ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੋਵਿਡ-19 ਸਕ੍ਰੀਨਿੰਗ ਲਈ ਪੁਣੇ ਸਥਿਤ ਸਟਾਰਟ-ਅੱਪ ਰੈਪਿਡ ਡਾਇਗਨੌਸਟਿਕ ਕਿੱਟ ਵਿਕਸਿਤ ਕਰ ਰਹੀ ਹੈ


ਭਵਿੱਖ ਵਿੱਚ ਕਨਫਰਮੇਟ੍ਰੀ ਟੈਸਟਾਂ ਲਈ ਸੈਂਪਲ ਸਾਈਜ਼ 100 ਸੈਂਪਲ ਪ੍ਰਤੀ ਘੰਟਾ ਤੱਕ ਵੀ ਵਧਾਇਆ ਜਾ ਸਕਦਾ ਹੈ

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਸਕੱਤਰ ਪ੍ਰੋ. ਆਸ਼ੂਤੋਸ਼ ਸ਼ਰਮਾ ਨੇ ਕਿਹਾ, "ਕੋਵਿਡ-19 ਦੀ ਟੈਸਟਿੰਗ ਲਈ ਪ੍ਰਮੁੱਖ ਚੁਣੌਤੀਆਂ ਗਤੀ, ਲਾਗਤ, ਸ਼ੁੱਧਤਾ ਅਤੇ ਸੰਭਾਲ਼ ਜਾਂ ਵਰਤੋਂ ਵਾਲੇ ਪੁਆਇੰਟ ਤੱਕ ਪਹੁੰਚ ਹਨ"

ਕੋਵਿਡ-19 ਲਈ ਵਿਸ਼ੇਸ਼ ਤੌਰ ‘ਤੇ ਇੱਕ ਟੈਕਨੋਲੋਜੀ ਕੋਵਈ-ਸੈਂਸ (CovE-Sens)

ਦੋ ਉਤਪਾਦ --- ਇੱਕ ਸੋਧੀ ਹੋਈ ਪੋਲੀਮੇਰੇਜ਼ ਚੇਨ ਰੀਐਕਸ਼ਨ (ਪੀਸੀਆਰ) ਅਧਾਰਿਤ ਜਾਂਚ ਕਿੱਟ ਅਤੇ ਇੱਕ ਪੋਰਟੇਬਲ ਚਿੱਪ-ਅਧਾਰਿਤ ਮਾਡਿਊਲ ਰੈਪਿਡ ਸਕ੍ਰੀਨਿੰਗ ਲਈ

ਪੋਰਟੇਬਲ ਰੈਪਿਡ ਜਾਂਚ ਕਿੱਟ ਰੈਗੂਲਰ ਨਿਗਰਾਨੀ ਰਾਹੀਂ ਭਵਿੱਖ ਵਿੱਚ ਬਿਮਾਰੀ ਨੂੰ ਮੁੜ ਉਭਰਨ ਤੋਂ ਰੋਕ ਸਕੇਗੀ

Posted On: 08 APR 2020 11:31AM by PIB Chandigarh

ਫਾਸਟਸੈਂਸ ਡਾਇਗਨੌਸਟਿਕਸ, 2018 ਵਿੱਚ ਸ਼ੁਰੂ ਕੀਤਾ ਗਿਆ ਇੱਕ ਸਟਾਰਟ-ਅੱਪ, ਜੋ ਕਿ ਬਿਮਾਰੀ ਦੀ ਤੇਜ਼ੀ ਨਾਲ ਪਹਿਚਾਣ ਕਰਨ ਵਾਲੇ ਉਤਪਾਦ ਬਣਾਉਣ ਲਈ ਸੀ, ਨੂੰ ਹੁਣ ਕੋਵਿਡ-19 ਦਾ ਪਤਾ ਲਗਾਉਣ ਦੇ ਦੋ ਮਾਡਿਊਲ ਵਿਕਸਿਤ ਕਰਨ ਲਈ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਮਦਦ ਪ੍ਰਦਾਨ ਕਰ ਰਿਹਾ ਹੈ।

 

