਾਨ ਮੰਤਰੀ ਭਾਰਤੀਯ ਜਨਔਸ਼ਧੀ ਕੇਂਦਰ ਦੇ ਫ਼ਾਰਮਾਸਿਸਟ ਦੇਸ਼ ਦੇ ਆਮ ਨਾਗਰਿਕਾਂ ਤੱਕ ਸਸਤੀਆਂ ਕੀਮਤਾਂ ਤੇ ਮਿਆਰੀ ਜੈਨੇਰਿਕ ਦਵਾਈਆਂ ਪਹੁੰਚਾ ਰਹੇ ਹਨ।

ਇਸ ਵੇਲੇ ਪੂਰੇ ਦੇਸ਼ ਦੇ 726 ਜ਼ਿਲ੍ਹਿਆਂ 6300 ਪ੍ਰਧਾਨ ਮੰਤਰੀ ਜਨਔਸ਼ਧੀ ਕੇਂਦਰ ਕੰਮ ਕਰ ਰਹੇ ਹਨ।

ਪ੍ਰਧਾਨ ਮੰਤਰੀ ਭਾਰਤੀਯ ਜਨਔਸ਼ਧੀ ਪਰਿਯੋਜਨਾ (ਪੀਐੱਮਬੀਜੇਪੀ) ਸਕੀਮ ਭਾਰਤ ਸਰਕਾਰ ਦੇ ਰਸਾਇਣ ਤੇ ਖਾਦ ਮੰਤਰਾਲੇ ਦੇ ਫ਼ਾਰਮਾਸਿਉਟੀਕਲਸ ਵਿਭਾਗ ਵੱਲੋਂ ਚਲਾਈ ਜਾ ਰਹੀ ਹੈ, ਜਿਸ ਦਾ ਉਦੇਸ਼ ਹਰੇਕ ਲੋੜਵੰਦ ਨੂੰ ਮਿਆਰੀ ਤੇ ਸਸਤੀ ਸਿਹਤਸੰਭਾਲ਼ ਸੁਵਿਧਾ ਮੁਹੱਈਆ ਕਰਵਾਉਣਾ ਹੈ।

ਸਸਤੀਆਂ ਦਵਾਈਆਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਗੁਰੂਗ੍ਰਾਮ ਚ ਇੱਕ ਕੇਂਦਰੀ ਗੋਦਾਮ, ਗੁਵਾਹਾਟੀ ਤੇ ਚੇਨਈ ਚ ਦੋ ਖੇਤਰੀ ਗੋਦਾਮ ਅਤੇ 50 ਡਿਸਟ੍ਰੀਬਿਊਟਰ ਆਪਣੀ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਹਨ। ਦਵਾਈਆਂ ਦੀ ਸਪਲਾਈ ਕੰਟਰੋਲ ਕਰਨ ਲਈ ਇੱਕ ਮਜ਼ਬੂਤ ਐੱਸਏਪੀ (SAP) ਅਧਾਰਿਤ ਐਂਡ ਟੂ ਐਂਡ ਪੁਆਇੰਟ ਆਵ੍ ਸੇਲਜ਼ਸੌਫ਼ਟਵੇਅਰ ਸਥਾਪਿਤ ਕੀਤਾ ਗਿਆ ਹੈ। ਲਾਗਲੇ ਜਨਔਸ਼ਧੀ ਕੇਂਦਰ ਨੂੰ ਲੱਭਣ ਤੇ ਦਵਾਈਆਂ ਦੀ ਉਪਲਬਧਤਾ ਤੇ ਉਨ੍ਹਾਂ ਦੀ ਕੀਮਤ ਦਾ ਪਤਾ ਲਗਾਉਣ ਲਈ ਮੋਬਾਈਲ ਐਪਲੀਕੇਸ਼ਨ ਜਨ ਔਸ਼ਧੀ ਸੁਗਮਵੀ ਆਮ ਜਨਤਾ ਲਈ ਉਪਲਬਧ ਹੈ। ਇਹ ਐਪਲੀਕੇਸ਼ਨ ਗੂਗਲ ਪਲੇਅ ਸਟੋਰ ਅਤੇ ਆਈਫ਼ੋਨ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।

ਲੌਕਡਾਊਨ ਦੇ ਸਮੇਂ ਦੌਰਾਨ ਪ੍ਰਧਾਨ ਮੰਤਰੀ ਭਾਰਤੀਯ ਜਨਔਸ਼ਧੀ ਪਰਿਯੋਜਨਾ (ਪੀਐੱਮਬੀਜੇਪੀ) ਵੀ ਆਮ ਜਨਤਾ ਨੂੰ ਕੋਰੋਨਾ ਵਾਇਰਸ ਤੋਂ ਸੁਰੱਖਿਅਤ ਰਹਿਣ ਵਿੱਚ ਮਦਦ ਲਈ ਆਪਣੇ ਸੋਸ਼ਲ ਮੀਡੀਆ ਪਲੈਟਫ਼ਾਰਮਾਂ ਉੱਤੇ ਜਾਣਕਾਰੀਭਰਪੂਰ ਪੋਸਟਾਂ ਰਾਹੀਂ ਜਾਗਰੂਕਤਾ ਪੈਦਾ ਕਰ ਰਹੀ ਹੈ। ਤੁਸੀਂ ਫ਼ੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਆਦਿ ਉੱਤੇ ਸਾਨੂੰ @pmbjpbppi ਦੁਆਰਾ ਫ਼ਾਲੋ ਕਰ ਕੇ ਅੱਪਡੇਟ ਵੀ ਲੈ ਸਕਦੇ ਹੋ।

****

ਆਰਸੀਜੇ/ਆਰਕੇਐੱਮ



(Release ID: 1613696) Visitor Counter : 122