ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਰਾਜਨੀਤਕ ਦਲਾਂ ਦੇ ਨੇਤਾਵਾਂ ਨਾਲ ਗੱਲਬਾਤ ਕੀਤੀ
ਸਰਕਾਰ ਦੀ ਪ੍ਰਾਥਮਿਕਤਾ ਹਰੇਕ ਵਿਅਕਤੀ ਦੀ ਜ਼ਿੰਦਗੀ ਨੂੰ ਬਚਾਉਣਾ ਹੈ :ਪ੍ਰਧਾਨ ਮੰਤਰੀ
ਅੱਜ ਦੀ ਚਰਚਾ ਰਚਨਾਤਮਕ ਅਤੇ ਸਕਾਰਾਤਮਕ ਰਾਜਨੀਤੀ ਨੂੰ ਦਰਸਾਉਂਦੀ ਹੈ ਅਤੇ ਭਾਰਤ ਦੀ ਦ੍ਰਿੜ੍ਹ ਲੋਕਤਾਂਤਰਿਕ ਨੀਂਹ ਅਤੇ ਸਹਿਕਾਰੀ ਸੰਘਵਾਦ ਦੀ ਭਾਵਨਾ ਦੀ ਫਿਰ ਤੋਂ ਪੁਸ਼ਟੀ ਕਰਦੀ ਹੈ: ਪ੍ਰਧਾਨ ਮੰਤਰੀ
ਦੇਸ਼ ਵਿੱਚ ਸਥਿਤੀ ‘ਸਮਾਜਿਕ ਐਮਰਜੈਂਸੀ’ ਜਿਹੀ ਹੈ; ਇਸ ਦੇ ਮੱਦੇਨਜ਼ਰ ਸਖ਼ਤ ਫੈਸਲੇ ਲੈਣਾ ਜ਼ਰੂਰੀ ਹੋ ਗਿਆ ਹੈ ਅਤੇ ਸਾਨੂੰ ਨਿਸ਼ਚਿਤ ਤੌਰ ’ਤੇ ਨਿਰੰਤਰ ਸਤਰਕ ਰਹਿਣਾ ਚਾਹੀਦਾ ਹੈ: ਪ੍ਰਧਾਨ ਮੰਤਰੀ
ਰਾਜਾਂ, ਜ਼ਿਲ੍ਹਾ ਪ੍ਰਸ਼ਾਸਨਾਂ ਅਤੇ ਮਾਹਿਰਾਂ ਨੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੌਕਡਾਊਨ ਦੀ ਸਮਾਂ ਸੀਮਾ ਵਧਾਉਣ ਦਾ ਸੁਝਾਅ ਦਿੱਤਾ ਹੈ: ਪ੍ਰਧਾਨ ਮੰਤਰੀ
ਰਾਜਨੀਤਕ ਦਲਾਂ ਦੇ ਨੇਤਾਵਾਂ ਨੇ ਜ਼ਰੂਰੀ ਜਾਣਕਾਰੀ ਦਿੱਤੀ, ਨੀਤੀਗਤ ਉਪਾਅ ਸੁਝਾਏ, ਲੌਕਡਾਊਨ ਹੋਰ ਅੱਗੇ ਵਧਾਉਣ ਦੀ ਰਾਹ ’ਤੇ ਵਿਚਾਰ-ਵਟਾਂਦਰਾ ਕੀਤਾ

