ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਮੈਡੀਕਲ ਉਪਕਰਣਾਂ ਦੇ ਉਤਪਾਦਨ ਲਈ ਸੀਐੱਸਆਈਆਰ-ਨੈਸ਼ਨਲ ਕੈਮੀਕਲ ਲੈਬੋਰੇਟ੍ਰੀ (ਐੱਨਸੀਐੱਲ) ਪੁਣੇ ਨੇ ਭਾਰਤ ਇਲੈਕਟ੍ਰੌਨਿਕਸ (ਬੀਈਐੱਲ) ਨਾਲ ਸਮਝੌਤਾ ਕੀਤਾ

ਭਾਰਤ ਭਰ ਦੇ ਨਿਰਮਾਤਾਵਾਂ ਨੂੰ ਵੱਡੀ ਪੱਧਰ ‘ਤੇ ਨਿਰਮਾਣ ਕਰਨ ਲਈ ਮੁਫ਼ਤ ਹਾਰਡਵੇਅਰ ਤੇ ਸੌਫਟਵੇਅਰ ਡਿਜ਼ਾਈਨ ਉਪਲੱਬਧ ਹੋਣਗੇ

Posted On: 09 APR 2020 10:46AM by PIB Chandigarh

ਸੀਐੱਸਆਈਆਰ ਦੀ ਸੰਘਟਕ ਲੈਬੋਰੇਟਰੀ, ਸੀਐੱਸਆਈਆਰ-ਐੱਨਸੀਐੱਲ ਪੁਣੇ ਪਿਛਲੇ ਇੱਕ ਦਹਾਕੇ ਤੋਂ ਆਪਣੇ ਵੈਂਚਰ ਸੈਂਟਰ ਰਾਹੀਂ ਇਨੋਵੇਸ਼ਨਾਂ ਤੇ ਉੱਦਮਤਾ ਨੂੰ ਹੁਲਾਰਾ ਦੇਣ ਵਿੱਚ ਅਗਵਾਈ ਕਰ ਰਿਹਾ ਹੈ ਅਤੇ ਇੱਥੋਂ ਕੀਤੀਆਂ ਗਈਆਂ ਇਨੋਵੇਸ਼ਨਾਂ ਸਦਕਾ ਕੋਰੋਨਾ ਦੇ ਖਤਰੇ ਨਾਲ ਨਜਿੱਠਣ ਲਈ ਲੜਾਈ ਵਿੱਚ ਮਦਦ ਕਰ ਰਿਹਾ ਹੈ।

 

1. ਡਿਜੀਟਲ ਆਈ ਆਰ ਥਰਮਾਮੀਟਰ:

 

