ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਡਾ. ਜਿਤੇਂਦਰ ਸਿੰਘ ਨੇ ਕੋਵਿਡ-19 ਦੇ ਮੱਦੇਨਜ਼ਰ ਦਿੱਲੀ ਵਿੱਚ ਲੋੜਵੰਦ ਪਰਿਵਾਰਾਂ ਨੂੰ ਵੰਡਣ ਲਈ ਕੇਂਦਰੀਯ ਭੰਡਾਰ ਦੁਆਰਾ ਤਿਆਰ ਕੀਤੀਆਂ 2200 ਜ਼ਰੂਰੀ ਕਿੱਟਾਂ ਸੌਪੀਆਂ

Posted On: 08 APR 2020 3:43PM by PIB Chandigarh

ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਭਾਰਤ ਦੇ ਪ੍ਰਧਾਨ ਮੰਤਰੀ ਦੇ ਸੱਦੇ 'ਤੇ ਕੇਂਦਰੀ ਅਮਲਾ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ ਅਤੇ ਉੱਤਰ ਪੂਰਬੀ ਖੇਤਰ ਦੇ ਵਿਕਾਸ ਮੰਤਰਾਲਾ ਲੌਕਡਾਊਨ ਦੇ ਐਲਾਨ ਤੋਂ ਬਾਅਦ ਕਈ ਉਪਰਾਲੇ ਕਰ ਰਹੇ ਹਨ। ਅਮਲਾ ਅਤੇ ਸਿਖਲਾਈ ਵਿਭਾਗ ਤਹਿਤ ਕੰਮ ਕਰਦੇ ਕੇਂਦਰੀਯ ਭੰਡਾਰ ਨੇ ਲੋੜਵੰਦਾਂ ਪਰਿਵਾਰਾਂ ਨੂੰ ਜ਼ਰੂਰੀ ਕਿੱਟਾਂ ਪ੍ਰਦਾਨ ਕਰਨ ਦੀ ਵਿਲੱਖਣ ਪਹਿਲ ਕੀਤੀ ਹੈ।

ਕੇਂਦਰੀ ਉੱਤਰ ਪੂਰਬੀ ਖੇਤਰ ਵਿਕਾਸ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ,ਅਮਲਾ,ਜਨਤਕ ਸ਼ਿਕਾਇਤਾਂ,ਪੈਨਸ਼ਨਾਂ,ਪ੍ਰਮਾਣੂ ਊਰਜਾ ਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਕੋਵਿਡ ਦੇ ਮੱਦੇਨਜ਼ਰ ਅੱਜ ਲੋੜਵੰਦ ਪਰਿਵਾਰਾਂ ਨੂੰ ਵੰਡਣ ਲਈ 2200 ਜ਼ਰੂਰੀ ਕਿੱਟਾਂ ਦੀ ਖੇਪ ਸੌਂਪ ਦਿੱਤੀ। ਹਰ ਇੱਕ ਕਿੱਟ ਵਿੱਚ ਲੋੜਵੰਦ ਪਰਿਵਾਰ ਦੀ ਕੁਝ ਸਮੇਂ ਦੀ ਸਹਾਇਤਾ ਲਈ 9 ਚੀਜ਼ਾਂ ਸ਼ਾਮਲ ਹਨ।

ਡਾ. ਜਿਤੇਂਦਰ ਸਿੰਘ ਨੇ 1700 ਕਿੱਟਾਂ ਐੱਸਡੀਐੱਮ, ਸਿਵਲ ਲਾਇਨਸ, ਕੇਂਦਰੀ ਦਿੱਲੀ ਜ਼ਿਲ੍ਹਾ ਨੂੰ ਸੌਪੀਆਂ ਅਤੇ ਬਾਕੀ 500 ਕਿੱਟਾਂ ਡੀਐੱਮ (ਕੇਂਦਰੀ) ਨੂੰ ਦਿੱਤੀਆਂ ਜਾਣਗੀਆਂ।

ਕੇਂਦਰੀਯ ਭੰਡਾਰ ਨੇ ਲੋੜਵੰਦ ਪਰਿਵਾਰਾਂ ਨੂੰ ਵੰਡਣ ਲਈ ਕੁੱਲ 2200 ਕਿੱਟਾਂ ਤਿਆਰ ਕੀਤੀਆਂ ਹਨ।

•          ਹਰੇਕ ਜਰੂਰੀ ਕਿੱਟ ਵਿੱਚ ਹੇਠ ਲਿਖੀਆ ਚੀਜ਼ਾਂ ਸ਼ਾਮਲ ਹਨ :

1.        ਚਾਵਲ                                 3 ਕਿਲੋ

2.        ਕਣਕ ਦਾ ਆਟਾ                       3 ਕਿਲੋ

3.        ਦਾਲ਼                                   2 ਕਿਲੋ

4.        ਖਾਣਾ ਬਣਾਉਣ ਵਾਲਾ ਤੇਲ            1 ਲੀਟਰ

5.        ਚਿੜਵਾ/ਪੋਹਾ                         500 ਗਰਾਮ

6.        ਨਮਕ                                  1 ਕਿਲੋ

7.        ਨਹਾਉਣ ਵਾਲੇ ਸਾਬਣ ਦੀ ਟਿੱਕੀ      1

8.        ਕੱਪੜੇ ਧੋਣ ਵਾਲੇ ਸਾਬਣ ਦੀ ਟਿੱਕੀ    1

9.        ਬਿਸਕੁਟ                               3 ਪੈਕੇਟ

 

<><><><><>

 

ਵੀਜੀ/ਐੱਸਐੱਨਸੀ


(Release ID: 1612332) Visitor Counter : 140