ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਐੱਸਸੀਟੀਆਈਐੱਮਐੱਸਟੀ ਦੇ ਵਿਗਿਆਨੀਆਂ ਨੇ ਕੋਵਿਡ-19 ਦੇ ਮੁਕਾਬਲੇ ਲਈ ਕੀਟਾਣੂਰਹਿਤ ਗੇਟਵੇ ਅਤੇ ਫੇਸਮਾਸਕ ਡਿਸਪੋਜ਼ਲ ਬਿਨ ਤਿਆਰ ਕੀਤੇ

ਵਿਗਿਆਨ ਅਤੇ ਟੈਕਨਾਲੋਜੀ ਵਿਭਾਗ (ਡੀਐੱਸਟੀ) ਦੇ ਸਕੱਤਰ ਪ੍ਰੋ. ਆਸ਼ੂਤੋਸ਼ ਸ਼ਰਮਾ ਨੇ ਜ਼ੋਰ ਦੇ ਕੇ ਕਿਹਾ "ਟ੍ਰਾਂਸਮਿਸ਼ਨ ਦੀ ਚੇਨ ਨੂੰ ਤੋੜਨ ਲਈ ਲੋਕਾਂ, ਕੱਪੜਿਆਂ, ਲੇਅਰਾਂ ਅਤੇ ਵਰਤੇ ਹੋਏ ਸੁਰੱਖਿਆਤਮਕ ਗੀਅਰਜ਼ (ਕੱਪੜੇ-ਲੀੜਿਆਂ) ਨੂੰ ਕੀਟਾਣੂਰਹਿਤ ਕਰਨਾ ਜ਼ਰੂਰੀ"

Posted On: 10 APR 2020 12:04PM by PIB Chandigarh

ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨਾਲੋਜੀ ਵਿਭਾਗ (ਡੀਐੱਸਟੀ) ਦੀ ਇੱਕ ਖੁਦਮੁਖਤਿਆਰ ਸੰਸਥਾ, ਸ਼੍ਰੀ ਚਿਤ੍ਰ ਤਿਰੂਨਲ ਇੰਸਟੀਟਿਊਟ ਫਾਰ ਮੈਡੀਕਲ ਸਾਇੰਸਜ਼ ਐਂਡ ਟੈਕਨੋਲੋਜੀ (ਐੱਸਸੀਟੀਆਈਐੱਮਐੱਸਟੀ) ਤ੍ਰਿਵੈਂਦ੍ਰਮ, ਕੇਰਲ ਦੇ ਵਿਗਿਆਨੀਆਂ ਨੇ ਕੋਵਿਡ -19 ਮਹਾਮਾਰੀ ਨਾਲ ਲੜਨ ਲਈ ਦੋ ਟੈਕਨਾਲੋਜੀਆਂ ਵਿਕਸਿਤ ਕੀਤੀਆਂ ਹਨ

 

ਚਿਤ੍ਰ ਡਿਸਇਨਫੈਕਸ਼ਨ ਗੇਟਵੇਉਨ੍ਹਾਂ ਦੋ ਟੈਕਨੋਲੋਜੀਆਂ ਵਿੱਚ ਸ਼ਾਮਲ ਹੈ ਜੋ ਕਿ ਐੱਸਸੀਟੀਆਈਐੱਮਐੱਸਟੀ ਦੇ ਵਿਗਿਆਨੀਆਂ ਜਿਥਿਨ ਕ੍ਰਿਸ਼ਨ ਅਤੇ ਸੁਭਾਸ਼ ਵੀਵੀ ਦੁਆਰਾ ਡਿਜ਼ਾਈਨ ਆਵ੍ ਮੈਡੀਕਲ ਇੰਸਟਰੂਮੈਂਟੇਸ਼ਨ ਫਾਰ ਦਿ ਡੀਕੰਟੈਮੀਨੇਸ਼ਨ ਆਵ੍ ਪੀਪਲ ਵਿਖੇ ਡਿਜ਼ਾਇਨ ਕੀਤੀਆਂ ਗਈਆਂ ਹਨ ਇਹ ਇੱਕ ਪੋਰਟੇਬਲ ਪ੍ਰਣਾਲੀ ਹੈ ਜੋ ਹਾਈਡਰੋਜਨ ਪਰਆਕਸਾਈਡ ਧੁੰਦ ਅਤੇ ਯੂਵੀ ਅਧਾਰਿਤ ਡੀਕੰਟੈਮੀਨੇਸ਼ਨ ਪੈਦਾ ਕਰਨ ਲਈ ਇੱਕ ਸਿਸਟਮ ਨਾਲ ਲੈਸ ਹੈ

 

