ਕਿਰਤ ਤੇ ਰੋਜ਼ਗਾਰ ਮੰਤਰਾਲਾ

ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਨੇ ਕੋਵਿਡ-19 ਨਾਲ ਲੜਨ ਲਈ 10 ਤੋਂ ਵੀ ਘੱਟ ਦਿਨਾਂ ਵਿੱਚ 1.37 ਲੱਖ ਨਿਕਾਸੀ ਦਾਅਵੇ ਨਿਪਟਾਏ

Posted On: 10 APR 2020 1:17PM by PIB Chandigarh

ਕੇਂਦਰੀ ਕਿਰਤ ਤੇ ਰੋਜ਼ਗਾਰ ਮੰਤਰਾਲੇ ਤਹਿਤ ਇੱਕ ਕਾਨੂੰਨੀ ਸੰਸਥਾ, ਕਰਮਚਾਰੀ ਭਵਿੱਖ ਨਿਧੀ ਸੰਗਠਨ  (ਈਪੀਐੱਫਓ) ਨੇ ਕੋਵਿਡ -19 ਨਾਲ ਲੜਾਈ ਵਿੱਚ ਕਰਮਚਾਰੀਆਂ ਦੀ ਮਦਦ ਕਰਨ ਲਈ ਕਰਮਚਾਰੀ ਭਵਿੱਖ ਨਿਧੀ ਸਕੀਮ ਵਿੱਚ ਸੋਧ ਕਰ ਕੇ ਵਿਸ਼ੇਸ਼ ਤੌਰ ਤੇ ਤਿਆਰ ਕੀਤੇ ਗਏ ਇੱਕ ਨਵੇਂ ਪ੍ਰਬੰਧ ਤਹਿਤ ਦੇਸ਼ ਭਰ ਦੇ ਲਗਭਗ 1.37 ਲੱਖ ਦਾਅਵਿਆਂ ਉੱਤੇ ਕਾਰਵਾਈ ਕੀਤੀ ਅਤੇ 279.65 ਕਰੋੜ ਰੁਪਏ ਦੀ ਰਕਮ ਤਕਸੀਮ ਕੀਤੀ।

ਕਰਮਚਾਰੀਆਂ ਨੂੰ ਪੈਸੇ ਭੇਜਣ ਦਾ ਕੰਮ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਪ੍ਰਣਾਲੀ ਤਹਿਤ ਆਪਣੇ ਗਾਹਕ ਨੂੰ ਜਾਣੋਂ (ਕੇਵਾਈਸੀ) ਦੀਆਂ ਸ਼ਰਤਾਂ ਦੀ ਪਾਲਣਾ ਅਨੁਕੂਲ ਸਾਰੀਆਂ ਅਰਜ਼ੀਆਂ ਤੇ ਕਾਰਵਾਈ 72 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਕੀਤੀ ਜਾ ਰਹੀ ਹੈ।  

ਜਿਨਾਂ ਮੈਂਬਰਾਂ ਨੇ ਕਿਸੇ ਹੋਰ ਵਰਗ ਵਿੱਚ ਦਾਅਵੇ ਦੀ ਅਰਜ਼ੀ ਦਿੱਤੀ ਹੈ, ਉਹ ਵੀ ਮਹਾਮਾਰੀ ਨਾਲ ਲੜਨ ਲਈ ਦਾਅਵਾ ਪੇਸ਼ ਕਰ ਸਕਦੇ ਹਨ ਅਤੇ ਇਹ ਹਰੇਕ ਮੈਂਬਰ ਦੇ ਆਪਣੇ ਗਾਹਕ ਨੂੰ ਜਾਣੋਂ (ਕੇਵਾਈਸੀ) ਦੀਆਂ ਸ਼ਰਤਾਂ ਦੀ ਪਾਲਣਾ ਤੇ ਨਿਰਭਰ ਕਰਦਾ ਹੈ। ਦਾਅਵਿਆਂ ਨੂੰ ਜਲਦੀ ਤੋਂ ਜਲਦੀ ਨਿਪਟਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

ਕੋਵਿਡ-19 ਮਹਾਮਾਰੀ ਨਾਲ ਲੜਨ ਲਈ ਕਰਮਚਾਰੀ ਭਵਿੱਖ ਨਿਧੀ ਸਕੀਮ ਵਿੱਚੋਂ ਵਿਸ਼ੇਸ਼ ਰਕਮ ਕਢਵਾਉਣ ਦਾ ਪ੍ਰਬੰਧ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (ਪੀਐੱਮਜੀਕੇਵਾਈ) ਦਾ ਇੱਕ ਹਿੱਸਾ ਹੈ, ਜੋ ਸਰਕਾਰ ਦੁਆਰਾ ਐਲਾਨੀ ਗਈ ਸੀ ਅਤੇ ਇਸ ਮਾਮਲੇ ਵਿੱਚ 28 ਮਾਰਚ 2020 ਨੂੰ ਇੱਕ ਜ਼ਰੂਰੀ ਨੋਟੀਫਿਕੇਸ਼ਨ ਜਾਰੀ ਕਰ ਕੇ ਕਰਮਚਾਰੀ ਭਵਿੱਖ ਨਿਧੀ ਸਕੀਮ ਵਿੱਚ ਪੈਰਾ 68 ਐੱਲ (3) ਜੋੜਿਆ ਗਿਆ ਸੀ।

ਇਸ ਪ੍ਰਾਵਧਾਨ ਤਹਿਤ ਮੈਂਬਰ ਦੇ ਕਰਮਚਾਰੀ ਭਵਿੱਖ ਨਿਧੀ ਖਾਤੇ ਦੇ ਕ੍ਰੈਡਿਟ ਵਿੱਚ ਖੜ੍ਹੀ ਨਾਨ-ਰਿਫੰਡੇਬਲ ਕਢਵਾਉਣ ਯੋਗ ਰਕਮ ਜੋ ਵੱਧ ਤੋਂ ਵੱਧ ਉਸ ਦੀ ਤਿੰਨ ਮਹੀਨੇ ਦੀ ਬੁਨਿਆਦੀ ਤਨਖ਼ਾਹ ਅਤੇ ਮਹਿੰਗਾਈ ਭੱਤਿਆਂ ਦੇ ਬਰਾਬਰ ਜਾਂ ਉਸ ਦੇ 75 % ਤੱਕ ਵਿੱਚੋਂ ਜੋ ਵੀ ਘੱਟ ਹੋਵੇ, ਮੁਹੱਈਆ ਕਰਵਾਈ ਗਈ ਹੈ।

ਕਰਮਚਾਰੀ ਘੱਟ ਰਕਮ ਲਈ ਵੀ ਅਰਜ਼ੀ ਦੇ ਸਕਦੇ ਹਨ। ਇਸ ਰਕਮ ਦੇ ਅਡਵਾਂਸ ਰਕਮ ਹੋਣ ਕਾਰਨ ਇਸ ਉੱਪਰ ਇਨਕਮ ਟੈਕਸ ਦੀ ਕਟੌਤੀ ਲਾਗੂ ਨਹੀ ਹੁੰਦੀ। 

ਫੰਡ ਵਿੱਚ ਭਾਰੀ ਵਾਧਾ ਹੋਣ ਦਾ ਅੰਦਾਜ਼ਾ ਲਗਾਉਂਦਿਆਂ ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ ਪੂਰੇ ਤੌਰ ਤੇ ਇੱਕ ਨਵਾਂ ਸੌਫ਼ਟਵੇਅਰ ਲਿਆਂਦਾ ਹੈ ਤੇ ਦਾਅਵਿਆਂ ਦੀ ਔਨਲਾਈਨ ਪ੍ਰਾਪਤੀ ਦੇ ਪ੍ਰਾਪਤੀ ਮਾਡਿਊਲ ਨੂੰ 24 ਘੰਟਿਆ ਵਿੱਚ ਪੇਸ਼ ਕਰ ਦਿੱਤਾ ਗਿਆ ਸੀ ਅਤੇ 29 ਮਾਰਚ 2020 ਨੂੰ ਇਸ ਨੂੰ ਸ਼ੁਰੂ ਕਰ ਦਿੱਤਾ ਗਿਆ ਸੀ।   

