ਕਿਰਤ ਤੇ ਰੋਜ਼ਗਾਰ ਮੰਤਰਾਲਾ
ਈਐੱਸਆਈਸੀ ਨੇ ਕੋਵਿਡ–19 ਮਹਾਮਾਰੀ ਦੌਰਾਨ ਰਾਹਤ ਦੇਣ ਲਈ ਚੁੱਕੇ ਕਈ ਕਦਮ
1042 ਆਈਸੋਲੇਸ਼ਨ ਬਿਸਤਰਿਆਂ ਵਾਲੇ ਅੱਠ ਈਐੱਸਆਈਸੀ ਹਸਪਤਾਲ ਐਲਾਨੇ ਗਏ ਸਮਰਪਿਤ ਕੋਵਿਡ–19 ਹਸਪਤਾਲ
Posted On:
09 APR 2020 5:02PM by PIB Chandigarh
ਕੋਵਿਡ–19 ਮਹਾਮਾਰੀ ਕਾਰਨ ਦੇਸ਼ ’ਚ ਹਾਲਾਤ ਬਹੁਤ ਚੁਣੌਤੀਪੂਰਨ ਹਨ। ਸਮਾਜਿਕ –ਦੂਰੀ ਲਾਗੂ ਕਰਨ ਲਈ ਦੇਸ਼ ਦੇ ਬਹੁਤੇ ਹਿੱਸਿਆਂ ਨੂੰ ਲੌਕਡਾਊਨ ’ਚ ਰੱਖਿਆ ਗਿਆ ਹੈ। ਇਸ ਸੰਕਟ ਨਾਲ ਨਿਪਟਣ ਲਈ ‘ਕਰਮਚਾਰੀ ਰਾਜ ਬੀਮਾ ਨਿਗਮ’ (ਈਐੱਸਆਈਸੀ) ਨੇ ਸਬੰਧਿਤ ਧਿਰਾਂ ਤੇ ਜਨਤਕ ਮੈਂਬਰਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਬਹੁਤ ਸਾਰੇ ਕਦਮ ਚੁੱਕੇ ਹਨ।
ਸਮੁੱਚੇ ਭਾਰਤ ’ਚ 1042 ਆਈਸੋਲੇਸ਼ਨ ਬਿਸਤਰਿਆਂ ਵਾਲੇ ਨਿਮਨਲਿਖਤ ਈਐੱਸਆਈਸੀ ਹਸਪਤਾਲਾਂ ਨੂੰ ਕੋਵਿਡ–19 ਸਮਰਪਿਤ ਹਸਪਤਾਲ ਐਲਾਨਿਆ ਗਿਆ ਹੈ:
a. ਈਐੱਸਆਈਸੀ ਹਸਪਤਾਲ, ਅੰਕਲੇਸ਼ਵਰ, ਗੁਜਰਾਤ : 100 ਬਿਸਤਰੇ
b. ਈਐੱਸਆਈਸੀ ਹਸਪਤਾਲ, ਗੁਰੂਗ੍ਰਾਮ, ਹਰਿਆਣਾ : 80 ਬਿਸਤਰੇ
c. ਈਐੱਸਆਈਸੀ ਹਸਪਤਾਲ, ਵਾਪੀ, ਗੁਜਰਾਤ : 100 ਬਿਸਤਰੇ
d. ਈਐੱਸਆਈਸੀ ਹਸਪਤਾਲ, ਉਦੈਪੁਰ, ਰਾਜਸਥਾਨ : 100 ਬਿਸਤਰੇ
e. ਈਐੱਸਆਈਸੀ ਹਸਪਤਾਲ, ਜੰਮੂ : 50 ਬਿਸਤਰੇ
f. ਈਐੱਸਆਈਸੀ ਹਸਪਤਾਲ, ਬੱਦੀ, ਹਿਮਾਚਲ ਪ੍ਰਦੇਸ਼ : 100 ਬਿਸਤਰੇ
g. ਈਐੱਸਆਈਸੀ ਹਸਪਤਾਲ, ਆਦਿੱਤਿਆਪੁਰ, ਝਾਰਖੰਡ : 42 ਬਿਸਤਰੇ
