ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਕੋਵਿਡ–19 ਖ਼ਿਲਾਫ਼ ਲੜਨ ਦੇ ਸਮੂਹਿਕ ਉਦੇਸ਼ ਦੀ ਪੂਰਤੀ ਲਈ ਪਬਲਿਕ ਅਤੇ ਪ੍ਰਾਈਵੇਟ ਏਅਰਲਾਈਨ ਅਪਰੇਟਰ ਤੇ ਸਬੰਧਿਤ ਏਜੰਸੀਆਂ ਅਣਥੱਕ ਮਿਹਨਤ ਕਰ ਰਹੇ ਹਨ

ਵਾਜਬ ਸੁਰੱਖਿਆ ਨੁਕਤਿਆਂ ਦਾ ਖ਼ਿਆਲ ਰੱਖ ਕੇ ਮੈਡੀਕਲ ਸਪਲਾਈ ਕੀਤੀ ਜਾ ਰਹੀ ਹੈ

Posted On: 09 APR 2020 4:55PM by PIB Chandigarh

 

ਕੋਵਿਡ–19 ਲੌਕਡਾਊਨ ਦੇ ਸਮੇਂ ਦੌਰਾਨ, ਆਈਸੀਐੱਮਆਰ, ਐੱਚਐੱਲਐੱਲ ਤੇ ਹੋਰਨਾਂ ਦੀਆਂ ਖੇਪਾਂ ਸਮੇਤ ਜ਼ਰੂਰੀ ਮੈਡੀਕਲ ਸਪਲਾਈ ਸਮੁੱਚੇ ਦੇਸ਼ ਚ ਲਗਾਤਾਰ ਕੀਤੀ ਜਾ ਰਹੀ ਹੈ। ਏਅਰ ਇੰਡੀਆ, ਭਾਰਤੀ ਵਾਯੂ ਸੈਨਾ, ਪਵਨ ਹੰਸ, ਇੰਡੀਗੋ ਤੇ ਬਲੂ ਡਾਰਟ ਜਿਹੇ ਘਰੇਲੂ ਸਰਕਾਰੀ ਤੇ ਪ੍ਰਾਈਵੇਟ ਏਅਰਲਾਈਨ ਅਪਰੇਟਰਾਂ ਨੇ 8 ਅਪ੍ਰੈਲ 2020 ਨੂੰ ਦਵਾਈਆਂ, ਆਈਸੀਐੱਮਆਰ ਖੇਪਾਂ, ਐੱਚਐੱਲਐੱਲ ਖੇਪਾਂ ਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਸ੍ਰੀ ਨਗਰ, ਕੋਲਕਾਤਾ, ਚੇਨਈ, ਬੈਂਗਲੁਰੂ, ਭੁਬਨੇਸ਼ਵਰ ਤੇ ਦੇਸ਼ ਦੇ ਹੋਰ ਖੇਤਰਾਂ ਚ ਕੀਤੀ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਵੀ ਸਿਹਤ ਮੰਤਰਾਲੇ, ਟੈਕਸਟਾਈਲਜ਼ ਮੰਤਰਾਲੇ, ਡਾਕ ਵਿਭਾਗ ਆਦਿ ਦੀ ਦੇ ਮਾਲ ਦੀ ਡਿਲਿਵਰੀ ਲਈ ਤਾਲਮੇਲ ਰੱਖ ਰਿਹਾ ਹੈ, ਤਾਂ ਜੋ ਦੇਸ਼ ਦੇ ਸਾਰੇ ਭਾਗਾਂ ਦੇ ਲੋਕਾਂ ਤੱਕ ਜ਼ਰੂਰੀ ਮੈਡੀਕਲ ਸਪਲਾਈਜ਼ ਪੁੱਜ ਸਕਣ। ਇਸ ਦੇ ਨਾਲ ਹੀ ਸਾਰੇ ਸੁਰੱਖਿਆ ਪ੍ਰੋਟੋਕੋਲ ਦਾ ਹਰ ਪੜਾਅ ਤੇ ਸਮਾਨ ਚੁੱਕਣ ਤੋਂ ਲੈ ਕੇ ਟਿਕਾਣੇ ਤੇ ਡਿਲਿਵਰ ਕਰਨ ਤੱਕ ਦੀ ਸਮੁੱਚੀ ਪ੍ਰਕਿਰਿਆ ਦੌਰਾਨ ਖ਼ਿਆਲ ਰੱਖਿਆ ਜਾਂਦਾ ਹੈ।

