ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਨੇ ਕੋਵਿਡ-19 ਤੋਂ ਬਚਾਅ ਲਈ ਅਨੁਨਾਸਿਕ ਮਾਰਗ ਵਾਸਤੇ ਇੱਕ ਜੈੱਲ ਵਿਕਸਿਤ ਕਰਨ ਲਈ ਫੰਡਿੰਗ ਨੂੰ ਪ੍ਰਵਾਨਗੀ ਦਿੱਤੀ
ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਸਕੱਤਰ ਪ੍ਰੋ. ਆਸ਼ੂਤੋਸ਼ ਸ਼ਰਮਾ ਨੇ ਕਿਹਾ "ਤਿਆਰ ਕੀਤੀ ਜਾ ਰਹੀ ਇਹ ਅਨੁਨਾਸਿਕ ਜੈੱਲ ਹੋਰ ਸੁਰੱਖਿਆਤਮਕ ਕਦਮਾਂ ਨਾਲ ਸੁਰੱਖਿਆ ਦੀ ਇੱਕ ਮਜ਼ਬੂਤ ਐਕਸਟ੍ਰਾ ਲੇਅਰ ਪ੍ਰਦਾਨ ਕਰੇਗੀ"
Posted On:
08 APR 2020 11:42AM by PIB Chandigarh
ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੀ ਇੱਕ ਕਾਨੂੰਨੀ ਸੰਸਥਾ ਵਿਗਿਆਨ ਅਤੇ ਇੰਜੀਨੀਅਰਿੰਗ ਖੋਜ ਬੋਰਡ (ਸਰਬ) ਦੁਆਰਾ ਬਾਇਓ-ਸਾਇੰਸਿਜ਼ ਅਤੇ ਬਾਇਓ-ਇੰਜੀਨੀਅਰਿੰਗ ਵਿਭਾਗ (ਡੀਬੀਬੀ), ਆਈਆਈਟੀ, ਮੁੰਬਈ ਦੀ ਇੱਕ ਟੈਕਨੋਲੋਜੀ ਦੀ ਹਿਮਾਇਤ ਕੀਤੀ ਜਾ ਰਹੀ ਹੈ ਜਿਸ ਦੀ ਮਦਦ ਨਾਲ ਕੋਵਿਡ-19 ਦੇ ਇੱਕ ਏਜੰਟ ਨੋਵੇਲ ਕੋਰੋਨਾ ਵਾਇਰਸ ਨੂੰ ਕਾਬੂ ਕਰਨ ਅਤੇ ਉਸ ਨੂੰ ਅਕਿਰਿਆਸ਼ੀਲ ਕੀਤਾ ਜਾਵੇਗਾ।
ਇਸ ਦੁਆਰਾ ਫੰਡਿੰਗ ਕਰਨ ਨਾਲ ਬਾਇਓ-ਸਾਇੰਸਿਜ਼ ਅਤੇ ਬਾਇਓ-ਇੰਜੀਨੀਅਰਿੰਗ ਵਿਭਾਗ (ਡੀਬੀਬੀ), ਆਈਆਈਟੀ, ਮੁੰਬਈ ਦੀ ਟੀਮ ਨੂੰ ਇੱਕ ਜੈੱਲ ਵਿਕਸਿਤ ਕਰਨ ਵਿੱਚ ਮਦਦ ਮਿਲੇਗੀ ਜਿਸ ਨੂੰ ਕਿ ਨੱਕ ਵਿੱਚ ਲਗਾਇਆ ਜਾ ਸਕੇਗਾ, ਵਿਅਕਤੀ ਦੇ ਸਰੀਰ ਵਿੱਚ ਜਾਣ ਲਈ ਅਨੁਨਾਸਿਕ ਮਾਰਗ ਕੋਰੋਨਾ ਵਾਇਰਸ ਦਾ ਅਹਿਮ ਮਾਰਗ ਹੈ। ਇਹ ਹੱਲ ਸਿਹਤ ਵਰਕਰਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਰਾਖੀ ਹੀ ਨਹੀਂ ਕਰੇਗਾ ਸਗੋਂ ਕੋਵਿਡ-19 ਦੇ ਭਾਈਚਾਰਕ ਟ੍ਰਾਂਸਮਿਸ਼ਨ ਵਿੱਚ ਵੀ ਕਮੀ ਲਿਆਵੇਗਾ ਅਤੇ ਇਸ ਨਾਲ ਇਸ ਬਿਮਾਰੀ ਦੇ ਪ੍ਰਬੰਧਨ ਵਿੱਚ ਵੀ ਮਦਦ ਮਿਲੇਗੀ।