h. ਈਐੱਸਆਈਸੀ ਹਸਪਤਾਲ, ਜੋਕਾ, ਪੱਛਮ ਬੰਗਾਲ : 470 ਬਿਸਤਰੇ
ਉਪਰੋਕਤ ਤੋਂ ਇਲਾਵਾ, ਦੇਸ਼ ਦੇ ਬਾਕੀ ਰਹਿੰਦੇ ਬਹੁਤੇ ਈਐੱਸਆਈਸੀ ਹਸਪਤਾਲਾਂ ’ਚ ਲਗਭਗ 1112 ਆਈਸੋਲੇਸ਼ਨ ਬਿਸਤਰੇ ਉਪਲੱਬਧ ਕਰਵਾਏ ਗਏ ਹਨ। ਇਸ ਦੇ ਨਾਲ ਹੀ, ਇਨ੍ਹਾਂ ਹਸਪਤਾਲਾਂ ’ਚ 197 ਵੈਂਟੀਲੇਟਰਾਂ ਵਾਲੇ ਕੁੱਲ 555 ਆਈਸੀਯੂ/ਐੱਚਡੀਯੂ ਬਿਸਤਰੇ ਵੀ ਉਪਲੱਬਧ ਕਰਵਾਏ ਗਏ ਹਨ। ਈਐੱਸਆਈਸੀ ਹਸਪਤਾਲ, ਫ਼ਰੀਦਾਬਾਦ (ਹਰਿਆਣਾ) ’ਚ ਕੋਵਿਡ–19 ਟੈਸਟਿੰਗ ਸੁਵਿਧਾ ਉਪਲੱਬਧ ਕਰਵਾਈ ਗਈ ਹੈ।
ਨਿਮਨਲਿਖਤ ਸਥਾਨਾਂ ’ਤੇ ਈਐੱਸਆਈਸੀ ਹਸਪਤਾਲਾਂ ’ਚ ਕੁਆਰੰਟੀਨ ਸੁਵਿਧਾ (ਕੁੱਲ 1184 ਬਿਸਤਰੇ) ਚਾਲੂ ਕਰ ਦਿੱਤੀ ਗਈ ਹੈ:
ਈਐੱਸਆਈਸੀ ਹਸਪਤਾਲ, ਅਲਵਰ (ਰਾਜਸਥਾਨ) : 444 Beds
ਈਐੱਸਆਈਸੀ ਹਸਪਤਾਲ, ਬੀਹਤਾ, ਪਟਨਾ (ਬਿਹਾਰ) : 400 Beds
ਈਐੱਸਆਈਸੀ ਹਸਪਤਾਲ, ਗੁਲਬਰਗ (ਕਰਨਾਟਕ) : 240 Beds
ਈਐੱਸਆਈਸੀ ਹਸਪਤਾਲ, ਕੋਰਬਾ (ਛੱਤੀਸਗੜ੍ਹ) : 100 Beds
ਇਸ ਔਖੇ ਸਮੇਂ ਈਐੱਸਆਈ ਲਾਭਾਰਥੀਆਂ ਦੀ ਮੁਸ਼ਕਿਲਾਂ ਨੂੰ ਆਸਾਨ ਕਰਨ ਲਈ, ਈਐੱਸਆਈਸੀ ਨੇ ਲੌਕਡਾਊਨ ਦੇ ਸਮੇਂ ਦੌਰਾਨ ਲਾਭਾਰਥੀਆਂ ਨੂੰ ਨਿਜੀ ਕੈਮਿਸਟ ਤੋਂ ਦਵਾਈਆਂ ਖ਼ਰੀਦਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਤੇ ਇਸ ਦੀ ਅਦਾਇਗੀ ਈਐੱਸਆਈਸੀ ਵੱਲੋਂ ਬਾਅਦ ’ਚ ਕੀਤੀ ਜਾਵੇਗੀ।
