ਰੇਲ ਮੰਤਰਾਲਾ
ਭਾਰਤੀ ਰੇਲਵੇ ਨੇ ਲੋੜਵੰਦ ਵਿਅਕਤੀਆਂ ਨੂੰ 1 ਮਿਲੀਅਨ ਤੋਂ ਵੱਧ ਗਰਮ ਪੱਕਿਆ ਹੋਇਆ ਭੋਜਨ ਮੁਫਤ ਵੰਡਿਆ
Posted On:
11 APR 2020 2:59PM by PIB Chandigarh
ਕੋਵਿਡ-19 ਲੌਕਡਾਊਨ ਦੇ ਮੱਦੇਨਜ਼ਰ 313 ਸਥਾਨਾਂ 'ਤੇ ਭੋਜਨ ਵੰਡਿਆ ਗਿਆ
ਆਈਆਰਸੀਟੀਸੀ, ਆਰਪੀਐੱਫ ਨੇ ਜ਼ੋਨਲ ਰੇਲਵੇ, ਜੀਆਰਪੀ, ਗ਼ੈਰ-ਸਰਕਾਰੀ ਸੰਗਠਨਾਂ (ਐੱਨਜੀਓ) ਨਾਲ ਮਿਲਕੇ ਮੁਫਤ ਭੋਜਨ ਮੁਹੱਈਆ ਕਰਵਾਉਣ ਦੀ ਚੁਣੌਤੀ ਨੂੰ ਪੂਰਾ ਕੀਤਾ
ਭਾਰਤੀ ਰੇਲਵੇ ਦੇ ਰੇਲਵੇ ਸੰਗਠਨਾਂ ਆਈਆਰਸੀਟੀਸੀ,ਆਰਪੀਐੱਫ, ਜ਼ੋਨਲ ਰੇਲਵੇ ਅਤੇ ਕਈ ਹੋਰ ਸੰਗਠਨਾਂ ਦੇ ਸਟਾਫ ਨੇ ਕੋਵਿਡ-19 ਦੇ ਕਾਰਨ ਲੌਕਡਾਊਨ ਹੋਣ ਤੋਂ ਬਾਅਦ ਲੋੜਵੰਦ ਲੋਕਾਂ ਨੂੰ ਨਿਰਸੁਆਰਥ ਅਤੇ ਸਵੈ-ਇੱਛਾ ਨਾਲ ਗਰਮ ਪੱਕਿਆ ਹੋਇਆ ਭੋਜਨ ਮੁਹੱਈਆ ਕਰਵਾ ਕੇ ਸਮਾਜ ਸੇਵਾ ਦੀ ਰੇਲਵੇ ਦੀ ਪ੍ਰਤੀਬੱਧਤਾ ਨੂੰ ਜੀਵੰਤ ਰੱਖਣ ਲਈ ਅਣਥੱਕ ਮਿਹਨਤ ਕੀਤੀ ਹੈ। ਰੇਲਵੇ 28 ਮਾਰਚ 2020 ਤੋਂ ਆਈਆਰਸੀਟੀਸੀ ਦੀਆਂ ਰਸੋਈਆਂ, ਆਰਪੀਐੱਫ ਸੰਸਾਧਨਾਂ ਅਤੇ ਗ਼ੈਰ ਸਰਕਾਰੀ ਸੰਗਠਨਾਂ ਦੇ ਯੋਗਦਾਨ ਰਾਹੀਂ ਦੁਪਹਿਰ ਦੇ ਭੋਜਨ ਲਈ ਕਾਗਜ਼ ਦੀਆਂ ਪਲੇਟਾਂ ਅਤੇ ਭੋਜਨ ਪੈਕਟ ਦੇ ਨਾਲ ਥੋਕ ‘ਚ ਪੱਕਿਆ-ਪਕਾਇਆ ਭੋਜਨ ਮੁਹੱਈਆ ਕਰਵਾ ਰਿਹਾ ਹੈ।