ਕੋਵਿਡ–19 ਲੌਕਡਾਊਨ ਦੌਰਾਨ ਲਾਈਫ਼ਲਾਈਨ ਉਡਾਨ ਫ਼ਲਾਈਟਸ ਰਾਹੀਂ ਕੁੱਲ 248 ਟਨ ਮਾਲ ਦੀ ਢੋਆਢੁਆਈ ਕੀਤੀ ਗਈ ਹੈ। ਹੁਣ ਤੱਕ ਲਾਈਫ਼ਲਾਈਨ ਉਡਾਨ ਤਹਿਤ 167 ਉਡਾਨਾਂ ਅਪਰੇਟ ਕਰਦਿਆਂ 1,50,006 ਕਿਲੋਮੀਟਰ ਦੀ ਦੂਰੀ ਤਹਿ ਕੀਤੀ ਗਈ ਹੈ।

ਸੀਰੀਅਲ ਨੰਬਰ

ਮਿਤੀ

ਏਅਰ ਇੰਡੀਆ

ਅਲਾਇੰਸ

ਭਾਰਤੀ ਵਾਯੂ ਸੈਨਾ

ਇੰਡੀਗੋ

ਸਪਾਈਸਜੈੱਟ

ਅਪਰੇਟ ਕੀਤੀਆਂ ਕੁੱਲ ਉਡਾਨਾਂ

1

26.3.2020

02

--

-

-

02

04

2

27.3.2020

04

09

01

-

--

14

3

28.3.2020

04

08

-

06

--

18

4

29.3.2020

04

10

06

--

--

20

5

30.3.2020

04

-

03

--

--

07

6

31.3.2020

09

02

01

 

--

12

7

01.4.2020

03

03

04

--

-

10

8

02.4.2020

04

05

03

--

--

12

9

03.4.2020

08

--

02

--

--

10

10

04.4.2020

04

03

02

--

--

09

11

05.4.2020

--

--

16

--

--

16

12

06.4.2020

03

04

13

--

--

20

13

07.4.2020

04

02

03

--

--

09

14

08.4.2020

03

--

03

 

 

06

 

ਕੁੱਲ ਉਡਾਨਾਂ

56

46

57

06

02

167

 

ਏਅਰ ਇੰਡੀਆ ਤੇ ਭਾਰਤੀ ਵਾਯੂ ਸੈਨਾ ਨੇ ਮੁੱਖ ਤੌਰ ਤੇ ਜੰਮੂ ਤੇ ਕਸ਼ਮੀਰ, ਲਦਾਖ, ਉੱਤਰਪੂਰਬੀ ਤੇ ਹੋਰ ਟਾਪੂ ਖੇਤਰਾਂ ਲਈ ਤਾਲਮੇਲ ਕੀਤਾ ਹੈ।

ਏਅਰ ਇੰਡੀਆ ਨੇ 8 ਅਪ੍ਰੈਲ, 2020 ਨੂੰ 3.76 ਟਨ ਸਪਲਾਈ ਕੋਲੰਬੋ ਲਈ ਚੁੱਕੀ। ਏਅਰ ਇੰਡੀਆ ਜ਼ਰੂਰਤ ਅਨੁਸਾਰ ਅਹਿਮ ਮੈਡੀਕਲ ਉਪਕਰਣਾਂ ਦੀ ਢੋਆਢੁਆਈ ਲਈ ਸਮਰਪਿਤ ਅਨੁਸੂਚਿਤ ਮਾਲਵਾਹਕ ਉਡਾਨਾਂ ਅਪਰੇਟ ਕਰਦਾ ਰਹੇਗਾ।

