ਰੱਖਿਆ ਮੰਤਰਾਲਾ

ਭਾਰਤੀ ਜਲ ਸੈਨਾ ਨੇ ਮੁੰਬਈ ਵਿੱਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ

Posted On: 09 APR 2020 6:31PM by PIB Chandigarh

ਮੁੰਬਈ ਵਿੱਚ ਕੋਵਿਡ-19 ਲੌਕਡਾਊਨ ਦੌਰਾਨ ਲੋੜਵੰਦਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਭਾਰਤੀ ਜਲ ਸੈਨਾ ਨੇ 04 ਅਤੇ 08 ਅਪ੍ਰੈਲ ਨੂੰ ਬੁਨਿਆਦੀ ਖੁਰਾਕੀ ਪਦਾਰਥਾਂ ਦੇ ਰਾਸ਼ਨ ਪੈਕਟ ਰਾਜ ਸਰਕਾਰ ਅਥਾਰਿਟੀਆਂ ਨੂੰ ਫਸੇ ਮਜ਼ਦੂਰਾਂ ਨੂੰ ਵੰਡਣ ਲਈ ਮੁਹੱਈਆ ਕਰਵਾਏ ਹਨ।

ਮੁੰਬਈ ਸ਼ਹਿਰ ਦੇ ਜ਼ਿਲ੍ਹਾ ਕਲੈਕਟਰ ਦੇ ਦਫ਼ਤਰ ਨੇ 03 ਅਪ੍ਰੈਲ 2020 ਨੂੰ ਲੌਕਡਾਊਨ ਵਿੱਚ ਫਸੇ ਵੱਡੀ ਗਿਣਤੀ ਵਿੱਚ ਪਰਵਾਸੀ ਮਜ਼ਦੂਰਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਸਹਾਇਤਾ ਦੀ ਬੇਨਤੀ ਕੀਤੀ ਸੀ। ਬੇਨਤੀ 'ਤੇ ਅਮਲ ਕਰਦਿਆਂ, ਪੱਛਮੀ ਜਲ ਸੈਨਾ ਕਮਾਂਡ ਨੇ ਤੁਰੰਤ 4 ਅਪ੍ਰੈਲ 2020 ਨੂੰ 250 ਦੇ ਕਰੀਬ ਰਾਸ਼ਨ ਪੈਕਟਾਂ ਦਾ ਪ੍ਰਬੰਧ ਕੀਤਾ। ਪੈਕਟ ਵਿੱਚ ਕਾਫੀ ਮਾਤਰਾ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਸਨ ਅਤੇ ਇਹ ਮੁਸਾਫਰਖਾਨਾ ਅਤੇ ਕਲੈਕਟਰ ਦਫਤਰ ਨੇੜੇ ਏਸ਼ੀਆਟਕ ਲਾਇਬਰੇਰੀ ਸਥਾਨਕ ਅਧਿਕਾਰੀਆਂ ਨੂੰ ਸੌਂਪੇ ਗਏ। ਕਫ ਪਰੇਡ ਅਤੇ ਕਾਲਬਾ ਦੇਵੀ ਵਿਖੇ ਡਿਸਟ੍ਰੀਬਿਊਸ਼ਨ ਪੁਆਇੰਟ ਸਥਾਪਿਤ ਕੀਤੇ ਗਏ ਹਨ।

ਸਥਾਨਕ ਅਥਾਰਿਟੀ ਨੂੰ 08 ਅਪ੍ਰੈਲ 2020 ਨੂੰ ਵਾਧੂ 500 ਪੈਕਟ ਮੁਹੱਈਆ ਕਰਵਾਏ ਗਏ ਅਤੇ ਕਾਮਾਥੀਪੁਰਾ (Kamathipura) ਖੇਤਰ ਵਿੱਚ ਫਸੇ ਨਿਰਮਾਣ ਮਜ਼ਦੂਰਾਂ ਵਿੱਚ ਵੰਡੇ ਗਏ।

 

******

ਵੀਐੱਮ/ਐੱਮਐੱਸ



(Release ID: 1612673) Visitor Counter : 72