ਕੋਵਿਡ-19 ਦੇ ਇੱਕ ਤੋਂ ਦੂਜੇ ਨੂੰ ਹੋਣ ਵਾਲੇ ਸੁਭਾਅ ਕਾਰਨ ਸਿਹਤ ਸੇਵਾ ਪ੍ਰਦਾਤਾ, ਜਿਨ੍ਹਾਂ ਵਿੱਚ ਡਾਕਟਰ ਅਤੇ ਨਰਸਾਂ ਵੀ ਸ਼ਾਮਲ ਹਨ, ਉਹ ਕੋਵਿਡ-19 ਦੇ ਮਰੀਜ਼ਾਂ ਦੀ ਦੇਖਭਾਲ਼ ਕਰਨ ਸਮੇਂ ਵੱਧ ਤੋਂ ਵੱਧ ਖਤਰੇ ਵਿੱਚ ਹੁੰਦੇ ਹਨ, ਵਿਸ਼ੇਸ਼ ਤੌਰ ‘ਤੇ ਉਹ ਵਿਅਕਤੀ ਜਿਨ੍ਹਾਂ ਵਿੱਚ ਬਿਮਾਰੀ ਦੇ ਲੱਛਣ ਨਜ਼ਰ ਨਹੀਂ ਆਉਂਦੇ ਉਹ ਇਸ ਬਿਮਾਰੀ ਨੂੰ ਫੈਲਾਉਣ ਵਿੱਚ ਇੱਕ ਗੰਭੀਰ ਖਤਰਾ ਸਿੱਧ ਹੁੰਦੇ ਹਨ।
ਸਾਰਸ-ਕੋਵ-2 ਵਾਇਰਸ ਜੋ ਕਿ ਕੋਵਿਡ-19 ਨੂੰ ਪੈਦਾ ਕਰਨ ਵਾਲਾ ਏਜੰਟ ਹੈ, ਦੀ ਟ੍ਰਾਂਸਮਿਸ਼ਨ ਨੂੰ ਸੀਮਿਤ ਕਰਨ ਲਈ ਟੀਮ ਦੋ ਪੜਾਵੀ ਪਹੁੰਚ ਅਪਣਾ ਰਹੀ ਹੈ। ਮੁਢਲੇ ਤੌਰ ‘ਤੇ ਕਿਉਂਕਿ ਵਾਇਰਸ ਫੇਫੜਿਆਂ ਦੇ ਅੰਦਰ ਫੈਲਦੇ ਹਨ, ਰਣਨੀਤੀ ਦਾ ਪਹਿਲਾ ਹਿੱਸਾ ਉਨ੍ਹਾਂ ਨੂੰ ਬੰਨ੍ਹ ਕੇ ਰੱਖਣ ਦਾ ਹੈ। ਇਸ ਨਾਲ ਇੱਕ ਤਾਂ ਮੇਜ਼ਬਾਨ ਸੈੱਲ ਦੀ ਇਨਫੈਕਸ਼ਨ ਘੱਟ ਹੋਣ ਦੀ ਸੰਭਾਵਨਾ ਹੈ ਪਰ ਵਾਇਰਸ ਫਿਰ ਵੀ ਸਰਗਰਮ ਰਹਿਣਗੇ। ਇਸ ਤਰ੍ਹਾਂ ਉਨ੍ਹਾਂ ਨੂੰ ਅਕਿਰਿਆਸ਼ੀਲ ਕਰਨ ਦੀ ਲੋੜ ਪੈਦਾ ਹੋਵੇਗੀ।
ਦੂਜਾ, ਜੈਵਿਕ ਅਣੂ ਇਸ ਵਿੱਚ ਸ਼ਾਮਲ ਕੀਤੇ ਜਾਣਗੇ ਜੋ ਕਿ ਫਸੇ ਹੋਏ ਵਾਇਰਸਾਂ ਨੂੰ ਇਸ ਹਿਸਾਬ ਨਾਲ ਅਕਿਰਿਆਸ਼ੀਲ ਕਰਨਗੇ ਜਿਵੇਂ ਕਿ ਸਾਬਣ ਨਾਲ ਹੁੰਦੇ ਹਨ। ਇਸ ਦੇ ਮੁਕੰਮਲ ਹੋਣ ਉੱਤੇ ਇਸ ਪਹੁੰਚ ਨਾਲ ਜੈੱਲ ਬਣੇਗੀ ਜਿਸ ਨੂੰ ਕਿ ਅਨੁਨਾਸਿਕ ਮਾਰਗ ਵਿੱਚ ਲਗਾਇਆ ਜਾ ਸਕਦਾ ਹੈ।
ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਸਕੱਤਰ, ਪ੍ਰੋ. ਆਸ਼ੂਤੋਸ਼ ਸ਼ਰਮਾ ਨੇ ਕਿਹਾ, "ਸਾਡੇ ਸਿਹਤ ਸੰਭਾਲ਼ ਵਰਕਰ ਅਤੇ ਇਸ ਵਾਇਰਸ ਨਾਲ ਜੂਝਣ ਵਾਲੇ ਹੋਰ ਫਰੰਟਲਾਈਨ ਵਰਕਰਾਂ ਨੂੰ ਇੱਕ ਪੂਰੀ ਮਜ਼ਬੂਤੀ ਵਾਲੀ 200% ਸੁਰੱਖਿਆ ਚਾਹੀਦੀ ਹੁੰਦੀ ਹੈ। ਇਹ ਜੈੱਲ ਜੋ ਕਿ ਹੋਰ ਸੁਰੱਖਿਆਤਮਕ ਕਦਮਾਂ ਨਾਲ ਵਿਕਸਿਤ ਕੀਤੀ ਜਾ ਰਹੀ ਹੈ ਉਹ ਇੱਕ ਹੋਰ ਸੁਰੱਖਿਆਤਮਕ ਲੇਅਰ ਪ੍ਰਦਾਨ ਕਰੇਗੀ।"
ਬਾਇਓ ਸਾਇੰਸਿਜ਼ ਅਤੇ ਬਾਇਓ ਇੰਜੀਨੀਅਰਿੰਗ ਵਿਭਾਗ ਅਤੇ ਆਈਆਈਟੀ, ਮੁੰਬਈ ਦੇ ਪ੍ਰੋ. ਕਿਰਨ ਕੋਂਡਾਬਾਗਿਲ, ਪ੍ਰੋ. ਰਿਨਤੀ ਬੈਨਰਜੀ, ਪ੍ਰੋ.ਆਸ਼ੂਤੋਸ਼ ਕੁਮਾਰ ਅਤੇ ਪ੍ਰੋ.ਸ਼ਾਮਿਕ ਸੇਨ (Prof. Kiran Kondabagil, Prof. Rinti Banerjee, Prof. Ashutosh Kumar and Prof. Shamik Sen) ਇਸ ਪ੍ਰੋਜੈਕਟ ਦਾ ਹਿੱਸਾ ਹੋਣਗੇ। ਇਹ ਟੀਮ ਵਾਇਰੋਲੋਜੀ, ਸਟ੍ਰਕਚਰਲ ਬਾਇਓਲੋਜੀ, ਬਾਇਓ ਫਿਜ਼ਿਕਸ, ਬਾਇਓ ਮੈਟੀਰੀਅਲਸ ਅਤੇ ਡਰੱਗ ਡਿਲਿਵਰੀ ਦੇ ਮਾਹਿਰਾਂ ਦੀ ਹੈ ਅਤੇ ਆਸ ਹੈ ਕਿ ਇਹ ਟੈਕਨੋਲੋਜੀ 9 ਮਹੀਨੇ ਦੇ ਸਮੇਂ ਵਿੱਚ ਹਾਸਲ ਹੋ ਸਕੇਗੀ।
ਹੋਰ ਵੇਰਵੇ ਲਈ ਪ੍ਰੋ. ਕਿਰਨ ਕੋਂਡਾਬਾਗਿਲ ਨਾਲ kirankondabagil@iitb.ac.in, ਮੋਬਾਈਲ: 9619739630 ਉੱਤੇ ਸੰਪਰਕ ਕਰੋ।
*****
ਕੇਜੀਐੱਸ/(ਡੀਐੱਸਟੀ)
(Release ID: 1612217)
Visitor Counter : 149
Read this release in:
Telugu
,
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Tamil
,
Kannada