ਰਸਾਇਣ ਤੇ ਖਾਦ ਮੰਤਰਾਲਾ

ਸੈਂਟਰਲ ਇੰਸਟੀਟਿਊਟ ਆਵ੍ ਪਲਾਸਟਿਕ ਇੰਜਨੀਅਰਿੰਗ ਅਤੇ ਟੈਕਨੋਲੋਜੀ (ਸੀਆਈਪੀਈਟੀ) ਸੰਸਥਾਨਾਂ/ਸੈਂਟਰਾਂ ਨੇ ਕੋਵਿਡ-19 ਰਾਹਤ ਕਾਰਜਾਂ ਲਈ ਸਥਾਨਕ ਅਥਾਰਿਟੀਆਂ/ਸਰਕਾਰਾਂ ਨੂੰ 86.5 ਲੱਖ ਰੁਪਏ ਦਾ ਯੋਗਦਾਨ ਦਿੱਤਾ

ਸੀਆਈਪੀਈਟੀ ਕਰਮਚਾਰੀਆਂ ਨੇ ਆਪਣੀ ਇੱਕ ਦਿਨ ਦੀ ਤਨਖ਼ਾਹ ਦੇ 18.25 ਲੱਖ ਰੁਪਏ ਪੀਐੱਮ ਕੇਅਰਸ ਫੰਡ ਲਈ ਦਿੱਤੇ

Posted On: 10 APR 2020 2:00PM by PIB Chandigarh

ਕੈਮੀਕਲ ਅਤੇ ਖਾਦ ਮੰਤਰਾਲੇ ਤਹਿਤ ਸਰਕਾਰੀ ਸੰਸਥਾਨ ਸੈਂਟਰਲਇੰਸਟੀਟਿਊਟ ਆਵ੍ ਪਲਾਸਟਿਕ ਇੰਜਨੀਅਰਿੰਗ ਅਤੇ ਟੈਕਨੋਲੋਜੀ (ਸੀਆਈਪੀਈਟੀ) ਨੇ ਕੋਵਿਡ-19 ਮਹਾਮਾਰੀ ਨਾਲ ਲੜਾਈ ਵਿੱਚ ਵੱਖ ਵੱਖ ਸਥਾਨਕ ਸਰਕਾਰਾਂ, ਨਗਰ ਨਿਗਮਾਂ ਅਤੇ ਰਾਜ ਸਰਕਾਰਾਂ ਨੂੰ ਸਹਾਇਤਾ ਵਜੋਂ 85.50 ਲੱਖ ਰੁਪਏ ਦਾ ਦਾਨ ਦਿੱਤਾ ਹੈ। ਇਸਤੋਂ ਇਲਾਵਾ ਸੀਆਈਪੀਈਟੀ ਦੇ ਸਾਰੇ ਕਰਮਚਾਰੀਆਂ ਨੇ ਆਪਣੀ ਇੱਕ ਦਿਨ ਦੀ ਤਨਖ਼ਾਹ ਦੇ18.25 ਲੱਖ ਰੁਪਏ ਐਮਰਜੈਂਸੀ ਸਥਿਤੀ ਵਿੱਚ ਪ੍ਰਧਾਨ ਮੰਤਰੀ ਦਾ ਨਾਗਰਿਕ ਸਹਾਇਤਾ ਅਤੇ ਰਾਹਤਫੰਡ(ਪੀਐੱਮ ਕੇਅਰਸਫੰਡ) ਵਿੱਚ ਦਿੱਤੇ ਹਨ

ਸੀਆਈਪੀਈਟੀ ਦੁਆਰਾ ਪਾਏ ਗਏ ਯੋਗਦਾਨ ਨੂੰ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਲਗਾਏ ਗਏ ਲੌਕਡਾਊਨ ਦੌਰਾਨ ਗ਼ਰੀਬਾਂ, ਹਾਸ਼ੀਆਗ੍ਰਸਤ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਲਈ ਉਨ੍ਹਾਂ ਨੂੰ ਭੋਜਨ ਅਤੇ ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਕਰਨ ਲਈ ਕੀਤਾ ਜਾਵੇਗਾ।

ਇਸ ਯੋਗਦਾਨ ਦਾ ਸੈਂਟਰਾਂ ਅਨੁਸਾਰ ਵਿਵਰਣ ਨਿਮਨਲਿਖਿਤ ਹੈ :

 

ਸੀਰੀਅਲ ਨੰਬਰ

ਸੀਆਈਪੀਈਟੀ ਕੇਂਦਰ ਦਾ ਨਾਮ

ਰਕਮ (ਲੱਖਾਂ ਵਿੱਚ)

 

ਸੀਰੀਅਲ ਨੰਬਰ

ਸੀਆਈਪੀਈਟੀ ਕੇਂਦਰ ਦਾ ਨਾਮ

ਰਕਮ (ਲੱਖਾਂ ਵਿੱਚ)