ਜੇ ਕਿਸੇ ਈਐੱਸਆਈਸੀ ਹਸਪਤਾਲ ਨੂੰ ਸਿਰਫ਼ ਕੋਰੋਨਾ ਦੇ ਸ਼ੱਕੀ/ਪੁਸ਼ਟੀ ਹੋਏ ਮਾਮਲਿਆਂ ਦੇ ਇਲਾਜ ਲਈ ਇੱਕ ਸਮਰਪਿਤ ਕੋਵਿਡ–19 ਹਸਪਤਾਲ ਐਲਾਨ ਦਿੱਤਾ ਗਿਆ ਹੈ, ਤਾਂ ਕਿਸੇ ਟਾਈ–ਅੱਪ ਹਸਪਤਾਲ ਤੋਂ ਮੈਡੀਕਲ ਸੇਵਾਵਾਂ ਮੁਹੱਈਆ ਕਰਵਾਉਣ ਲਈ ਬਦਲਵੇਂ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਈਐੱਸਆਈ ਲਾਭਾਰਥੀਆਂ ਨੂੰ ਇਸ ਸਮੇਂ ਦੌਰਾਨ ਨਿਰਧਾਰਿਤ ਸੈਕੰਡਰੀ/ਐੱਸਐੱਸਟੀ ਸਲਾਹ/ਦਾਖ਼ਲਾ/ਜਾਂਚ ਮੁਹੱਈਆ ਕਰਵਾਉਣ ਲਈ ਟਾਈ–ਅੱਪ ਹਸਪਤਾਲਾਂ ’ਚ ਰੈਫ਼ਰ ਕੀਤਾ ਜਾ ਸਕਦਾ ਹੈ, ਜਿਨ੍ਹਾਂ ਦੇ ਇਲਾਕੇ ਦਾ ਈਐੱਸਆਈ ਹਸਪਤਾਲ – ‘ਸਮਰਪਿਤ ਕੋਵਿਡ–19 ਹਸਪਤਾਲ’ ਵਜੋਂ ਕੰਮ ਕਰ ਰਿਹਾ ਹੈ। ਈਐੱਸਆਈ ਲਾਭਾਰਥੀ ਆਪਣੀ ਹੱਕਦਾਰੀ ਅਨੁਸਾਰ ਬਿਨਾ ਕਿਸੇ ਰੈਫ਼ਰਲ–ਲੈਟਰ ਦੇ ਵੀ ਸਿੱਧਾ ਟਾਈ–ਅੱਪ ਹਸਪਤਾਲ ਤੋਂ ਐਮਰਜੈਂਸੀ/ਗ਼ੈਰ–ਐਮਰਜੈਂਸੀ ਮੈਡੀਕਲ ਇਲਾਜ ਕਰਵਾ ਸਕਦੇ ਹਨ। ਕੋਰੋਨਾ ਵਾਇਰਸ ਨਾਲ ਸਬੰਧਿਤ ਮਾਮਲਿਆਂ ਵਾਸਤੇ ਰਾਜ/ਕੇਂਦਰੀ ਸਿਹਤ ਅਧਿਕਾਰੀਆਂ ਦੇ ਪ੍ਰਭਾਵਸ਼ਾਲੀ ਤਾਲਮੇਲ ਨਾਲ ਹਰੇਕ ਈਐੱਸਆਈਸੀ ਹਸਪਤਾਲ ਲਈ ਨੋਡਲ ਅਫ਼ਸਰ ਨਾਮਜ਼ਦ ਕੀਤੇ ਗਏ ਹਨ।
ਇਸ ਦੇ ਨਾਲ ਹੀ, ਈਐੱਸਆਈ ਹਸਪਤਾਲ ਨਿਯਮਿਤ ਅਧਾਰ ’ਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਸਾਰੇ ਅੱਪਡੇਟਡ ਦਿਸ਼ਾ–ਨਿਰਦੇਸ਼ਾਂ ਨੂੰ ਅਪਣਾ ਰਹੇ ਹਨ। ਈਐੱਸਆਈ ਹੈੱਡਕੁਆਰਟਰ ਦਫ਼ਤਰ ’ਤੇ ਅਜਿਹੇ ਸਾਰੇ ਕਦਮ ਲਾਗੂ ਕਰਨ ਲਈ ਸਮੁੱਚੇ ਦੇਸ਼ ਦੇ ਈਐੱਸਆਈ ਹਸਪਤਾਲਾਂ ’ਚ ਵੀਡੀਓ ਕਾਨਫ਼ਰੰਸ ਰਾਹੀਂ ਨਿਯਮਿਤ ਤੌਰ ’ਤੇ ਨਿਗਰਾਨੀ ਰੱਖੀ ਜਾ ਰਹੀ ਹੈ।
