ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਜੀ20 ਦੇ ਊਰਜਾ ਮੰਤਰੀਆਂ ਦੀ ਅਸਾਧਾਰਨ ਮੀਟਿੰਗ

Posted On: 10 APR 2020 8:02PM by PIB Chandigarh

ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ 10 ਅਪ੍ਰੈਲ, 2020 ਨੂੰ ਜੀ20 ਦੇਸ਼ਾਂ ਦੇ ਊਰਜਾ ਮੰਤਰੀਆਂ ਦੀ ਅਸਾਧਾਰਨ ਵਰਚੁਅਲ ਮੀਟਿੰਗ ਵਿੱਚ ਹਿੱਸਾ ਲਿਆ ਇਸ ਮੀਟਿੰਗ ਦਾ ਸੱਦਾ ਸਾਊਦੀ ਅਰਬ ਦੁਆਰਾ ਜੀ20 ਦੇ ਪ੍ਰਧਾਨ ਵਜੋਂ ਦਿੱਤਾ ਗਿਆ ਸੀ ਅਤੇ ਇਸ ਦੀ ਪ੍ਰਧਾਨਗੀ ਸਾਊਦੀ ਅਰਬ ਦੇ ਊਰਜਾ ਮੰਤਰੀ ਪ੍ਰਿੰਸ ਅਬਦੁੱਲਾ ਅਜ਼ੀਜ਼ ਦੁਆਰਾ ਕੀਤੀ ਗਈ ਮੀਟਿੰਗ ਵਿੱਚ ਜੀ20 ਦੇਸ਼ਾਂ, ਮਹਿਮਾਨ ਦੇਸ਼ਾਂ ਦੇ ਊਰਜਾ ਮੰਤਰੀਆਂ ਅਤੇ ਅੰਤਰਰਾਸ਼ਟਰੀ ਸੰਗਠਨਾਂ, ਜਿਨ੍ਹਾਂ ਵਿੱਚ ਓਪੇਕ, ਆਈਈਏ ਅਤੇ ਆਈਈਐੱਫ ਸ਼ਾਮਲ ਹਨ, ਦੇ ਮੁਖੀਆਂ ਨੇ ਹਿੱਸਾ ਲਿਆ

 

ਜੀ20 ਊਰਜਾ ਮੰਤਰੀਆਂ ਨੇ ਊਰਜਾ ਮਾਰਕਿਟਾਂ ਨੂੰ ਸਥਿਰ ਬਣਾਉਣ ਦੇ ਢੰਗ ਤਰੀਕਿਆਂ ਉੱਤੇ ਧਿਆਨ ਕੇਂਦ੍ਰਿਤ ਕੀਤਾ ਇਹ ਦੇਸ਼ ਕੋਵਿਡ-19 ਮਹਾਮਾਰੀ ਕਾਰਨ ਮੰਗ ਵਿੱਚ ਆਈ ਕਮੀ ਅਤੇ ਨਾਲ ਹੀ ਸਰਪਲਸ ਉਤਪਾਦਨ ਨਾਲ ਸਬੰਧਿਤ ਮੁੱਦਿਆਂ ਕਾਰਨ ਪ੍ਰਭਾਵਿਤ ਹੋਏ ਹਨ

 

ਮੀਟਿੰਗ ਦੌਰਾਨ ਸ਼੍ਰੀ ਪ੍ਰਧਾਨ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਜੀ20 ਦੇਸ਼ਾਂ ਨੂੰ ਦਿੱਤੇ ਇਸ ਸੱਦੇ ਉੱਤੇ ਕਿ ਪੇਸ਼ ਆ ਰਹੀਆਂ ਚੁਣੌਤੀਆਂ, ਵਿਸ਼ੇਸ਼ ਤੌਰ ‘ਤੇ ਨਾਜ਼ੁਕ ਚੁਣੌਤੀਆਂ ਨਾਲ ਨਜਿੱਠਣ ਲਈ ਮਾਨਵ-ਕੇਂਦ੍ਰਿਤ ਪਹੁੰਚ ਅਪਣਾਈ ਜਾਵੇ, ਨੂੰ ਦੁਹਰਾਇਆ

 