Posted On: 08 APR 2020 3:33PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਜ਼ਰੀਏ ਸੰਸਦ ਵਿੱਚ ਰਾਜਨੀਤਕ ਦਲਾਂ ਦੇ ਸਦਨ ਦੇ ਨੇਤਾਵਾਂ ਨਾਲ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੂਰੀ ਦੁਨੀਆ ਕੋਵਿਡ-19 ਦੀ ਗੰਭੀਰ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੌਜੂਦਾ ਸਥਿਤੀ ਮਾਨਵ ਜਾਤੀ ਦੇ ਇਤਿਹਾਸ ਵਿੱਚ ਇੱਕ ਯੁਗਾਂਤਕਾਰੀ ਘਟਨਾ ਹੈ ਅਤੇ ਸਾਨੂੰ ਇਸ ਦੇ ਪ੍ਰਭਾਵਾਂ ਦਾ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਨਾਲ ਸਮਰੱਥ ਹੋਣਾ ਚਾਹੀਦਾ ਹੈ । ਪ੍ਰਧਾਨ ਮੰਤਰੀ ਨੇ ਮਹਾਮਾਰੀ ਦੇ ਖ਼ਿਲਾਫ਼ ਇਸ ਲੜਾਈ ਵਿੱਚ ਕੇਂਦਰ ਦੇ ਨਾਲ ਮਿਲਕੇ ਕੰਮ ਕਰਨ ਵਾਲੀਆਂ ਰਾਜ ਸਰਕਾਰਾਂ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ । ਉਨ੍ਹਾਂ ਨੇ ਕਿਹਾ ਕਿ ਇਸ ਲੜਾਈ ਵਿੱਚ ਇਕਜੁੱਟ ਮੋਰਚਾ ਪੇਸ਼ ਕਰਨ ਦੇ ਉਦੇਸ਼ ਨਾਲ ਦੇਸ਼ ਵਿੱਚ ਰਾਜ-ਵਿਵਸਥਾ ਦੇ ਸਾਰੇ ਵਰਗਾਂ ਦੀ ਇਕਜੁੱਟਤਾ ਜ਼ਰੀਏ ਰਚਨਾਤਮਕ ਅਤੇ ਸਕਾਰਾਤਮਕ ਰਾਜਨੀਤੀ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਚਾਹੇ ਸਮਾਜਿਕ ਦੂਰੀ ਬਣਾਈ ਰੱਖਣਾ ਹੋਵੇ ਜਾਂ ਜਨਤਾ ਕਰਫਿਊ ਜਾਂ ਲੌਕਡਾਊਨ ਦੇ ਮਾਨਦੰਡਾਂ ਦਾ ਪਾਲਣ ਕਰਨਾ ਹੋਵੇ, ਇਸ ਤਰ੍ਹਾਂ ਦੇ ਹਰੇਕ ਫ਼ੈਸਲੇ ਵਿੱਚ ਸਾਰੇ ਨਾਗਰਿਕ ਅਪਣੇਪਣ ਦੀ ਭਾਵਨਾ, ਅਨੁਸ਼ਾਸਨ, ਸਮਰਪਣ ਅਤੇ ਪ੍ਰਤੀਬੱਧਤਾ ਦੇ ਨਾਲ ਅਹਿਮ ਯੋਗਦਾਨ ਦੇ ਰਹੇ ਹਨ, ਜੋ ਨਿਸ਼ਚਿਤ ਤੌਰ ਤੇ ਪ੍ਰਸ਼ੰਸਾਯੋਗ ਹੈ।

ਪ੍ਰਧਾਨ ਮੰਤਰੀ ਨੇ ਉੱਭਰਦੀ ਸਥਿਤੀ ਦੇ ਪ੍ਰਭਾਵ ਨੂੰ ਰੇਖਾਂਕਿਤ ਕੀਤਾ, ਜਿਵੇਂ ਕਿ ਸੰਸਾਧਨ ਦੀ ਕਮੀ ਦੇ ਰੂਪ ਵਿੱਚ ਦੇਖਿਆ ਗਿਆ। ਇਸ ਦੇ ਬਾਵਜੂਦ ਭਾਰਤ ਉਨ੍ਹਾਂ ਕੁਝ ਚੋਣਵੇਂ ਦੇਸ਼ਾਂ ਵਿੱਚੋਂ ਇੱਕ ਹੈ ਜੋ ਵਾਇਰਸ ਦੇ ਫੈਲਾਅ ਦੀ ਗਤੀ ਨੂੰ ਹੁਣ ਤੱਕ ਕੰਟਰੋਲ ਵਿੱਚ ਰੱਖਣ ਚ ਸਫ਼ਲ ਰਹੇ ਹਨ। ਉਨ੍ਹਾਂ ਨੇ ਆਗਾਹ ਕਰਦੇ ਹੋਏ ਕਿਹਾ ਕਿ ਸਥਿਤੀ ਲਗਾਤਾਰ ਬਦਲਦੀ ਰਹਿੰਦੀ ਹੈ, ਇਸ ਲਈ ਸਦਾ ਸਤਰਕ ਰਹਿਣ ਦੀ ਜ਼ਰੂਰਤ ਹੈ।

