ਖੇਤੀਬਾੜੀ ਮੰਤਰਾਲਾ

ਕੇਂਦਰੀ ਖੇਤੀਬਾੜੀ ਮੰਤਰੀ ਦੀ ਰਾਜਾਂ ਦੇ ਖੇਤੀਬਾੜੀ ਮੰਤਰੀਆਂ ਨਾਲ ਵੀਡੀਓ ਕਾਨਫ਼ਰੰਸ ਤੋਂ ਬਾਅਦ ਸਰਕਾਰ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਈ ਫ਼ੈਸਲਿਆਂ ਤੋਂ ਜਾਣੂ ਕਰਵਾਇਆ

ਰਾਜ ਕਰਨਗੇ ਫ਼ੈਸਲਾ ਪੀਐੱਸਐੱਸ ਤਹਿਤ ਦਾਲ਼ਾਂ ਤੇ ਤੇਲ–ਬੀਜਾਂ ਦੀ ਖ਼ਰੀਦ ਸ਼ੁਰੂ ਕਰਨ ਦੀ ਮਿਤੀ

ਲੌਕਡਾਊਨ ’ਚ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਸ਼ਟ ਹੋਣ ਯੋਗ ਫ਼ਸਲਾਂ ਲਈ ਕਿਸਾਨਾਂ ਨੂੰ ਲਾਹੇਵੰਦ ਕੀਮਤਾਂ ਯਕੀਨੀ ਬਣਾਉਣ ਲਈ ਬਜ਼ਾਰ ਦਖ਼ਲ ਯੋਜਨਾ ਲਾਗੂ ਕਰਨ ਲਈ ਕਿਹਾ

50 ਰੇਲ–ਗੱਡੀਆਂ ਨੇ ਨਸ਼ਟ ਹੋਣ ਯੋਗ ਖੇਤੀ/ਬਾਗ਼ਬਾਨੀ ਵਸਤਾਂ ਦੀ ਢੋਆ–ਢੁਆਈ ਸ਼ੁਰੂ ਕੀਤੀ

Posted On: 09 APR 2020 7:54PM by PIB Chandigarh

ਕੇਂਦਰੀ ਖੇਤੀਬਾੜੀ, ਸਹਿਕਾਰਤਾ ਤੇ ਕਿਸਾਨ ਭਲਾਈ ਮੰਤਰੀ ਸ੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਖੇਤੀਬਾੜੀ ਮੰਤਰੀਆਂ ਨਾਲ ਵੀਡੀਓ ਕਾਨਫ਼ਰੰਸ ਰਾਹੀਂ ਕੋਵਿਡ–19 ਮਹਾਮਾਰੀ ਦੇ ਚੱਲਦਿਆਂ ਲੌਕਡਾਊਨ ਕਾਰਨ ਕਿਸਾਨਾਂ ਤੇ ਖੇਤੀਬਾੜੀ ਗਤੀਵਿਧੀਆਂ ਨਾਲ ਸਬੰਧਿਤ ਸਮੱਸਿਆਵਾਂ ਬਾਰੇ ਵਿਚਾਰਵਟਾਂਦਰਾ ਕੀਤਾ। ਇਸ ਵਿਚਾਰਚਰਚਾ ਤੋਂ ਬਾਅਦ ਭਾਰਤ ਸਰਕਾਰ ਦੁਆਰਾ ਲਏ ਗਏ ਫ਼ੈਸਲਿਆਂ ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅੱਜ ਜਾਣੂ ਕਰਵਾਇਆ ਗਿਆ:

•          ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਕੀਮਤ ਸਮਰਥਨ ਯੋਜਨਾ (ਪੀਐੱਸਐੱਸ) ਤਹਿਤ ਦਾਲ਼ਾਂ ਤੇ ਤੇਲਬੀਜਾਂ ਦੀ ਖ਼ਰੀਦ ਸ਼ੁਰੂ ਕਰਨ ਦੀ ਮਿਤੀ ਬਾਰੇ ਫ਼ੈਸਲਾ ਸਬੰਧਿਤ ਰਾਜਾਂ ਦੁਆਰਾ ਹੀ ਲਿਆ ਜਾਵੇ। ਖ਼ਰੀਦ ਸ਼ੁਰੂ ਹੋਣ ਦੀ ਮਿਤ ਤੋਂ 90 ਦਿਨ ਬਾਅਦ ਤੱਕ ਖ਼ਰੀਦ ਜਾਰੀ ਰਹੇਗੀ।

•          ਖੇਤੀਬਾੜੀ, ਸਹਿਕਾਰਤਾ ਤੇ ਪਰਿਵਾਰ ਭਲਾਈ ਵਿਭਾਗ ਨੇ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਬਜ਼ਾਰ  ਦਖ਼ਲ ਯੋਜਨਾ ਦੇ ਵੇਰਵੇ ਭੇਜ ਦਿੱਤੇ ਹਨ, ਤਾਂ ਜੋ ਨਸ਼ਟ ਹੋਣਯੋਗ ਖੇਤੀ ਤੇ ਬਾਗ਼ਬਾਨੀ ਫ਼ਸਲਾਂ ਲਈ ਲਾਹੇਵੰਦ ਕੀਮਤਾਂ ਯਕੀਨੀ ਹੋ ਸਕਣ। ਰਾਜਾਂ ਨੂੰ ਇਹ ਯੋਜਨਾ ਲਾਗੁ ਕਰਨ ਦੀ ਸਲਾਹ ਦਿੱਤੀ ਗਈ ਹੈ, ਜਿੱਥੇ 50% (ਉੱਤਰਪੂਰਬੀ ਰਾਜਾਂ ਦੇ ਮਾਮਲੇ 75%) ਲਾਗਤ ਭਾਰਤ ਸਰਕਾਰ ਝੱਲੇਗੀ। ਵਿਸਤ੍ਰਿਤ ਦਿਸ਼ਾਨਿਰਦੇਸ਼ ਅੱਜ ਜਾਰੀ ਸਰਕੂਲਰ ਚ ਰਾਜਾਂ ਨਾਲ ਸਾਂਝੇ ਕੀਤੇ ਗਏ ਹਨ।

 

•          ਹੋਰ ਪ੍ਰਗਤੀ

 

•          24 ਮਾਰਚ 2020 ਤੋਂ ਲੌਕਡਾਊਨ ਦੀ ਮਿਆਦ ਸ਼ੁਰੂ ਹੋਣ ਤੋਂ ਲੈ ਕੇ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ (ਪੀਐੱਮਕਿਸਾਨ) ਯੋਜਨਾ ਤਹਿਤ 7.30 ਕਰੋੜ ਕਿਸਾਨ ਪਰਿਵਾਰਾਂ ਨੂੰ ਲਾਭ ਪੁੱਜ ਚੁੱਕਾ ਹੈ ਤੇ ਹੁਣ ਤੱਕ 14,605 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਜਾ ਚੁੱਕੀ ਹੈ।

 

•          4 ਅਪ੍ਰੈਲ, 2020 ਨੂੰ ਰਾਜ ਸਰਕਾਰਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜਾਰੀ ਕੀਤੀ ਅਡਵਾਈਜ਼ਰੀ ਵਿੱਚ ਸਿੱਧੀ ਮਾਰਕਿਟਿੰਗ ਦੀ ਸੁਵਿਧਾ ਦੇਣ ਦੀ ਸਲਾਹ ਦਿੱਤੀ ਗਈ ਹੈ, ਜਿਸ ਨਾਲ ਥੋਕ ਖ਼ਰੀਦਦਾਰ/ਵੱਡੇ ਰਿਟੇਲਰ/ਪ੍ਰੋਸੈੱਸਰ ਰਾਜ ਏਪੀਐੱਮਸੀ ਐਕਟ ਤਹਿਤ ਰੈਗੂਲੇਸ਼ਨ ਸੀਮਿਤ ਕਰਦਿਆਂ ਕਿਸਾਨਾਂ / ਐੱਫ਼ਪੀਓ / ਸਹਿਕਾਰੀ ਸਭਾਵਾਂ ਆਦਿ ਤੋਂ ਸਿੱਧੀ ਖ਼ਰੀਦ ਕਰਨ। ਤਾਮਿਲ ਨਾਡੂ, ਕਰਨਾਟਕ ਤੇ ਝਾਰਖੰਡ ਜਿਹੇ ਕਈ ਰਾਜ ਪਹਿਲਾਂ ਹੀ ਇਸ ਜਾਰੀ ਅਡਵਾਈਜ਼ਰੀ ਦੀ ਲੀਹ ਤੇ ਪਹਿਲਾਂ ਹੀ ਕਾਰਵਾਈ ਸ਼ੁਰੂ ਕਰ ਚੁੱਕੇ ਹਨ।

 

•          50 ਰੇਲਗੱਡੀਆਂ ਨੇ ਅੱਜ ਤੋਂ ਨਸ਼ਟ ਹੋਣਯੋਗ ਖੇਤੀ/ਬਾਗ਼ਬਾਨੀ ਵਸਤਾਂ ਦੀ ਢੋਆਢੁਆਈ ਸ਼ੁਰੂ ਕਰ ਦਿੱਤੀ ਹੈ।

 

•          ਪਹਿਲਾਂ ਖੇਤੀਬਾੜੀ ਵਿਭਾਗ ਨੇ ਈਨਾਮ (e-NAM) ਐਪ ਵਿੱਚ ਲੌਜਿਸਟਿਕਸ ਮਾਡਿਊਲ ਜੋੜਿਆ ਸੀ। ਇਹ ਮਾਡਿਊਲ ਕਿਸਾਨਾਂ / ਵਪਾਰੀਆਂ ਦੁਆਰਾ ਵਰਤਿਆ ਜਾ ਰਿਹਾ ਹੈ ਤੇ 200 ਤੋਂ ਵੱਧ ਲੋਕਾਂ ਨੇ ਇਸ ਨੂੰ ਵਰਤਣਾ ਸ਼ੁਰੂ ਕਰ ਦਿੱਤਾ ਹੈ।

 

*****

ਏਪੀਐੱਸ/ਪੀਕੇ/ਐੱਮਐੱਸ/ਬੀਏ



(Release ID: 1612780) Visitor Counter : 119