ਭੋਜਨ ਦੀ ਵੰਡ ਨੇ ਅੱਜ ਲਗਭਗ 10.2 ਲੱਖ ਦੇ ਨਾਲ 10 ਲੱਖ ਦਾ ਅੰਕੜਾ ਪਾਰ ਕਰ ਲਿਆ। ਭੋਜਨ ਦੀ ਵੰਡ ਗ਼ਰੀਬਾਂ, ਬੱਚਿਆਂ, ਕੁਲੀਆਂ, ਪ੍ਰਵਾਸੀ ਮਜ਼ਦੂਰਾਂ, ਫਸੇ ਵਿਅਕਤੀਆਂ ਅਤੇ ਕੋਈ ਹੋਰ ਵੀ ਜੋ ਰੇਲਵੇ ਸਟੇਸ਼ਨਾਂ ਦੇ ਪਾਸ ਭੋਜਨ ਦੀ ਭਾਲ ਵਿੱਚ ਆਉਂਦੇ ਹਨ ਅਤੇ ਰੇਲਵੇ ਸਟੇਸ਼ਨਾਂ ਤੋਂ ਕੁਝ ਦੂਰੀਆਂ 'ਤੇ ਵੀ ਕੀਤੀ ਜਾ ਰਹੀ ਹੈ।ਲੋੜਵੰਦ ਵਿਅਕਤੀਆ ਨੂੰ ਭੋਜਨ ਪਹੁੰਚਾਉਂਦੇ ਸਮੇਂ ਸਮਾਜਿਕ ਦੂਰੀ ਅਤੇ ਸਫਾਈ ਦਾ ਧਿਆਨ ਰੱਖਿਆ ਜਾਂਦਾ ਹੈ।
ਉੱਤਰ,ਪੱਛਮੀ,ਪੂਰਬੀ,ਦੱਖਣੀ ਅਤੇ ਦੱਖਣੀ ਕੇਂਦਰੀ ਵੱਖ-ਵੱਖ ਜ਼ੋਨਾਂ ਵਿੱਚ ਫੈਲੇ ਨਵੀਂ ਦਿੱਲੀ,ਬੰਗਲੌਰ,ਹੁਬਲੀ,ਮੁੰਬਈ ਸੈਂਟਰਲ, ਅਹਿਮਦਾਬਾਦ, ਭੁਸਾਵਲ, ਹਾਵੜਾ, ਪਟਨਾ, ਗਯਾ, ਰਾਂਚੀ, ਕਤਿਹਾਰ, ਦੀਨ ਦਿਆਲ ਉਪਾਧਿਆਏ ਨਗਰ, ਬਾਲਾਸੌਰ, ਵਿਜੈਵਾੜਾ, ਖੁਰਦਾ, ਕਟਪਾਡੀ, ਤਿਰੂਚਿਰਾਪੱਲੀ, ਧਨਬਾਦ, ਗੁਵਾਹਾਟੀ ਸਮਸਤੀਪੁਰ, ਪ੍ਰਯਾਗਰਾਜ, ਇਟਾਰਸੀ, ਵਿਸ਼ਾਖਾਪਟਨਮ, ਚੇਂਗਲਪੱਟੂ, ਹਾਜੀਪੁਰ, ਰਾਏਪੁਰ, ਟਾਟਾਨਗਰ ਵਿੱਚ ਆਈਆਰਸੀਟੀਸੀ ਦੀਆਂ ਰਸੋਈਆਂ ਦੇ ਸਰਗਰਮ ਸਹਿਯੋਗ ਨਾਲ ਕੱਲ੍ਹ 10 ਅਪਰੈਲ 2020 ਤੱਕ ਤਕਰੀਬਨ 10.2 ਲੱਖ ਪੱਕਿਆ- ਪਕਾਇਆ ਭੋਜਨ ਵੰਡਿਆ ਗਿਆ। ਇਨ੍ਹਾਂ ਵਿੱਚੋਂ 60 ਪ੍ਰਤੀਸ਼ਤ ਤੋਂ ਵੱਧ ਪੱਕਿਆ-ਪਕਾਇਆ ਭੋਜਨ ਆਈਆਰਸੀਟੀਸੀ ਦੁਆਰਾ ਦਿੱਤਾ ਗਿਆ ਹੈ, ਆਰਪੀਐੱਫ ਦੁਆਰਾ ਆਪਣੇ ਸੰਸਾਧਨਾਂ ਤੋਂ ਭੋਜਨ ਦੇ ਤਕਰੀਬਨ 2.3 ਲੱਖ ਪੈਕਟ ਮੁਹੱਈਆ ਕਰਵਾਏ ਗਏ ਹਨ ਅਤੇ ਰੇਲਵੇ ਨਾਲ ਕੰਮ ਕਰ ਰਹੇ ਗ਼ੈਰ-ਸਰਕਾਰੀ ਸੰਗਠਨਾਂ ਦੁਆਰਾ ਭੋਜਨ ਦੇ 2 ਲੱਖ ਪੈਕਟ ਦਾਨ ਕੀਤੇ ਗਏ ਹਨ।