ਈਐੱਸਆਈਸੀ ਸਿਹਤ ਸੰਸਥਾਨ ਪਰਿਸਰ ’ਚ ਮਾਸਕ, ਨਿਜੀ ਸੁਰੱਖਿਆਤਮਕ ਉਪਕਰਣ (ਪੀਪੀਈ) ਕਿੱਟਾਂ ਆਦਿ ਦਾ ਵਾਜਬ ਸਟਾਕ ਕਾਇਮ ਰੱਖਣ, ਵਾਰ–ਵਾਰ ਕੀਟਾਣੂ–ਮੁਕਤ, ਬੈਕਟੀਰੀਆ–ਮੁਕਤ ਤੇ ਪੂਰੀ ਸਫ਼ਾਈ ਰੱਖਣ ਲਈ ਜਤਨ ਕੀਤੇ ਜਾ ਰਹੇ ਹਨ ਤੇ ਅਜਿਹਾ ਅਭਿਆਸ ਵਧਾ ਦਿੱਤਾ ਗਿਆ ਹੈ।
ਕੋਵਿਡ–19 ਛੂਤ ਤੋਂ ਬਚਾਅ ਲਈ ਮੈਡੀਕਲ/ਪੈਰਾਮੈਡੀਕਲ ਸਟਾਫ਼ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਈਐੱਸਆਈਸੀ ਹਸਪਤਾਲ ਕੋਰੋਨਾ ਵਾਇਰਸ ਦੀ ਵਿਸ਼ਵ–ਪੱਧਰੀ ਮਹਾਮਾਰੀ ਨਾਲ ਸਬੰਧਿਤ ਮਾਮਲਿਆਂ ’ਚ ਪੂਰੀ ਤਰ੍ਹਾਂ ਆਪਣੇ ਸਬੰਧਿਤ ਸੂਬੇ ਦੇ ਅਧਿਕਾਰੀਆਂ ਨਾਲ ਤਾਲਮੇਲ ਬਿਠਾ ਕੇ ਕੰਮ ਕਰ ਰਹੇ ਹਨ।
ਜਿਹੜੇ ਬੀਮਾਕ੍ਰਿਤ ਵਿਅਕਤੀ ਸਥਾਈ ਦਿੱਵਯਾਂਗਤਾ ਹੋਣ ਕਾਰਨ ਅਤੇ ਸੇਵਾ–ਮੁਕਤ ਬੀਮਾ–ਯੁਕਤ ਵਿਅਕਤੀ ਬੀਮਾਕ੍ਰਿਤ ਰੋਜ਼ਗਾਰ ਤਹਿਤ ਨਹੀਂ ਆਉਂਦੇ, ਉਨ੍ਹਾਂ ਨੂੰ ਨਿਯਮ 60–61 ਤਹਿਤ ਪ੍ਰਤੀ ਮਹੀਨਾ 10/– ਰੁਪਏ ਦੀ ਦਰ ਨਾਲ ਇੱਕ ਸਾਲ ਦੇ ਇੱਕਮੁਸ਼ਤ ਅੰਸ਼ਦਾਨ ਦੇ ਭੁਗਤਾਨ ’ਤੇ ਮੈਡੀਕਲ ਲਾਭ ਮੁਹੱਈਆ ਕਰਵਾਇਆ ਜਾਂਦਾ ਹੈ। ਲੌਕਡਾਊਨ ਦੇ ਮੌਜੂਦਾ ਹਾਲਾਤ ਕਾਰਨ, ਅਜਿਹੇ ਕੁਝ ਮਾਮਲੇ ਵੀ ਹੋ ਸਕਦੇ ਹਨ, ਜਿੱਥੇ ਲਾਭਾਰਥੀਆਂ ਨੂੰ ਜਾਰੀ ਮੈਡੀਕਲ ਲਾਭ ਕਾਰਡਾਂ ਦੀ ਵੈਧਤਾ ਪੁੱਗ ਚੁੱਕੀ ਹੋਵੇ ਕਿਉਂਕਿ ਅਜਿਹੇ ਲਾਭਾਰਥੀ ਲੌਕਡਾਊਨ ਕਾਰਨ ਆਪਣੇ ਅਗਾਊਂ ਸਲਾਨਾ ਇੱਕਮੁਸ਼ਤ ਅੰਸ਼ਦਾਨ ਜਮ੍ਹਾ ਕਰਵਾਉਣ ਤੋਂ ਅਯੋਗ ਹਨ। ਅਜਿਹੇ ਲਾਭਾਰਥੀਆਂ ਨੂੰ 30 ਜੂਨ 2020 ਤੱਕ ਈਐੱਸਆਈ (ਕੇਂਦਰੀ ਨਿਯਮ) ਨਿਯਮ 60 ਤੇ 61 ਤਹਿਤ ਮੈਡੀਕਲ ਲਾਭ ਦਾ ਲਾਹਾ ਲੈਣ ਦੀ ਇਜਾਜ਼ਤ ਹੋਵੇਗੀ।
ਸਥਾਨਕ ਦਿੱਵਯਾਂਗਤਾ ਲਾਭ ਤੇ ਆਸ਼ਰਿਤਾਂ ਦੇ ਲਾਭ (ਮਹੀਨਾ ਮਾਰਚ 2020 ਲਈ ਲਗਭਗ 4.00 ਲੱਖ ਲਾਭਾਰਥੀ) ਨਾਲ ਸਬੰਧਿਤ ਭੁਗਤਾਨ ਲਾਭਾਰਥੀਆਂ ਦੇ ਬੈਂਕ ਖਾਤਿਆਂ ’ਚ ਭੇਜ ਦਿੱਤੇ ਗਏ ਹਨ।
ਰੋਜ਼ਗਾਰਦਾਤਿਆਂ ਲਈ, ਫ਼ਰਵਰੀ ਮਹੀਨੇ ਲਈ ਅੰਸ਼ਦਾਨ ਮਿਆਦ ਜੋ 15 ਮਾਰਚ ਤੱਕ ਅਦਾ ਕਰਨੀ ਸੀ, ਉਸ ਨੂੰ ਵਧਾ ਕੇ ਅਪ੍ਰੈਲ ਤੱਕ ਕਰ ਦਿੱਤੀ ਗਈ ਹੈ ਅਤੇ ਮਾਰਚ ਮਹੀਨੇ ਲਈ ਇਹ ਮਿਆਦ ਵਧਾ ਕੇ ਮਈ ਤੱਕ ਕਰ ਦਿੱਤੀ ਗਈ ਹੈ ਅਤੇ ਅਜਿਹੀ ਦੇਰੀ ਕਾਰਨ ਅਦਾਰਿਆਂ ਤੋਂ ਕਿਸੇ ਤਰ੍ਹਾਂ ਦਾ ਜੁਰਮਾਨਾ ਜਾਂ ਵਿਆਜ/ਹਰਜਾਨਾ ਨਹੀਂ ਵਸੂਲਿਆ ਜਾਵੇਗਾ।
ਇਸ ਦੇ ਨਾਲ ਹੀ, ਉਨ੍ਹਾਂ ਰੋਜ਼ਗਾਰਦਾਤਿਆਂ ਨੂੰ ਵੀ ਇੱਕੋ–ਵਾਰੀ ਲਈ ਛੋਟ ਦਿੱਤੀ ਗਈ ਹੈ, ਜਿਨ੍ਹਾਂ ਨੇ ਅੰਸ਼ਦਾਨ ਮਿਆਦ ਅਪ੍ਰੈਲ, 2019 ਤੋਂ ਸਤੰਬਰ, 2019 ਤੱਕ ਲਈ ਈਐੱਸਆਈ ਅੰਸ਼ਦਾਨ ਇਹ ਅੰਸ਼ਦਾਨ ਮਿਆਦ ਦੇ ਖ਼ਤਮ ਹੋਣ ਦੇ 42 ਦਿਨਾਂ ਤੱਕ ਜਮ੍ਹਾ ਨਹੀਂ ਕਰਵਾਇਆ ਹੈ। ਰੋਜ਼ਗਾਰਦਾਤਿਆਂ ਨੂੰ ਇਹ ਅੰਸ਼ਦਾਨ 15 ਮਈ, 2020 ਤੱਕ ਜਮ੍ਹਾਂ ਕਰਵਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ।
*****
ਆਰਸੀਜੇ/ਐੱਸਕੇਪੀ/ਆਈਏ
(Release ID: 1612645)
Visitor Counter : 196