ਸਿੱਖਿਆ ਮੰਤਰਾਲਾ

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਭਾਰਤ ਦੇ ਔਨਲਾਈਨ ਸਿੱਖਿਆ ਵਾਤਾਵਰਣ ਨੂੰ ਸੁਧਾਰਨ ਲਈ ਵਿਚਾਰਾਂ ਨੂੰ ਇਕੱਠੇ ਕਰਨ ਲਈ ਇੱਕ ਹਫਤੇ ਦੀ 'ਭਾਰਤ ਪੜ੍ਹੇ ਔਨਲਾਈਨ' (BharatPadheOnline) ਮੁਹਿੰਮ ਦੀ ਸ਼ੁਰੂਆਤ ਕੀਤੀ

ਵਿਚਾਰ #BharatPadheOnline ਅਤੇ @HRDMinistry ਤੇ @DrRPNishank ਦੀ ਵਰਤੋਂ ਕਰਕੇ ਟਵਿੱਟਰ ਦੇ ਸਾਂਝੇ ਕੀਤੇ ਜਾ ਸਕਦੇ ਹਨ ਅਤੇ bharatpadheonline.mhrd@gmail.com 'ਤੇ 16 ਅਪ੍ਰੈਲ 2020 ਤੱਕ ਸੂਚਿਤ ਕੀਤਾ ਜਾ ਸਕਦਾ ਹੈ
ਇਸ ਮੁਹਿੰਮ ਦਾ ਉਦੇਸ਼ ਉਪਲੱਬਧ ਡਿਜੀਟਲ ਐਜੂਕੇਸ਼ਨ ਪਲੈਟਫਾਰਮ ਨੂੰ ਉਤਸ਼ਾਹਿਤ ਕਰਦੇ ਹੋਏ ਔਨਲਾਈਨ ਸਿੱਖਿਆ ਦੀਆਂ ਕਮੀਆਂ ਨੂੰ ਦੂਰ ਕਰਨ ਲਈ, ਭਾਰਤ ਵਿੱਚ ਬਿਹਤਰੀਨ ਦਿਮਾਗਾਂ ਨੂੰ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨਾਲ ਸਿੱਧੇ ਤੌਰ 'ਤੇ ਸੁਝਾਅ/ਹੱਲ ਸਾਂਝੇ ਕਰਨ ਲਈ ਸੱਦਾ ਦੇਣਾ ਹੈ- ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ'

Posted On: 10 APR 2020 2:43PM by PIB Chandigarh

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤ ਦੇ ਔਨਲਾਈਨ ਸਿੱਖਿਆ ਵਾਤਾਵਰਣ ਨੂੰ ਸੁਧਾਰਨ ਲਈ  ਵਿਚਾਰ ਇਕੱਠੇ ਕਰਨ ਲਈ ਇੱਕ ਹਫਤੇ ਦੀ 'ਭਾਰਤ ਪੜ੍ਹੇ ਔਨਲਾਈਨ' ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ 'ਤੇ, ਕੇਂਦਰੀ ਮੰਤਰੀ ਨੇ ਕਿਹਾ ਇਸ ਮੁਹਿੰਮ ਦਾ ਉਦੇਸ਼ ਉਪਲੱਬਧ ਡਿਜੀਟਲ ਐਜੂਕੇਸ਼ਨ ਪਲੈਟਫਾਰਮ ਨੂੰ ਉਤਸ਼ਾਹਿਤ ਕਰਦੇ ਹੋਏ ਔਨਲਾਈਨ ਸਿੱਖਿਆ ਦੀਆਂ ਕਮੀਆਂ ਨੂੰ ਦੂਰ ਕਰਨ ਲਈ, ਭਾਰਤ ਵਿੱਚ ਬਿਹਤਰੀਨ ਦਿਮਾਗਾਂ ਨੂੰ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨਾਲ ਸਿੱਧੇ ਤੌਰ 'ਤੇ ਸੁਝਾਅ/ਹੱਲ ਸਾਂਝੇ ਕਰਨ ਲਈ ਸੱਦਾ ਦੇਣਾ ਹੈ।

 

ਸ਼੍ਰੀ ਨਿਸ਼ੰਕ ਨੇ ਕਿਹਾ ਕਿ ਵਿਚਾਰ bharatpadheonline.mhrd[at]gmail[dot]com ਅਤੇ ਟਵਿੱਟਰ 'ਤੇ #BharatPadheOnline ਦੀ ਵਰਤੋਂ ਕਰਕੇ 16 ਅਪ੍ਰੈਲ 2020 ਤੱਕ ਸਾਂਝੇ ਕੀਤੇ ਜਾ ਸਕਦੇ ਹਨ। ਉਨਾਂ ਕਿਹਾ ਕਿ ਟਵਿੱਟਰ ਦੀ ਵਰਤੋਂ ਕਰਦੇ ਹੋਏ @HRDMinistry Aqy @DrRPNishank ਟੈਗ ਜ਼ਰੂਰ ਕਰੋ ਤਾਕਿ ਵਿਚਾਰ ਸਾਡੇ ਨਾਲ ਨੋਟੀਫਾਈਡ ਹੋ ਸਕਣ। ਮੰਤਰੀ ਨੇ ਕਿਹਾ ਕਿ ਉਹ ਸੁਝਾਵਾਂ ਨੂੰ ਨਿਜੀ ਤੌਰ 'ਤੇ ਜਾਣਨਾ ਚਾਹੁੰਦੇ ਹਨ।