ਭੋਜਨ ਦੀ ਵੰਡ ਆਰਪੀਐੱਫ, ਜੀਆਰਪੀ, ਜ਼ੋਨਾਂ ਦੇ ਵਪਾਰਕ ਵਿਭਾਗਾਂ,ਰਾਜ ਸਰਕਾਰਾਂ ਅਤੇ ਗ਼ੈਰ ਸਰਕਾਰੀ ਸੰਗਠਨਾਂ ਦੀ ਸਹਾਇਤਾ ਨਾਲ ਕੀਤੀ ਜਾ ਰਹੀ ਹੈ।ਸਬੰਧਿਤ ਜ਼ੋਨ ਅਤੇ ਡਵਿਜ਼ਨ ਦੇ ਜੀਐੱਮ/ਡੀਆਰਐੱਮ ਵੀ ਆਈਆਰਸੀਟੀਸੀ ਅਧਿਕਾਰੀਆਂ ਦੇ ਸੰਪਰਕ ਵਿੱਚ ਰਹਿੰਦੇ ਹਨ ਤਾਂ ਜੋ ਆਈਆਰਸੀਟੀਸੀ ਦੇ ਇਨ੍ਹਾਂ ਉਪਰਾਲਿਆਂ ਨਾਲ ਜ਼ਿਲ੍ਹਾ ਪ੍ਰਸ਼ਾਸਨ ਅਤੇ ਗ਼ੈਰ-ਸਰਕਾਰੀ ਸੰਗਠਨਾਂ ਦੀ ਸਹਾਇਤਾ ਨਾਲ ਰੇਲਵੇ ਸਟੇਸ਼ਨ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਲੋੜਵੰਦ ਲੋਕਾਂ ਦੇ ਖਾਣ- ਪੀਣ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ।
ਰੇਲਵੇ ਪ੍ਰੋਟੈਕਸ਼ਨ ਫੋਰਸ ਨੇ ਆਈਆਰਸੀਟੀਸੀ, ਗ਼ੈਰ-ਸਰਕਾਰੀ ਸੰਗਠਨਾਂ ਅਤੇ ਇਸ ਦੀਆਂ ਆਪਣੀਆਂ ਰਸੋਈਆਂ ਵਿੱਚ ਤਿਆਰ ਕੀਤੇ ਭੋਜਨ ਨੂੰ ਜ਼ਰੂਰਤਮੰਦ ਲੋਕਾਂ ਵਿੱਚ ਵੰਡਣ ‘ਚ ਵੱਡੀ ਭੂਮਿਕਾ ਨਿਭਾਈ ਹੈ। 28.03.2020 ਨੂੰ 74 ਥਾਵਾਂ 'ਤੇ 5419 ਜ਼ਰੂਰਤਮੰਦ ਲੋਕਾਂ ਨੂੰ ਭੋਜਨ ਵੰਡਣ ਦੀ ਸ਼ੁਰੂਆਤ ਕੀਤੀ ਗਈ,ਇਹ ਗਿਣਤੀ ਰੋਜ਼ਾਨਾ ਵਧ ਰਹੀ ਹੈ। ਆਰਪੀਐੱਫ ਦੁਆਰਾ ਕੱਲ੍ਹ ਤੱਕ 313 ਥਾਵਾਂ 'ਤੇ ਲਗਭਗ ਭੋਜਨ ਦੇ 6.5 ਲੱਖ ਪੈਕਟਾਂ ਦੀ ਵੰਡ ਕੀਤੀ ਗਈ ਹੈ। ਭੋਜਨ ਦੀ ਵੰਡ ਵਿੱਚ ਆਈਆਰਸੀਟੀਸੀ ਦੁਆਰਾ ਤਿਆਰ ਕੀਤੇ ਜਾਣ ਵਾਲੇ ਭੋਜਨ ਦੇ ਚੰਗੇ ਹਿੱਸੇ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਵਰਨਣਯੋਗ ਹੈ ਕਿ ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਰੇਲਵੇ ਕਰਮਚਾਰੀਆਂ ਨੂੰ ਜ਼ਰੂਰਤਮੰਦ ਲੋਕਾਂ ਨੂੰ ਭੋਜਨ ਅਤੇ ਹੋਰ ਸਹਾਇਤਾ ਮੁਹੱਈਆ ਕਰਵਾਉਣ ਦੇ ਯਤਨਾਂ ਨੂੰ ਵਧਾਉਣ ਦੀ ਅਪੀਲ ਕੀਤੀ ਸੀ। ਇਸ 'ਤੇ ਅਮਲ ਕਰਦਿਆਂ ਆਈਆਰਸੀਟੀਸੀ ਸਟਾਫ ਨੇ ਪੀਐੱਮ ਕੇਅਰਸ ਫੰਡ ਵਿੱਚ 20 ਕਰੋੜ ਰੁਪਏ ਦੀ ਰਕਮ ਜਮ੍ਹਾਣ ਕਰਵਾਈ-ਜਿਨ੍ਹਾਂ ਵਿੱਚ 1.5 ਕਰੋੜ ਰੁਪਏ 2019-20 ਦੇ ਸੀਐੱਸਆਰ ਫੰਡ ਵਿੱਚੋਂ, 6.5 ਕਰੋੜ ਰੁਪਏ 2020-21 ਦੇ ਸੀਐੱਸਆਰ ਫੰਡ ਵਿੱਚੋਂ ਅਤੇ 12 ਕਰੋੜ ਰੁਪਏ ਦਾਨ ਵਜੋਂ ਦਿੱਤੇ ਗਏ। ਇਸ ਯੋਗਦਾਨ ਦੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰਸ਼ੰਸਾ ਕੀਤੀ ਅਤੇ ਟਵੀਟ ਕੀਤਾ ਕਿ "ਮੈਂ @ਆਈਆਰਸੀਟੀਸੀ ਪਰਿਵਾਰ ਦੀ ਕਰੋਨਾ ਵਾਇਰਸ ਨੂੰ ਹਰਾਉਣ ਵਿੱਚ ਪਾਏ ਉਨ੍ਹਾਂ ਦੇ ਯੋਗਦਾਨ ਲਈ ਸ਼ਲਾਘਾ ਕਰਦਾ ਹਾਂ।” (“I laud the @IRCTCofficial family for their contribution to defeat Coronavirus.) #IndiaFightsCorona”
****
ਐੱਸਜੀ/ਐੱਮਕੇਵੀ
(Release ID: 1613388)
Visitor Counter : 193
Read this release in:
Telugu
,
Bengali
,
English
,
Urdu
,
Hindi
,
Marathi
,
Assamese
,
Gujarati
,
Odia
,
Tamil
,
Kannada