ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਐੱਸਸੀਟੀਆਈਐੱਮਐੱਸਟੀ ਵਿਗਿਆਨੀਆਂ ਨੇ ਕੋਵਿਡ-19 ਮਰੀਜ਼ਾਂ ਦੀ ਜਾਂਚ ਲਈ ਕੀਟਾਣੂ ਰਹਿਤ ਬੈਰੀਅਰ-ਜਾਂਚ ਬੂਥ ਵਿਕਸਿਤ ਕੀਤਾ

ਇਹ ਜਾਂਚ ਬੂਥ ਟੈਲੀਫੋਨ ਬੂਥ ਵਾਂਗ ਬੰਦ ਹੋਵੇਗਾ ਜਿਸ ਵਿੱਚ ਇਨਫੈਕਸ਼ਨ ਦੀ ਟ੍ਰਾਂਸਮਿਸ਼ਨ ਰੋਕਣ ਲਈ ਡਾਕਟਰ ਨਾਲ ਸਿੱਧਾ ਸੰਪਰਕ ਬਣਾਏ ਬਿਨਾ ਮਰੀਜ਼ ਦੀ ਜਾਂਚ ਹੋ ਸਕੇਗੀ

ਬੂਥ ਵਿੱਚ ਸਥਾਪਿਤ ਅਲਟਰਾਵਾਇਲਟ (ਯੂਵੀ) ਲਾਈਟ ਹਰ ਮਰੀਜ਼ ਦੇ ਬਾਹਰ ਨਿਕਲਣ ਤੋਂ ਬਾਅਦ ਚੈਂਬਰ ਨੂੰ ਕੀਟਾਣੂ ਰਹਿਤ ਕਰੇਗੀ

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਸਕੱਤਰ ਪ੍ਰੋ.ਆਸ਼ੂਤੋਸ਼ ਸ਼ਰਮਾ ਨੇ ਕਿਹਾ, "ਸਾਰੇ ਕਲੀਨੀਕਲ ਯੰਤਰਾਂ ਨਾਲ ਲੈਸ ਸੋਚ ਵਿਚਾਰ ਕੇ ਡਿਜ਼ਾਈਨ ਕੀਤਾ ਗਿਆ ਸੁਰੱਖਿਆਤਮਕ ਬੂਥ, ਬਿਮਾਰੀ ਦੀ ਟ੍ਰਾਂਸਮਿਸ਼ਨ ਰੋਕਣ ਲਈ ਇੱਕ ਚੰਗਾ ਕਦਮ ਹੈ"

Posted On: 08 APR 2020 11:38AM by PIB Chandigarh

ਸ਼੍ਰੀ ਚਿਤ੍ਰ ਟ੍ਰਿਬਿਊਨਲ ਇੰਸਟੀਟਿਊਟ ਫਾਰ ਮੈਡੀਕਲ ਸਾਇੰਸਿਜ਼ ਐਂਡ ਟੈਕਨੋਲੋਜੀ (ਐੱਸਸੀਟੀਆਈਐੱਮਐੱਸਟੀ), ਜੋ ਕਿ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਤਹਿਤ ਇੱਕ ਖੁਦਮੁਖਤਿਆਰ ਸੰਸਥਾਨ ਹੈ, ਨੇ ਕੋਵਿਡ-19 ਮਰੀਜ਼ਾਂ ਦੀ ਜਾਂਚ ਲਈ ਇੱਕ ਕੀਟਾਣੂ ਰਹਿਤ ਬੈਰੀਅਰ-ਜਾਂਚ ਬੂਥ ਦਾ ਡਿਜ਼ਾਈਨ ਤਿਆਰ ਕਰਕੇ ਵਿਕਸਿਤ ਕੀਤਾ ਹੈ।

ਆਧੁਨਿਕ ਕੀਟਾਣੂ ਰਹਿਤ ਜਾਂਚ  ਬੂਥ ਇੱਕ ਟੈਲੀਫੋਨ ਬੂਥ ਵਾਂਗ ਬੰਦ ਹੋਵੇਗਾ ਜਿਸ ਵਿੱਚ ਇਨਫੈਕਸ਼ਨ ਦੀ ਟ੍ਰਾਂਸਮਿਸ਼ਨ ਰੋਕਣ ਲਈ ਡਾਕਟਰ ਨਾਲ ਸਿੱਧੇ ਸੰਪਰਕ ਬਿਨਾ ਮਰੀਜ਼ ਦੀ ਜਾਂਚ ਹੋ ਸਕੇਗੀ। ਇਸ ਵਿੱਚ ਇੱਕ ਲੈਂਪ, ਟੇਬਲ ਫੈਨ, ਰੈਕ ਅਤੇ ਅਲਟਰਾ ਵਾਇਲਟ (ਯੂਵੀ) ਲਾਈਟ ਮੌਜੂਦ ਹੋਣਗੇ। 