ਇਸ ਤੋਂ ਇਲਾਵਾ ਅਰਜ਼ੀਆਂ ਪੇਪਰਲੈੱਸ ਤਰੀਕੇ ਨਾਲ ਭੇਜਣ ਦੀ ਲੋੜ ਹੈ ਤਾਂ ਜੋ ਸਮਾਜਿਕ ਦੂਰੀ ਸੁਨਿਸ਼ਚਿਤ ਕੀਤੀ ਜਾ ਸਕੇ। ਇਹ ਫੈਸਲਾ ਕੀਤਾ ਗਿਆ ਹੈ ਕਿ ਉਨ੍ਹਾਂ ਸਾਰੇ ਮੈਂਬਰਾਂ ਜਿਨ੍ਹਾਂ ਦੇ ਆਪਣਾ ਗਾਹਕ ਜਾਣੋ (ਕੇਵਾਈਸੀ) ਨਾਲ ਸਬੰਧਿਤ ਸ਼ਰਤਾਂ ਹਰ ਪ੍ਰਕਾਰ ਨਾਲ ਮੁਕੰਮਲ ਹਨ,ਦੇ ਦਾਅਵਿਆਂ ਨੂੰ ਆਟੋ ਮੋਡ ਰਾਹੀਂ ਸਿੱਧੇ ਤੌਰ ਤੇ ਨਿਪਟਾਉਣ ਲਈ ਸਿਸਟਮ ਲਿਆਂਦਾ ਜਾਵੇ।

ਕੋਵਿਡ -19 ਮਹਾਮਾਰੀ ਨੇ ਇੱਕ ਗੰਭੀਰ ਖਤਰਾ ਪੈਦਾ ਕਰ ਦਿੱਤਾ ਹੈ ਅਤੇ ਸੰਕਟ ਦੀ ਇਸ ਘੜੀ ਵਿੱਚ ਪੈਸੇ ਦੀ ਬਹੁਤ ਜ਼ਿਆਦਾ ਜ਼ਰੂਰਤ ਨੂੰ ਵਿਚਾਰਦਿਆਂ ਇਹ ਫੈਸਲਾ ਕੀਤਾ ਗਿਆ ਹੈ ਕਿ ਇਸ ਮਹਾਮਾਰੀ ਨਾਲ ਲੜਾਈ ਲਈ ਅਡਵਾਂਸ ਦੇਣ ਦੀ ਕਾਰਵਾਈ ਤਰਜੀਹੀ ਅਧਾਰ ਤੇ ਕੀਤੀ ਜਾਵੇ।

ਮਹਾਮਾਰੀ ਨਾਲ ਲੜਨ ਲਈ ਅਡਵਾਂਸ ਲੈਣ ਸਬੰਧੀ ਦਾਅਵੇ ਔਨਲਾਈਨ ਭੇਜੇ ਜਾ ਰਹੇ ਹਨ, ਜਿਸ ਲਈ ਹਰੇਕ ਈਪੀਐੱਫ ਖਾਤਾ ਕੇਵਾਈਸੀ ਦੀ ਪਾਲਣਾ ਵਾਲਾ ਹੋਣਾ ਜ਼ਰੂਰੀ ਹੈ।  ਕਰਮਚਾਰੀ ਭਵਿੱਖ ਨਿਧੀ ਸੰਗਠਨ

ਗਾਹਕ ਦੇ ਆਧਾਰ ਕਾਰਡ ਵਿੱਚ ਦਰਜ ਜਨਮ ਮਿਤੀ ਨੂੰ ਭਵਿੱਖ ਨਿਧੀ ਦੇ ਰਿਕਾਰਡ ਵਿੱਚ ਸੋਧ ਲਈ ਇੱਕ ਵੈਧ ਸਬੂਤ ਸਵੀਕਾਰ ਕਰੇਗਾ।  ਅਜਿਹੇ ਸਾਰੇ ਹੀ ਮਾਮਲੇ ਜਿਨ੍ਹਾਂ ਵਿੱਚ ਜਨਮ ਮਿਤੀ ਦਾ ਤਿੰਨ ਸਾਲ ਤੱਕ ਦਾ ਅੰਤਰ ਹੈ, ਈਪੀਐੱਫਓ ਦੁਆਰਾ ਸਵੀਕਾਰ ਕੀਤੇ ਜਾ ਰਹੇ ਹਨ।  

 

*****

 

ਆਰਸੀਜੇ/ਐੱਸਕੇਪੀ/ਆਈਏ



(Release ID: 1613103) Visitor Counter : 171