ਉਪ ਰਾਸ਼ਟਰਪਤੀ ਸਕੱਤਰੇਤ
ਕੋਵਿਡ-19 ਬਾਰੇ ਗ਼ਲਤ ਸੂਚਨਾ ਦੇ ‘ਵਾਇਰਸ’ ਨੂੰ ਤਤਕਾਲ ਰੋਕਣਾ ਜ਼ਰੂਰੀ: ਉਪ ਰਾਸ਼ਟਰਪਤੀ
ਅੰਧਵਿਸ਼ਵਾਸ ਅਤੇ ਸੁਣੀਆਂ-ਸੁਣਾਈਆਂ ਗੱਲਾਂ ਦੇ ਬਹਿਕਾਵੇ ਵਿੱਚ ਨੋਵੇਲ ਕੋਰੋਨਾ ਵਾਇਰਸ ਦੇ ਵਿਰੁੱਧ ਆਪਣੇ ਸੰਕਲਪ ਨੂੰ ਕਮਜ਼ੋਰ ਨਾ ਹੋਣ ਦਿਓ: ਉਪ ਰਾਸ਼ਟਰਪਤੀ
ਸਾਰੇ ਧਾਰਮਿਕ ਭਾਈਚਾਰਿਆਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਸੋਸ਼ਲ ਡਿਸਟੈਂਸਿੰਗ ਮਿਆਰਾਂ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ :ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਕਿਸੇ ਵੀ ਭਾਈਚਾਰੇ ਬਾਰੇ ਪੱਖਪਾਤੀ ਪੂਰਵ-ਧਾਰਨਾ ਨਾ ਰੱਖਣ ਦੀ ਅਪੀਲ ਕੀਤੀ
ਸਾਡੇ ਫਰੰਟ ਲਾਈਨ ਦੇ ਜੋਧਿਆਂ ਵਿਸ਼ੇਸ਼ ਕਰਕੇ ਮੈਡੀਕਲ ਪ੍ਰੋਫੈਸ਼ਨਲਾਂ ਦੀ ਸੁਰੱਖਿਆ ਅਤਿ ਜ਼ਰੂਰੀ: ਉਪਰਾਸ਼ਟਰਪਤੀ
Posted On:
06 APR 2020 1:34PM by PIB Chandigarh
ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਲੋਕਾਂ ਨੂੰ ਸਾਵਧਾਨ ਕਰਦੇ ਹੋਏ ਕਿਹਾ ਹੈ ਕਿ ਉਹ ਅੰਧ ਵਿਸ਼ਵਾਸਾਂ ਅਤੇ ਸੁਣੀਆਂ-ਸੁਣਾਈਆਂ ਗੱਲਾਂ ਦੇ ਬਹਿਕਾਵੇ ਵਿੱਚ, ਕੋਵਿਡ-19 ਦੇ ਵਿਰੁੱਧ ਆਪਣੇ ਸੰਕਲਪ ਨੂੰ ਕਮਜ਼ੋਰ ਨਾ ਹੋਣ ਦੇਣ। ਉਨ੍ਹਾਂ ਨੇ ਗ਼ਲਤ ਸੂਚਨਾ ਦੇ ਪ੍ਰਸਾਰ ਨੂੰ, ਵਿਸ਼ੇਸ਼ ਕਰਕੇ ਸੋਸ਼ਲ ਮੀਡੀਆ ਦੁਆਰਾ ਹੋ ਰਹੇ ਪ੍ਰਸਾਰ ਨੂੰ ਅਜਿਹਾ ‘ਵਾਇਰਸ’ ਦੱਸਿਆ ਜਿਸ ਨੂੰ ਤਤਕਾਲ ਰੋਕਿਆ ਜਾਣਾ ਜ਼ਰੂਰੀ ਹੈ।
ਅਫ਼ਵਾਹਾਂ ਅਤੇ ਗ਼ਲਤ ਸੂਚਨਾ ਦੇ ਪ੍ਰਸਾਰ ਨੂੰ ਰੋਕਣ ਲਈ, ਪ੍ਰਮਾਣਿਕ ਸੂਚਨਾ ਦੇ ਨਿਰਵਿਘਨ ਪ੍ਰਸਾਰ ਨੂੰ ਜ਼ਰੂਰੀ ਦੱਸਦੇ ਹੋਏ, ਸ਼੍ਰੀ ਨਾਇਡੂ ਨੇ ਆਪਣੀ ਇੱਕ ਫੇਸਬੁੱਕ ਪੋਸਟ ਵਿੱਚ ਲਿਖਿਆ ਕਿ ਜੇਕਰ ਅਸੀਂ ਇਸ ਕਠਿਨ ਪਰਿਸਥਿਤੀ ਦੀ ਗੰਭੀਰਤਾ ਨੂੰ ਸਹੀ ਤਰੀਕੇ ਨਾਲ ਨਹੀਂ ਸਮਝ ਸਕਦੇ, ਤਾਂ ਅਸੀਂ ਵਾਇਰਸ ਦੇ ਵਿਰੁੱਧ ਇਹ ਜੰਗ ਨਹੀਂ ਜਿੱਤ ਸਕਦੇ।