ਬੂਥ ਵਿੱਚ ਜੋ ਅਲਟਰਾ ਵਾਇਲਟ (ਯੂਵੀ) ਲਾਈਟ ਸਥਾਪਿਤ ਹੋਵੇਗੀ ਉਹ ਹਰ ਮਰੀਜ਼ ਦੇ ਬਾਹਰ ਨਿਕਲਣ ਤੋਂ ਬਾਅਦ ਬੂਥ ਨੂੰ ਕੀਟਾਣੂ ਰਹਿਤ ਕਰੇਗੀ। ਬੂਥ ਵਿੱਚ ਸਥਾਪਿਤ ਅਲਟਰਾ ਵਾਇਲਟ (ਯੂਵੀ) ਲਾਈਟ ਦੀ ਵੇਵ ਲੈਂਥ 254ਐੱਨਐੱਮ ਹੋਵੇਗੀ ਜਿਸ ਦੀ ਰੇਟਿੰਗ 15 ਵਾਟ ਦੀ ਹੋਵੇਗੀ। ਇਹ ਲਾਈਟ 3 ਮਿੰਟ ਦੇ ਸਮੇਂ ਵਿੱਚ ਵਧੇਰੇ ਵਾਇਰਲ ਲੋਡ ਨੂੰ ਖਤਮ ਕਰ ਦੇਵੇਗੀ। ਬੂਥ ਦੇ ਅੰਦਰ ਦਸਤਾਨਿਆਂ ਦਾ ਜੋੜਾ ਮੌਜੂਦ ਰਹੇਗਾ ਜਿਸ ਰਾਹੀਂ ਕਿ ਮਰੀਜ਼ ਦੀ ਸਰੀਰਕ ਜਾਂਚ ਹੋ ਸਕੇਗੀ। ਇਸ ਤੋਂ ਇਲਾਵਾ ਬੂਥ ਵਿੱਚ ਦਾਖ਼ਲ ਹੋਣ ਵੇਲੇ ਇੱਕ ਐਂਟਰੀ ਫਰੇਮ ਬਣਿਆ ਹੋਵੇਗਾ ਜਿਸ ਵਿੱਚੋਂ ਚੈਂਬਰ ਦੇ ਅੰਦਰ ਸਟੈਥੋਸਕੋਪ ਭੇਜਿਆ ਜਾ ਸਕੇਗਾ। ਇਸ ਨਾਲ ਡਾਕਟਰ ਨੂੰ ਸਟੈਥੋਸਕੋਪ ਮਰੀਜ਼ ਦੇ ਸਰੀਰ 'ਤੇ ਲਗਾ ਕੇ ਉਸ ਦੇ ਦਿਲ ਅਤੇ ਸਾਹ ਦੀ ਅਵਾਜ਼ ਸੁਣਨ ਵਿੱਚ ਮਦਦ ਮਿਲੇਗੀ।

ਜਾਂਚ ਤੋਂ ਬਾਅਦ ਮਰੀਜ਼ ਨੂੰ ਚੈਂਬਰ ਖਾਲੀ ਕਰਨ ਲਈ ਕਿਹਾ ਜਾਵੇਗਾ ਅਤੇ 3 ਮਿੰਟ ਲਈ ਅਲਟਰਾ ਵਾਇਲਟ (ਯੂਵੀ)  ਲਾਈਟ ਜਗਾਈ ਜਾਵੇਗੀ। ਇਹ ਕੰਮ ਮੁਕੰਮਲ ਹੋਣ ਤੋਂ ਬਾਅਦ ਅਗਲੇ ਮਰੀਜ਼ ਦੀ ਜਾਂਚ ਇਸੇ ਢੰਗ ਨਾਲ ਕੀਤੀ ਜਾਵੇਗੀ। ਇਹ ਜਾਂਚ ਬੂਥ 210 ਸੀਐੱਮ(ਐੱਚ) X150ਸੀਐੱਮ(ਡੀ) X120ਸੀਐੱਮ(ਡਬਲਿਊ) (210 cm(H)X 150cm(D)X 120cm(W),) ਦਾ ਹੋਵੇਗਾ ਅਤੇ ਇਸ ਵਿੱਚ ਮਰੀਜ਼ ਲਈ ਕਾਫੀ ਜਗ੍ਹਾ ਹੋਵੇਗੀ। 
 
ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ)  ਦੇ ਸਕੱਤਰ ਪ੍ਰੋ. ਆਸ਼ੂਤੋਸ਼ ਸ਼ਰਮਾ ਨੇ ਕਿਹਾ, "ਡਾਕਟਰਾਂ ਅਤੇ ਫਰੰਟਲਾਈਨ ਮੈਡੀਕਲ ਵਰਕਰਾਂ ਨੂੰ ਇੱਕ ਉੱਚ ਸਮਰੱਥਾ ਵਾਲੇ ਵਾਇਰਸ ਨਾਲ ਨਜਿੱਠਣ ਵੇਲੇ ਸੁਰੱਖਿਆ ਦੇ ਸਭ ਤੋਂ ਉੱਚ ਮਿਆਰਾਂ ਨੂੰ ਅਪਣਾਉਣਾ ਜ਼ਰੂਰੀ ਹੈ ਅਤੇ ਇਹ ਹੀ ਸਾਡੀ ਪਹਿਲ ਹੈ। ਸਾਰੇ ਕਲੀਨੀਕਲ ਯੰਤਰਾਂ ਨਾਲ ਲੈਸ ਸੋਚ ਵਿਚਾਰ ਕੇ ਡਿਜ਼ਾਈਨ ਕੀਤਾ ਗਿਆ ਸੁਰੱਖਿਆਤਮਕ ਬੂਥ, ਬਿਮਾਰੀ ਦੀ ਟ੍ਰਾਂਸਮਿਸ਼ਨ ਰੋਕਣ ਲਈ ਇੱਕ ਚੰਗਾ ਕਦਮ ਹੈ।"

ਐੱਸਸੀਟੀਆਈਐੱਮਐੱਸਟੀ ਦੀ ਇਨੋਵੇਟਰਾਂ ਦੀ ਟੀਮ ਵਿੱਚ ਸ਼੍ਰੀ ਮੁਰਲੀਧਰਨ ਸੀਵੀ, ਸ਼੍ਰੀ ਰਮੇਸ਼ ਬਾਬੂ ਵੀ., ਸ਼੍ਰੀ ਡੀਐੱਸ ਨਾਗੇਸ਼, ਇੰਜੀਨੀਅਰ ਸੌਰਵ ਐੱਸ ਨਾਇਰ, ਇੰਜੀਨੀਅਰ ਅਰਵਿੰਦ ਕੁਮਾਰ ਪਰਜਾਪਤੀ, ਡਾ. ਸਿਵਾ ਕੁਮਾਰ ਕੇਜੀਵੀ ਅਤੇ ਟੀਮ ਦੇ ਆਰਟੀਫਿਸ਼ਲ ਇਨਟਰਨਲ ਆਰਗਨ (ਏਆਈਯੂ) ਅਤੇ ਡਵੀਜ਼ਨ ਆਵ੍ ਐਕਸਟਰਾ ਕਾਰਪੋਰੀਅਲ ਡਿਵਾਈਸਿਜ਼ (ਈਸੀਡੀ) ਐੱਸਸੀਟੀਆਈਐੱਮਐੱਸਟੀ ਸ਼ਾਮਲ ਹਨ। ਜਾਂਚ ਬੂਥ ਦੀ ਤਕਨੀਕੀ ਜਾਣਕਾਰੀ ਫਲਾਈਟੈੱਕ ਇੰਡਸਟ੍ਰੀਜ਼ ਤ੍ਰਿਵੈਂਦਰਮ ਨੂੰ ਟ੍ਰਾਂਸਫਰ ਕੀਤੀ ਜਾ ਚੁੱਕੀ ਹੈ।
                    

A person standing in front of a doorDescription automatically generatedA picture containing person, indoor, standing, manDescription automatically generated
( ਹੋਰ ਵੇਰਵੇ ਲਈ ਸੁਸ਼੍ਰੀ ਸਵਪਨਾ ਵਮਾਦੇਵਨ (Ms. Swapna Vamadevan), ਪੀਆਰਓ, ਐੱਸਸੀਟੀਆਈਐੱਮਐੱਸਟੀ ਨਾਲ ਸੰਪਰਕ ਕਰੋ, ਮੋਬਾਈਲ: 9656815943, ਈਮੇਲ: pro@sctimst.ac.in)


*****

ਕੇਜੀਐੱਸ/(ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) )



(Release ID: 1612223) Visitor Counter : 139