ਘਰੇਲੂ ਮਾਲਵਾਹਕ ਅਪਰੇਟਰ; ਬਲੂ ਡਾਰਟ, ਸਪਾਈਸਜੈੱਟ ਤੇ ਇੰਡੀਗੋ ਵਪਾਰਕ ਆਧਾਰ ਤੇ ਮਾਲਵਾਹਕ ਉਡਾਨਾਂ ਅਪਰੇਟ ਕਰ ਰਿਹਾ ਹੈ। ਸਪਾਈਸਜੈੱਟ ਨੇ 24 ਮਾਰਚ ਤੋਂ –8 ਅਪ੍ਰੈਲ 2020 ਤੱਕ 220 ਮਾਲਵਾਹਕ ਉਡਾਨਾਂ ਅਪਰੇਟ ਕਰਦਿਆਂ 2,99,775 ਕਿਲੋਮੀਟਰ ਦੀ ਦੂਰੀ ਤਹਿ ਕੀਤੀ ਤੇ 1805.6 ਟਨ ਮਾਲ ਦੀ ਢੋਆਢੁਆਈ ਕੀਤੀ। ਇਨ੍ਹਾਂ ਵਿੱਚੋਂ 61 ਅੰਤਰਰਾਸ਼ਟਰੀ  ਮਾਲਵਾਹਕ ਉਡਾਨਾਂ ਸਨ। ਬਲੂ ਡਾਰਟ ਨੇ 25 ਮਾਰਚ ਤੋਂ 8 ਅਪ੍ਰੈਲ 2020 ਤੱਕ 70 ਘਰੇਲੂ ਮਾਲਵਾਹਕ ਉਡਾਨਾਂ ਅਪਰੇਟ ਕਰਦਿਆਂ 67,273 ਕਿਲੋਮੀਟਰ ਦੀ ਦੂਰੀ ਤਹਿ ਕੀਤੀ ਤੇ 1,075 ਟਨ ਮਾਲ ਦੀ ਢੋਆਢੁਆਈ ਕੀਤੀ।

ਇੰਡੀਗੋ ਨੇ ਵੀ 3 ਤੋਂ 8 ਅਪ੍ਰੈਲ 2020 ਤੱਕ 15 ਮਾਲਵਾਹਕ ਉਡਾਨਾਂ ਅਪਰੇਟ ਕਰਦਿਆਂ 12,206 ਕਿਲੋਮੀਟਰ ਦੀ ਦੂਰੀ ਤਹਿ ਕੀਤੀ ਤੇ 4.37 ਟਨ ਮਾਲ ਦੀ ਢੋਆਢੁਆਈ ਕੀਤੀ।

ਸਪਾਈਸਜੈੱਟ ਦੁਆਰਾ ਘਰੇਲੂ ਕਾਰਗੋ (08.4.2020 ਨੂੰ ਸਥਿਤੀ)

ਮਿਤੀ

ਉਡਾਨਾਂ ਦੀ ਗਿਣਤੀ

ਵਜ਼ਨ ਟਨਾਂ

ਕਿਲੋਮੀਟਰ

08-04-2020

11

100.63

10,329

 

ਸਪਾਈਸਜੈੱਟ ਦੁਆਰਾ ਅੰਤਰਰਾਸ਼ਟਰੀ  ਕਾਰਗੋ (08.4.2020 ਨੂੰ ਸਥਿਤੀ)

ਮਿਤੀ

ਉਡਾਨਾਂ ਦੀ ਗਿਣਤੀ

ਵਜ਼ਨ ਟਨਾਂ

ਕਿਲੋਮੀਟਰ

08-04-2020

6

57.38

12,366

 

ਬਲੂ ਡਾਰਟ ਕਾਰਗੋ ਅਪਲਿਫ਼ਟ (08.4.2020 ਨੂੰ ਸਥਿਤੀ)

ਮਿਤੀ

ਉਡਾਨਾਂ ਦੀ ਗਿਣਤੀ

ਵਜ਼ਨ ਟਨਾਂ

ਕਿਲੋਮੀਟਰ

08-04-2020

6

1,23.300

5,027.85

 

ਇੰਡੀਗੋ ਕਾਰਗੋ ਅਪਲਿਫ਼ਟ (08.4.2020 ਨੂੰ ਸਥਿਤੀ)

 

ਮਿਤੀ

ਉਡਾਨਾਂ ਦੀ ਗਿਣਤੀ

ਵਜ਼ਨ ਟਨਾਂ

ਕਿਲੋਮੀਟਰ

 

15

4.37

12,206

 

(ਨੋਟ ਇੰਡੀਗੋ ਦੇ ਟਨਾਂ ਵਜ਼ਨ ਚ ਸਰਕਾਰੀ ਮਾਲ ਵੀ ਸ਼ਾਮਲ ਹੈ, ਜਿਸ ਵਿੱਚ ਮੈਡੀਕਲ ਸਪਲਾਈਜ਼ ਬਿਲਕੁਲ ਮੁਫ਼ਤ (ਐੱਫ਼ਓਸੀ) ਲਿਜਾਈਆਂ ਜਾਂਦੀਆਂ ਹਨ)

****

ਆਰਜੇ/ਐੱਨਜੀ

 



(Release ID: 1612587) Visitor Counter : 174