ਰੱਖਿਆ ਮੰਤਰਾਲਾ

ਕੋਰੋਨਾ ਵਾਇਰਸ (ਕੋਵਿਡ–19) ਖ਼ਿਲਾਫ਼ ਲੜਾਈ ’ਚ ਭਾਰਤੀ ਵਾਯੂ ਸੈਨਾ ਨਿਰੰਤਰ ਸਹਿਯੋਗ ਦੇ ਰਹੀ ਹੈ

प्रविष्टि तिथि: 07 APR 2020 6:29PM by PIB Chandigarh

ਨੋਵੇਲ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਵਿੱਚ ਭਾਰਤੀ ਵਾਯੂ ਸੈਨਾ ਨਿਰੰਤਰ ਸਹਿਯੋਗ ਦੇ ਰਹੀ ਹੈ, ਜਿਸ ਤਹਿਤ ਇਸ ਮਹਾਮਾਰੀ ਦਾ ਪ੍ਰਭਾਵਸ਼ਾਲੀ ਤੇ ਕਾਰਜਕੁਸ਼ਲ ਤਰੀਕੇ ਮੁਕਾਬਲਾ ਕਰਨ ਲਈ ਰਾਜ ਸਰਕਾਰਾਂ ਤੇ ਸਹਾਇਕ ਏਜੰਸੀਆਂ ਨੂੰ ਪੂਰੀ ਤਰ੍ਹਾਂ ਲੈਸ ਰੱਖਣ ਲਈ ਮੈਡੀਕਲ ਸਪਲਾਈਜ਼ ਦਾ ਆਵਾਗਮਨ ਕੀਤਾ ਜਾ ਰਿਹਾ ਹੈ।

ਪਿਛਲੇ ਕੁਝ ਦਿਨਾਂ ਦੌਰਾਨ, ਭਾਰਤੀ ਵਾਯੂ ਸੈਨਾ ਨੇ ਜ਼ਰੂਰੀ ਮੈਡੀਕਲ ਸਪਲਾਈਜ਼ ਤੇ ਵਸਤਾਂ ਨੋਡਲ ਪੁਆਇੰਟਸ ਤੋਂ ਹਵਾਈ ਜਹਾਜ਼ਾਂ ਰਾਹੀਂ ਉੱਤਰਪੂਰਬੀ ਖੇਤਰ ਚ ਮਣੀਪੁਰ, ਨਾਗਾਲੈਂਡ ਤੇ ਗੰਗਟੋਕ; ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ ਤੇ ਕਸ਼ਮੀਰ ਅਤੇ ਲਦਾਖ ਪਹੁੰਚਾਈਆਂ ਹਨ। ਇਸ ਤੋਂ ਇਲਾਵਾ 6 ਅਪ੍ਰੈਲ 2020 ਨੂੰ ਇੱਕ 32 ਹਵਾਈ ਜਹਾਜ਼ ਅਮਲੇ ਅਤੇ ਆਈਸੀਐੱਮਆਰ ਦੇ 3500 ਕਿਲੋਗ੍ਰਾਮ ਮੈਡੀਕਲ ਉਪਕਰਣਾਂ ਨੂੰ ਚੇਨਈ ਤੋਂ ਉਠਾ ਕੇ ਭੁਬਨੇਸ਼ਵਰ ਪਹੁੰਚਾਇਆ ਸੀ, ਤਾਂ ਜੋ ਓਡੀਸ਼ਾ ਚ ਟੈਸਟਿੰਗ ਲੈਬਜ਼ ਤੇ ਸੁਵਿਧਾਵਾਂ ਦੀ ਸਥਾਪਨਾ ਕੀਤੀ ਜਾ ਸਕੇ।

ਭਾਰਤੀ ਵਾਯੂ ਸੈਨਾ ਨੇ ਕੋਵਿਡ–19 ਖ਼ਿਲਾਫ਼ ਅਪਰੇਸ਼ਨਜ਼ ਚ ਸਰਗਰਮੀ ਨਾਲ ਮਦਦ ਕਰਨ ਲਈ ਨੋਡਲ ਪੁਆਇੰਟਸ ਉੱਤੇ ਹਵਾਈ ਜਹਾਜ਼ ਤਿਆਰ ਰੱਖਿਆ ਹੈ, ਤਾਕਿ ਥੋੜ੍ਹੇ ਸਮੇਂ ਦੇ ਨੋਟਿਸ ਤੇ ਵੀ ਮੈਡੀਕਲ ਸਪਲਾਈਜ਼ ਤੇ ਹੋਰ ਉਪਕਰਣ ਦੀ ਹਵਾਈ ਸਪਲਾਈ ਕੀਤੀ ਜਾ ਸਕੇ।

***

ਆਈਐੱਨ/ਬੀਐੱਸਕੇ


(रिलीज़ आईडी: 1612085) आगंतुक पटल : 144
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Assamese , Bengali , Gujarati , Tamil , Telugu , Kannada