ਹਾਈਡਰੋਜਨ ਪਰਆਕਸਾਈਡ ਧੂੰਆਂ ਕਿਸੇ ਵਿਅਕਤੀ ਦੇ ਸਰੀਰ, ਹੱਥਾਂ ਅਤੇ ਕੱਪੜਿਆਂ ਨੂੰ ਨਸ਼ਟ ਕਰ ਸਕਦਾ ਹੈ ਅਲਟਰਾਵਾਇਲਟ (ਯੂਵੀ) ਸਿਸਟਮ ਚੈਂਬਰ ਨੂੰ ਡੀਕੰਟੈਮੀਨੇਟ ਕਰੇਗਾ ਇਹ ਸਾਰਾ ਸਿਸਟਮ ਇਲੈਕਟ੍ਰੌਨਿਕ ਤੌਰ ਤੇ ਨਿਯੰਤਰਿਤ ਹੈ ਚੈਂਬਰ ਵਿੱਚ ਲਗਾਏ ਗਏ ਸੈਂਸਰ ਵਿਅਕਤੀ ਦੀ ਐਂਟਰੀ ਦਾ ਪਤਾ ਲਗਾਉਣਗੇ ਅਤੇ ਹਾਈਡ੍ਰੋਜਨ ਪਰਆਕਸਾਈਡ ਧੁੰਦ ਪੈਦਾ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੇਗਾ ਵਿਅਕਤੀ ਨੂੰ ਚੈਂਬਰ ਵਿੱਚ ਇਸ ਦੇ ਅੰਤਿਮ ਸਿਰੇ ਤੱਕ ਜਾਣਾ ਪਵੇਗਾ ਜਦੋਂ ਵਿਅਕਤੀ ਬਾਹਰ ਨਿਕਲੇਗਾ ਤਾਂ ਹਾਈਡਰੋਜਨ ਪਰਆਕਸਾਈਡ ਫਿਊਮਿਗੇਸ਼ਨ ਪ੍ਰਣਾਲੀ ਬੰਦ ਹੋ ਜਾਵੇਗੀ ਅਤੇ ਚੈਂਬਰ ਦੇ ਅੰਦਰਲੇ ਯੂਵੀ ਲੈਂਪ ਚਾਲੂ ਹੋ ਜਾਣਗੇ ਜਦੋਂ ਨਿਰਧਾਰਤ ਸਮੇਂ ਤੋਂ ਬਾਅਦ ਯੂਵੀ ਲਾਈਟ ਆਪਣੇ ਆਪ ਬੰਦ ਹੋ ਜਾਵੇਗੀ ਤਾਂ ਚੈਂਬਰ ਅਗਲੇ ਵਿਅਕਤੀ ਲਈ ਤਿਆਰ ਹੋ ਜਾਵੇਗਾ ਇਹ ਪੂਰੀ ਪ੍ਰਕਿਰਿਆ ਸਿਰਫ 40 ਸੈਕੰਡ ਲੈਂਦੀ ਹੈ ਸਿਸਟਮ ਵਿੱਚ ਨਿਗਰਾਨੀ ਲਈ ਸਾਈਡਵਾਲਜ਼ 'ਤੇ ਸ਼ੀਸ਼ੇ ਦੇ ਪੈਨਲ ਲੱਗੇ ਹੁੰਦੇ ਹਨ ਅਤੇ ਵਰਤੋਂ ਦੌਰਾਨ ਰੋਸ਼ਨੀ ਲਈ ਲਾਈਟਾਂ ਜਗਦੀਆਂ ਰਹਿੰਦੀਆਂ ਹਨ ਇਸ ਦਾ ਡਿਜ਼ਾਈਨ ਅਤੇ ਗਿਆਨ ਇਰਨਾਕੁਲਮ, ਕੇਰਲ ਤੋਂ ਐੱਚਐੱਮਟੀ ਮਸ਼ੀਨ ਟੂਲਜ਼ ਨੂੰ ਭੇਜਿਆ ਗਿਆ ਹੈ

IMG-20200409-WA0007  IMG-20200409-WA0008

 

ਦੂਜੀ ਟੈਕਨੋਲੋਜੀ ਚਿਤ੍ਰ ਯੂਵੀ ਅਧਾਰਿਤ ਫੇਸਮਾਸਕ ਡਿਸਪੋਜ਼ਲ ਬਿਨ ਦੀ ਹੈ ਜਿਸ ਦਾ ਡਿਜ਼ਾਈਨ ਐੱਸਸੀਟੀਐੱਮਐੱਸਟੀ ਦੇ ਸੁਭਾਸ਼ ਵੀਵੀ ਦੁਆਰਾ ਤਿਆਰ ਕੀਤਾ ਗਿਆ ਹੈ ਯੂਵੀ ਬੇਸਡ ਫੇਸਮਾਸਕ ਡਿਸਪੋਜ਼ਲ ਬਿਨਦੀ ਵਰਤੋਂ ਸਿਹਤ ਕਰਮਚਾਰੀਆਂ ਦੁਆਰਾ ਹਸਪਤਾਲਾਂ ਅਤੇ ਜਨਤਕ ਥਾਵਾਂ ਉੱਤੇ ਕੀਤੀ ਜਾ ਸਕਦੀ ਹੈ ਜਿੱਥੇ ਪ੍ਰਯੋਗ ਕੀਤੇ ਫੇਸਮਾਸਕ, ਓਵਰਹੈੱਡ ਕਵਰਜ਼, ਚਿਹਰੇ ਦੀਆਂ ਸ਼ੀਲਡਾਂ ਆਦਿ ਨੂੰ ਕੀਟਾਣੂਰਹਿਤ ਕੀਤਾ ਜਾਂਦਾ ਹੈ ਅਜਿਹਾ ਕਰਨਾ ਇਨਫੈਕਸ਼ਨ ਦੀ ਚੇਨ ਨੂੰ ਤੋੜਨ ਲਈ ਜ਼ਰੂਰੀ ਹੈ