ਕੁਝ ਰਾਜਾਂ ਵਿੱਚ ਸੋਸ਼ਲ ਡਿਸਟੈਂਸਿੰਗ (ਸਮਾਜਿਕ ਦੂਰੀ) ਦੇ ਨਿਰਦੇਸ਼ਾਂ ਦੇ ਗ਼ੈਰ ਜ਼ਿੰਮੇਦਾਰਾਨਾ ਉਲੰਘਣ ਅਤੇ ਨਵੀਂ ਦਿੱਲੀ ਵਿੱਚ ਹਾਲ ਵਿੱਚ ਆਯੋਜਿਤ ਸਮਾਗਮ ਦੇ ਸੰਦਰਭ ਵਿੱਚ ਉਪ ਰਾਸ਼ਟਰਪਤੀ ਨੇ ਦਿਸ਼ਾ-ਨਿਰਦੇਸ਼ਾਂ ਦੇ ਹੋਰ ਵਿਆਪਕ ਪ੍ਰਸਾਰ ਅਤੇ ਸਖ਼ਤੀ ਨਾਲ ਪਾਲਣ ਕੀਤੇ ਜਾਣ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ।
ਉਨ੍ਹਾਂ ਨੇ ਕਿਹਾ ਕਿ ਸਥਿਤੀ ਦੀ ਗੰਭੀਰਤਾ ਦੇ ਪ੍ਰਤੀ ਜਾਗਰੂਕ ਰਹਿਣ ਦੀ ਜ਼ਰੂਰਤ ਹੈ। ਵਾਇਰਸ ਸੰਕ੍ਰਮਣ ਬਾਰੇ ਵਿਗਿਆਨਕ ਸਬੂਤਾਂ ਦੇ ਅਧਾਰ ’ਤੇ, ਜਾਤ-ਪਾਤ, ਖੇਤਰ, ਭਾਸ਼ਾ, ਸੰਪ੍ਰਦਾਇ ਤੋਂ ਉੱਪਰ ਉਠ ਕੇ, ਇੱਕ ਸਮੇਕਿਤ ਪ੍ਰਯਤਨ ਦੀ ਜ਼ਰੂਰਤ ਹੈ।
ਸ਼੍ਰੀ ਨਾਇਡੂ ਨੇ ਕਿਹਾ ਕਿ ਸਾਰੀਆਂ ਸੰਪ੍ਰਦਾਵਾਂ ਨੂੰ ਸਹਿਮਤ ਹੋਣਾ ਹੋਵੇਗਾ ਕਿ ਸੋਸ਼ਲ ਡਿਸਟੈਂਸਿੰਗ ਦੇ ਮਿਆਰਾਂ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ। ਅਤੇ ਜਦੋਂ ਇੱਕ ਚੁਣੌਤੀ ਪੂਰੀ ਤਰ੍ਹਾਂ ਨਾਲ ਸਮਾਪਤ ਨਹੀਂ ਹੋ ਜਾਂਦੀ ਤਦ ਤੱਕ ਕੋਈ ਵਿਸ਼ਾਲ ਸਮਾਗਮ ਆਯੋਜਿਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ “ਭਵਿੱਖ ਵਿੱਚ ਦਿਸ਼ਾ-ਨਿਰਦੇਸ਼ਾਂ ਦੇ ਅਜਿਹੇ ਦੁਰਭਾਗਪੂਰਨ ਗ਼ੈਰ ਜ਼ਿੰਮੇਦਾਰਾਨਾ ਉਲੰਘਣ ਨਹੀਂ ਹੋਣਗੇ”।
ਉਪ ਰਾਸ਼ਟਰਪਤੀ ਨੇ ਲੋਕਾਂ ਨੂੰ ਸੰਪ੍ਰਦਾਵਾਂ ਬਾਰੇ ਪੱਖਪਾਤੀ ਪੂਰਵ-ਧਾਰਨਾ ਤੋਂ ਬਚਣ ਲਈ ਕਿਹਾ ਅਤੇ ਆਯੋਜਨਾਂ ਨੂੰ ਪੱਖਪਾਤ ਦੇ ਚਸ਼ਮੇ ਨਾਲ ਨਾ ਦੇਖਣ ਦੀ ਸਲਾਹ ਦਿੱਤੀ।