ਸੀਐੱਸਆਈਆਰ-ਐੱਨਸੀਐੱਲ ਦੇ ਵੈਂਚਰ ਸੈਂਟਰ ਦੇ ਇਨਕੁਬਾਟੀ ਬੀਐੱਮਈਕੇ ਜਿਸ ਦੇ ਮੁਖੀ ਸ੍ਰੀ ਪ੍ਰਤੀਕ ਕੁਲਕਰਣੀ ਹਨ, ਨੇ ਹੱਥਾਂ ਨਾਲ ਵਿੱਚ ਫੜ ਕੇ ਸਰੀਰਕ ਤਾਪਮਾਨ ਮਾਪਣ ਵਾਲਾ ਡਿਜੀਟਲ ਇੰਫ੍ਰਾ ਰੈੱਡ ਥਰਮਾਮੀਟਰ ਵਿਕਸਿਤ ਕੀਤਾ ਹੈ, ਜੋ ਕੋਰੋਨਾ ਵਾਇਰਸ ਦੇ ਖਤਰੇ ਨੂੰ ਘੱਟ ਕਰਨ ਦੇ ਉਪਰਾਲਿਆਂ ਵਿੱਚ ਇੱਕ ਮਹੱਤਵਪੂਰਨ ਕੰਪੋਨੈਂਟ ਹੈ। ਮੋਬਾਈਲ ਫੋਨ ਜਾਂ ਪਾਵਰ ਬੈਂਕ ਇਸ ਦੇ ਊਰਜਾ ਸਾਧਨ ਵਜੋਂ ਇਸਤੇਮਾਲ ਕੀਤੇ ਜਾ ਸਕਦੇ ਹਨ। ਇੰਫ੍ਰਾ ਰੈੱਡ ਥਰਮਾਮੀਟਰਾਂ ਦਾ ਡਿਜ਼ਾਈਨ ਇੱਕ ਖੁਲ੍ਹਾ ਉਪਲੱਬਧ ਸਾਧਨ ਹੈ, ਜਿੱਥੇ ਇਸ ਦੀ ਵੱਡੇ ਪੱਧਰ ਤੇ ਉਤਪਾਦਨ ਲਈ ਮੁਕੰਮਲ ਤਕਨੀਕ ਉਪਲੱਬਧ ਹੈ ਤੇ ਭਾਰਤ ਭਰ ਵਿੱਚ ਇਸ ਦੇ ਹਾਰਡਵੇਅਰ ਤੇ ਸੌਫਟ ਵੇਅਰ ਡਿਜ਼ਾਈਨ ਨਿਰਮਾਤਾਵਾਂ ਨੂੰ ਮੁਫ਼ਤ ਉਪਲੱਬਧ ਹੋਣਗੇ। ਇਹ ਇੱਕ ਅਜਿਹਾ ਯਤਨ ਹੈ, ਜੋ ਇੰਫ੍ਰਾ ਰੈੱਡ ਥਰਮਾਮੀਟਰਾਂ ਦੇ ਨਿਰਮਾਣ ਲਈ ਵੱਡੀ ਗਿਣਤੀ ਵਿੱਚ ਉਤਪਾਦਕਾਂ ਨੂੰ ਯੋਗ ਬਣਾਵੇਗਾ ਤੇ ਉਹ ਆਪਣੀ ਸਥਾਨਕ ਮੰਗ ਨੂੰ ਪੂਰਾ ਕਰ ਸਕਣਗੇ। ਹੁਣ ਇਸ ਉਤਪਾਦਨ ਨੂੰ ਭਾਰਤ ਇਲੈਕਟ੍ਰੌਨਿਕਸ ਲਿਮਿਟਿਡ, ਪੁਣੇ (ਬੀਈਐੱਲ) ਨਾਲ ਭਾਈਵਾਲੀ ਕਰਕੇ ਹੋਰ ਵਧਾਇਆ ਜਾ ਰਿਹਾ ਹੈ। ਪਾਇਲਟ ਵੰਡ ਲਈ 100 ਪ੍ਰੋਟੋਟਾਈਪ ਇਕਾਈਆਂ ਬਣਾਈਆਂ ਜਾਣਗੀਆਂ ਤੇ ਇਨ੍ਹਾਂ ਦੀ ਟੈਸਟਿੰਗ ਬੰਗਲੌਰ ਦੀ ਟੀਯੂਵੀ ਰੈਨਲੈਂਡ ਇੰਡੀਆ ਪ੍ਰਾਈਵੇਟ ਲਿਮਿਟਿਡ (TUV Rheinland India Pvt Ltd) ਵਿੱਚ ਹੋਵੇਗਾ।

 

2. ਦੂਜੀ ਇਨੋਵੇਸ਼ਨ ਆਕਸੀਜਨ ਐਨਰਿੱਚਮੈਂਟ ਯੂਨਿਟ (ਓਈਯੂ) :

 

