ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਨੈਸ਼ਨਲ ਇੰਸਟੀਟਿਊਟ ਆਵ੍ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਨਾਈਪਰ) - ਗੁਵਾਹਾਟੀ ਨੇ ਕੋਵਿਡ-19 ਨਾਲ ਨਜਿੱਠਣ ਲਈ ਇਨੋਵੇਟਿਵ 3ਡੀ ਉਤਪਾਦ ਤਿਆਰ ਕੀਤੇ

Posted On: 11 APR 2020 12:30PM by PIB Chandigarh

ਨੈਸ਼ਨਲ ਇੰਸਟੀਟਿਊਟ ਆਵ੍ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ, ਗੁਵਾਹਾਟੀ (ਨਾਈਪਰ-ਜੀ) ਦੇ ਖੋਜਕਾਰਾਂ ਨੇ ਦੋ ਉਤਪਾਦ ਤਿਆਰ ਕੀਤੇ ਹਨ ਜੋ ਕਿ ਦੁਨੀਆ ਵਿੱਚ ਫੈਲੀ ਮਹਾਮਾਰੀ ਕੋਵਿਡ-19 ਦੇ ਮੁਕਾਬਲੇ ਲਈ ਕਾਫੀ ਸਹਾਈ ਸਿੱਧ ਹੋ ਸਕਦੇ ਹਨ

 

ਪਹਿਲਾ ਉਤਪਾਦ ਹੈ 3ਡੀ-ਪ੍ਰਿੰਟਿਡ ਹੈਂਡ-ਫ੍ਰੀ ਅਬਜੈਕਟ ਜੋ ਕਿ ਬੰਦ ਦਰਵਾਜ਼ਿਆਂ, ਖਿੜਕੀਆਂ, ਦਰਾਜ਼ਾਂ (ਲੰਬੇ ਅਤੇ ਚੌੜੇ ਦੋਵੇਂ ਰੁਖ) ਅਤੇ ਰੈਫਰੀਜਰੇਟਰ ਦੇ ਹੈਂਡਲ ਜਾਂ ਐਲੀਵੇਟਰ ਬਟਨਾਂ ਨੂੰ ਦਬਾਉਣ ਅਤੇ ਲੈਪਟੌਪ ਡੈਸਕਟੌਪ, ਕੀਬੋਰਡਾਂ, ਜਿਨ੍ਹਾਂ ਵਿੱਚ ਚਲਾਉਣ ਅਤੇ ਬੰਦ ਕਰਨ ਵਾਲੇ ਬਟਨ ਲੱਗੇ ਹੁੰਦੇ ਹਨ, ਨੂੰ ਖੋਲ੍ਹਣ ਜਾਂ ਬੰਦ ਕਰਨ ਵਿੱਚ ਮਦਦਗਾਰ ਸਿੱਧ ਹੋਵੇਗਾ

 

ਦਰਵਾਜ਼ੇ, ਖਿੜਕੀਆਂ, ਸਵਿੱਚ ਬਟਨ, ਐਲੀਵੇਟਰ ਬਟਨ, ਦਰਾਜ਼ ਹੈਂਡਲ, ਰੈਫਰੀਜਰੇਟਰ ਹੈਂਡਲ, ਲੈਪਟੌਪ ਡੈਸਕਟੌਪ, ਕੀਬੋਰਡ ਕੁਝ ਸਭ ਤੋਂ ਜ਼ਿਆਦਾ  ਕੀਟਾਣੂਆਂ ਦਾ ਸ਼ਿਕਾਰ ਹੋਣ ਵਾਲੇ ਯੰਤਰ ਘਰਾਂ, ਹਸਪਤਾਲਾਂ, ਫੈਕਟਰੀਆਂ, ਕੰਪਨੀਆਂ, ਸੰਸਥਾਵਾਂ, ਸੰਗਠਨਾਂ, ਅਤੇ ਹੋਰ ਇਮਾਰਤਾਂ ਵਿੱਚ ਹੁੰਦੇ ਹਨ ਕੋਵਿਡ-19 ਮਹਾਮਾਰੀ ਦੀ ਮੌਜੂਦਾ ਸਥਿਤੀ ਵਿੱਚ ਇਨ੍ਹਾਂ ਨੂੰ ਨੰਗੇ ਹੱਥੀਂ ਛੂਹਣ ਨਾਲ ਇਨਫੈਕਸ਼ਨ ਇੱਕ ਵਿਅਕਤੀ ਤੋਂ ਦੂਜੇ ਤੱਕ ਪਹੁੰਚਦੀ  ਹੈ

 

ਖੋਜਕਾਰਾਂ ਨੇ 3ਡੀ ਪ੍ਰਿੰਟਿਡ ਵਸਤਾਂ ਲਈ ਕਈ ਸੰਸਾਧਨਾਂ ਦੇ ਵਿਸਤ੍ਰਿਤ ਅਧਿਐਨ ਤੋਂ ਬਾਅਦ ਇਹ ਉਤਪਾਦ ਤਿਆਰ ਕੀਤਾ ਹੈ ਅਤੇ ਇਹ ਪਤਾ ਲਗਾਇਆ ਹੈ ਕਿ ਕਿਵੇਂ ਵਾਇਰਸ ਨੰਗੇ ਹੱਥਾਂ ਨਾਲ ਕੰਮ ਕਰਨ ਉੱਤੇ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਪਹੁੰਚ ਜਾਂਦਾ ਹੈ