 

मेरा आप सभी से निवेदन है कि आप सब मंत्रालय को ऑनलाइन शिक्षा पद्धति को और अधिक प्रभावशाली और रचनात्मक बनाने हेतु अपने सुझाव दें। आप सभी अपने सुझाव #BharatPadheonline का उपयोग करते हुए मेरे @DRPNishank व मंत्रालय के @HRDMinistry टि्वटर अकाउंट में भेज सकतें हैं। #IndiaFightsCorona pic.twitter.com/kdmoZj4mm5

— Dr Ramesh Pokhriyal Nishank (@DrRPNishank) April 10, 2020

ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਵਿਦਿਆਰਥੀ ਅਤੇ ਅਧਿਆਪਕ ਇਸ ਵਿੱਚ ਸਾਡਾ ਮੁੱਖ ਨਿਸ਼ਾਨਾ ਹੈ ਅਤੇ ਉਨ੍ਹਾਂ ਆਸ ਕੀਤੀ ਕਿ ਉਹ ਮੌਜੂਦਾ ਔਨਲਾਈਨ ਸਿੱਖਿਆ ਤਰੀਕੇ ਨੂੰ ਹੋਰ ਬਿਹਤਰ ਬਣਾਉਣ ਲਈ ਇਸ ਮੁਹਿੰਮ ਵਿੱਚ ਪੂਰੇ ਦਿਲ ਨਾਲ ਭਾਗ ਲੈਣਗੇ। ਉਨ੍ਹਾਂ ਕਿਹਾ ਕਿ ਜੋ ਵਿਦਿਆਰਥੀ ਇਸ ਸਮੇਂ ਸਕੂਲ ਜਾਂ ਉੱਚ ਵਿੱਦਿਆਕ ਸੰਸਥਾਵਾਂ ਵਿੱਚ ਪੜ੍ਹ ਰਹੇ ਹਨ, ਉਹ ਉੁਨ੍ਹਾਂ ਵਿੱਚੋਂ ਇੱਕ ਹਨ ਜੋ ਰੋਜ਼ਾਨਾ ਦੇ ਅਧਾਰ 'ਤੇ ਵੱਖ-ਵੱਖ ਕੋਰਸਾਂ ਦੀ ਪੇਸ਼ਕਸ਼ ਕਰਨ ਵਾਲੇ ਮੌਜੂਦਾ ਡਿਜੀਟਲ ਪਲੈਟਫਾਰਮ ਨਾਲ ਜੁੜੇ ਹੋਏ ਹਨ। ਉਹ ਮੌਜੂਦਾ ਔਲਲਾਈਨ ਪਲੈਟਫਾਰਮ ਦੀਆਂ ਕੀ ਕਮੀਆਂ ਹਨ ਅਤੇ ਇਸ ਇਸ ਨੂੰ ਦਿਲਚਸਪ ਬਣਾਉਣ ਬਾਰੇ ਵਿਚਾਰ ਸਾਂਝੇ ਕਰ ਸਕਦੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਭਰ ਦੇ ਅਧਿਆਪਕ ਵੀ ਸਿੱਖਿਆ ਦੇ ਖੇਤਰ ਵਿੱਚ ਆਪਣੀ ਮੁਹਾਰਤ ਅਤੇ ਅਨੁਭਵ ਦਾ ਯੋਗਦਾਨ ਪਾਉਣ ਲਈ ਅੱਗੇ ਆ ਸਕਦੇ ਹਨ।ਉਨ੍ਹਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ, ਉਨ੍ਹਾਂ ਨੂੰ ਇਹ ਪੁੱਛਦੇ ਹੋਏ ਕਿ ਉਹ ਕੀ ਸੋਚਦੇ ਹਨ ਕਿ ਇੱਕ ਔਨਲਾਈਨ ਐਜੂਕੇਸ਼ਨ ਵਾਤਾਵਰਣ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ? ਜਾਂ ਭਾਰਤ ਦੇ ਮੌਜੂਦਾ ਔਨਲਾਈਨ ਐਜੂਕੇਸ਼ਨ ਦ੍ਰਿਸ਼ ਦੀਆਂ ਕੀ ਸੀਮਾਵਾਂ ਹਨ? ਪਰੰਪਰਾਗਤ ਕਲਾਸ ਰੂਮਾਂ ਵਿੱਚ ਉਨ੍ਹਾਂ ਨੂੰ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਦਾ ਹੱਲ ਔਨਲਾਈਨ ਸਿੱਖਿਆ ਨਾਲ ਕੀਤਾ ਜਾ ਸਕਦਾ ਹੈ।

ਸ਼੍ਰੀ ਨਿਸ਼ੰਕ ਨੇ ਇੱਕ ਵਾਰ ਫਿਰ ਸਾਰੇ ਸਾਥੀ ਭਾਰਤੀਆਂ ਨੂੰ ਭਾਰਤ ਵਿੱਚ ਔਨਲਾਈਨ ਸਿੱਖਿਆ ਨੂੰ ਹੋਰ ਅੱਗੇ ਵਧਾਉਣ ਲਈ ਇਸ ਅਨੋਖੀ ਪਹਿਲ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ।

 

                                                                  *****

ਐੱਨਬੀ/ਏਕੇਜੇ/ਏਕੇ



(Release ID: 1613081) Visitor Counter : 108