 

ਮੌਜੂਦਾ ਕੋਵਿਡ -19 ਮਹਾਮਾਰੀ ਕਾਰਨ ਫੇਸਮਾਸਕ ਦੀ ਵਰਤੋਂ ਲਾਜ਼ਮੀ ਹੈ ਪਰ ਵਰਤੇ ਗਏ ਮਾਸਕ ਖਤਰਨਾਕ ਕੂੜਾ ਬਣ ਜਾਂਦੇ  ਹਨ ਅਤੇ ਉਨ੍ਹਾਂ ਦਾ ਸਹੀ ਢੰਗ ਨਾਲ ਨਿਪਟਾਰਾ ਕੀਤਾ ਜਾਣਾ ਚਾਹੀਦਾ ਹੈ ਕੂੜਾ ਕਰਕਟ ਇਕੱਠਾ ਕਰਨ ਵਾਲਿਆਂ ਲਈ  ਆਪਣੇ ਫਰਜ਼ ਨਿਭਾਉਂਦੇ ਹੋਏ ਕੋਵਿਡ-19 ਦੇ ਸੰਪਰਕ ਵਿੱਚ ਆਉਣ ਦਾ ਜੋਖ਼ਿਮ ਰਹਿੰਦਾ ਹੈ ਵਰਤੇ ਹੋਏ ਮਾਸਕਾਂ ਨੂੰ ਕੂੜੇਦਾਨ ਵਿੱਚ ਸੁੱਟਣ ਦੀ ਬਜਾਏ, ਵਰਤੇ ਗਏ ਮਾਸਕ ਨੂੰ ਰੋਗਾਣੂ-ਮੁਕਤ ਕੀਤਾ ਜਾਣਾ ਜ਼ਰੂਰੀ ਹੈ

 

ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ, ਸੱਕਤਰ, ਡੀਐੱਸਟੀ ਨੇ ਕਿਹਾ, “ਲੋਕਾਂ, ਕਪੜਿਆਂ, ਲੇਅਰਾਂ ਅਤੇ ਡਿਸਪੋਜ਼ੇਬਲ ਪ੍ਰੋਟੈਕਟਿਵ ਗੀਅਰਾਂ (ਕੱਪੜੇ-ਲੀੜਿਆਂ) ਨੂੰ ਰੋਗਾਣੂ ਰਹਿਤ ਕਰਨਾ ਬਹੁਤ ਜ਼ਰੂਰੀ ਹੈ ਤਾਂ ਹੀ ਟ੍ਰਾਂਸਮਿਸ਼ਨ ਦੀ ਲੜੀ ਟੁੱਟ ਸਕਦੀ ਹੈ ਹਾਈਡ੍ਰੋਜਨ ਪਰਆਕਸਾਈਡ ਸਪਰੇਅ ਅਤੇ ਅਲਟਰਾਵਾਇਲਟ ਲਾਈਟ ਦੀ ਵਰਤੋਂ ਸਹੀ ਮਾਤਰਾ ਵਿੱਚ ਕੀਤੇ ਜਾਣਾ ਇਸ ਲੜਾਈ ਵਿੱਚ ਦੋ ਮਜ਼ਬੂਤ ਹਥਿਆਰ ਹਨ"

 

(ਹੋਰ ਵੇਰਵੇ ਲਈ ਕਿਰਪਾ ਕਰੇ ਸੰਪਰਕ ਕਰੋ – ਸੁਸ਼੍ਰੀ ਸਵਪਨਾ ਵਾਮਦੇਵਨ (Ms. Swapna Vamadevan), ਪੀਆਰਓ, ਐੱਸਸੀਟੀਆਈਐੱਮਐੱਸਟੀ

 

ਮੋਬਾਈਲ: 9656815943, ਈਮੇਲ: pro@sctimst.ac.in)

 

 

******

 

ਕੇਜੀਐੱਸ/(ਡੀਐੱਸਟੀ)



(Release ID: 1612971) Visitor Counter : 98