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਸਕੱਤਰ ਪ੍ਰੋ. ਆਸ਼ੂਤੋਸ਼ ਸ਼ਰਮਾ ਨੇ ਕਿਹਾ, "ਕੋਵਿਡ-19 ਦੀ ਟੈਸਟਿੰਗ ਲਈ ਪ੍ਰਮੁੱਖ ਚੁਣੌਤੀਆਂ ਗਤੀ, ਲਾਗਤ, ਖਰੇਪਨ ਅਤੇ ਸੰਭਾਲ ਵਾਲੀ ਜਾਂ ਵਰਤੋਂ ਵਾਲੀ ਜਗ੍ਹਾ ਤੱਕ ਪਹੁੰਚ ਹਨ। ਕਈ ਸਟਾਰਟ ਅੱਪਸ ਨੇ ਇਨ੍ਹਾਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਈ ਉਸਾਰੂ ਅਤੇ ਇਨੋਵੇਟਿਵ ਢੰਗ ਵਿਕਸਿਤ ਕੀਤੇ ਹਨ। ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ)  ਦੁਆਰਾ ਇਨ੍ਹਾਂ ਉਤਪਾਦਾਂ ਦੇ ਵਿਕਾਸ ਨੂੰ ਸੁਖਾਲ਼ਾ ਬਣਾਉਣ ਅਤੇ ਜੇ ਤਕਨੀਕੀ ਅਧਾਰ ਉੱਤੇ ਢੁਕਵੇਂ ਸਿੱਧ ਹੋਣ ਤਾਂ ਉਨ੍ਹਾਂ ਦੀ ਵਪਾਰੀਕਰਨ ਦੀ ਚੇਨ ਵਿਕਸਿਤ ਕਰਨ ਲਈ ਮਦਦ ਪ੍ਰਦਾਨ ਕੀਤੀ ਜਾ ਰਹੀ ਹੈ।"

 

ਆਪਣੇ ਮੌਜੂਦਾ ਸਰਬਵਿਆਪੀ ਪਲੇਟਫਾਰਮ "ਓਮਨੀਸੈਂਸ" ਦੀਆਂ ਗੁੰਝਲਦਾਰ ਬਿਮਾਰੀਆਂ, ਜਿਵੇਂ ਕਿ ਕੈਂਸਰ, ਜਿਗਰ ਦੀਆਂ ਬਿਮਾਰੀਆਂ ਆਦਿ ਦਾ ਜਲਦੀ ਪਤਾ ਲਗਾਉਣ ਅਤੇ ਸਕ੍ਰੀਨਿੰਗ ਦੀਆਂ ਲੀਹਾਂ ਉੱਤੇ ਕੰਪਨੀ ਨੇ ਵਿਸ਼ੇਸ਼ ਤੌਰ ‘ਤੇ ਕੋਵਿਡ-19 ਲਈ ਇੱਕ ਕੋਵ-ਈ-ਸੈਂਸ ਟੈਕਨੋਲੋਜੀ ਦਾ ਪ੍ਰਸਾਰ ਪੇਸ਼ ਕੀਤਾ ਹੈ। ਕੋਵ ਈ-ਸੈਂਸ ਲਈ ਇੱਕ ਪੇਟੈਂਟ ਲਈ ਵੀ ਆਵੇਦਨ ਕੀਤਾ ਗਿਆ ਹੈ। ਇਸ ਨਾਲ ਇਕ ਤੇਜ਼, ਸੰਭਾਲ ਵਾਲੀ ਥਾਂ ਉੱਤੇ ਬਿਮਾਰੀ ਦਾ ਪਤਾ ਲਗਾਉਣ ਲਈ ਸਕ੍ਰੀਨਿੰਗ ਅਤੇ ਕਨਫਰਮੇਟ੍ਰੀ ਟੈਸਟ ਅਸਾਨੀ ਨਾਲ ਹੋ ਸਕੇਗਾ।

 