1

ਸੀਆਈਪੀਈਟੀ: ਆਈਪੀਟੀ, ਅਹਿਮਦਾਬਾਦ

2.00

14

ਸੀਆਈਪੀਈਟੀ : ਸੀਐੱਸਟੀਐੱਸ, ਦੇਹਰਾਦੂਨ

5.00

2

ਸੀਆਈਪੀਈਟੀ: ਆਈਪੀਟੀ, ਭੁਵਨੇਸ਼ਵਰ

2.50

15

ਸੀਆਈਪੀਈਟੀ: ਸੀਐੱਸਟੀਐੱਸ, ਅਤੇ ਪੀਡਬਲਯੂਐੱਮਸੀ, ਗੁਵਾਹਾਟੀ

2.00

3

ਸੀਆਈਪੀਈਟੀ: ਆਈਪੀਟੀ, ਚੇਨਈ

5.00

16

ਸੀਆਈਪੀਈਟੀ: ਸੀਐੱਸਟੀਐੱਸ, ਹਾਜੀਪੁਰ

7.00

4

ਸੀਆਈਪੀਈਟੀ: ਆਈਪੀਟੀ, ਕੋਚੀ

2.50

17

ਸੀਆਈਪੀਈਟੀ: ਸੀਐੱਸਟੀਐੱਸ, ਹਲਦੀਆ

3.00

5

ਸੀਆਈਪੀਈਟੀ: ਆਈਪੀਟੀ, ਲਖਨਊ

5.00

18

ਸੀਆਈਪੀਈਟੀ: ਸੀਐੱਸਟੀਐੱਸ, ਹੈਦਰਾਬਾਦ

2.00

6

ਸੀਆਈਪੀਈਟੀ: ਐੱਸਏਆਰਪੀ-ਏਆਰਐੱਸਟੀਪੀਐੱਸ, ਚੇਨਈ

2.00

19

ਸੀਆਈਪੀਈਟੀ: ਸੀਐੱਸਟੀਐੱਸ, ਮਦੁਰਾਈ

2.00

7

ਸੀਆਈਪੀਈਟੀ: ਐੱਲਏਆਰਪੀਐੱਮ, ਭੁਵਨੇਸ਼ਵਰ

2.50

20

ਸੀਆਈਪੀਈਟੀ: ਸੀਐੱਸਟੀਐੱਸ, ਮੂਰਥਲ

5.00

8

ਸੀਆਈਪੀਈਟੀ: ਸੀਐੱਸਟੀਐੱਸ, ਅਗਰਤਲਾ

3.00

21

ਸੀਆਈਪੀਈਟੀ: ਸੀਐੱਸਟੀਐੱਸ, ਮੈਸੁਰੁ

2.00

9

ਸੀਆਈਪੀਈਟੀ: ਸੀਐੱਸਟੀਐੱਸ, ਬੱਦੀ

5.00

22

ਸੀਆਈਪੀਈਟੀ: ਸੀਐੱਸਟੀਐੱਸ,ਰਾਂਚੀ

3.00

10

ਸੀਆਈਪੀਈਟੀ: ਸੀਐੱਸਟੀਐੱਸ, ਬਾਲਾਸੋਰ

2.50

23

ਸੀਆਈਪੀਈਟੀ: ਸੀਐੱਸਟੀਐੱਸ, ਵਲਸਾਦ

2.00

11

ਸੀਆਈਪੀਈਟੀ: ਸੀਐੱਸਟੀਐੱਸ, ਭੂਪਾਲ

11.00

24

ਸੀਆਈਪੀਈਟੀ: ਸੀਐੱਸਟੀਐੱਸ, ਵਿਜੈਵਾੜਾ

2.00

12

ਸੀਆਈਪੀਈਟੀ: ਸੀਐੱਸਟੀਐੱਸ, ਭੁਵਨੇਸ਼ਵਰ

2.50

25

ਸੀਆਈਪੀਈਟੀ: ਸੀਐੱਸਟੀਐੱਸ, ਕੋਰਬਾ

2.00

13

ਸੀਆਈਪੀਈਟੀ: ਸੀਐੱਸਟੀਐੱਸ, ਚੰਦ੍ਰਪੁਰ

3.00

ਕੁੱਲ ਯੋਗਦਾਨ

85.50

 

 

ਕੋਵਿਡ-19 ਰਾਹਤ ਪਹਿਲਾਂ ਵਿੱਚ ਸੀਆਈਪੀਈਟੀ ਦੇ ਸੈਂਟਰ ਵਿਭਿੰਨ ਭਲਾਈ ਗਤੀਵਿਧੀਆਂ ਵਿੱਚ ਜੁਟੇ ਹੋਏ ਹਨ। ਸੀਆਈਪੀਈਟੀ: ਸੀਐੱਸਟੀਐੱਸ, ਗਵਾਲੀਅਰ ਨੇ ਆਪਣਾ ਸਕਿੱਲ ਟ੍ਰੇਨਿੰਗਸੈਂਟਰ ਜ਼ਿਲ੍ਹਾ ਮੈਜਿਸਟਰੇਟ/ਕਲੈਕਟਰ ਨੂੰ ਸੌਂਪ ਦਿੱਤਾ ਹੈ ਅਤੇ ਇੱਥੇ ਕੁਆਰੰਟੀਨ ਸੈਂਟਰ ਬਣਾ ਕੇ ਪੈਰਾਮੈਡੀਕਲ ਟੀਮ ਨੂੰ ਸਹਾਇਤਾ ਸੇਵਾਵਾਂ ਪ੍ਰਦਾਨ ਕਰਨ ਲਈ ਸੀਆਈਪੀਈਟੀ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ 24 ਘੰਟੇ ਦੀ ਡਿਊਟੀਤੇ ਲਗਾ ਦਿੱਤਾ ਹੈ। 

 

**********

 

ਆਰਸੀਜੇ/ਆਰਕੇਐੱਮ



(Release ID: 1613048) Visitor Counter : 91