Description: WhatsApp Image 2020-03-28 at 17.52.38

 

ਡਾ. ਯੂ.ਐੱਸ.ਐੱਨ. ਮੂਰਤੀ, ਡਾਇਰੈਕਟਰ ਨਾਈਪਰ-ਜੀ ਨੇ ਨੋਟ ਕੀਤਾ ਹੈ ਕਿ ਇਸ ਉਤਪਾਦ ਦਾ ਡਿਜ਼ਾਈਨ ਅਸਾਨੀ ਨਾਲ ਤਿਆਰ ਹੋ ਜਾਂਦਾ ਹੈ ਅਤੇ ਪ੍ਰੋਟੋਟਾਈਪ ਦੇ ਵਿਕਾਸ ਦੇ ਨਾਲ ਇਸ ਵਿੱਚ ਸੋਧ ਕੀਤੀ ਜਾ ਸਕਦੀ ਹੈ ਇਹ ਹੱਥ ਵਿੱਚ ਫੜ ਕੇ ਵਰਤਿਆ ਜਾਣ ਵਾਲਾ, ਨਾ ਟੁੱਟਣ ਵਾਲਾ ਅਤੇ ਅਸਾਨੀ ਨਾਲ ਸਾਫ ਹੋ ਸਕਣ ਵਾਲਾ ਉਤਪਾਦ ਹੈ ਅਤੇ ਇਸ ਨੂੰ ਕਿਸੇ ਵੀ ਅਲਕੋਹਲ ਨਾਲ ਬਣੇ ਡਿਸਇਨਫੈਕਟੈਂਟ ਨਾਲ ਸੈਨੇਟਾਈਜ਼ ਕੀਤਾ ਜਾ ਸਕਦਾ ਹੈ

 

ਦੂਸਰਾ ਉਤਪਾਦ ਇੱਕ 3ਡੀ-ਪ੍ਰਿੰਟਿਡ ਐਂਟੀਮਾਈਕ੍ਰੋਬਾਇਲ ਫੇਸ ਸ਼ੀਲਡ ਹੈ ਜੋ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਦੀ ਹੈ ਇਸ ਦਾ ਡਿਜ਼ਾਈਨ ਇਸ ਗੱਲ ਦਾ ਵਿਸਤਾਰ ਨਾਲ ਅਧਿਐਨ ਕਰਕੇ ਤਿਆਰ ਕੀਤਾ ਗਿਆ ਕਿ ਵਾਇਰਸ ਮੂੰਹ, ਅੱਖਾਂ, ਨੱਕ ਅਤੇ ਹੋਰ ਸਰੀਰਕ ਛਿਦਰਾਂ ਰਾਹੀਂ ਫੈਲਦਾ ਹੈ

 

                Description: WhatsApp Image 2020-04-02 at 20.23.59 Description: WhatsApp Image 2020-04-02 at 17.11.36

 

ਫੇਸ ਸ਼ੀਲਡ ਦਾ ਡਿਜ਼ਾਈਨ ਬਣਾਉਣਾ ਸੁਖਾਲਾ ਹੈ ਅਤੇ ਸੰਭਵ ਹੈ ਕਿ ਇਸ ਦੇ ਪ੍ਰੋਟੋਟਾਈਪ ਦਾ ਤੇਜ਼ੀ ਨਾਲ ਵਿਕਾਸ ਹੋ ਸਕੇਗਾ ਇਹ ਸਸਤਾ, ਅਸਾਨੀ ਨਾਲ ਉਪਲਬਧ, ਚੰਗੀ ਰਸਾਇਣਕ ਸਥਿਰਤਾ ਰੱਖਣ ਵਾਲਾ, ਨਾ ਟੁੱਟਣ ਵਾਲਾ ਅਤੇ ਮੌਜੂਦਾ ਸੈਨੇਟਾਈਜ਼ਰ ਜਾਂ ਅਲਕੋਹਲ ਵਾਲੇ ਡਿਸਇਨਫੈਕਟੈਂਟ ਨਾਲ ਸਾਫ ਹੋਣ ਵਾਲਾ ਹੈ

 

ਡਾ. ਮੂਰਤੀ ਨੇ ਨੋਟ ਕੀਤਾ ਹੈ ਕਿ ਨਾਈਪਰ-ਜੀ ਕਿਉਂਕਿ ਰਾਸ਼ਟਰੀ ਅਹਿਮੀਅਤ ਵਾਲੀ ਸੰਸਥਾ ਹੈ, ਇਹ ਕੋਰੋਨਾ ਵਾਇਰਸ ਨਾਲ ਲੜਨ ਵਿੱਚ ਦੇਸ਼ ਦੀ ਮਦਦ ਕਰ ਰਹੀ ਹੈ ਅਤੇ ਅਜਿਹੇ ਉਤਪਾਦ ਵਿਕਸਿਤ ਕਰਨ ਲਈ ਪ੍ਰਤੀਬੱਧ ਹੈ ਜੋ ਕਿ ਸਮੱਸਿਆਵਾਂ ਦਾ ਲਾਹੇਵੰਦ ਹੱਲ ਲੱਭਣ ਵਿੱਚ ਮਦਦ ਕਰ ਸਕਦੇ ਹਨ

 

*****

 

 

ਕੇਜੀਐੱਸ/(ਡੀਐੱਸਟੀ)


(Release ID: 1613326) Visitor Counter : 154