ਕੰਪਨੀ ਦੋ ਉਤਪਾਦਾਂ ਨੂੰ ਤਿਆਰ ਕਰ ਰਹੀ ਹੈ - ਇੱਕ ਸੋਧੀ ਹੋਈ ਪੋਲੀਮੇਰੇਜ਼ ਚੇਨ ਰੀਐਕਸ਼ਨ (ਪੀਸੀਆਰ) ਅਧਾਰਿਤ ਜਾਂਚ ਕਿੱਟ ਜੋ ਕਿ ਮੌਜੂਦਾ ਜਾਂਚ ਢੰਗਾਂ ਨਾਲੋਂ ਘੱਟ ਸਮਾਂ ਲੈਂਦੀ ਹੈ (ਇਕ ਘੰਟੇ ਵਿੱਚ ਤਕਰੀਬਨ 50 ਸੈਂਪਲਾਂ ਦੀ ਜਾਂਚ ਹੋ ਸਕਦੀ ਹੈ) ਅਤੇ ਇਕ ਪੋਰਟੇਬਲ ਚਿੱਪ ਅਧਾਰਿਤ ਮਾਡਿਊਲ ਜੋ ਕਿ ਇਕ ਮਿੱਥੀ ਆਬਾਦੀ ਦੀ ਤੇਜ਼ੀ ਨਾਲ ਸਕ੍ਰੀਨਿੰਗ ਚਿੱਪ ਸੈਂਸਿੰਗ ਆਧਾਰ ਉੱਤੇ ਕਰ ਸਕਦੀ ਹੈ ਅਤੇ 15 ਮਿੰਟ ਪ੍ਰਤੀ ਸੈਂਪਲ ਦੇ ਅਧਾਰ ‘ਤੇ ਨਤੀਜੇ ਪ੍ਰਦਾਨ ਕਰ ਸਕਦੀ ਹੈ। ਕਨਫਰਮੇਟ੍ਰੀ ਟੈਸਟਾਂ ਦਾ ਸੈਂਪਲ ਸਾਈਜ਼ ਭਵਿੱਖ ਵਿੱਚ 100 ਸੈਂਪਲ ਪ੍ਰਤੀ ਘੰਟੇ ਦੀ ਦਰ ਉੱਤੇ ਵਧਾਇਆ ਜਾ ਸਕਦਾ ਹੈ।

 

ਫਾਸਟਸੈਂਸ ਡਾਇਗਨੌਸਟਿਕਸ ਦੀ ਪੁਆਇੰਟ ਆਵ੍ ਕੇਅਰ ਜਾਂਚ ਮੌਕੇ ਉੱਤੇ ਤੇਜ਼ੀ ਨਾਲ ਹੋ ਸਕਦੀ ਹੈ ਅਤੇ ਇਸ ਦੇ ਲਈ ਵਧੇਰੇ ਸਿਖਲਾਈ ਪ੍ਰਾਪਤ ਟੈਕਨੀਸ਼ਨਾਂ ਦੀ ਜ਼ਰੂਰਤ ਨਹੀਂ ਹੈ ਅਤੇ ਇਹ ਜਾਂਚ ਕੋਵਿਡ-19 ਵਿਰੁੱਧ ਜੰਗ ਵਿੱਚ ਭਾਰਤ ਦੇ ਜਾਂਚ ਯਤਨਾਂ ਵਿੱਚ ਤੇਜ਼ੀ ਲਿਆ ਸਕਦੀ ਹੈ।

 

ਦੋਵੇਂ ਪ੍ਰਸਤਾਵਿਤ ਮਾਡਿਊਲ ਕਿਸੇ ਵੀ ਅਸਲੀ ਲੋਕੇਸ਼ਨ ਅਤੇ ਹੌਟਸਪੌਟਸ, ਜਿਵੇਂ ਕਿ ਹਵਾਈ ਅੱਡਿਆਂ, ਵਧੇਰੇ ਸੰਘਣੀ ਅਬਾਦੀ ਵਾਲੇ ਖੇਤਰਾਂ, ਹਸਪਤਾਲਾਂ ਵਿਖੇ ਤੈਨਾਤ ਕੀਤੇ ਜਾ ਸਕਦੇ ਹਨ ਅਤੇ ਉੱਥੇ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਸਿਹਤਮੰਦ ਵਿਅਕਤੀਆਂ ਦੀ ਜਾਂਚ ਹੋ ਸਕਦੀ ਹੈ ਅਤੇ ਇੱਕ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਅੰਕੜੇ ਤਿਆਰ ਹੋ ਸਕਦੇ ਹਨ। ਕੰਪਨੀ ਇਸ ਦੀ ਲਾਗਤ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਕਿ ਇਹ ਵਧੇਰੇ ਲੋਕਾਂ ਤੱਕ ਪਹੁੰਚ ਸਕੇ।

 