ਇਸ ਸੰਦਰਭ ਵਿੱਚ ਮੰਤਰੀ ਨੇ ਮਾਣਯੋਗ ਪ੍ਰਧਾਨ ਮੰਤਰੀ ਦੀ ਉੱਜਵਲਾ ਸਕੀਮ ਤਹਿਤ 80.3 ਮਿਲੀਅਨ ਗ਼ਰੀਬ ਪਰਿਵਾਰਾਂ ਨੂੰ ਮੁਫਤ ਐੱਲਪੀਜੀ ਸਿਲੰਡਰ ਪ੍ਰਦਾਨ ਕਰਨ ਦੇ ਸੱਦੇ ਨੂੰ ਉਘਾੜ ਕੇ ਪੇਸ਼ ਕੀਤਾ ਪ੍ਰਧਾਨ ਮੰਤਰੀ ਨੇ ਇਹ ਸੱਦਾ 23 ਬਿਲੀਅਨ ਡਾਲਰ ਦੇ ਸਹਾਇਤਾ ਪੈਕੇਜ ਤਹਿਤ ਦਿੱਤਾ ਸੀ ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਵਿਸ਼ਵ ਊਰਜਾ ਮੰਗ ਦਾ ਕੇਂਦਰ ਸੀ ਅਤੇ ਭਵਿੱਖ ਵਿੱਚ ਵੀ ਰਹੇਗਾ ਉਨ੍ਹਾਂ ਭਾਰਤ ਸਰਕਾਰ ਦੇ ਉਨ੍ਹਾਂ ਯਤਨਾਂ ਨੂੰ ਸਾਹਮਣੇ ਲਿਆਂਦਾ ਜੋ ਭਾਰਤ ਦੁਆਰਾ ਆਪਣੇ ਨਾਜ਼ੁਕ ਪੈਟਰੋਲੀਅਮ ਭੰਡਾਰਾਂ ਨੂੰ ਭਰਨ ਲਈ ਕੀਤੇ ਜਾ ਰਹੇ ਹਨ

 

ਚਲ ਰਹੇ ਊਰਜਾ ਮਾਰਕਿਟ ਉਤਾਰ-ਚੜ੍ਹਾਅ ਦੇ ਸੰਦਰਭ ਵਿੱਚ ਮੰਤਰੀ ਨੇ ਕਿਹਾ ਕਿ ਭਾਰਤ ਨੇ ਹਮੇਸ਼ਾ ਹੀ ਸਥਿਰ ਤੇਲ ਮਾਰਕਿਟ ਦੀ ਹਿਮਾਇਤ ਕੀਤੀ ਹੈ ਜੋ ਕਿ ਉਤਪਾਦਕਾਂ ਲਈ ਵਾਜਬ ਅਤੇ ਖਪਤਕਾਰਾਂ ਲਈ ਪਹੁੰਚਯੋਗ ਹੋਵੇ ਉਨ੍ਹਾਂ ਨੇ ਓਪੇਕ ਅਤੇ ਓਪੇਕ ਪਲੱਸ ਦੇਸ਼ਾਂ ਦੇ ਉਨ੍ਹਾਂ ਸਮੂਹਿਕ ਯਤਨਾਂ ਦੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਤਹਿਤ ਸਪਲਾਈ ਸਾਈਡ ਫੈਕਟਰਾਂ ਨੂੰ ਸੰਤੁਲਿਤ ਕੀਤਾ ਜਾ ਰਿਹਾ ਹੈ ਜੋ ਕਿ ਲੰਬੀ ਮਿਆਦ ਦੇ ਟਿਕਾਊਪਣ ਲਈ ਜ਼ਰੂਰੀ ਹੈ ਉਨ੍ਹਾਂ ਨੇ ਬੇਨਤੀ ਕੀਤੀ ਕਿ ਤੇਲ ਦੀਆਂ ਕੀਮਤਾਂ ਪਹੁੰਚਯੋਗ ਪੱਧਰ ਉੱਤੇ ਸੇਧਿਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਕਿ ਖਪਤ ਅਧਾਰਿਤ ਮੰਗ ਵਸੂਲੀ ਦੀ ਇਜਾਜ਼ਤ ਮਿਲ ਸਕੇ

 

ਜੀ20 ਊਰਜਾ ਮੰਤਰੀਆਂ ਦੀ ਮੀਟਿੰਗ ਇੱਕ ਸਾਂਝਾ ਬਿਆਨ ਜਾਰੀ ਕਰੇਗੀ ਜਿਸ ਵਿੱਚ ਕਿ ਜੀ20 ਊਰਜਾ ਮੰਤਰੀਆਂ ਨੂੰ ਅਗਲੇ ਕਦਮਾਂ ਬਾਰੇ ਸਲਾਹ ਦੇਣ ਲਈ ਇੱਕ ਟਾਸਕ ਫੋਰਸ ਕਾਇਮ ਕਰਨ ਦਾ ਪ੍ਰਬੰਧ ਹੋਵੇਗਾ ਅਤੇ ਇਸ ਬਾਰੇ ਉਹ ਅਗਲੇ ਕੁਝ ਦਿਨਾਂ ਵਿੱਚ ਮਸ਼ਵਰਾ ਕਰਦੇ ਰਹਿਣਗੇ

 

*****

 

ਵਾਈਬੀ/ਐੱਸਕੇ



(Release ID: 1613134) Visitor Counter : 173