ਪ੍ਰਧਾਨ ਮੰਤਰੀ ਨੇ ਇਹ ਗੱਲ ਰੇਖਾਂਕਿਤ ਕੀਤੀ ਕਿ ਦੇਸ਼ ਵਿੱਚ ਸਥਿਤੀ ਸਮਾਜਿਕ ਐਮਰਜੈਂਸੀਜਿਹੀ  ਹੈ। ਦੇਸ਼ ਨੂੰ ਸਖ਼ਤ ਫੈਸਲੇ ਲੈਣ ਲਈ ਮਜਬੂਰ ਹੋਣਾ ਪਿਆ ਹੈ ਅਤੇ ਉਸ ਨੂੰ ਅੱਗੇ ਵੀ ਨਿਰੰਤਰ ਸਤਰਕ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕਈ ਰਾਜ ਸਰਕਾਰਾਂ, ਜ਼ਿਲ੍ਹਾ ਪ੍ਰਸ਼ਾਸਨ ਅਤੇ ਮਾਹਿਰਾਂ ਨੇ ਲੌਕਡਾਊਨ ਦੀ ਸਮਾਂ-ਸੀਮਾ ਵਧਾਉਣ ਦਾ ਸੁਝਾਅ ਦਿੱਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਬਦਲਦੀਆਂ ਪਰਿਸਥਿਤੀਆਂ ਵਿੱਚ ਦੇਸ਼ ਨੂੰ ਆਪਣੇ ਕਾਰਜ ਸੱਭਿਆਚਾਰ ਅਤੇ ਕਾਰਜਸ਼ੈਲੀ ਵਿੱਚ ਬਦਲਾਅ ਲਿਆਉਣ ਲਈ ਇੱਕਠੇ ਪ੍ਰਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਸਰਕਾਰ ਦੀ ਪ੍ਰਾਥਮਿਕਤਾ ਹਰੇਕ ਵਿਅਕਤੀ ਦੀ ਜ਼ਿੰਦਗੀ ਨੂੰ ਬਚਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਕੋਵਿਡ-19 ਦੇ ਕਾਰਨ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਅਤੇ ਸਰਕਾਰ ਉਨ੍ਹਾਂ ਨਾਲ ਨਜਿੱਠਣ ਲਈ ਪ੍ਰਤੀਬੱਧ ਹੈ।

ਭਾਰਤ ਸਰਕਾਰ ਦੇ ਸਿਖਰਲੇ ਅਧਿਕਾਰੀਆਂ ਨੇ ਪੀਐੱਮ ਗ਼ਰੀਬ ਕਲਿਆਣ ਯੋਜਨਾਤਹਿਤ  ਮਿਲ ਰਹੇ ਲਾਭਾਂ ਦੀ ਵੰਡ ਦੀ ਸਥਿਤੀ ਸਮੇਤ ਉੱਭਰਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਉਠਾਏ ਜਾ ਰਹੇ ਕਦਮਾਂ ਤੇ ਵਿਸਤ੍ਰਿਤ ਪੇਸ਼ਕਾਰੀਆਂ ਦਿੱਤੀਆਂ।

ਰਾਜਨੀਤਕ ਦਲਾਂ ਦੇ ਨੇਤਾਵਾਂ ਨੇ ਬੈਠਕ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾਉਨ੍ਹਾਂ ਦੁਆਰਾ ਸਮੇਂ ਤੇ ਕੀਤੇ ਗਏ ਜ਼ਰੂਰੀ ਉਪਾਵਾਂ ਦੀ ਸ਼ਲਾਘਾ ਕੀਤੀ ਅਤੇ ਇਸ ਦੇ ਨਾਲ ਹੀ ਕਿਹਾ ਕਿ ਪੂਰਾ ਦੇਸ਼ ਸੰਕਟ ਦੇ ਸਮੇਂ ਉਨ੍ਹਾਂ ਦੇ ਪਿੱਛੇ ਇਕਜੁੱਟ ਖੜ੍ਹਾ ਹੈ। ਇਨ੍ਹਾਂ ਨੇਤਾਵਾਂ ਨੇ ਹੈਲਥਕੇਅਰ ਵਰਕਰਾਂ ਦੀ ਸਿਹਤ ਅਤੇ ਮਨੋਬਲ ਨੂੰ ਵਧਾਉਣ, ਟੈਸਟਿੰਗ ਸੁਵਿਧਾਵਾਂ ਵਿੱਚ ਤੇਜ਼ੀ ਲਿਆਉਣ, ਛੋਟੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸਹਾਇਤਾ ਕਰਨ ਦੀ ਜ਼ਰੂਰਤ ਅਤੇ ਭੁੱਖ ਅਤੇ ਕੁਪੋਸ਼ਣ ਦੀਆਂ ਚੁਣੌਤੀਆਂ ਨਾਲ ਨਿਪਟਣ ਬਾਰੇ ਚਰਚਾ ਕੀਤੀ। ਇਨ੍ਹਾਂ ਨੇਤਾਵਾਂ ਨੇ ਮਹਾਮਾਰੀ ਦੇ ਖ਼ਿਲਾਫ਼ ਇਸ ਲੜਾਈ ਵਿੱਚ ਦੇਸ਼ ਦੀ ਸਮਰੱਥਾ ਵਧਾਉਣ ਲਈ ਆਰਥਿਕ ਅਤੇ ਹੋਰ ਨੀਤੀਗਤ ਉਪਾਅ ਕਰਨ ਬਾਰੇ ਵੀ ਚਰਚਾ ਕੀਤੀ।  ਇਨ੍ਹਾਂ ਨੇਤਾਵਾਂ ਨੇ ਲੌਕਡਾਊਨ ਦੀ ਸਮਾਪਤੀ ਤੇ ਇਸ ਨੂੰ ਚਰਨਬੱਧ ਢੰਗ ਨਾਲ ਹਟਾਉਣ ਅਤੇ ਲੌਕਡਾਊਨ ਦੀ ਸਮਾਂ- ਸੀਮਾ ਵਧਾਉਣ ਬਾਰੇ ਸੁਝਾਅ ਦਿੱਤੇ ।

ਪ੍ਰਧਾਨ ਮੰਤਰੀ ਨੇ ਰਚਨਾਤਮਕ ਸੁਝਾਅ ਅਤੇ ਜਾਣਕਾਰੀ (ਫੀਡਬੈਕ) ਦੇਣ ਲਈ ਇਨ੍ਹਾਂ ਨੇਤਾਵਾਂ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਲੜਾਈ ਵਿੱਚ ਸਰਕਾਰ ਦੀ ਸਹਾਇਤਾ ਕਰਨ ਦੀ ਉਨ੍ਹਾਂ ਦੀ ਪ੍ਰਤੀਬੱਧਤਾ ਦੇਸ਼ ਦੀ ਦ੍ਰਿੜ੍ਹ ਲੋਕਤਾਂਤਰਿਕ ਨੀਂਹ ਅਤੇ ਸਹਿਕਾਰੀ ਸੰਘਵਾਦ ਦੀ ਭਾਵਨਾ ਦੀ ਫਿਰ ਤੋਂ ਪੁਸ਼ਟੀ ਕਰਦੀ ਹੈ।

ਕੇਂਦਰੀ ਸੰਸਦੀ ਮਾਮਲੇ ਮੰਤਰੀ, ਭਾਰਤ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਅਤੇ ਦੇਸ਼ ਭਰ ਦੇ ਰਾਜਨੀਤਕ ਦਲਾਂ ਦੇ ਨੇਤਾਵਾਂ ਨੇ ਇਸ ਗੱਲਬਾਤ ਵਿੱਚ ਹਿੱਸਾ ਲਿਆ।

https://static.pib.gov.in/WriteReadData/userfiles/image/DSC_09134K04.JPG

 

****

ਵੀਆਰਆਰਕੇ/ਕੇਪੀ
 (Release ID: 1612309) Visitor Counter : 21