ਕੋਵਿਡ -19 ਦੇ ਮਰੀਜ਼ਾਂ ਦੀ ਇਕ ਹੋਰ ਜਿਹੜੀ ਬਹੁਤ ਹੀ ਲੋੜੀਂਦੀ ਮੰਗ ਹੈ, ਉਹ ਹੈ ਉਣਾਂ ਦੇ ਫੇਫੜਿਆਂ ਤੇ ਪੈਣ ਵਾਲੇ ਨੁਕਸਾਨ ਦਾਇਕ ਪ੍ਰਭਾਵ ਨੂੰ ਘੱਟ ਕਰਨ ਲਈ ਉਨਾਂ ਦੀ ਆਕਸੀਜਨ ਸਬੰਧੀ ਲੋੜਾਂ ਨੂੰ ਪੂਰਾ ਕਰਨਾ। ਆਕਸੀਜਨ ਐਨਰਿੱਚਮੈਂਟ ਯੂਨਿਟ (ਓਈਯੂ) ਨੂੰ ਵਾਤਾਵਰਣ ਵਿੱਚ ਹਵਾ ਵਿੱਚੋਂ ਆਕਸੀਜਨ ਦੀ ਮਾਤਰਾ ਨੂੰ 21-22% ਤੋਂ 38-40 % ਕਰਨ ਲਈ ਸੀਐੱਸਆਈਆਰ-ਐੱਨਸੀਐੱਲ  ਅਤੇ ਜੇਨਰਿਚ ਮੈਂਬਰੇਨਸ, ਜੋ ਐੱਨਸੀਐੱਲ ਦੀ ਪਾਲਿਮਰ ਸਾਇੰਸ ਐਂਡ ਇੰਜੀਨੀਅਰਿੰਗ ਡਿਵੀਜ਼ਨ ਦੇ ਮੁਖੀ ਡਾਕਟਰ ਉਲਹਾਸ ਖਰੁਲ ਦੁਆਰਾ ਸਥਾਪਿਤ ਕੀਤਾ ਗਿਆ ਇੱਕ ਸਟਾਰਟ-ਅੱਪ ਇਨੋਵੇਸ਼ਨ ਵੈਂਚਰ ਹੈ, ਨੇ ਵਿਕਸਿਤ ਕੀਤਾ ਹੈ। ਓਈਯੂ ਇੱਕ ਖੋਖਲੇ ਫਾਈਬਰ ਮੈਂਬਰੇਨ ਬੰਡਲ ਹਨ, ਜੋ ਘਰਾਂ ਤੇ ਹਸਪਤਾਲਾਂ ਵਿੱਚ ਮਰੀਜ਼ਾਂ ਲਈ ਐਨਰਿਚਡ ਆਕਸੀਜਨ ਲਈ ਵਾਤਾਵਰਣ ਦੀ ਹਵਾ ਨੂੰ ਅਲੱਗ ਕਰਦੇ ਤੇ ਛਾਣਦੇ ਹਨ। ਪ੍ਰੋਟੋਟਾਈਪ ਯੂਨਿਟ ਪੁਣੇ ਵਿੱਚ ਤਿਆਰ ਕੀਤੇ ਗਏ ਹਨ ਤੇ ਪ੍ਰੀਖਣ/ ਪ੍ਰਮਾਣਕਿਤਾ ਲਈ ਬੰਗਲੌਰ ਦੀ ਟੀਯੂਵੀ ਰੈਨਲੈਂਡ ਇੰਡੀਆ ਪ੍ਰਾਈਵੇਟ ਲਿਮਿਟਿਡ ਨੂੰ ਭੇਜੇ ਜਾਣਗੇ। ਤਕਰੀਬਨ 10 ਓ ਈ ਯੂ ਮਾਸ਼ੀਨਾਂ ਪੁਣੇ ਦੇ ਐੱਨਸੀਐੱਲ-ਬੀਈਐੱਲ ਵਿੱਚ ਅਸੈਂਬਲ ਕੀਤੀਆਂ ਜਾਣਗੀਆਂ ਅਤੇ ਇਨ੍ਹਾਂ ਦੀ ਟੈਸਟਿੰਗ ਤੋਂ ਬਾਅਦ ਇਨ੍ਹਾਂ ਦਾ ਨਿਰਮਾਣ ਵਧਾਇਆ ਜਾਵੇਗਾ।

 

Description: C:\AKN\NCL AKN\hand held ir thermo.jpg Description: C:\AKN\NCL AKN\IR thermo BMEK.png

 

*ਪੰਜ ਇੰਫ੍ਰਾ ਰੈੱਡ ਨਾਨ- ਕੰਟੈਕਟ ਥਰਮਾਮੀਟਰ ਪੁਣੇ ਦੇ ਡਿਪਟੀ ਪੁਲਿਸ ਕਮਿਸ਼ਨਰ ਨੂੰ ਸੌਂਪੇ ਗਏ ਹਨ।

 

Description: C:\AKN\NCL AKN\Oxigen_Enrichment_Unit-300x144.jpg Description: C:\AKN\NCL AKN\OEU patient.jpg

 

*ਜੈਨਰਿੱਚ- ਐੱਨਸੀਐੱਲ ਆਕਸੀਜਨ ਐਨਰਿੱਚਮੈਂਟ ਯੂਨਿਟ ਮਸ਼ੀਨ, ਜੋ ਪੁਣੇ ਨੇੜੇ ਇੱਕ ਮੈਡੀਕਲ ਸੈਂਟਰ ਵਿੱਚ ਪ੍ਰੋਟੋਟਾਈਪ ਟੈਸਟਿੰਗ ਦੌਰਾਨ ਮਰੀਜ਼ ਦੇ ਸਾਹ ਲੈਣ ਵਾਲੇ ਮਾਸਕ ਨਾਲ ਜੋੜੀ ਗਈ ਹੈ।

 

 

*****

 

ਕੇਜੀਐੱਸ/(ਡੀਐੱਸਟੀ-ਸੀਐੱਸਆਈਆਰ)



(Release ID: 1612571) Visitor Counter : 162