ਸੰਕ੍ਰਮਣ ਦੇ ਵਿਰੁੱਧ ਰਾਜ ਸਰਕਾਰਾਂ, ਸਮਾਜਸੇਵੀ ਸੰਸਥਾਵਾਂ ਅਤੇ ਨਿਜੀ ਖੇਤਰ ਦੁਆਰਾ ਚੁੱਕੇ ਗਏ ਵਿਭਿੰਨ ਕਦਮਾਂ ਦੀ ਚਰਚਾ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਵੱਡੇ ਪੈਮਾਨੇ ’ਤੇ ਮਾਨਵੀ ਸਹਾਇਤਾ ਦੇ ਕਾਰਜ ਕੀਤੇ ਜਾ ਰਹੇ ਹਨ ਅਤੇ ਕਮਜ਼ੋਰ ਵਰਗਾਂ ਅਤੇ ਪ੍ਰਤੀਸਥਾਪਿਤ ਮਜ਼ਦੂਰਾਂ ਦੀਆਂ ਕਠਿਨਾਈਆਂ ਦਾ ਸਮਾਧਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਫਸਲਾਂ ਦੀ ਕਟਾਈ ਦੇ ਸਮੇਂ ਵਿੱਚ ਕਿਸਾਨਾਂ ਦੀਆਂ ਚਿੰਤਾਵਾਂ ਤੋਂ ਜਾਣੂ ਹਨ ਅਤੇ ਬਹੁਤ ਸੁਚਾਰੂ ਰੂਪ ਨਾਲ ਫਸਲਾਂ ਦੀ ਕਟਾਈ ਅਤੇ ਅਨਾਜ ਦੀ ਖਰੀਦ ਨੂੰ ਸੁਨਿਸ਼ਚਿਤ ਕਰਨ ਲਈ ਕਈ ਕਦਮ ਪ੍ਰਸਤਾਵਿਤ ਹਨ।
ਉਨ੍ਹਾਂ ਕਿਹਾ ਕਿ ਹਾਲੇ ਢਿੱਲ ਦੇਣ ਦਾ ਅਵਸਰ ਨਹੀਂ ਹੈ, ਹਾਲੇ ਅੱਗੇ ਵੀ ਕਠਿਨ ਲੜਾਈ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਕੱਠਿਆਂ ਇਸ ਖ਼ਤਰੇ ਪ੍ਰਤੀ ਜਾਗਰੂਕ ਰਹਿਣਾ ਹੋਵੇਗਾ। ਸੰਕਲਪ ਅਤੇ ਪ੍ਰਯਤਨਾਂ ਦੀ ਏਕਤਾ ਅਤੇ ਆਪਣੇ ਸਾਹਸੀ ਜੋਧਿਆਂ ਦਾ ਸਦਭਾਵਨਾ ਪੂਰਨ ਸਮਰਥਨ, ਸਮੇਂ ਦੀ ਮੰਗ ਹੈ।
ਉਨ੍ਹਾਂ ਨੇ ਕਿਹਾ ਕਿ ਸਾਡੇ ਫਰੰਟ ਲਾਈਨ ਵਿੱਚ ਖੜ੍ਹੇ ਜੋਧਿਆਂ, ਵਿਸ਼ੇਸ਼ ਕਰਕੇ ਮੈਡੀਕਲ ਪ੍ਰੋਫੈਸ਼ਨਲਾਂ ਦੀ ਸੁਰੱਖਿਆ ਅਤੇ ਸਨਮਾਨ, ਆਪਣੇ ਉਦੇਸ਼ ਨੂੰ ਪੂਰਾ ਕਰਨ ਲਈ ਅਤਿ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਮਾਨਵਤਾ ਦੇ ਕਸ਼ਟ ਨਿਵਾਰਨ ਲਈ ਕੀਤਾ ਗਿਆ ਸਤਕਰਮ, ਕਰੁਣਾਮਈ ਭਾਵ, ਸੰਕਲਪਬੱਧ ਪ੍ਰਯਤਨ, ਵਰਤਮਾਨ ਦੀ ਇਸ ਅੰਧੇਰੀ ਗੁਫਾ ਤੋਂ ਬਾਹਰ ਨਿਕਲਣ ਲਈ ਇੱਕ ਵੱਡਾ ਕਦਮ ਸਿੱਧ ਹੋਵੇਗਾ।
****
ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਆਰਕੇ
(Release ID: 1611658)
Visitor Counter : 128
Read this release in:
English
,
Urdu
,
Hindi
,
Marathi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam