ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਭਾਰਤੀ ਖੋਜਕਾਰਾਂ ਨੇ ਨੋਵੇਲ ਕੋਰਨਾ ਵਾਇਰਸ ਜੀਨੋਮ ਸੀਕੁਐਂਸਿੰਗ ਉੱਤੇ ਕੰਮ ਕਰਨਾ ਸ਼ੁਰੂ ਕੀਤਾ

Posted On: 08 APR 2020 11:23AM by PIB Chandigarh

ਨੋਵੇਲ ਕੋਰੋਨਾ ਵਾਇਰਸ ਇੱਕ ਨਵਾਂ ਵਾਇਰਸ ਹੈ ਅਤੇ ਖੋਜਕਾਰ ਇਸ ਦੇ ਵੱਖ-ਵੱਖ ਪਹਿਲੂਆਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ। ਵਿਗਿਆਨਕ ਅਤੇ ਉਦਯੋਗਿਕ ਖੋਜ ਕੇਂਦਰ (ਸੀਐੱਸਆਈਆਰ) ਦੇ ਦੋ ਸੰਸਥਾਨ ਸੈਂਟਰ ਆਵ੍ ਸੈਲੂਲਰ ਐਂਡ ਮੋਲਿਕਿਊਲਰ ਬਾਇਓਲੋਜੀ (ਸੀਸੀਐੱਮਬੀ), ਹੈਦਰਾਬਾਦ ਅਤੇ ਇੰਸਟੀਟਿਊਟ ਆਵ੍ ਜੀਨੋਮਿਕਸ ਐਂਡ ਇੰਟੈਗ੍ਰੇਟਿਵ ਬਾਇਓਲੋਜੀ (ਆਈਜੀਆਈਬੀ) ਨਵੀਂ ਦਿੱਲੀ ਨੇ  ਨੋਵੇਲ ਕੋਰੋਨਾ ਦੇ ਸਮੁੱਚੇ ਜੀਨੋਮ ਸੀਕੁਐਂਸਿੰਗ ਉੱਤੇ ਇਕੱਠੇ ਮਿਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

 

ਸੀਸੀਐੱਮਬੀ ਦੇ ਡਾਇਰੈਕਟਰ ਡਾ. ਰਾਕੇਸ਼ ਮਿਸ਼ਰਾ ਨੇ ਇੰਡੀਆ ਸਾਇੰਸ ਵਾਇਰ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੀ ਸੀਨੀਅਰ ਵਿਗਿਆਨੀ ਜਯੋਤੀ ਸ਼ਰਮਾ ਨਾਲ ਗੱਲ ਕਰਦੇ ਹੋਏ ਕਿਹਾ, "ਇਹ ਸਾਨੂੰ ਵਾਇਰਸ ਦੇ ਐਵੋਲਿਊਸ਼ਨ, ਇਹ ਕਿੰਨਾ ਡਾਇਨਾਮਿਕ ਹੈ ਅਤੇ ਕਿੰਨੀ ਜਲਦੀ ਇਹ ਇਮੀਟੇਟ ਕਰਦਾ ਹੈ, ਨੂੰ ਸਮਝਣ ਵਿੱਚ ਸਹਾਈ ਹੋਵੇਗਾ। ਇਹ ਅਧਿਐਨ ਸਾਨੂੰ ਇਹ ਜਾਣਨ ਵਿੱਚ ਮਦਦ ਕਰੇਗਾ ਕਿ ਕਿੰਨੀ ਜਲਦੀ ਇਹ ਇਵੌਲਵ ਹੁੰਦਾ ਹੈ ਅਤੇ ਇਸ ਦੇ ਭਵਿੱਖ ਦੇ ਕੀ ਪਹਿਲੂ ਹੋ ਸਕਦੇ ਹਨ।"

 

ਸਮੁੱਚੀ ਜੀਨੋਮ ਸੀਕੁਐਂਸਿੰਗ ਕਿਸੇ ਵਿਸ਼ੇਸ਼ ਆਰਗੇਨਿਜ਼ਮ ਦੇ ਜੀਨੋਮ ਦੇ ਸੰਪੂਰਨ ਡੀਐੱਨਏ ਸੀਕੁਐਂਸ ਨੂੰ ਨਿਰਧਾਰਿਤ ਕਰਨ ਲਈ ਢੁਕਵੀਂ ਪ੍ਰਣਾਲੀ ਹੈ। ਨਵੀਨਤਮ ਕੋਰੋਨਾ ਵਾਇਰਸ ਦੀ ਸੀਕੁਐਂਸਿੰਗ ਦੇ ਨਜ਼ਰੀਏ ਵਿੱਚ ਉਨ੍ਹਾਂ ਮਰੀਜ਼ਾਂ ਦਾ ਨਮੂਨਾ ਲੈਣਾ, ਜੋ ਪਾਜ਼ਿਟਿਵ ਪਾਏ ਜਾਂਦੇ ਹਨ ਅਤੇ ਇਨ੍ਹਾਂ ਨਮੂਨਿਆਂ ਨੂੰ ਕਿਸੇ ਸੀਕੁਐਂਸਿੰਗ ਕੇਂਦਰ ਵਿੱਚ ਭੇਜਣਾ ਸ਼ਾਮਲ ਹੈ।

 

ਜੀਨੋਮ ਸੀਕੁਐਂਸਿੰਗ ਦੇ ਅਧਿਐਨ ਲਈ ਬਹੁਤ ਵੱਡੀ ਗਿਣਤੀ ਵਿੱਚ ਨਮੂਨਿਆਂ ਦੀ ਲੋੜ ਹੁੰਦੀ ਹੈ। ਡਾ. ਮਿਸ਼ਰਾ ਨੇ ਕਿਹਾ ਕਿ ਬਿਨਾ ਵਧੇਰੇ ਅੰਕੜਿਆਂ ਦੇ ਤੁਸੀਂ ਅਜਿਹੇ ਸਿੱਟੇ ਕੱਢ ਸਕਦੇ ਹੋ, ਜੋ ਸਹੀ ਨਹੀਂ ਹੋ ਸਕਦੇ। ਮੌਜੂਦਾ ਸਮੇਂ ਵਿੱਚ ਅਸੀਂ ਵੱਧ ਤੋਂ ਵੱਧ ਸੀਕੁਐਂਸਿੰਗ ਜਮ੍ਹਾਂ ਕਰ ਰਹੇ ਹਾਂ ਅਤੇ ਜਿਵੇਂ ਹੀ ਸਾਡੇ ਕੋਲ ਕੁਝ 100 ਸੀਕੁਐਂਸਿੰਗ ਹੋ ਜਾਣਗੀਆਂ ਇਸ ਵਾਇਰਸ ਦੇ ਕਈ ਜੈਵਿਕ ਪਹਿਲੂਆਂ ਤੋਂ ਕਈ ਸਿੱਟੇ ਕੱਢਣ ਵਿੱਚ ਸਫਲ ਹੋ ਜਾਵਾਂਗੇ।

 

ਹਰੇਕ ਸੰਸਥਾਨ ਦੇ ਤਿੰਨ ਤੋਂ ਚਾਰ ਵਿਅਕਤੀ ਲਗਾਤਾਰ ਸਮੁੱਚੀ ਜੀਨੋਮ ਸੀਕੁਐਂਸਿੰਗ ਉੱਤੇ ਕੰਮ ਕਰ ਰਹੇ ਹਨ। ਅਗਲੇ ਤਿੰਨ ਤੋਂ ਚਾਰ ਹਫਤਿਆਂ ਵਿੱਚ ਖੋਜਕਰਤਾ ਘੱਟੋ-ਘੱਟ 200-300 ਆਈਸੋਲੇਟਸ ਹਾਸਿਲ ਕਰਨ ਦੇ ਸਮਰੱਥ ਹੋ ਜਾਣਗੇ ਅਤੇ ਇਹ ਜਾਣਕਾਰੀ ਸਾਨੂੰ ਇਸ ਵਾਇਰਸ ਦੇ ਵਤੀਰੇ ਬਾਰੇ ਕੁਝ ਹੋਰ ਸਿੱਟੇ ਦੱਸਣ ਵਿੱਚ ਸਹਾਈ ਸਿੱਧ ਹੋਵੇਗੀ। ਇਸ ਉਦੇਸ਼ ਲਈ ਨੈਸ਼ਨਲ ਇੰਸਟੀਟਿਊਟ ਆਵ੍ ਵਾਇਰੋਲੋਜੀ (ਐੱਨਆਈਵੀ) ਪੁਣੇ ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਸਾਨੂੰ ਅਜਿਹੇ ਵਾਇਰਸ ਦੇਵੇ ਜਿਨ੍ਹਾਂ ਨੂੰ ਵੱਖ-ਵੱਖ ਥਾਵਾਂ ਉੱਤੇ ਆਈਸੋਲੇਟ ਕੀਤਾ ਗਿਆ  ਹੈ। ਇਹ ਵਿਗਿਆਨੀਆਂ ਨੂੰ ਪੂਰੇ ਦੇਸ਼ ਨੂੰ ਕਵਰ ਕਰਨ ਲਈ ਇੱਕ ਵੱਡੀ ਅਤੇ ਵਧੇਰੇ ਸਪਸ਼ਟ ਤਸਵੀਰ ਮੁਹੱਈਆ ਕਰਵਾਉਣ ਵਿੱਚ ਮਦਦ ਕਰੇਗੀ। ਡਾ. ਮਿਸ਼ਰਾ ਨੇ ਕਿਹਾ ਕਿ "ਇਸ ਦੇ ਅਧਾਰ ‘ਤੇ ਉਹ ਅਧਿਐਨ ਕਰ ਸਕਦੇ ਹਨ ਕਿ ਇਹ ਵਾਇਰਸ ਕਿਥੋਂ ਆਇਆ ਹੈ ਅਤੇ ਕਿਸ ਸਟ੍ਰੇਨ ਵਿੱਚ ਵਧੇਰੇ ਸਮਾਨਤਾ, ਵੱਖ-ਵੱਖ ਮਿਊਟੇਸ਼ਨ ਹਨ ਅਤੇ ਕਿਹੜਾ ਸਟ੍ਰੇਨ ਕਮਜ਼ੋਰ ਹੈ ਅਤੇ ਕਿਹੜਾ ਮਜ਼ਬੂਤ ਹੈ। ਉਨ੍ਹਾਂ ਕਿਹਾ ਕਿ ਇਹ ਸਾਨੂੰ ਇਸ ਨੂੰ ਸਮਝਣ ਅਤੇ ਬਿਹਤਰ ਆਈਸੋਲੇਸ਼ਨ ਰਣਨੀਤੀਆਂ ਨੂੰ ਲਾਗੂ ਕਰਨ ਦਾ ਕੋਈ ਸੂਤਰ ਦੇਵੇਗਾ।"

 

ਇਸ ਤੋਂ ਇਲਾਵਾ ਇਸ ਸੰਸਥਾਨ ਨੇ ਟੈਸਟਿੰਗ ਸਮਰੱਥਾ ਵਿੱਚ ਵੀ ਵਾਧਾ ਕੀਤਾ ਹੈ। ਵੱਡੀ ਗਿਣਤੀ ਵਿੱਚ ਲੋਕ ਜਾਂਚ ਕਰਵਾ ਰਹੇ ਹਨ ਅਤੇ ਉਹ ਸਮੂਹਕ ਸਕ੍ਰੀਨਿੰਗ ਕਰਵਾਉਣਗੇ। ਇਹ ਉਨ੍ਹਾਂ ਨੂੰ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਆਈਸੋਲੇਸ਼ਨ ਜਾਂ ਕੁਆਰੰਟੀਨ ਲਈ ਭੇਜਣ ਵਿੱਚ ਸਹਾਈ ਹੋਵੇਗਾ।

 

*****

 

ਕੇਜੀਐੱਸ



(Release ID: 1612294) Visitor Counter : 179