ਟੀਮ ਦੁਆਰਾ ਨੈਸ਼ਨਲ ਇੰਸਟੀਟਿਊਟ ਆਵ੍ ਵਾਇਰੋਲੋਜੀ ਨਾਲ ਸਹਿਯੋਗ ਕਰਨ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ ਅਤੇ ਇਸ ਦੇ ਲਈ  ਅੰਤਿਮ ਪ੍ਰਵਾਨਗੀ ਮਿਲਣ ਵਾਲੀ ਹੈ। ਇਸ ਦੇ ਲਈ ਸੰਸਥਾ ਦੁਆਰਾ ਮੌਜੂਦਾ ਮਾਰਕੀਟ ਕੰਪਨੀਆਂ ਨਾਲ ਸੰਪਰਕ ਰੱਖਿਆ ਜਾ ਰਿਹਾ ਹੈ ਤਾਕਿ ਇਸ ਯੰਤਰ ਨੂੰ ਵੱਡੀ ਮਾਤਰਾ ਵਿੱਚ ਤਿਆਰ ਕੀਤਾ ਜਾ ਸਕੇ।

 

ਇਸ ਟੀਮ ਵਿੱਚ ਵਾਇਰੋਲੋਜੀ, ਮੋਲੀਕਿਊਲਰ ਬਾਇਓਲੋਜੀ ਅਤੇ ਬਾਇਓਇੰਸਟਰੂਮੈਂਟੇਸ਼ਨ ਦੇ ਮਾਹਿਰ ਕੰਮ ਕਰ ਰਹੇ ਹਨ ਜੋ ਕਿ 8 ਤੋਂ 10 ਘੰਟਿਆਂ ਵਿੱਚ ਪ੍ਰੋਟੋਟਾਈਪ ਤਿਆਰ ਕਰ ਸਕਦੇ ਹਨ। ਕੰਪਨੀ ਕੋਲ ਉਤਪਾਦਨ ਵਧਾਉਣ ਲਈ ਕੁਝ ਇਨ-ਹਾਊਸ ਸੁਵਿਧਾਵਾਂ ਮੌਜੂਦ ਹਨ।

             

ਚਿੱਤਰ 1 ਕੋਵ ਈ-ਸੈਂਸ ਕਾਰਜ ਪ੍ਰਣਾਲੀ ਦਾ ਖਾਕਾ

 

ਇਸ ਤੋਂ ਇਲਾਵਾ ਮੌਜੂਦਾ ਮਹਾਮਾਰੀ ਵਿੱਚ ਬਿਮਾਰੀ ਨੂੰ ਹੋਰ ਫੈਲਣ ਤੋਂ ਰੋਕਣ ਲਈ ਪੋਰਟੇਬਲ ਰੈਪਿਡ ਡਾਇਗਨੌਸਟਿਕ ਕਿੱਟਾਂ ਤਿਆਰ ਹੋ ਰਹੀਆਂ ਹਨ। ਸਸਤੀਆਂ ਅਤੇ ਅਸਾਨੀ ਨਾਲ ਚਲਣ ਵਾਲੀਆਂ ਇਹ ਕਿੱਟਾਂ ਦਿਹਾਤੀ ਇਲਾਕਿਆਂ ਵਿੱਚ ਵੀ ਪਹੁੰਚ ਸਕਦੀਆਂ ਹਨ ਅਤੇ ਇਨ੍ਹਾਂ ਕਾਰਨ ਸ਼ਹਿਰੀ ਸਿਹਤ ਢਾਂਚੇ ਉੱਤੇ ਵਧੇਰੇ ਦਬਾਅ ਨਹੀਂ ਪਵੇਗਾ।

 

ਹੋਰ ਵੇਰਵੇ ਲਈ ਸੰਪਰਕ ਕਰੋ ਡਾ. ਪ੍ਰੀਤੀ ਨਿਗਮ ਜੋਸ਼ੀ ਮੋਢੀ ਡਾਇਰੈਕਟਰ ਫਾਸਟਸੈਂਸ ਡਾਇਗਨੌਸਟਿਕਸ

preetijoshi@fastsensediagnostics.com, ਮੋਬਾਈਲ: 8975993781)

 

 

*****

 

ਕੇਜੀਐੱਸ/(ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) )



(Release ID: 1612255) Visitor Counter : 162