ਗ੍ਰਹਿ ਮੰਤਰਾਲਾ
ਗ੍ਰਹਿ ਮੰਤਰਾਲੇ ਨੇ ਕੋਵਿਡ-19 ਨਾਲ ਮੁਕਾਬਲੇ ਲਈ ਲਾਗੂ ਲੌਕਡਾਊਨ ਦੀਆਂ ਪਾਬੰਦੀਆਂ ਤੋਂ ਸਮੁੰਦਰ ਵਿੱਚ ਮੱਛੀ ਪਕੜਨ / ਮੱਛੀ ਪਾਲਣ ਉਦਯੋਗ ਅਤੇ ਇਸ ਦੇ ਸੰਚਾਲਨ ਅਤੇ ਇਸ ਨਾਲ ਜੁੜੇ ਵਰਕਰਾਂ ਨੂੰ ਛੋਟ ਦੇਣ ਲਈ 5ਵਾਂ ਜ਼ਮੀਮਾ (Addendum) ਜਾਰੀ ਕੀਤਾ
Posted On:
10 APR 2020 10:38PM by PIB Chandigarh
ਗ੍ਰਹਿ ਮੰਤਰਾਲੇ ਨੇ ਕੋਵਿਡ-19 ਦੇ ਖ਼ਿਲਾਫ਼ ਲੜਾਈ ਦੇ ਮੱਦੇਨਜ਼ਰ ਲਾਗੂ ਰਾਸ਼ਟਰਵਿਆਪੀ ਲੌਕਡਾਊਨ ਦੇ ਸਬੰਧ ਵਿੱਚ ਸਾਰੇ ਮੰਤਰਾਲਿਆਂ / ਵਿਭਾਗਾਂ (https://pib.gov.in/PressReleseDetail.aspx?PRID=1607997) ਨੂੰ ਸਮੇਕਿਤ ਦਿਸ਼ਾ-ਨਿਰਦੇਸ਼ਾਂ ਦਾ ਇੱਕ ਜ਼ਮੀਮਾ (Addendum) ਜਾਰੀ ਕੀਤਾ ਹੈ।
ਪੰਜਵੇਂ ਜ਼ਮੀਮੇ ਵਿੱਚ ਭੋਜਨ ਅਤੇ ਰੱਖ-ਰਖਾਅ, ਕਟਾਈ, ਪ੍ਰੋਸੈੱਸਿੰਗ, ਪੈਕੇਜਿੰਗ, ਕੋਲਡ ਚੇਨ, ਵਿਕਰੀ ਅਤੇ ਮਾਰਕਿਟਿੰਗ ਸਹਿਤ ਮੱਛੀ ਪਕੜਨ (ਸਮੁੰਦਰੀ) / ਮੱਛੀ ਪਾਲਣ ਉਦਯੋਗ; ਹੈਚਰੀ, ਫੀਡ, ਪਲਾਂਟ, ਕਮਰਸ਼ੀਅਲ ਐਕੁਐਰੀਆ, ਮੱਛੀ / ਝੀਂਗਾ ਅਤੇ ਮੱਛੀ ਉਤਪਾਦਾਂ, ਮੱਛੀ ਬੀਜ / ਚਾਰਾ ਆਦਿ ਨਾਲ ਜੁੜੇ ਪਰਿਚਾਲਨ ਅਤੇ ਇਨ੍ਹਾਂ ਗਤੀਵਿਧੀਆਂ ਨਾਲ ਜੁੜੇ ਵਰਕਰਾਂ ਨੂੰ ਲੌਕਡਾਊਨ ਦੀਆਂ ਬੰਦਿਸ਼ਾਂ ਤੋਂ ਰਾਹਤ ਦਿੱਤੀ ਗਈ ਹੈ।
Click here to see Addendum Document
ਜ਼ਿਆਦਾ ਜਾਣਕਾਰੀ ਲਈ ਜ਼ਮੀਮਾ ਦਸਤਾਵੇਜ਼ ’ਤੇ ਕਲਿੱਕ ਕਰੋ
*****
ਵੀਜੀ/ਐੱਸਐੱਨਸੀ/ਵੀਐੱਮ
(Release ID: 1613239)
Visitor Counter : 196