ਸਿੱਖਿਆ ਮੰਤਰਾਲਾ

ਭਾਰਤ ਸਰਕਾਰ ਨੇ ਕੋਵਿਡ-19 ਦੇ ਪ੍ਰਬੰਧਨ ਲਈ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਦੀਕਸ਼ਾ ਪਲੈਟਫਾਰਮ ’ਤੇ ‘ਇੰਟੀਗ੍ਰੇਟਿਡ ਗਵਰਨਮੈਂਟ ਔਨਲਾਈਨ ਟਰੇਨਿੰਗ’ (ਆਈਜੀਓਟੀ) ਨਾਮ ਦਾ ਸਿਖਲਾਈ ਪੋਰਟਲ ਸ਼ੁਰੂ ਕੀਤਾ

ਪੋਰਟਲ ਦਾ ਉਦੇਸ਼ ਮਹਾਮਾਰੀ ਨੂੰ ਦਕਸ਼ਤਾ ਨਾਲ ਸੰਭਾਲ਼ਣ ਲਈ ਫਰੰਟ ਲਾਈਨ ਵਰਕਰਾਂ ਦੇ ਸਮਰੱਥਾ ਨਿਰਮਾਣ ਨੂੰ ਵਧਾਉਣਾ ਹੈ
ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਦੀਕਸ਼ਾ ਪਲੈਟਫਾਰਮ ਪਹਿਲਾਂ ਹੀ 30 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਇੱਕ ਕਰੋੜ ਤੋਂ ਵੱਧ ਅਧਿਆਪਕਾਂ ਅਤੇ ਵਿਦਿਆਰਥੀਆਂ ਦੁਆਰਾ ਵਰਤਿਆ ਜਾ ਰਿਹਾ ਹੈ

Posted On: 09 APR 2020 12:24PM by PIB Chandigarh

ਭਾਰਤ ਕੋਵਿਡ-19 ਮਹਾਮਾਰੀ ਖ਼ਿਲਾਫ਼ ਲੜ ਰਿਹਾ ਹੈ ਅਤੇ ਭਾਰਤ ਦੇ ਫਰੰਟ ਲਾਈਨ ਵਰਕਰ ਪਹਿਲਾਂ ਤੋਂ ਹੀ ਕੋਵਿਡ ਰਾਹਤ ਅਤੇ ਹੋਰ ਸ਼ਲਾਘਾਯੋਗ ਕਾਰਜਾਂ ਵਿੱਚ ਲੱਗੇ ਹੋਏ ਹਨ। ਹਾਲਾਂਕਿ ਵਰਕਰਾਂ ਦੀ ਪਹਿਲੀ ਕਤਾਰ ਨੂੰ ਬਦਲਣ ਅਤੇ ਮਹਾਮਾਰੀ ਦੇ ਬਾਅਦ ਦੇ ਪੜਾਵਾਂ ਵਿੱਚ ਪਾਜ਼ਿਟਿਵ ਕੋਵਿਡ ਮਾਮਲਿਆਂ ਵਿੱਚ ਘਾਤਕ ਜਾਂ ਵੱਡੇ ਵਾਧੇ ਨਾਲ ਨਜਿੱਠਣ ਲਈ ਇੱਕ ਵੱਡੇ ਬਲ ਦੀ ਲੋੜ ਹੋਵੇਗੀ।

ਇਸ ਨੂੰ ਧਿਆਨ ਚ ਰੱਖਦੇ ਹੋਏ, ਭਾਰਤ ਸਰਕਾਰ ਨੇ ਫਰੰਟ ਲਾਈਨ ਵਰਕਰਾਂ ਦੀਆਂ ਸਿਖਲਾਈ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਜਿਹੇ ਲੋਕਾਂ ਵਾਸਤੇ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਦੀਕਸ਼ਾ ਪਲੈਟਫਾਰਮ ਤੇ ਇੰਟੀਗ੍ਰੇਟਿਡ ਗਵਰਨਮੈਂਟ ਔਨਲਾਈਨ ਟ੍ਰੇਨਿੰਗ’ (ਆਈਜੀਓਟੀ- iGOT) ਪੋਰਟਲ ਦੀ ਸ਼ੁਰੂਆਤ ਕੀਤੀ ਹੈ, ਤਾਕਿ ਫਰੰਟ ਲਾਈਨ ਵਰਕਰਾਂ ਵਿੱਚ ਮਹਾਮਾਰੀ ਦਾ ਦਕਸ਼ਤਾ ਨਾਲ ਸਾਹਮਣਾ ਕਰਨ ਲਈ ਸਮਰੱਥਾ ਨਿਰਮਾਣ ਕੀਤਾ ਜਾ ਸਕੇ।

ਆਈਜੀਓਟੀ ਤੇ ਡਾਕਟਰਾਂ, ਨਰਸਾਂ, ਪੈਰਾਮੈਡੀਕਲ, ਸਫ਼ਾਈ ਵਰਕਰਾਂ, ਟੈਕਨੀਸ਼ੀਅਨਾਂ, ਸਹਾਇਕ ਨਰਸਿੰਗ ਮਿਡਵਾਈਵਜ਼ (ਏਐੱਨਐੱਮਜ਼), ਰਾਜ ਸਰਕਾਰਾਂ ਦੇ ਅਧਿਕਾਰੀ, ਸਿਵਲ ਰੱਖਿਆ ਅਧਿਕਾਰੀ, ਵਿਭਿੰਨ ਪੁਲਿਸ ਸੰਗਠਨ, ਰਾਸ਼ਟਰੀ ਕੈਡਿਟ ਕੋਰ (ਐੱਨਸੀਸੀ), ਨਹਿਰੂ ਯੁਵਾ ਕੇਂਦਰ ਸੰਗਠਨ (ਐੱਨਵਾਈਕੇਐੱਸ), ਨੈਸ਼ਨਲ ਸਰਵਿਸ ਸਕੀਮ, ਭਾਰਤੀ ਰੈੱਡ ਕਰਾਸ ਸੁਸਾਇਟੀ, ਭਾਰਤ ਸਕਾਊਟਸ ਐਂਡ ਗਾਈਡਸ ਅਤੇ ਹੋਰ ਵਲੰਟੀਅਰਾਂ ਲਈ ਕੋਰਸ ਸ਼ੁਰੂ ਕੀਤੇ ਗਏ ਹਨ।

ਪੋਰਟਲ ਵੈੱਬਸਾਈਟ ਦਾ ਲਿੰਕ https://igot.gov.in/igot/ ਹੈ। ਇਹ ਪਲੈਟਫਾਰਮ ਕਿਸੇ ਵੀ ਜਗ੍ਹਾ, ਕਿਸੇ ਵੀ ਸਮੇਂ ਸਿਖਲਾਈ ਦੀ ਸੁਵਿਧਾ ਪ੍ਰਦਾਨ ਕਰਦਾ ਹੈ ਤਾਕਿ ਮਹਾਮਾਰੀ ਨਾਲ ਪ੍ਰਭਾਵੀ ਤਰੀਕੇ ਨਾਲ ਨਜਿੱਠਣ ਲਈ ਲੋੜੀਂਦੇ ਕਾਰਜਬਲ ਨੂੰ ਹੋਰ ਸ਼ਸਕਤ ਬਣਾਇਆ ਜਾ ਸਕੇ।

*****

ਐੱਨਬੀ/ਏਕੇਜੇ/ਏਕੇ



(Release ID: 1612519) Visitor Counter : 202